ਤੁਰ ਗਏ ਦੀ ਉਦਾਸੀ ਏ…
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!
29 ਨਵੰਬਰ ਦਿਨ ਮੰਗਲਵਾਰ ਨੂੰ 'ਫ਼ੇਸਬੁੱਕ' 'ਤੇ ਇੱਕ 'ਦੰਦ-ਕਥਾ' ਛਿੜੀ ਸੀ ਕਿ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ। ਭਮੱਤਰੇ ਅਤੇ ਪ੍ਰੇਸ਼ਾਨ ਜਿਹੇ ਹੋਏ ਨੂੰ ਹੋਰ ਤਾਂ ਮੈਨੂੰ ਕੁਝ ਸੁੱਝਿਆ ਨਾ, ਮੈਂ ਤੁਰੰਤ ਬਾਈ ਦੇਵ ਥਰੀਕੇ ਨੂੰ ਫ਼ੋਨ ਮਿਲ਼ਾ ਲਿਆ। ਉਸ ਅੱਕੇ ਹੋਏ ਨੇ 'ਫ਼ੇਸਬੁੱਕੀਆਂ' ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਲੋਕ ਕਿਸੇ ਦੀ ਸੁੱਖ ਨਹੀਂ ਮੰਗਦੇ, ਫ਼ੇਸਬੁੱਕ 'ਤੇ ਅਫ਼ਵਾਹਾਂ ਉਡਾ ਰਹੇ ਨੇ! 29 ਨਵੰਬਰ ਨੂੰ ਮਾਣਕ ਠੀਕ-ਠਾਕ ਸੀ। ਨਮੂਨੀਆਂ ਹੋਣ ਕਾਰਨ ਉਹ ਹਸਪਤਾਲ਼ ਜ਼ਰੂਰ ਦਾਖ਼ਲ ਸੀ। ਪਰ ਬਾਈ ਦੇਵ ਥਰੀਕੇ ਦੇ ਦੱਸਣ ਅਨੁਸਾਰ ਠੀਕ ਸੀ। …ਤੇ ਫ਼ਿਰ 30 ਨਵੰਬਰ ਨੂੰ ਫ਼ਿਰ ਉਹੀ ਚਰਚਾ ਛਿੜੀ ਹੋਈ ਸੀ, "ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ!" ਅੱਜ ਕੋਈ ਬਹੁਤਾ ਮਹਿਸੂਸ ਜਿਹਾ ਨਾ ਹੋਇਆ ਕਿ ਇਹ ਵੀ ਕੱਲ੍ਹ ਵਾਂਗ ਕਿਸੇ 'ਵਿਹਲੇ' ਨੇ 'ਟਸ਼ਣ' ਕਰਦੇ ਨੇ 'ਸ਼ੋਸ਼ਾ' ਛੱਡ ਦਿੱਤਾ ਅਤੇ ਟਾਈਮ ਪਾਸ ਕਰ ਲਿਆ। ਪਰ ਜਦੋਂ ਮੈਂ ਆਸਟਰੇਲੀਆ ਵਸਦੇ ਮੇਰੇ ਨਿੱਕੇ ਵੀਰ ਮਿੰਟੂ ਬਰਾੜ ਅਤੇ ਹਰਮਿੰਦਰ ਕੰਗ ਹੋਰਾਂ ਵੱਲੋਂ ਲਿਖਿਆ ਪੜ੍ਹਿਆ ਤਾਂ ਮੇਰੇ ਲੂੰ-ਕੰਡੇ ਖੜ੍ਹੇ ਹੋ ਗਏ। ਹਰਮਿੰਦਰ ਕੰਗ ਨੂੰ ਪੁੱਛਿਆ ਕਿ ਕੀ ਇਹ ਗੱਲ ਸਹੀ ਹੈ? ਤਾਂ ਉਸ ਨੇ ਸਹੀ ਦੀ ਪੁਸ਼ਟੀ ਕਰ ਦਿੱਤੀ। 'ਮਰਨਾਂ ਸੱਚ ਅਤੇ ਜਿਉਣਾਂ ਝੂਠ' ਵਾਲ਼ੀ ਕਹਾਵਤ ਸੱਚ ਮੰਨਣੀ ਪਈ। ਪਰ ਫ਼ਿਰ ਵੀ ਦਿਲ ਨਾ ਟਿਕਿਆ ਅਤੇ ਦੇਵ ਥਰੀਕੇ ਨੂੰ ਪੰਜਾਬ ਫ਼ੋਨ ਮਿਲ਼ਾ ਲਿਆ ਅਤੇ ਸੱਚੀ ਗੱਲ ਦੀ ਪੁਸ਼ਟੀ ਕਰ ਕੇ ਬੇਵੱਸ ਹੋ ਕੇ ਬੈਠ ਗਿਆ। ਕਿਉਂਕਿ ਮੌਤ ਨੂੰ ਕੋਈ ਜਿੱਤ ਨਹੀਂ ਸਕਿਆ।

ਹੋਰ ਪੜੋ...
ਵੰਨਗੀ :
ਲੇਖ਼
ਢੰਗ ਜਾਂ ਡੰਗ?
ਹੁਣ ਮੈਨੂੰ ਮਜ਼ਾਕ ਨਹੀਂ,
ਕੀਰਨੇ ਸੁਝਦੇ ਨੇ!
ਕਦੇ ‘ਮੁਹੱਬਤ-ਜਿ਼ੰਦਾਬਾਦ’ ਦੇ
ਮਾਰਦਾ ਸੀ ਨਾਹਰੇ!!
ਤੇ ਅੱਜ??
ਆਪਣੀ ਉਦਾਸੀ ਦਾ ਕੱਫ਼ਣ ਪਾ,
ਆਪਣੇ ਸੁਪਨਿਆਂ ਦੀ ਮੜ੍ਹੀ ‘ਤੇ
ਸੇਕ ਰਿਹਾ ਹਾਂ
ਕੀਰਨੇ ਸੁਝਦੇ ਨੇ!
ਕਦੇ ‘ਮੁਹੱਬਤ-ਜਿ਼ੰਦਾਬਾਦ’ ਦੇ
ਮਾਰਦਾ ਸੀ ਨਾਹਰੇ!!
ਤੇ ਅੱਜ??
ਆਪਣੀ ਉਦਾਸੀ ਦਾ ਕੱਫ਼ਣ ਪਾ,
ਆਪਣੇ ਸੁਪਨਿਆਂ ਦੀ ਮੜ੍ਹੀ ‘ਤੇ
ਸੇਕ ਰਿਹਾ ਹਾਂ
ਹੋਰ ਪੜੋ...
ਵੰਨਗੀ :
ਨਜ਼ਮ/ਕਵਿਤਾ
ਚੁੱਪ ਸਰਦ ਰਾਤ
ਟਿਕੀ ਅਤੇ ਚੁੱਪ ਸਰਦ ਰਾਤ,
ਟਿਮਕਦੇ ਤਾਰੇ,
ਚਮਕ ਰਿਹਾ ਚੰਦਰਮਾਂ,
ਭੌਂਕ ਰਹੇ ਕੁੱਤੇ,
ਕਿਤੇ ਬੋਲਦਾ ਉੱਲੂ,
ਦੂਰ ਕਿਤੇ ਬੋਲਦੀ ਟਟ੍ਹੀਹਰੀ,
ਵਗਦੀ ਸੀਤ ਪੌਣ,
ਨਿੱਘ ਵਿਚ ਘੂਕ ਸੁੱਤਾ ਜੱਗ,
ਸੁਪਨਿਆਂ ਵਿਚ ਗੁਆਚੀ ਦੁਨੀਆਂ,
ਸੁੰਨ ਵਰਤੀ ਪਈ ਹੈ ਚਾਰੇ ਪਾਸੇ,
ਮੇਰੇ ਦਿਲ ਦੇ ਮੌਸਮ ਵਾਂਗ!
......................
ਹੋਰ ਪੜੋ...
ਵੰਨਗੀ :
ਨਜ਼ਮ/ਕਵਿਤਾ
ਵਿਸ਼ਵਾਸ
ਕੋਈ ਗ਼ਿਲਾ ਨਹੀਂ ਮੈਨੂੰ ਤੇਰੇ 'ਤੇ
ਕੋਈ ਦੋਸ਼ ਨਹੀਂ ਤੇਰਾ!
ਬੇਫ਼ਿਕਰ ਹੋ ਕੇ ਬੈਠ,
ਕਿਸੇ ਗੱਲੋਂ ਆਪਣੇ ਆਪ ਨੂੰ
ਦੋਸ਼ੀ ਨਾ ਮੰਨ!!
ਦੋਸ਼ ਹੈ ਮੇਰੇ ਵਿਸ਼ਵਾਸ ਦਾ
......................
ਹੋਰ ਪੜੋ...
ਵੰਨਗੀ :
ਨਜ਼ਮ/ਕਵਿਤਾ
ਤਬਾਹੀ
ਘਰੇਲੂ ਜੰਗ ਵਿਚ ਮਾਰੇ
ਇਨਸਾਨ ਦੀ
ਰੇਗਿਸਤਾਨ ਵਿਚ ਪਈ ਖੋਪੜੀ ਵਿਚ
ਜਮ੍ਹਾਂ ਹੋਏ,
ਮੀਂਹ ਦੇ ਪਾਣੀ ਵਾਂਗ,
ਕਦੇ ਵਰਦਾਨ
ਤੇ ਕਦੇ ਤਬਾਹੀ ਲੱਗਦੀ ਹੈਂ ਤੂੰ!
.......................
ਇਨਸਾਨ ਦੀ
ਰੇਗਿਸਤਾਨ ਵਿਚ ਪਈ ਖੋਪੜੀ ਵਿਚ
ਜਮ੍ਹਾਂ ਹੋਏ,
ਮੀਂਹ ਦੇ ਪਾਣੀ ਵਾਂਗ,
ਕਦੇ ਵਰਦਾਨ
ਤੇ ਕਦੇ ਤਬਾਹੀ ਲੱਗਦੀ ਹੈਂ ਤੂੰ!
.......................
ਹੋਰ ਪੜੋ...
ਵੰਨਗੀ :
ਨਜ਼ਮ/ਕਵਿਤਾ