Showing posts with label ਕਹਾਣੀ. Show all posts

ਮਿਲ ਜਿਆ ਕਰੀਂ ਧੀਏ
ਗੁਰਮੀਤ ਜਦੋਂ ਮੰਗੀ ਗਈ ਤਾਂ ਉਸ ਦੇ ਕੰਨੀ ਭਿਣਕ ਪਈ ਕਿ ਉਸ ਦੀ ਸੱਸ ਹਰਬੰਸ ਕੌਰ ਬੜੀ ਹੀ ‘ਕੱਬੀ’ ਸੀ। ਸੁਣ ਕੇ ਉਸ ਨੂੰ ਸੀਤ ਚੜ੍ਹ ਜਾਂਦਾ। ਭਵਿੱਖ ਵਿਚ ਹੋਣ ਵਾਲੇ ਸਲੂਕ ਲਈ ਉਹ ਆਪਣੇ ਆਪ ਨੂੰ ਕਰੜਾ ਕਰਦੀ। ਪਰ ਉਸ ਦਾ ਮਨ ਥਾਲੀ ਦੇ ਪਾਣੀ ਵਾਂਗ ਡੋਲਦਾ ਰਹਿੰਦਾ। ਉਹ ਉਸ ਪ੍ਰਮ-ਸ਼ਕਤੀ, ਪ੍ਰਮਾਤਮਾ ਅੱਗੇ ਬੇਨਤੀਆਂ ਕਰਦੀ ਰਹਿੰਦੀ।
- “ਹੇ ਅਕਾਲ ਪੁਰਖ ! ਮੇਰੀ ਸੱਸ ਨੂੰ ਸਮੱਤ ਬਖਸ਼।" ਆਪਣੇ ਵਿਆਹਤਾ ਜੀਵਨ ਲਈ ਸੁਖ ਪ੍ਰਦਾਨ ਕਰਨ ਲਈ ਉਹ ਰੱਬ ਅੱਗੇ ਅਰਦਾਸਾਂ ਕਰਦੀ। ਗੁਰਮੀਤ ਦਾ ਸਹੁਰਾ ਚੰਨਣ ਸਿੰਘ ਮਿਲਟਰੀ ਵਿਚ ਡਾਕਟਰ ਸੀ ਅਤੇ ਹੁਣ ਰਟਾਇਰ ਹੋ ਚੁੱਕਾ ਸੀ। ਹੁਣ ਉਸ ਨੇ ਆਪਣੇ ਪਿੰਡ ਹੀ ਪ੍ਰਾਈਵੇਟ ਡਿਸਪੈਂਸਰੀ ਖੋਲ੍ਹ ਲਈ ਸੀ ਅਤੇ ਕੰਮ ਕਾਫੀ ਰਿੜ੍ਹ ਪਿਆ ਸੀ। ਗੁਰਮੀਤ ਦੀ ਸੱਸ ਹਰਬੰਸ ਕੌਰ ਮਾਪਿਆਂ ਦੀ ਇਕੱਲੀ-ਇਕੱਲੀ ਧੀ ਸੀ। ਜਿਸ ਨੇ ਪੇਕੀਂ ਅਤੇ ਸਹੁਰੀਂ ਚੰਮ ਦੀਆਂ ਚਲਾਈਆਂ ਸਨ। ਹਰਬੰਸ ਕੌਰ ਦਾ ਪੁੱਤ ਰੂਪਇੰਦਰ ਮਿਲਟਰੀ ਸਕੂਲ ਵਿਚ ਹੀ ਪੜ੍ਹਿਆ ਸੀ, ਸਕੂਲ ਤੋਂ ਬਾਅਦ ਕਾਲਿਜ। ਰੂਪਇੰਦਰ ਇਕ ਲੰਡਰ ਮੁੰਡਾ ਸੀ। ਕਾਲਿਜ ਵਿਚ ਉਹ ਪੜ੍ਹਾਈ ਘੱਟ ਅਤੇ ਲਫੈਂਡਪੁਣਾਂ ਜਿਆਦਾ ਕਰਦਾ ਸੀ। ਗਸ਼ਤ ਜਿ਼ਆਦਾ ਅਤੇ ਪੜ੍ਹਾਈ ਘੱਟ ਕਰਨ ਦਾ ਉਹ ਆਦੀ ਬਣ ਚੁੱਕਾ ਸੀ।
ਰਟਾਇਰਮੈਂਟ ਲੈਣ ਤੋਂ ਬਾਅਦ ਚੰਨਣ ਸਿੰਘ ਨੂੰ ਜਦੋਂ ਅਹਿਸਾਸ ਹੋਇਆ ਕਿ ਰੂਪਇੰਦਰ ਪੜ੍ਹਾਈ ਵਿਚ ਉੱਕਾ ਹੀ ਰੁਚੀ ਨਹੀਂ ਰੱਖਦਾ ਤਾਂ ਉਸ ਨੇ ਉਸ ਨੂੰ ਡਾਕਟਰੀ ਕਿੱਤੇ ਵਿਚ ਹੀ ਲਾ ਲਿਆ। ਪਰ ਰੂਪਇੰਦਰ ਦੀ ਆਦਤ ਨਾ ਬਦਲੀ। ਉਹ ਕੁੜੀਆਂ ਦੀ ਚੱੈਕ ਅੱਪ ਘੱਟ ਅਤੇ ਛਾਤੀਆਂ ਜਿ਼ਆਦਾ ਨਾਪਦਾ ਤੋਲਦਾ ਸੀ। ਪਰ ਦਿਨ ਤਾਂ ਚੰਨਣ ਸਿੰਘ ਦੇ ਸਿਰ ਉਪਰੋਂ ਪਾਣੀ ਹੀ ਵਗ ਗਿਆ, ਜਦ ਉਸ ਦੀ ਗੈਰਹਾਜ਼ਰੀ ਵਿਚ ਰੂਪਇੰਦਰ ਨੇ ਦੁਆਈ ਲੈਣ ਆਈ ਕੁੜੀ ਹੀ ਫੜ ਲਈ। ਕਾਫੀ ਲਾਅਲਾ-ਲਾਅਲਾ ਹੋਈ। ਪਰ ਚੰਨਣ ਸਿੰਘ ਬਾਰਸੂਖ਼ ਬੰਦਾ ਸੀ। ਜਿਸ ਕਰਕੇ ਪੰਚਾਇਤ ਨੇ ਗੱਲ ਦਬਾ ਲਈ। ਰੂਪਇੰਦਰ ਤੋਂ ਮੁਆਫੀ ਦੁਆ ਕੇ ਗੱਲ ਰਫ਼ਾ-ਦਫ਼ਾ ਕਰ ਦਿੱਤੀ ਗਈ। ਅੱਗੇ ਤੋਂ ਰੂਪਇੰਦਰ ਨੂੰ ਖ਼ਬਰਦਾਰ ਕਰ ਦਿੱਤਾ ਗਿਆ।
ਇੱਜ਼ਤਦਾਰ ਬੰਦਾ, ਡਾਕਟਰ ਚੰਨਣ ਸਿੰਘ ਸ਼ਰਮ ਦਾ ਮਾਰਿਆ ਕਈ ਦਿਨ ਬਾਹਰ ਹੀ ਨਾ ਨਿਕਲਿਆ। ਧਰਤੀ ਗਰਕਣ ਲਈ ਉਸ ਨੂੰ ਵਿਹਲ ਨਹੀਂ ਦਿੰਦੀ ਸੀ। ਇਕੱਲੇ-ਕਹਿਰੇ ਪੁੱਤ ਨੂੰ ਉਹ ਜਿਆਦਾ ਘੂਰਨੋ ਵੀ ਡਰਦਾ ਸੀ। ਅੱਜ ਦੀ ਮਡੀਹਰ ਦਾ ਕੀ ਇਤਬਾਰ? ਗੁੱਸੇ ਮਾਰਿਆ ਖੂਹ ਖਾਤੇ ਹੀ ਪੈ ਜਾਵੇ? ਜਾਂ ਫਿਰ ਅੱਗੋਂ ਥੱਪੜ ਹੀ ਕੱਢ ਮਾਰੇ? ਆਪਣੀ ਇੱਜ਼ਤ ਆਪਣੇ ਹੱਥ!
- “ਤੇਰੇ ਅੰਨ੍ਹੇ ਲਾਅਡ ਨੇ ਮੁੰਡਾ ਵਿਗਾੜਤਾ।" ਰੋਟੀ ਖਾਣ ਲੱਗਾ ਡਾਕਟਰ ਹਰਬੰਸ ਕੌਰ ਨੂੰ ਕਹਿ ਬੈਠਾ।
- “ਕੀ ਪਰਲੋਂ ਆ ਗਈ? ਮੁੰਡੇ ਖੁੰਡੇ ਅਜਿਹੀਆਂ ਘਤਿੱਤਾਂ ਕਰਦੇ ਹੀ ਹੁੰਦੇ ਐ - ਕੀ ਅਗਲੀ ਦੇ ਗੋਲੀ ਮਾਰਤੀ?”
- “ਅਗਲੇ ਮੇਰੇ ਮੂੰਹ ਨੂੰ ਈ ਚੁੱਪ ਕਰ ਗਏ-ਨਹੀਂ ਤਾਂ ਮਾਰ ਮਾਰ ਰੈਂਗੜੇ ਇਹਦੇ 'ਚ ਚਿੱਬ ਪਾ ਦਿੰਦੇ-ਬਾਹਲੀ ਹੱਫੀ ਬਣੀ ਫਿਰਦੀ ਐਂ।"
- “ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਐ-ਸਾਰਾ ਕਸੂਰ ਮੁੰਡੇ ’ਚ ਵੀ ਨਹੀਂ।" ਹਰਬੰਸ ਕੌਰ ਤੱਟ ਫੱਟ ਜਵਾਬ ਦੇ ਰਹੀ ਸੀ।
- “ਤੇਰੇ ਧੀ ਹੈ ਨਹੀ ਨਾਂ ਘਰੇ-ਤੈਨੂੰ ਧੀਆਂ ਦੇ ਦੁੱਖ ਦਾ ਕੀ ਪਤੈ? ਲੱਗ ਪਈ ਚਬਰ-ਚਬਰ ਮੂੰਹ ਮਾਰਨ ਹਰਾਮਦੀ!"
ਚੰਨਣ ਸਿੰਘ ਭੂਸਰ ਗਿਆ। ਉਹ ਚੁਪ ਕਰ ਗਈ। ਜਦੋਂ ਡਾਕਟਰ ਗੁੱਸੇ ਵਿਚ ਹੁੰਦਾ, ਹਰਬੰਸ ਕੌਰ ਉਸ ਤੋਂ ਕੰਨ ਭੰਨਦੀ। ਕਿਉਂਕਿ ਗੱਸਾ ਡਾਕਟਰ ਨੂੰ ਬਹੁਤ ਹੀ ਘੱਟ ਆਉਂਦਾ ਸੀ। ਪਰ ਜਦੋਂ ਗੁੱਸਾ ਉਸ ਦੇ ਸਿਰ ਨੂੰ ਚੜ੍ਹਦਾ ਤਾਂ ਉਹ ਹਾਕੀ ਲੈ ਕੇ ਹਰਬੰਸ ਕੌਰ ਦੇ ਦੁਆਲੇ ਹੋ ਜਾਂਦਾ ਅਤੇ ਫਿਰ ਨਿੱਸਲ ਕਰ ਕੇ ਹਟਦਾ ਸੀ। ਗੁੱਸੇ ਵਿਚ ਉਸ ਦੇ ਕੁਝ ਵੱਸ ਨਾ ਰਹਿੰਦਾ। ਹਰਬੰਸ ਕੌਰ ਨੂੰ ਭਲੀ-ਭਾਂਤ ਪਤਾ ਸੀ ਕਿ ਜਦੋਂ ਚੰਨਣ ਸਿੰਘ ‘ਹਰਾਮਦੀ’ ਲਫਜ਼ ਵਰਤਦਾ ਸੀ ਤਾਂ ਉਸ ਦੇ ਗੁੱਸੇ ਦੀ ਭੱਠੀ ਮਘਣ ਲੱਗ ਪੈਂਦੀ ਸੀ। ਜਿਸ ਕਰਕੇ ਉਹ ਤੁਰੰਤ ਹੀ ਚੁੱਪ ਧਾਰ ਲੈਂਦੀ। ‘ਹਰਾਮਦੀ’ ਲਫ਼ਜ਼ ਤਬਾਹੀ ਦਾ ਸੰਕੇਤ ਸੀ। ਗੁੱਸੇ ਵਿਚ ਭੂਤਰਿਆ ਡਾਕਟਰ ਖੱਬੇ ਸੱਜੇ ਨਹੀਂ ਦੇਖਦਾ ਸੀ। ਬੱਸ! ਪਰਾਗਾ ਪਾ ਹੀ ਲੈਂਦਾ ਸੀ।
ਖ਼ੈਰ! ਡਾਕਟਰ ਨੇ ਰਿਸ਼ਤੇਦਾਰ ਬੁਲਾ ਕੇ ਰੂਪਇੰਦਰ ਦੀ ਸ਼ਾਦੀ ਦੀ ਗੱਲ ਤੋਰੀ।
- “ਇੱਤਰਾਂ ਪ੍ਰਾਹੁਣਿਆਂ ਸਾਕਾਂ ਦਾ ਮੁੰਡੇ ਨੂੰ ਘਾਟੈ? ਤੂੰ ਮੁੜ ਹੁਕਮ ਤਾਂ ਕਰਕੇ ਤੇ ਦੇਖ- ਕੁੜੀਆਂ ਦੇ ਮੁੜ ਢੇਰ ਪਏ ਲਾ ਦਿਆਂਗੇ- ਉੱਤਰਾਂ ਕੋਈ ਕੁੜੀ ਤੇਰੀ ਨਜ਼ਰ’ਚ ਹੈ?” ਰੂਪਇੰਦਰ ਦੇ ‘ਅੰਬਰਸਰੀਏ’ ਭਾਊ ਮਾਮੇ ਨੇ ਆਖਿਆ। ਮੁੱਛਾਂ ਦੇ ਕੁੰਢ ਉਹ ਅੱਖਾਂ ਨਾਲ ਲਾਈ ਬੈਠਾ ਸੀ। ਕੱਕੀਆਂ ਮੁੱਛਾਂ ਉਪਰੋਂ ਦੀ ਕੋਚਰੀਆਂ ਅੱਖਾਂ ‘ਗਟਰ ਗਟਰ’ ਝਾਕ ਰਹੀਆਂ ਸਨ।
- “ਜੈਤੋ ਵਾਲੇ ਬਰਾੜ ਬਾਰੇ ਤੇਰਾ ਕੀ ਖਿਆਲ ਐ? ਕੈਪਟਨ ਬੜਾ ਹੀ ਸਾਊ ਬੰਦੈ।" ਡਾਕਟਰ ਨੇ ਕਿਹਾ।
- “ਛੱਡ ਪਰਾਂਹ ਪ੍ਰਾਹੁਣਿਆਂ - ਕੈਪਟਨ ਕੋਈ ਬੰਦੈ? ਉਹ ਤਾਂ ਮੁੜ ਨਿਰਾ ਗੁਰਦੁਆਰੇ ਦਾ ਗ੍ਰੰਥੀ ਲੱਗਦਾ ਊ।" ਮਾਮੇ ਨੇ ਨੱਕ ਚਾੜ੍ਹਿਆ।
- “ਸਾਨੂੰ ਬੰਦੇ ਚਾਹੀਦੇ ਐ ਘੈਂਟ - ਜਿਹੜੇ ਜੁਆਕ ਦੇ ਪਿੱਛੇ ਆਉਣ ਵਾਲੇ ਵੀ ਹੋਣ।" ਹਰਬੰਸ ਕੌਰ ਨੇ ਕਿਹਾ।
- “ਜੁਆਕ ਦੇ ਪਿੱਛੇ ਆਉਣ ਚਾਹੇ ਨਾ ਆਉਣ - ਪਰ ਤੂੰ ਗੁਤਨੀ ਜਰੂਰ ਪੱਟਾਵਾਂਏਂਗੀ- ਕਿਉਂਕਿ ਤੇਰੀ ਜਬਾਨ ਚੱਲਣੋਂ ਰਹਿਣੀ ਨਹੀ-।"
- “ਉੱਤਰਾਂ ਗੱਲ ਭੈਣਾਂ ਦੀ ਦਰੁਸਤ ਈ - ਮੁੜ ਚਾਰ ਬੰਦੇ ਪਿੱਠ ਤੇ ਹੋਏ ਜੁਆਨ ਦੀ ਭੱਲ ਤਾਂ ਬਣੀ ਰਹੂ।“ ਮਾਮੇ ਤੋਂ ਰਿਹਾ ਨਾ ਗਿਆ, “ਕੋਈ ਉੱਤਰਾਂ ਅੱਖ ’ਚ ਪਾਇਆ ਤਾਂ ਮੁੜ ਨਾ ਰੜਕੂ ਪ੍ਰਾਹੁਣਿਆਂ।"
- “ਘੱਲਾਂ ਆਲਿਆਂ ਨਾਲ ਗੱਲ ਕਰੀਏ?” ਰੂਪਇੰਦਰ ਦੇ ਫੁੱਫੜ ਨੇ ਆਖਿਆ।
- “ਚਾਰ ਭਰਾਵਾਂ ਦੀ 'ਕੱਲੀ-'ਕੱਲੀ ਭੈਣ ਐਂ।"
- “ਕਰ ਲਓ! ਦਾਜ ਦਹੇਜ ਦੀ ਆਪਾਂ ਨੂੰ ਉੱਕਾ ਈ ਜਰੂਰਤ ਨਹੀਂ।" ਡਾਕਟਰ ਨੇ ਕਿਹਾ।
- “ਕਿਉਂ ਲੋੜ ਕਿਉਂ ਨ੍ਹੀਂ? ਹਰਬੰਸ ਕੌਰ ਜਿਵੇਂ ਭੱਜ ਕੇ ਵਿਚ ਹੋਈ, “ਅਗਲਿਆਂ ਨੇ ਆਬਦੀ ਕੁੜੀ ਨੂੰ ਦੇਣੈ -ਸਾਨੂੰ ਦੇਣੈ?” ਹਰਬੰਸ ਕੌਰ ਰਹਿ ਨਾ ਸਕੀ।
- “ਮੁੜ ਭਾਅ ਫੌਜੀਆਂ ਆਲੀ ਗੱਲ ਨਾ ਮੁੜ ਪਿਆ ਕਰ- ਘਰ ਆਈ ਲਕਸ਼ਮੀ ਕਿਸੇ ਨੇ ਮੋੜੀ ਊ? ਉੱਤਰਾਂ ਆਪਾਂ ਕੋਈ ਮੰਗ ਨਹੀ ਧਰਦੇ - ਵੈਸੇ ਮਾਮਿਆਂ ਫੁੱਫਿਆਂ ਨੂੰ ਮੁੰਦਰੀਆਂ ਛੁੰਦਰੀਆਂ ਦਾ ਤਾਂ ਹੱਕ ਬਣਦਾ ਈ।"
- “ਕਿਉਂ ਨਹੀਂ ਬਣਦਾ? ਇੱਕੋ ਇੱਕ ਪੁੱਤ ਵਿਆਹੁੰਣੈ- ਅਸੀਂ ਇਲਾਕੇ ’ਚ ਕਿਹੜਾ ਮੂੰਹ ਵਿਖਾਵਾਂਗੇ?”
ਡਾਕਟਰ ਚੁਪ ਕਰ ਗਿਆ। ਮੇਲੇ ਵਿਚ ਚੱਕੀਰਾਹੇ ਦਾ ਕੁਝ ਨਹੀ ਵੱਟੀਦਾ ਸੀ। ਝੰਡੇ ਹੇਠਲੀ ਹਰਬੰਸ ਕੌਰ ਅਤੇ ਪ੍ਰਤਾਪ ਸਿੰਘ ਭਾਊ ਅੱਗੇ ਉਸ ਦੀ ਪੇਸ਼ ਨਹੀ ਜਾ ਰਹੀ ਸੀ। ਰਿਸ਼ਤੇਦਾਰਾਂ ਸਾਹਮਣੇ ਉਹ ਝੱਜੂ ਨਹੀ ਪਾਉਣਾ ਚਾਹੁੰਦਾ ਸੀ।
ਖ਼ੈਰ! ਰੂਪਇੰਦਰ ਦੇ ਫੁੱਫੜ ਨੇ ਗੱਲ ਚਲਾਈ।
ਰਿਸ਼ਤਾ ਸਿਰੇ ਚੜ੍ਹ ਗਿਆ।
ਪਹਿਲੇ ਦਿਨ ਮੰਗਣੀ ਅਤੇ ਦੂਜੇ ਦਿਨ ਸ਼ਾਦੀ ਹੋ ਗਈ। ਸਹੁਰਿਆਂ ਨੇ ਦਾਜ ਵਿਚ ਕਾਫੀ ਕੁਝ ਦਿੱਤਾ ਸੀ। ਫਰਿੱਜ਼, ਸੋਫੇ਼, ਅਲਮਾਰੀਆਂ, ਟੀ.
ਵੀ. ਅਤੇ ਮੋਟਰਸਾਈਕਲ! ਮਾਮਿਆਂ-ਫੁੱਫੜਾਂ ਤੱਕ ਛਾਪਾਂ ਪਾਈਆਂ ਸਨ। ਪਰ ਹਰਬੰਸ ਕੌਰ ਅਜੇ ਵੀ ਖੁਸ਼ ਨਹੀ ਸੀ।
- “ਮੇਰਾ ਗਲ ਕਿਉਂ ਨਹੀ ਢਕਿਆ?” ਉਹ ਮੂੰਹ ਵੱਟੀ ਬੈਠੀ ਸੀ। ਰਿਸ਼ਤੇਦਾਰੀਆਂ ਵਿਚੋਂ ਅੱਗ ਤੇ ਫੂਸ ਪਾਉਣ ਵਾਲੀਆਂ ਜਿ਼ਆਦਾ ਅਤੇ ਪਾਣੀ ਪਾਉਣ ਵਾਲੀਆਂ ਘੱਟ ਸਨ।
- “ਹੈਂ-ਹੈਂ ਨੀ! ਇਹ ਕੀ ਆਖ? ਇੱਕੋ ਇੱਕ ਪੁੱਤ ਵਿਆਹਿਐ- ਗਲ ਢਕਣ ਦਾ ਤਾਂ ਭੈਣੇ ਹੱਕ ਬਣਦਾ ਸੀ।" ਕੋਈ ਆਖ ਰਹੀ ਸੀ।
- “ਸਹੁਰਿਆਂ ਨੇ ਤਾਂ ਭਾਈ ਮੂਲੋਂ ਈ ਨਿੱਕਾ ਕੱਤਿਆ।" ਸੁਣ ਕੇ ਗੁਰਮੀਤ ਨੂੰ ਘੁੰਡ ਵਿਚ ਤਰੇਲੀਆਂ ਆ ਰਹੀਆਂ ਸਨ। ਉਸ ਨੂੰ ਅੰਦਰੋਂ ਝਰਨਾਹਟ ਚੜ੍ਹਦੀ ਅਤੇ ਸਿਰ ਚਕਰਾ ਰਿਹਾ ਸੀ।
- “ਹਰਬੰਸ ਕੁਰੇ ਭਾਈ ਸਾਹੇ ’ਚ ਕਲੇਸ਼ ਮਾੜਾ ਹੁੰਦੈ।" ਗੁਆਂਢਣ ਸੰਤੀ ਬੁੜ੍ਹੀ ਨੇ ਆ ਕੇ ਮੱਤ ਦਿੱਤੀ।
- “ਸਾਰੀ ਉਮਰ ਪਈ ਐ ਗੱਲਾਂ ਕਰਨ ਨੂੰ - ਪਰ ਅੱਜ ਕਲੇਸ਼ ਨਾ ਕਰੋ - ਸ਼ਗਨਾਂ ਦਾ ਖੱਟਿਆ ਈ ਖਾਈਦੈ।" ਕਿਸੇ ਹੋਰ ਸਚਿਆਰੀ ਨੇ ਹਾਮ੍ਹੀਂ ਭਰੀ।
ਬਾਹਰ ‘ਅੰਬਰਸਰੀਆ’ ਮਾਮਾ ਸ਼ਰਾਬ ਨਾਲ ਰੱਜਿਆ ਲਲਕਾਰੇ ਮਾਰ ਰਿਹਾ ਸੀ, ਉਹ ਬਲਦ ਵਾਂਗ ਝੂਲਦਾ ਅੰਦਰ ਆਇਆ।
- “ਦੇਖ ਕੁੜੀਏ! ਮੁੜ ਸਾਰੀ ਉਮਰ ਤੇਰੇ ਘਰ 'ਤੇ ਖੂਨ ਪਏ ਵਗਾਂਦੇ ਰਹੇ - ਅੱਜ ਮੇਰਾ ਇੱਕੋ ਮੁੰਦਰੀ ਨਾਲ ਮੁੜ ਸਾਰ ਦਿੱਤਾ? ਜਿਹਨਾਂ ਨੇ ਤੇਰੀ ਦੁਖਦੇ ਸੁਖਦੇ ਬਾਤ ਨਹੀ ਮੁੜ ਪੁੱਛੀ ਸੀ - ਉਹਨਾਂ ਨੂੰ ਵੀ ਮੁੜ ਮੁੰਦਰੀਆਂ ਤੇ ਇੱਤਰਾਂ ਮੇਰੇ ਨਾਲ ਮੁੜ ਕਿੱਧਰਲਾ ਇਨਸਾਫ ਹੋਇਆ?”
- ਉਏ ਮਾਮਾ ਬੱਸ ਵੀ ਕਰ ਪਤੰਦਰਾ! ਆ ਬਾਹਰ ਪੈੱਗ ਸ਼ੈੱਗ ਲਾਈਏ।" ਰੂਪਇੰਦਰ ਦੇ ਦੋਸਤ ਮਾਮੇਂ ਨੂੰ ਧੱਕੀ ਲਿਜਾ ਰਹੇ ਸਨ। ਜਿਵੇਂ ਰੋਡਵੇਜ਼ ਦੀ ਬੱਸ ਨੂੰ ਧੱਕਾ ਲਾਈਦੈ।
- “ਉੱਤਰਾਂ ਕੁੜੀਏ ਮੁੜ ਯਾਦ ਰੱਖੀਂ - ਦੁਖਦੇ ਸੁਖਦੇ ਤੇਰੇ ਕੰਮ ਮੈਂ ਈ ਆਣਾ ਊਂ।" ਮਾਮਾ ਬੁੱਕਦਾ ਜਾਂਦਾ ਕਹਿ ਰਿਹਾ ਸੀ। ਉਹ ਰਿੰਗ ਬੈਠੇ ਟਰੈਕਟਰ ਵਾਂਗ ਧੂੰਆਂ ਮਾਰੀ ਜਾ ਰਿਹਾ ਸੀ।
- “ ਵੇ ਮੈਂ ਕਿਹੜੇ ਜਣਦਿਆਂ ਨੂੰ ਪਿੱਟਾਂ.....?” ਉਠ ਕੇ ਹਰਬੰਸ ਕੌਰ ਨੇ ਦੁਹੱਥੜ ਮਾਰੀ। ਪਰ ਸੰਤੀ ਬੁੜ੍ਹੀ ਨੇ ਫਿਰ ਬਿਠਾ ਲਈ।
- “ਕਲੇਸ਼ ਮਾੜਾ ਹੁੰਦੈ ਹਰਬੰਸ ਕੁਰੇ!“
- “ਬਹਿਨੀ ਐਂ ਕਿ ਦੇਵਾਂ ਮੱਤ ਹਰਾਮਦੀਏ?” ਡਾਕਟਰ ਹਨ੍ਹੇਰੀ ਵਾਂਗ ਅੰਦਰ ਆਇਆ। ਹਰਬੰਸ ਕੌਰ ਦੜ ਵੱਟ ਗਈ। ‘ਹਰਾਮਦੀਏ’ ਵੱਖੀਆਂ ਸੇਕਣ ਦਾ ਪ੍ਰਤੀਕ ਸੀ। ਸ਼ਾਮਤ ਦਾ ਘੁੱਗੂ ਸੀ। ਡਾਂਗ ਤੋਂ ਡਰਦੀ ਉਹ ਚੁੱਪ ਕਰ ਗਈ।
- “ਬੱਸ ਡੱਡੇ ਗੁੱਸਾ ਥੁੱਕੋ - ਸ਼ਗਨਾਂ ਵਾਲੇ ਦਿਨ ਤੁਸੀਂ ਕਾਹਤੋਂ ਕਲੇਸ਼ ਪਾ ਕੇ ਬੈਠ ਗਏ?” ਸੰਤੀ ਬੁੜ੍ਹੀ ਸਮਝਾਉਣ ਦੀ ਬੜੀ ਕੋਸਿ਼ਸ਼ ਕਰ ਰਹੀ ਸੀ।
- “ਮੈਂ ਕਦੋਂ ਦਾ ਮੂੰਹ ਕੰਨੀ ਦੇਖੀ ਜਾਨੈਂ - ਬੱਸ ਈ ਨਹੀ ਕਰਦੀ ਗੱਦਾਂ ਯੱਧੀ - ਕੀ ਕੰਜਰਖਾਨਾਂ ਖੜ੍ਹੈ ਕੀਤੈ ਇਹਨੇ ਮੱਚੜ ਜੀ ਨੇ!“ ਗੁੱਸੇ ਦੇ ਲਾਂਬੂ ਛੱਡਦਾ ਡਾਕਟਰ ਬਾਹਰ ਨਿਕਲ ਗਿਆ।
ਖ਼ੈਰ! ਸੰਤੀ ਬੁੜ੍ਹੀ ਦੀ ਸਰਪ੍ਰਸਤੀ ਸਦਕਾ ਵਿਆਹ ਘੱਟਣ ਜਿਹੇ ਮਾਹੌਲ ਵਿਚ ਵੀ ਸੁੱਖ ਸਾਂਦ ਨਾਲ ਲੰਘ ਗਿਆ। ਪਰ ਹਰਬੰਸ ਕੌਰ ਨੇ ਦਿਲੋਂ ਖੋਰ ਨਾ ਗੁਆਇਆ। ਨੂੰਹ ਪ੍ਰਤੀ ਉਸ ਦੇ ਦਿਲ ਵਿਚ ਪਿਆ ਵਲ ਹਰ ਰੋਜ਼ ਵੱਟ ਚਾਹੜਦਾ ਸੀ। ਨੂੰਹ ਰੋਟੀ ਪਕਾ ਕੇ ਦਿੰਦੀ ਉਸ ਦੇ ਪਸੰਦ ਨਾ ਆਉਂਦੀ। ਸਬਜ਼ੀ ਬਣਾਉਂਦੀ ਤਾਂ ਹਰਬੰਸ ਕੌਰ ਨੱਕ ਬੁੱਲ੍ਹ ਮਾਰਦੀ ਰਹਿੰਦੀ।
ਪਰ ਚੰਨਣ ਸਿੰਘ ਨੂੰਹ ਦੀ ਦਿਲੋਂ ਇੱਜ਼ਤ ਕਰਦਾ ਸੀ। ਉਸ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਸੀ। ਪਰ ਜਦੋਂ ਚੰਨਣ ਸਿੰਘ ਕਿਤੇ ਬਾਹਰ ਚਲਾ ਜਾਂਦਾ ਤਾਂ ਹਰਬੰਸ ਕੌਰ ਗੁਰਮੀਤ ਨੂੰ ਸੁਣਾਈ ਕਰਦੀ, “ਆਹ ਭਿੱਟਭਿਟੀਆ ਜਿਆ ਖਰਚਿਆਂ ਦਾ ਘਰ ਸਾਡੇ ਮੱਥੇ ਮਾਰਿਆ।“ ਪਰ ਧੰਨ ਸੀ ਗੁਰਮੀਤ ਦੀ ਸਹਿਣਸ਼ੀਲਤਾ। ਉਹ ਚੁੱਪ ਚਾਪ ਸਾਰਾ ਕੁਝ ਜਰਦੀ, ਸਹਾਰਦੀ। ਮੂੰਹੋਂ ਕਦੇ ਨਾ ਬੋਲਦੀ। ਕਈ ਵਾਰ ਉਸ ਨੇ ਰਾਤ ਨੂੰ ਰੂਪਇੰਦਰ ਨੂੰ ਸੱਸ ਦੇ ਕੁਰੱਖਤ ਸੁਭਾਅ ਬਾਰੇ ਦੱਸਿਆ। ਪਰ ਉਹ ਪੀਤੀ ਵਿਚ, “ਮੰਮੀ ਦਾ ਸੁਭਾਅ ਈ ਕੁਛ ਐਹੋ ਜਿਐ- ਤੂੰ ਚੁੱਪ ਰਿਹਾ ਕਰ!“ ਆਖ ਕੇ ਅੱਖੋਂ ਪਰੋਖੇ ਕਰ ਛੱਡਦਾ। ਗੁਰਮੀਤ ਨੂੰ ਸਾਰੀ ਸਾਰੀ ਰਾਤ ਨੀਂਦ ਨਾ ਪੈਂਦੀ। ਕਦੇ ਉਹ ਸੋਚਦੀ ਕਿ ਉਹ ਤਾਂ ਇਕ ਮਸ਼ੀਨ ਸੀ। ਜਿਸ ਨੂੰ ਰਾਤ ਨੂੰ ਰੂਪਇੰਦਰ ਵਰਤ ਛੱਡਦਾ ਅਤੇ ਦਿਨੇ ਸੱਸ ਕੰਮ ’ਤੇ ਲਾਈ ਰੱਖਦੀ ਸੀ। ਜੇ ਉਸ ਨੂੰ ਕੋਈ ਸਮਝਣ ਵਾਲਾ ਸੀ ਤਾਂ ਸਿਰਫ ਉਸ ਦਾ ਸਹੁਰਾ ਚੰਨਣ ਸਿੰਘ!
ਕਈ ਵਾਰ ਗੁਰਮੀਤ ਦੇ ਪੇਕੇ ਉਸ ਨੂੰ ਲੈਣ ਆਏ ਪਰ ਹਰਬੰਸ ਕੌਰ ਕੋਈ ਨਾ ਕੋਈ ਬਹਾਨਾ ਮਾਰ ਕੇ ਟਰਕਾ ਛੱਡਦੀ। ਕਰਵਾ ਚੌਥ ਦੇ ਵਰਤਾਂ ’ਤੇ ਗੁਰਮੀਤ ਦਾ ਭਰਾ ਲੈਣ ਆਇਆ ਤਾਂ ਡਾਕਟਰ ਨੇ ਹਰਬੰਸ ਕੌਰ ਦੀ ਗੈਰਹਾਜ਼ਰੀ ਵਿਚ ਤੋਰ ਦਿੱਤੀ। ਉਸ ਨੂੰ ਮਹਿਸੂਸ ਹੋਇਆ ਕਿ ਜਿਵੇਂ ਉਹ ਕਿਸੇ ਕੈਦ ਵਿਚੋਂ ਰਿਹਾਅ ਹੋਈ ਹੋਵੇ।
ਜਦ ਹਰਬੰਸ ਕੌਰ ਨੂੰ ਪਤਾ ਚੱਲਿਆ ਕਿ ਨੂੰਹ ਪੇਕੀਂ ਚਲੀ ਗਈ ਸੀ ਤਾਂ ਉਸ ਨੇ ਬਰੜਾਹਟ ਕਰਨਾ ਸ਼ੁਰੂ ਕਰ ਦਿੱਤਾ।
- “ਮੇਰੀ ਕਾਹਨੂੰ ਹੁਣ ਦੱਸ ਪੁੱਛ ਰਹੀ ਐ ਇਸ ਘਰ ’ਚ - ਜੋ ਕਰਨ ਨੂੰਹ ਸਹੁਰਾ ਈ ਕਰਨ।“ ਉਹ ਰੋਣ ਲੱਗ ਪਈ।
- “ਮੈਂ ਨਹੀਂ ਐਹੋ ਜਿਹੀ ਆਪਹੁਦਰੀ ਘਰੇ ਰੱਖਣੀ- ਰਹੇ ਪੇਕੀੰਂ - ਅਸੀਂ ਤਾਂ ਤਲਾਕ ਦੇ ਦੇਣੈਂ!”
- “ਤੈਨੂੰ ਚਾਰਾਂ ਬੱਕਲ? ਮਾਰ ਮਾਰ ਪੁੜੇ ਸੇਕਦੂੰ - ਕੁਛ ਨਾ ਆਖ!“ ਡਾਕਟਰ ਨੇ ਡਿਸਪੈਂਸਰੀ ਅੰਦਰੋਂ ਕਿਹਾ।
- “ਚਾਰਾਂ ਬੱਕਲ - ਸੇਕਦੂੰ ਪੁੜੇ - ਜੀਹਨੇ ਸਾਰੀ ਉਮਰ ਸਾਥ ਦਿੱਤੈ - ਉਹਦੀ ਕੋਈ ਪੁੱਛ ਦੱਸ ਨਹੀ -ਕੱਲ੍ਹ ਦੀ ਆਈ ਨੇ ਪਤਾ ਨਹੀ ਕੀ ਘੋਲ ਕੇ ਸਿਰ ਪਾ ਦਿੱਤੈ - ਐਹੋ ਜਿਹੀਆਂ ਰੰਡੀਆਂ ਬੜੀਆਂ ਖੇਖਣ ਹੱਥੀਆਂ ਹੁੰਦੀਆਂ।“ ਉਹ ਮੂੰਹ ਪਾੜ ਕੇ ਆਪਣੀ ਇਕਲੌਤੀ ਨੂੰਹ ਨੂੰ ‘ਰੰਡੀ’ ਆਖ ਰਹੀ ਸੀ।
ਡਾਕਟਰ ਨੇ ਬੈਂਤ ਫੜ ਕੇ ਹਰਬੰਸ ਕੌਰ ਦੀ ਤਹਿ ਲਾ ਦਿੱਤੀ। ਰੋਂਭੜ੍ਹੇ ਪਾ ਦਿੱਤੇ।
ਸ਼ਾਮ ਨੂੰ ਸ਼ਰਾਬ ਨਾਲ ਧੁੱਤ ਰੂਪਇੰਦਰ ਜਦ ਘਰ ਆਇਆ ਤਾਂ ਘਰ ਦਾ ਮਾਹੌਲ ਕਾਫ਼ੀ ਗੰਭੀਰ ਸੀ। ਉਹ ਮਾਂ ਦੇ ਮੰਜੇ ਤੇ ਇਕ ਤਰ੍ਹਾਂ ਨਾਲ ਡਿੱਗ ਹੀ ਪਿਆ। ਮੋਟਰਸਾਈਕਲ ਦਾ ਉਸ ਤੋਂ ਸਟੈਂਡ ਨਹੀਂ ਲੱਗਿਆ ਸੀ। ਉਸ ਨੇ ਵੈਸੇ ਹੀ ਕੰਧ ਨਾਲ ਲਾ ਦਿੱਤਾ ਸੀ।
- “ ਲੈ ਪੁੱਤ ਇਕ ਕੰਮ ਕਰ ਲੈ - ਜਾਂ ਤਾਂ ਬਹੂ ਛੱਡ ਦੇ ਤੇ ਜਾਂ ਫਿਰ ਮਾਂ ਛੱਡ ਦੇ।“ ਹਰਬੰਸ ਕੌਰ ਨੇ ਪੁੱਤ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ।
- “ਮੰਮੀ! ਬਹੂਆਂ ਮੈਨੂੰ ਵੀਹ - ਮਾਂ ਕਿਥੋਂ ਲਿਆਊਂ?” ਸ਼ਰਾਬੀ ਰੂਪਇੰਦਰ ਨੇ ਕਿਹਾ।
- “ਹੁਸਨ ਜਵਾਨੀ ਮਾਪੇ - ਮਿਲਦੇ ਨਹੀਂ ਹੱਟੀਆਂ ਤੋਂ” ਕਵਿਸ਼ਰੀ ਕਰਦਾ ਉਹ ਘੁਰਾੜ੍ਹੇ ਮਾਰਨ ਲੱਗ ਪਿਆ। ਚੁਬਾਰੇ ਵਿਚ ਪਿਆ ਡਾਕਟਰ ਸਾਰਾ ਕੁਝ ਸੁਣ ਰਿਹਾ ਸੀ। ਉਸ ਦੇ ਤਨ ਮਨ ਨੂੰ ਅੱਗ ਲੱਗੀ ਪਈ ਸੀ। ਕਰੋਧ ਵਿਚ ਉਹ ਸੜਿਆ ਪਿਆ ਸੀ।
ਜਦ ਰੂਪਇੰਦਰ ਗੁਰਮੀਤ ਨੂੰ ਲੈਣ ਨਾ ਹੀ ਗਿਆ ਤਾਂ ਉਸ ਦਾ ਭਰਾ ਗੁਰਮੀਤ ਨੂੰ ਛੱਡ ਗਿਆ। ਬਗੈਰ ਚੰਨਣ ਸਿੰਘ ਤੋਂ ਉਸ ਨਾਲ ਕਿਸੇ ਨੇ ਵੀ ਗੱਲ ਨਾ ਕੀਤੀ। ਸ਼ਾਮ ਨੂੰ ਉਹ ਵਾਪਿਸ ਪਰਤ ਗਿਆ। ਜਿ਼ੱਦੀ ਹਰਬੰਸ ਕੌਰ ਨੇ ਨੂੰਹ ਨਾਲ ਇਕ ਸ਼ਬਦ ਵੀ ਸਾਂਝਾ ਨਾ ਕੀਤਾ। ਜਦ ਗੁਰਮੀਤ ਉਸ ਦੇ ਪੈਰੀਂ ਹੱਥ ਲਾਉਣ ਲੱਗੀ ਤਾਂ ਹਰਬੰਸ ਕੌਰ ਨੇ ‘ਖ਼ਬਰਦਾਰ’ ਆਖ ਕੇ ਵਰਜ਼ ਦਿੱਤੀ। ਨੂੰਹ ਦੀ ਪਕਾਈ ਹੋਈ ਰੋਟੀ ਵੀ ਉਸ ਨੇ ਨਾ ਖਾਧੀ।
ਰੂਪਇੰਦਰ ਗੁਰਮੀਤ ਹੁਰਾਂ ਨੂੰ ਤੱਕ ਕੇ ਹੀ, ਮੋਟਰਸਾਈਕਲ ਲੈ ਕੇ ਬਾਹਰ ਨਿਕਲ ਗਿਆ ਸੀ। ਇਕ ਦੋਸਤ ਨੂੰ ਨਾਲ ਲੈ ਕੇ ਉਹ ਕਿਸੇ ਦੂਸਰੇ ਦੋਸਤ ਦੇ ਖੇਤ ਜਾ ਕੇ ਦਾਰੂ ਪੀਣ ਲੱਗ ਪਿਆ। ਉਹ ਤਿੰਨੇ ਸਾਰੀ ਦਿਹਾੜੀ ਪੀਂਦੇ ਰਹੇ।
ਹਨ੍ਹੇਰੇ ਹੋਏ ਰੂਪਇੰਦਰ ਨੇ ਮੋਟਰਸਾਈਕਲ ਲਿਆ ਅਤੇ ਆਪਣੇ ਪਿੰਡ ਨੂੰ ਸਿੱਧਾ ਹੋ ਗਿਆ। ਉਸ ਦਾ ਦੋਸਤ ਬਹੁਤਾ ਸ਼ਰਾਬੀ ਹੋਣ ਕਰਕੇ ਉਥੇ ਹੀ ਰਹਿ ਪਿਆ ਸੀ। ਉਹ ਆਪਣੇ ਪਿੰਡ ਦੀ ਸੜਕ ਪੈ ਕੇ ਆ ਹੀ ਰਿਹਾ ਸੀ ਕਿ ਸਪੀਡ ਜਿਆਦਾ ਹੋਣ ਕਰਕੇ ਸ਼ਰਾਬੀ ਰੂਪਇੰਦਰ ਤੋਂ ਮੋਟਰਸਾਈਕਲ ਨਾ ਸੰਭਲਿਆ ਅਤੇ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਗਿਆ। ਰੂਪਇੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਹਾਹਾਕਾਰ ਮੱਚ ਗਈ। ਕੋਈ ਮਨਹੂਸ ਖਬਰ ਲੈ ਕੇ ਡਾਕਟਰ ਚੰਨਣ ਸਿੰਘ ਵੱਲ ਤੁਰ ਗਿਆ।
ਚੰਨਣ ਸਿੰਘ ਅਜੇ ਡਿਸਪੈਂਸਰੀ ਵਿਚ ਹੀ ਬੈਠਾ ਸੀ। ਬਿਲਕੁਲ ਇਕੱਲਾ! ਘੋਰ ਦੁਖੀ! ਖ਼ਾਮੋਸ਼! ਹਰਬੰਸ ਕੌਰ ਉਪਰ ਚੁਬਾਰੇ ਵਿਚ ਸੀ। ਨੂੰਹ ਦੋ ਵਾਰ ਰੋਟੀ ਨੂੰ ਆਖ ਆਈ ਸੀ।
- "ਤੂੰ ਪੈ ਜਾ ਪੁੱਤ! ਮੈਂ ਆਪੇ ਰੋਟੀ ਖਾ ਲਊਂ!“ ਚੰਨਣ ਸਿੰਘ ਨੇ ਕਿਹਾ ਸੀ। ਉਸ ਦਾ ਮੱਥਾ ਠਣਕ ਰਿਹਾ ਸੀ। ਖੱਬੀ ਅੱਖ ਸਵੇਰ ਦੀ ਫ਼ਰਕੀ ਜਾ ਰਹੀ ਸੀ।
- “ਚਾਚਾ ਜੀ ਆਪਾਂ ਤਾਂ ਪੱਟੇ ਗਏ! ਆਪਣਾ ਰੂਪ ਚੜ੍ਹਾਈ ਕਰ ਗਿਆ!” ਚੰਨਣ ਸਿੰਘ ਦਾ ਸਾਬਤ ਸੂਰਤ ਭਤੀਜਾ ਗੁਰਮੇਲ ਸਿੰਘ ਡਿਸਪੈਂਸਰੀ ਵਿਚ ਆ ਕੇ ਪਿੱਟਿਆ। ਚੰਨਣ ਸਿੰਘ ਤਾਂ ਜਿਵੇਂ ਅਜਿਹੀ ਮਨਹੂਸ ਖਬਰ ਦੀ ਕਾਫੀ ਚਿਰ ਤੋਂ ਉਡੀਕ ਕਰ ਰਿਹਾ ਸੀ। ਉਸ ਦਾ ਦੁਖੀ ਦਿਲ ਲਹੂ ਲੁਹਾਣ ਹੋ, ਨੁੱਚੜਨ ਲੱਗ ਪਿਆ। ਉਸ ਨੂੰ ਜਿਵੇਂ ਇਸ ਭਾਣੇ ਬਾਰੇ ਪਹਿਲਾਂ ਹੀ ਪਤਾ ਸੀ। ਗੁਰਮੀਤ ਦੇ ਕੰਨੀਂ ਪਿਆ ਤਾਂ ਉਹ ਕਾਲਜਾ ਫੜ ਕੇ ਬੈਠ ਗਈ। ਪਰ ਹਰਬੰਸ ਕੌਰ ਨੂੰ ਕੋਈ ਖ਼ਬਰ ਨਹੀ ਸੀ।
ਚੰਨਣ ਸਿੰਘ ਜਾ ਕੇ ਪੱਤ ਦੀ ਲਾਸ਼ ਲੈ ਆਇਆ। ਰੂਪਇੰਦਰ ਦਾ ਸਾਰਾ ਸਿਰ ਪਾਟ ਗਿਆ ਸੀ। ਖੂਨ ਨਾਲ ਸਾਰਾ ਸਰੀਰ ਗੜੁੱਚ ਸੀ।
ਟਰਾਲੀ ਵਿਚੋਂ ਲਾਸ਼ ਲਾਹੀ ਗਈ।
- “ ਅੰਦਰ ਲੈ ਚੱਲੋ!” ਚੰਨਣ ਸਿੰਘ ਨੇ ਕਿਹਾ।
- “ਲਾਸ਼ ਨੂੰ ਘਰ ਅੰਦਰ ਨਹੀਂ ਲੈ ਕੇ ਜਾਂਦੇ ਹੁੰਦੇ ਭਾਈ!” ਕਿਸੇ ਬਜੁਰਗ ਨੇ ਕਿਹਾ।
- “ਇਹ ਘਰ ਨਹੀ ਕਬਰਸਤਾਨ ਐ - ਅੰਦਰ ਲੈ ਚੱਲੋ.....!” ਚੰਨਣ ਸਿੰਘ ਨੇ ਚੀਕ ਕੇ ਕਿਹਾ।
ਲਾਸ਼ ਅੰਦਰ ਲੈ ਗਏ।
- “ਹਰਬੰਸ ਕੁਰੇ! ਨੀ ਹਰਬੰਸ ਕੁਰੇ!! ਅੱਜ ਰੋ ਲੈ ਜਿੰਨਾ ਰੋਣੈ - ਰੋ ਲੈ ਰੱਜ ਕੇ - ਲਾਹ ਲੈ ਚਾਅ - ਆਹ ਦੇਖ ਰੂਪ ਦੀ ਲਾਸ਼ ਆ ਗਈ - ਹਰਬੰਸ ਕੁਰੇ....!” ਚੰਨਣ ਸਿੰਘ ਨੇ ਬੇਹੋਸ਼ਾਂ ਵਾਂਗ ਕਿਹਾ।
- “ਦੇਖ ਲੈ ਤੇਰੇ ਪੁੱਤ ਦੀ ਲਾਅਸ਼ ਆ ਗਈ - ਜੀਹਦੇ ਸਿਰ ਤੇ ਤੂੰ ਬੁੱਕਦੀ ਫਿਰਦੀ ਸੀ - ਹਰਬੰਸ ਕੁਰੇ.....!” ਚੰਨਣ ਸਿੰਘ ਜਿਵੇਂ ਕਮਲਾ ਹੋ ਗਿਆ ਸੀ।
ਘਰ ਵਿਚ ਰੋਣ ਪਿੱਟਣ ਪੈ ਗਿਆ। ਗੁਰਮੀਤ ਨੇ ਛਾਤੀ ਪਿੱਟ ਲਾਲ ਕਰ ਲਈ। ਹਰਬੰਸ ਕੌਰ ਹਾਲੋਂ ਬੇਹਾਲ ਸੀ। ਹੋਣੀ ਕਿੱਡੀ ਬਲਵਾਨ ਸੀ? ਨੂੰਹ ਦੇ ਹੱਥਾਂ ਦੀ ਅਜੇ ਮਹਿੰਦੀ ਵੀ ਨਹੀਂ ਲਹੀ ਸੀ!
ਅਗਲੇ ਦਿਨ ਸਵੇਰੇ ਹੀ ਰੂਪਇੰਦਰ ਦਾ ਸਸਕਾਰ ਕਰ ਦਿੱਤਾ ਗਿਆ। ਰੂਹ ਦੀ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਦਾ ਭੋਗ ਪਾਇਆ ਗਿਆ। ਵਿਛੜੀ ਰੂਹ ਨੂੰ ਚਰਨਾਂ ਵਿਚ ਜਗਾਹ ਬਖਸ਼ਣ ਲਈ ਦਾਤੇ ਅੱਗੇ ਅਰਦਾਸਾਂ ਹੋਈਆਂ।
ਹਰਬੰਸ ਕੌਰ ਅਤੇ ਚੰਨਣ ਸਿੰਘ ਪੁੱਤਰ ਦੇ ਵਿਛੋੜੇ ਨਾਲ ਦਿਨਾਂ ਵਿਚ ਹੀ ਹਾਰ ਗਏ। ਬੁੱਢੇ ਹੋ ਗਏ।
ਮਹੀਨਾਂ ਕੁ ਬੀਤਣ ਤੇ ਗੁਰਮੀਤ ਦਾ ਬਾਪ ਆ ਗਿਆ।
- “ਚੰਨਣ ਸਿਆਂ - ਜੇ ਗੁੱਸਾ ਨਾ ਕਰੇਂ ਤਾਂ.....।“ ਗੁਰਮੀਤ ਦੇ ਬਾਪੂ ਤੋਂ ਗੱਲ ਪੂਰੀ ਨਾ ਹੋ ਸਕੀ।
- “ਗੁਰਮੁਖ ਸਿਆਂ - ਕੱਲ੍ਹ ਦੀ ਜੁਆਕੜੀ ਐ - ਐਡੀ ਪਹਾੜ ਜਿੱਡੀ ਜਿੰਦਗੀ ਕਿਵੇਂ ਲੰਘਾਊ - ਮੈਂ ਤਾਂ ਖ਼ੁਦ ਹੀ ਆਖਣ ਵਾਲਾ ਸੀ - ਵਿਚਾਰੀ ਦੀ ਸਾਰੀ ਜਿੰਦਗੀ ਦਾ ਸੁਆਲ ਐ - ਇਹਦੇ ’ਚ ਗੁੱਸੇ ਵਾਲੀ ਕਿਹੜੀ ਗੱਲ ਐ?” ਚੰਨਣ ਸਿੰਘ ਦਿਲੋਂ ਸਹਿਮਤ ਸੀ।
ਸਾਰੇ ਸਮਾਨ ਦੀ ਮੋੜ ਮੁੜਾਈ ਹੋ ਗਈ। ਗੁਰਮੀਤ ਕਿਤੇ ਹੋਰ ਮੰਗ ਦਿੱਤੀ ਗਈ। ਵਿਆਹ ਦਾ ਦਿਨ ਤਹਿ ਹੋ ਗਿਆ।
ਅੱਜ ਗੁਰਮੀਤ ਇਸ ਘਰੋਂ ਜਾ ਰਹੀ ਸੀ। ਹਰਬੰਸ ਕੌਰ ਦਾ ਦਿਲ ਹਿੱਲਿਆ। ਉਹ ਕੋਈ ਪੀਚ੍ਹੀ ਗੰਢ ਲੱਗਦੀ ਸੀ।
- “ਚੰਗਾ ਬੀਜੀ - ਮੈਂ ਚੱਲਦੀ ਆਂ।” ਗੁਰਮੀਤ ਸੱਸ ਦੇ ਪੈਰੀਂ ਹੱਥ ਲਾਉਂਦੀ ਡੁਸਕ ਪਈ। ਉਸ ਦਾ ਦਿਲ ਰੋਈ ਜਾ ਰਿਹਾ ਸੀ।
- “ਪੁੱਤ - ਗਲਤੀਆਂ ਤਾਂ ਮਾਂ ਬਾਪ ਤੋਂ ਹੋ ਜਾਂਦੀਐਂ - ਮਾਫ਼ ਈ ਕਰੀਂ!" ਅੰਦਰੋਂ ਕਿਰਦੀ ਹਰਬੰਸ ਕੌਰ ਗੁਰਮੀਤ ਨੂੰ ਘੁੱਟੀ ਖੜੀ ਸੀ। ਉਸ ਦੀਆਂ ਅੱਖਾਂ ਚੋਅ ਰਹੀਆਂ ਸਨ।
- “ਚੰਗਾ - ਬਾਪੂ ਜੀ।“ ਧਾਹ ਮਾਰ ਕੇ ਗੁਰਮੀਤ ਚੰਨਣ ਸਿੰਘ ਦੇ ਗਲ ਨੂੰ ਚਿੰਬੜ ਗਈ, ਸਕੇ ਬਾਪ ਵਾਂਗ!
- “ ਆਉਂਦੀ ਜਾਂਦੀ- ਮਿਲ ਜਿਆ ਕਰੀਂ ਧੀਏ.......।" ਚੰਨਣ ਸਿੰਘ ਦਾ ਉੱਚੀ ਉੱਚੀ ਰੋਣ ਨਿਕਲ ਗਿਆ ਅਤੇ ਦੇਖਣ ਵਾਲਿਆਂ ਦਾ ਸੀਨਾਂ ਪਾਟ ਗਿਆ। ਹਰ ਇਕ ਦੇ ਮੂੰਹੋਂ ‘ਵਾਹਿਗੁਰੂ’ ਨਿਕਲਿਆ ਸੀ।
****
ਹੋਰ ਪੜੋ...
ਵੰਨਗੀ :
ਕਹਾਣੀ
ਲਹੂ ਲਿੱਬੜੀ ਆਤਮਾ..........ਕਹਾਣੀ
ਪੁਸ਼ਪਿੰਦਰ ਡੀ. ਐੱਮ. ਕਾਲਜ ਮੋਗਾ ਦੀ ਵਿਦਿਆਰਥਣ ਸੀ। ਬੀ. ਏ. ਕਰਨ ਤੋਂ ਬਾਅਦ ਹੁਣ ਬੀ. ਐੱਡ ਕਰ ਰਹੀ ਸੀ। ਬੜੀ ਹੀ ਸਾਊ, ਸਿਆਣੀ, ਹੱਸਮੁੱਖ ਅਤੇ ਰਲਾਉਟੀ ਸੀ। ਹਰ ਇਕ ਨੂੰ ਖਿੜੇ ਮੱਥੇ ਮਿਲਣ ਦਾ ਗੁਣ ਸ਼ਾਇਦ ਉਸ ਨੂੰ ਗੁੜ੍ਹਤੀ ਵਿਚ ਹੀ ਮਿਲਿਆ ਹੋਇਆ ਸੀ। ਗੱਲ ਕਰਦੀ ਦੇ ਮੂੰਹੋਂ ਫੁੱਲ ਕਿਰਦੇ ਸਨ। ਕੁਦਰਤੀ ਮੁਸਕੁਰਾਹਟ ਤਾਂ ਉਸ ਦੇ ਸੁਨੱਖੇ ਮੁੱਖ 'ਤੇ ਹਮੇਸ਼ਾ ਖਿੜੀ ਰਹਿੰਦੀ। ਖ਼ੁਸ਼ੀ ਦੀ ਮੂਰਤ ਪੁਸ਼ਪਿੰਦਰ ਇਕ ਗਰੀਬ ਕਿਸਾਨ ਪ੍ਰੀਵਾਰ ਦੀ ਕੁੜੀ ਸੀ। ਕਾਲਜ ਦੇ ਅੰਨ੍ਹੇ ਖਰਚ ਦੀ ਤਾਬ ਨਾ ਝੱਲਦਾ ਹੋਇਆ ਬਾਪੂ ਫਿਰ ਵੀ ਕੁੜੀ ਨੂੰ ਹਿੱਕ 'ਤੇ ਪੱਥਰ ਰੱਖ ਕੇ ਪੜ੍ਹਾਈ ਜਾ ਰਿਹਾ ਸੀ। ਉਸ ਨੂੰ ਇਕ ਆਸ ਦੀ ਕਿਰਨ ਜ਼ਰੂਰ ਨਜ਼ਰ ਆਉਂਦੀ ਸੀ ਕਿ ਕੁੜੀ ਪੜ੍ਹ-ਲਿਖ ਕੇ ਕਿਸੇ ਕਿੱਤੇ 'ਤੇ ਲੱਗ ਜਾਵੇ ਤਾਂ ਕੋਈ ਚੰਗਾ ਘਰ ਮਿਲ ਜਾਵੇਗਾ। ਪੁਸ਼ਪਿੰਦਰ ਵਾਲੇ ਫ਼ਰਜ਼ ਦਾ ਉਸ ਨੂੰ ਪੂਰਨ ਤੌਰ 'ਤੇ ਅਹਿਸਾਸ ਸੀ। ਪੁਸ਼ਪਿੰਦਰ ਵੱਲੋਂ ਉਹ ਬਿਲਕੁਲ ਸੰਤੁਸ਼ਟ ਸੀ। ਕਦੇ ਕੋਈ ਉਲਾਂਭਾ ਨਹੀਂ ਖੱਟਿਆ ਸੀ। ਹਮੇਸ਼ਾ ਚੰਗੇ ਨੰਬਰ ਲੈ ਕੇ ਪਾਸ ਹੋਈ ਸੀ। ਕਦੇ ਕੋਈ ਉੱਚੀ-ਨੀਵੀਂ ਗੱਲ ਨਹੀਂ ਸੁਣੀ ਸੀ। ਨਹੀਂ ਤਾਂ ਲੋਕਾਂ ਦੀਆਂ ਕਾਲਜ ਪੜ੍ਹਦੀਆਂ ਕੁੜੀਆਂ ਦਾ ਤਾਂ ਰੱਬ ਹੀ ਰਾਖਾ ਸੀ! ਹੋਟਲਾਂ ਵਿਚ 'ਖੇਹ' ਖਾਂਦੀਆਂ ਸਨ। ਬੇਲੱਜ ਕੁੜੀਆਂ ਆਪਸ ਵਿਚ 'ਚੱਚੇ' ਦੀ ਭਾਸ਼ਾ ਵਰਤਦੀਆਂ, ਜਿਹੜੀ ਅਨਪੜ੍ਹ ਮਾਪਿਆਂ ਦੇ ਕੱਖ ਪੱਲੇ ਨਹੀਂ ਪੈਂਦੀ ਸੀ। ਕੜਬਚੱਬਾਂ ਦੀ ਕੁੜੀ ਨੂੰ ਤਾਂ ਉਸ ਦੇ ਘਰਦੇ ਕਈ ਦਿਨਾਂ ਪਿੱਛੋਂ ਕਿਤੋਂ ਭਾਲ ਕੇ ਲਿਆਏ ਸਨ। ਬਾਹਰਲੇ ਪਿੰਡੋਂ, ਖੇਤ ਕਿਸੇ ਮੋਟਰ ਤੋਂ ਮਿਲੀ ਸੀ। ਪਰ ਪੁਸ਼ਪਿੰਦਰ ਤਾਂ ਮਾਪਿਆਂ ਦੀ ਸੀਤਾ ਵਰਗੀ ਗਊ ਧੀ ਸੀ।
ਜਦੋਂ ਪੁਸ਼ਪਿੰਦਰ ਨੇ ਬੀ ਐੱਡ ਕਰ ਲਈ ਤਾਂ ਬਾਪੂ ਨੂੰ ਉਸ ਦੇ ਵਿਆਹ ਦਾ ਫਿ਼ਕਰ ਪੈ ਗਿਆ। ਇਸ ਫਿ਼ਕਰ ਨਾਲ ਬਾਪੂ ਦੇ ਗ਼ਰੀਬ ਮੱਥੇ 'ਤੇ ਠ੍ਹੀਕਰ ਫੁੱਟ੍ਹਿਆ ਰਹਿੰਦਾ। ਪਰ ਹੱਥ ਕਿਤੇ ਨਹੀਂ ਅੜ ਰਿਹਾ ਸੀ। ਬਾਕੀ ਸਾਰੇ ਫਿ਼ਕਰ ਪਰ੍ਹੇ ਵਗਾਹ ਬਾਪੂ ਨੇ ਪੁਸ਼ਪਿੰਦਰ ਦੇ ਰਿਸ਼ਤੇ ਬਾਰੇ ਤਵੱਜੋਂ ਦੇਣੀ ਸ਼ੁਰੂ ਕਰ ਦਿੱਤੀ।
ਇਕ ਦਿਨ ਕਚਿਹਰੀਆਂ ਦੇ ਕਿਸੇ ਕੰਮ ਫਿਰਦੇ ਬਾਪੂ ਕਿਸ਼ਨ ਸਿੰਘ ਨੂੰ ਪੁਰਾਣਾ ਬੇਲੀ ਮਲਕੀਤ ਮਿਲ ਪਿਆ। ਮਲਕੀਤ ਅਤੇ ਕਿਸ਼ਨ ਸਿੰਘ 1971 ਦੀ ਜੰਗ ਵੇਲੇ ਇਕੱਠੇ ਫ਼ੌਜ ਵਿਚ ਭਰਤੀ ਹੋਏ ਸਨ। ਦੋ ਸਾਲ ਬਾਅਦ ਫ਼ੌਜ ਦੀ ਛਾਂਟੀ ਸ਼ੁਰੂ ਹੋਈ ਤਾਂ ਦੋਨੋਂ ਨਾਂ ਕਟਵਾ ਕੇ ਆਪਣੇ-ਆਪਣੇ ਪਿੰਡ ਆ ਗਏ। ਕਿਸ਼ਨੇ ਨੇ ਤਾਂ ਆਪਣਾ ਪਿਤਾ-ਪੁਰਖ਼ੀ ਕਿੱਤਾ ਖੇਤੀਬਾੜੀ ਅਪਣਾ ਲਿਆ ਅਤੇ ਮਲਕੀਤ ਕਿਸੇ ਏਜੰਟ ਨੂੰ ਪੈਸੇ ਦੇ ਕੇ ਜਰਮਨ ਪਹੁੰਚ ਗਿਆ। ਪਹਿਲੇ ਚਾਰ-ਪੰਜ ਸਾਲ ਤਾਂ ਉਸ ਨੂੰ ਕਾਫ਼ੀ ਜੱਦੋਜਹਿਦ ਦਾ ਸਾਹਮਣਾ ਕਰਨਾ ਪਿਆ, ਪਰ ਜਦੋਂ 1978 ਵਿਚ ਜਰਮਨ ਗੌਰਮਿੰਟ ਨੇ ਪ੍ਰਵਾਸੀਆਂ 'ਤੇ ਲੱਗੀਆਂ ਪਾਬੰਦੀਆਂ ਦੀਆਂ ਵਾਗਾਂ ਢਿੱਲੀਆਂ ਕੀਤੀਆਂ ਤਾਂ ਪ੍ਰਵਾਸੀਆਂ ਨੇ ਸੁਖ ਦਾ ਸਾਹ ਲਿਆ। ਜਾਹਲੀ ਪ੍ਰਵਾਸੀ ਬਹਾਲ ਹੋ ਗਏ ਅਤੇ ਕਾਨੂੰਨ ਦੇ ਦਾਇਰੇ ਅੰਦਰ ਰਹਿੰਦੇ ਲੋਕਾਂ ਨੂੰ ਸਿਟੀਜ਼ਨਸਿ਼ੱਪਾਂ ਮਿਲ ਗਈਆਂ।
ਮਲਕੀਤ ਜਿਉਂ ਦਾ ਤਿਉਂ ਘੋਟਣੇ ਵਰਗਾ ਸੀ। ਡਰਾਈਵਰ-ਕੱਟ ਦਾਹੜੀ ਉਸ ਨੇ ਜੜੋਂ ਹੀ ਰਗੜ ਧਰੀ ਸੀ। ਪਲਿਆ ਸਰੀਰ ਹੋਰ ਫਿੱਟ ਗਿਆ ਸੀ। ਉਸ ਦੀ ਗੋਗੜ ਹੋਰ ਵਧ ਗਈ ਸੀ ਅਤੇ ਪੈਰਾਂ ਦਾ ਵਾਧੂ ਜਿਹਾ ਮਾਸ ਬੂਟਾਂ ਤੋਂ ਬਾਹਰ ਲਟਕ ਰਿਹਾ ਸੀ। ਉਹ ਵਾਰ-ਵਾਰ ਆਪਣੇ ਕਾਲੇ ਕੀਤੇ ਹੋਏ ਪਟਿਆਂ ਨੂੰ ਪਲੋਸਦਾ ਸੀ। ਗਹੁ ਨਾਲ ਕਿਸ਼ਨ ਸਿੰਘ ਨੇ ਮਲਕੀਤ ਨੂੰ ਪਹਿਚਾਣ ਕੇ ਜੱਫ਼ੀ ਜਾ ਪਾਈ। ਸਾਹਣ ਵਰਗਾ ਮਲਕੀਤ ਉਸ ਦੀ ਜੱਫ਼ੀ ਵਿਚ ਪੂਰਾ ਨਹੀਂ ਆਇਆ ਸੀ।
-"ਉਏ ਘੁੱਗੂਆ ਪਛਾਣਿਆਂ ਨ੍ਹੀ? ਮੈਂ ਕਿਸ਼ਨਾ ਐਂ ਦੌਲਤਪੁਰ ਆਲਾ!" ਕਿਸ਼ਨਾ ਫ਼ੌਜ ਵਿਚ ਮਲਕੀਤ ਨੂੰ 'ਘੁੱਗੂ' ਹੀ ਆਖਦਾ। ਉਹਨਾਂ ਦੀ ਯਾਰੀ ਦੀ ਲੋਕ ਮਿਸਾਲ ਦਿੰਦੇ। ਪਰ ਹੁਣ ਕਾਫ਼ੀ ਦੇਰ ਤੋਂ ਰਾਬਤਾ ਟੁੱਟਿਆ ਹੋਇਆ ਸੀ।
-"ਓਹ! ਬੱਲੇ ਬੱਲੇ...!!" ਮਲਕੀਤ ਨੇ ਕਿਸ਼ਨੇ ਨੂੰ ਤੱਕੜੀ ਵਾਂਗ ਤੋਲ ਲਿਆ।
-"ਦੇਖੀਂ ਬਾਈ ਕੋਈ ਅੰਗ ਪੈਰ ਤੋੜ ਧਰੇਂ-ਕੀੜੀ ਨੂੰ ਤਾਂ ਤੱਕਲੇ ਦਾ ਦਾਗ ਈ ਬਥ੍ਹੇਰਾ ਹੁੰਦੈ!" ਕਿਸ਼ਨਾ ਜੱਟ ਵਾਲੀ ਕੁਤਕੁਤੀ ਤੋਂ ਡਰਦਾ ਬੋਲਿਆ। ਮਲਕੀਤ ਨੇ ਉਸ ਨੂੰ ਗਲਵਕੜੀ ਵਿਚ ਕਤੂਰੇ ਵਾਂਗ ਬੋਚਿਆ ਹੋਇਆ ਸੀ।
-"ਉਏ ਕੀ ਗੱਲ ਹੋ ਗਈ? ਗਿੱਲੀ ਗੰਢ ਮਾਂਗੂੰ ਪਿਚ ਗਿਐਂ-ਕਿਤੇ ਭਰਜਾਈ ਤਾਂ ਨ੍ਹੀ ਉਤੋਂ ਦੀ ਪੈ ਗਈ?"
-"ਤੇਰੇ ਅਰਗੇ ਭਰਾਵਾਂ ਦੇ ਸਿਰ 'ਤੇ ਉਤੋਂ ਦੀ ਪੈਣ ਦਿੰਨੇ ਐਂ?" ਕੁੱਛੜੋਂ ਛੱਡੇ ਕੁੱਕੜ ਵਾਂਗ ਕਿਸ਼ਨੇ ਨੇ ਖੰਭ ਜਿਹੇ ਝਿਣਕੇ।
-"ਆ ਜਾਹ ਗੱਡੀ ਕੋਲੇ ਚੱਲੀਏ।" ਮਲਕੀਤ ਨੇ ਕਿਸ਼ਨੇ ਨੂੰ ਮਾਰੂਤੀ ਕਾਰ ਵੱਲ ਨੂੰ ਧੂਹ ਲਿਆ। ਗੱਡੀ ਵਿਚੋਂ ਬੋਤਲ ਕੱਢ ਕੇ ਉਹ ਹੋਟਲ ਵਿਚ ਵੜ ਗਏ।
-"ਕਿੰਨੀ ਆਰੀ ਛੁੱਟੀ ਆਇਐਂ-ਕਦੇ ਮਿਲ ਗਿਲ ਈ ਜਾਇਆ ਕਰ।" ਦਾਰੂ ਦਾ ਗਿਲਾਸ ਖਾਲੀ ਕਰਦਿਆਂ ਕਿਸ਼ਨੇ ਨੇ ਸਿ਼ਕਵਾ ਜ਼ਾਹਿਰ ਕੀਤਾ।
-"ਬਾਈ ਝਮ੍ਹੇਲੇ ਈ ਐਨੇ ਰਹੇ -ਬੱਸ...!"
-"ਕਦੇ ਬੰਦਾ ਤੁਰਦਾ ਫਿਰਦਾ ਈ ਪਿੰਡ ਵਿਚ ਦੀ ਲੰਘ ਜਾਂਦੈ।"
-"ਬਾਈ ਟੈਮ ਈ ਨ੍ਹੀ ਮਿਲਿਆ-ਸੱਚ ਜਾਣੀਂ।"
-"ਆਹੋ ਭਾਈ! ਥੋਡੇ ਬਾਹਰਲੇ ਬੰਦਿਆਂ ਕੋਲੇ ਗਰੀਬਾਂ ਲਈ ਟੈਮ ਕਿੱਥੇ?" ਵਿਅੰਗ ਕੱਸ ਕੇ ਕਿਸ਼ਨੇ ਨੇ ਮੂੰਹ ਘਸਮੈਲਾ ਜਿਹਾ ਕਰ ਲਿਆ।
-"ਉਏ ਵੱਡੇ ਭਾਈ! ਥੁੱਕ ਵੀ ਹੁਣ ਗੁੱਸਾ-ਲੈ ਮੈਂ ਤੇਰੇ ਗੋਡੀਂ ਹੱਥ ਲਾਉਨੈਂ।" ਮਲਕੀਤ ਨੇ ਕਿਸ਼ਨੇ ਦੇ ਗੰਨਿਆਂ ਵਰਗੇ ਗੋਡੇ ਫੜ ਲਏ।
-"ਤੂੰ ਬੁੜ੍ਹਾ ਹੋ ਚੱਲਿਆ-ਪਰ ਤੇਰੀਆਂ ਲਿੱਚ-ਗੜਿੱਚੀਆਂ ਨ੍ਹੀ ਗਈਆਂ।"
-"ਤੇਰੀਆਂ ਕਿਹੜਾ ਕੁਪੱਤੀ ਸੱਸ ਆਲੀਆਂ ਠੰਗੋਰਾਂ ਜਾਣੀਐਂ?" ਦੋਨੋਂ ਹੱਸ ਪਏ।
-"ਤੂੰ ਕਚਿਹਰੀਆਂ 'ਚ ਫਿਰਦੈਂ-ਸੁੱਖ ਐ?"
-"ਮੇਰੇ ਨਾਲ ਮੁੰਡਾ ਆਇਐ ਜਰਮਨ ਤੋਂ-ਉਹਦੇ ਤਲਾਕ ਬਾਰੇ ਅੱਜ ਤਰੀਕ ਐ।"
-"ਤਲਾਕ..! ਕਾਹਤੋਂ...?"
-"ਯਾਰ ਕਾਹਦੀ ਗੱਲ ਐ? ਤੀਮੀਂ ਹੈਗੀ ਐ ਮੂੰਹ ਫੱਟ-ਚੌਵੀ ਘੰਟੇ ਕਲੇਸ਼ ਖੜ੍ਹਾ ਕਰੀ ਰੱਖਦੀ ਐ-ਘਰਆਲੇ ਤੋਂ ਚੋਰੀ ਆਬਦੇ ਭਰਾਵਾਂ ਤੇ ਮਾਂ ਬਾਪ ਨੂੰ ਪੈਸੇ ਭੇਜਦੀ ਰਹੀ-ਇਕ ਦਿਨ ਇਹਨੂੰ ਪਤਾ ਲੱਗਿਆ ਤਾਂ ਇਹਨੇ ਸਮਝਾਉਣ ਦੀ ਕੋਸਿ਼ਸ਼ ਕੀਤੀ-ਗੱਲ ਤਾਂ ਇਹਦੀ ਕੀ ਸੁਣਨੀ ਸੀ-ਅੱਗਿਓਂ ਕਹਿੰਦੀ: ਮੈਂ ਅਖੇ ਤੈਨੂੰ ਤਲਾਕ ਦੇ ਦੇਣੈਂ-ਇੰਡੀਆ ਤੋਂ ਸੋਹਣਾ ਸੁਨੱਖਾ ਮੁੰਡਾ ਵਿਆਹ ਕੇ ਲਿਆਊਂ-ਮੁੰਡਾ ਅੱਗਿਓਂ ਚਿੜ ਗਿਆ-ਬੱਸ ਗੱਲ ਐਥੋਂ ਵਿਤੋਂ ਬਾਹਰ ਹੋ ਗਈ-ਉਧਰੋਂ ਕੁੜੀ ਦੇ ਘਰਦੇ ਓਦੂੰ ਚੜ੍ਹਦੇ ਚੰਦ ਐ-ਕਹਿੰਦੇ ਅਖੇ ਆ ਜਾਹ-ਤੈਨੂੰ ਐਥੇ ਮੁੰਡਿਆਂ ਦਾ ਘਾਟੈ? ਮੁੰਡਿਆਂ ਦੀ ਤਾਂ ਲਾਈਨ ਲਾ ਦਿਆਂਗੇ-ਉਹਨਾਂ ਨੂੰ ਕੀ ਮਾੜਾ ਐ? ਕੁੜੀ ਨੋਟਾਂ ਦੇ ਨੋਟ ਭੇਜਦੀ ਰਹੀ ਐ-ਉਹਨਾ ਦੇ ਦਿਲ 'ਚ ਤਾਂ ਇਹ ਐ ਬਈ ਕੋਈ ਬਾਹਰ ਜਾਣ ਲਈ ਕਾਹਲਾ ਮੁੰਡਾ ਲੱਭ ਦਿਆਂਗੇ-ਕੁੜੀ ਦੀ ਕਮਾਈ ਤਾਂ ਐਥੇ ਆਊ-।"
-"ਮਾੜੀ ਗੱਲ ਐ ਬਈ-ਧੀ ਧਿਆਣੀ ਦਾ ਘਰ ਉਜਾੜਨਾ-।"
-"ਇਹ ਮੁੰਡਾ ਐ ਸਿਆਣਾ-ਇਹਨੇ ਸੋਚਿਆ ਬਈ ਜੇ ਜਰਮਨ ਤਲਾਕ ਵਾਸਤੇ ਅਪਲਾਈ ਕੀਤਾ ਤਾਂ ਨਾਲੇ ਪਊ ਮਹਿੰਗਾ-ਤੇ ਨਾਲੇ ਟੈਮ ਲੱਗੂ-ਬਈ ਜਿੰਨੀ ਜਲਦੀ ਹੋ ਸਕੇ-ਇਸ ਚੁੜੇਲ ਤੋਂ ਖਹਿੜਾ ਛੁੱਟੇ ਉਨਾਂ ਈ ਫ਼ਾਇਦੈ-ਤੈਨੂੰ ਪਤਾ ਈ ਐ ਬਾਈ ਕਿਸ਼ਨਿਆਂ-ਜਦੋਂ ਦਿਲਾਂ 'ਚ ਫ਼ਰਕ ਪੈਜੇ-ਫੇਰ ਵਸੇਬਾ ਮੁਸ਼ਕਿਲ ਐ-।"
-"ਇਹ ਤਾਂ ਹੈ-ਪਰ ਉਹਨੂੰ ਸਹੁਰੀ ਨੂੰ ਕੀ ਪੁੱਠੀ ਭਮਾਲੀ ਆਈ ਐ? ਭਰਾ ਕਿਹੜਾ ਸਾਰੀ ਉਮਰ ਨਾਲ ਨਿਭਣੇਂ ਐਂ? ਉਹ ਤਾਂ ਜਿੰਨਾ ਚਿਰ ਹੱਥ ਝਾੜ੍ਹਦੀ ਐ-ਸਿੱਧੇ ਐ-ਜਿੱਦੇਂ ਹਟ ਗਈ-ਬੱਸ ਸਾਸਰੀਕਾਲ!"
-"ਅਸੀਂ ਬਥੇਰਾ ਸਮਝਾਇਆ ਬਾਈ-ਬਈ ਜੀਹਨੂੰ ਤੂੰ ਵਿਆਹ ਕੇ ਲਿਆਵੇਂਗੀ-ਪਤਾ ਨ੍ਹੀ ਕਿਹੋ ਜਿਆ ਹੋਊ? ਪਰ ਬਾਈ ਉਹ ਸਮਝਣ ਆਲੀ ਜੜੀ ਈ ਨਹੀਂ-ਮਾਂ ਪਿਉ ਤੇ ਭਰਾਵਾਂ ਦੀ ਚੱਕੀ ਵੀ ਸਮਝਾਉਣ ਆਲੇ ਦੇ ਗਲ ਨੂੰ ਆਉਂਦੀ ਐ!"
-"ਜਦੋਂ ਨਾ ਵਸਣ ਦਾ ਇਰਾਦਾ ਹੋਵੇ ਤਾਂ ਓਹੀ ਗੱਲਾਂ ਸੁਝਦੀਐਂ-ਅਖੇ ਇਹਦੀ ਰੋਟੀ ਖਾਂਦੇ ਦੀ ਦਾਹੜੀ ਹਿੱਲਦੀ ਐ।"
-"ਮੇਰੀ ਨਜਰ 'ਚ ਬਾਈ ਇਹਦੇ ਮਾਂ-ਪਿਉ ਤੇ ਭਰਾ ਨ੍ਹੀ ਇਹਦੇ ਪੈਰ ਲੱਗਣ ਦਿੰਦੇ।"
-"ਮੁੰਡਾ ਕਿੱਥੋਂ ਦਾ ਐ?"
-"ਮੋਹੀ ਦਾ ਐ।"
-"ਯਾਰ ਜੇ ਤਲਾਕ ਈ ਹੋ ਜਾਣੈਂ-ਤਾਂ ਤੂੰ ਆਪਣੀ ਪੁਸ਼ਪਿੰਦਰ ਬਾਰੇ ਈ ਬਾਤ ਪਾ ਕੇ ਦੇਖਲਾ?"
-"ਕਿੰਨਾ ਪੜ੍ਹੀ ਐ?"
-"ਬੀ ਐੱਡ ਕੀਤੀ ਐ ਬੀ. ਏ. ਤੋਂ ਬਾਅਦ।"
-"ਮੈਂ ਕੱਲ੍ਹ ਨੂੰ ਤੇਰੇ ਪਿੰਡ ਆਊਂ-ਬੈਠ ਕੇ ਗੱਲ ਕਰਾਂਗੇ-ਪਰ ਬਾਈ ਕੁੜੀ ਸਾਰੀ ਬੀਹਾਂ ਬਾਈਆਂ ਕੁ ਸਾਲਾਂ ਦੀ ਹੋਊ ਤੇ ਮੁੰਡਾ ਤਾਂ ਚਾਲ੍ਹੀਆਂ ਦੇ ਗੇੜ ਐ!"
-"ਚੱਲੂ! ਕੁੜੀ ਸੁਖੀ ਵਸੇ-ਦਸ ਪੰਦਰਾਂ ਸਾਲਾਂ ਦੇ ਫਰਕ ਨੂੰ ਕੋਈ ਨ੍ਹੀ ਪੁੱਛਦਾ ਮਲਕੀਤ! ਨਾਲੇ ਕੁੜੀ ਆਪਣੀ ਹੁੰਦੜਹੇਲ ਐ-ਤੂੰ ਗੱਲ ਚਲਾ!" ਕਿਸ਼ਨ ਸਿੰਘ ਨੇ ਹਿੱਕ ਠੋਕੀ।
-"ਚੱਲ ਚੱਲੀਏ! ਕਚਿਹਰੀਆਂ ਦਾ ਟੈਮ ਵੀ ਹੋਣ ਆਲੈ-ਮੈਂ ਕੱਲ੍ਹ ਨੂੰ ਤੇਰੇ ਕੋਲ ਪਹੁੰਚੂੰ-ਸਾਗ ਧਰਵਾ ਕੇ ਰੱਖੀਂ ਭਰਜਾਈ ਤੋਂ!"
-"ਸਾਗ ਵੀ ਕੋਈ ਚੀਜ ਐ ਯਾਰ?"
-"ਸਾਡੇ ਬਾਹਰਲਿਆਂ ਲਈ ਤਾਂ ਨਿਹਮਤ ਐ ਬਾਈ ਕਿਸ਼ਨਿਆਂ!"
ਉਹ 'ਰੰਗੀਲੇ' ਜਿਹੇ ਹੋ ਕੇ ਹੋਟਲ ਤੋਂ ਬਾਹਰ ਆ ਗਏ।
ਕਿਸ਼ਨ ਸਿੰਘ ਕਿਸੇ ਖ਼ੁਸ਼ੀ ਦੇ ਖੰਭਾਂ ਆਸਰੇ ਉਡਦਾ ਘਰੇ ਪਹੁੰਚਿਆ। ਰਾਤ ਨੂੰ ਉਸ ਨੇ ਜੱਕਾਂ-ਤੱਕਾਂ ਕਰਦੀ ਪੁਸ਼ਪਿੰਦਰ ਦੀ ਮਾਂ ਤੋਂ 'ਹਾਂ' ਕਰਵਾ ਲਈ। ਮਾਂ, ਮੁਹਿੰਦਰ ਕੌਰ ਨੂੰ ਕਿਹੜਾ ਆਪਣੇ ਘਰ ਬਾਰੇ ਪਤਾ ਨਹੀਂ ਸੀ? ਪਰ ਇਕੱਲੀ-ਇਕੱਲੀ ਕੁੜੀ ਨੂੰ ਬਾਹਰ ਤੋਰਨੋਂ ਉਹ ਜਰਕਦੀ ਸੀ। ਪਰ ਕਿਸ਼ਨ ਸਿੰਘ ਦੀਆਂ ਦਲੀਲਾਂ ਨੇ ਉਸ ਨੂੰ ਕਾਇਲ ਕਰ ਲਿਆ।
-"ਮ੍ਹਿੰਦਰ ਕੁਰੇ! ਐਥੇ ਵਿਆਹੀ ਦੇ ਤਾਂ ਕਰੂਏ ਦੇ ਵਰਤ ਤੇ ਲੋਹੜੀਆਂ-ਦਿਵਾਲੀਆਂ ਈ ਲੋਟ ਨ੍ਹੀ ਆਉਣੀਆਂ-ਕੁਰਕੀ ਨਿੱਤ ਹੋਇਆ ਕਰੂਗੀ! ਇਕ ਕਿੱਲਾ ਵੇਚ ਕੇ ਵਿਆਹ ਕਰ ਦਿਆਂਗੇ-ਅੱਗੋਂ ਰੱਬ ਭਲੀ ਕਰੂ-ਨਿੱਤ ਦੇ ਸਿੰਧਾਰਿਆਂ ਨਾਲੋਂ ਕੁੜੀ ਬਾਹਰ ਈ ਤੋਰੀ ਚੰਗੀ ਐ-ਸੁੱਖ ਨਾਲ ਸਾਲ ਜਾਂ ਦੋ ਸਾਲ ਬਾਅਦ ਇੱਕ ਅੱਧਾ ਮਹੀਨਾਂ ਆਇਆ ਕਰਨਗੇ-ਸ਼ਗਨ ਦਾ ਸੌ ਰੁਪਈਆ ਦੁਖਦਾ ਨ੍ਹੀ-ਲੋੜਵੰਦ ਘਰ ਐ-ਮੈਨੂੰ ਮੈਦ ਐ ਬਹੁਤੀਆਂ ਮੰਗਾਂ ਨ੍ਹੀ ਧਰਦੇ-ਨਿੱਤ ਨਿੱਤ ਮੂੰਹ ਭਰਨ ਨੂੰ ਆਪਣੇ ਕੋਲੇ ਟਾਟੇ ਆਲੀ ਢੇਰੀ ਨ੍ਹੀ-ਨਾਲੇ ਮਲਕੀਤ ਵਿਚ ਐ-ਆਪਾਂ ਨੂੰ ਤੰਗ ਨ੍ਹੀ ਹੋਣ ਦਿੰਦਾ।"
-"ਥੋਡੀ ਮਰਜੀ ਐ।"
-"ਤੈਨੂੰ ਕਿਹੜਾ ਆਪਣੇ ਘਰ ਦਾ ਪਤਾ ਨ੍ਹੀਂ?"
ਜਦ ਪੁਸ਼ਪਿੰਦਰ ਨੂੰ ਪਤਾ ਲੱਗਿਆ ਤਾਂ ਉਹ ਘੋਰ ਉਦਾਸ ਹੋ ਗਈ। ਉਹ ਆਪਣੇ ਮਾਂ-ਬਾਪ ਨੂੰ ਕਦਾਚਿੱਤ ਇਕੱਲਿਆਂ ਨਹੀਂ ਛੱਡਣਾ ਚਾਹੁੰਦੀ ਸੀ, ਪਰ ਮਜਬੂਰ ਸੀ। ਘਰ ਦੀ ਗ਼ਰੀਬੀ ਨੂੰ ਮੁੱਖ ਰੱਖ ਕੇ ਉਹ ਖੰਡੇ ਦੀ ਧਾਰ 'ਤੇ ਤੁਰਨ ਲਈ ਸਹਿਮਤ ਹੋ ਗਈ। ਮਾਂ-ਪਿਉ ਨਾਲ ਪੈਣ ਵਾਲੇ ਵਿਛੋੜੇ ਲਈ ਉਸ ਨੇ ਆਪਣੇ ਆਪ ਨੂੰ ਅੰਦਰੋਂ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਵਿਛੋੜਾ ਜਰਨ ਲਈ ਉਸ ਨੇ ਆਪਣੀ ਸਹਿਣਸ਼ੀਲਤਾ ਨੂੰ ਅਗਾਊਂ ਜੋਹਿਆ।
-"ਧੀਏ! ਸਾਰੀ ਉਮਰ ਮਾਪਿਆਂ ਦੇ ਬੂਹੇ ਨਹੀਂ ਬੈਠ ਰਹਿਣਾ ਹੁੰਦਾ-ਤੈਨੂੰ ਆਪਣੇ ਹਾਲਾਤਾਂ ਦਾ ਪਤਾ ਈ ਐ? ਰੱਬ ਸੁੱਖ ਰੱਖੇ-ਐਸ਼ ਕਰੇਂਗੀ!" ਮਾਂ ਨੇ ਉਸ ਨੂੰ ਉਦਾਸ ਦੇਖ ਕੇ ਆਖਿਆ ਸੀ। ਬੇਵੱਸ ਹੋਈ ਪੁਸ਼ਪਿੰਦਰ ਦਾ ਰੋਣ ਨਿਕਲ ਗਿਆ। ਮਨੋਂ ਘੁੱਟੀ-ਘੁੱਟੀ ਮਾਂ ਉਸ ਨੂੰ ਪਲੋਸਦੀ ਰਹੀ।
ਸ਼ਾਮ ਨੂੰ ਮਲਕੀਤ ਆ ਗਿਆ। ਕਿਸ਼ਨ ਸਿੰਘ ਅਤੇ ਮੁਹਿੰਦਰ ਕੌਰ ਲਈ ਤਾਂ ਰੱਬ ਬਹੁੜ ਪਿਆ ਸੀ। ਮਲਕੀਤ ਨੇ ਆਉਣਸਾਰ ਮੁਹਿੰਦਰ ਕੌਰ ਨੂੰ ਟਕੋਰ ਕੀਤੀ।
-"ਭਾਬੀ! ਬਾਈ ਤਾਂ ਤੂੰ ਜਮਾਂ ਈ ਸੁੱਬੀ 'ਚ ਬੰਨ੍ਹਣ ਆਲਾ ਕਰਤਾ?"
-"ਤੇਰੇ ਜਰਮਨ ਤੋਂ ਭੇਜੇ ਬਦਾਮ ਇਹਨੂੰ ਫਿੱਟ ਨ੍ਹੀ ਬੈਠੇ ਦਿਉਰਾ ਮੇਰਿਆ!" ਮੁਹਿੰਦਰ ਕੌਰ ਦੇ ਜਵਾਬੀ ਅਟੈਕ ਨੇ ਮਲਕੀਤ ਨੂੰ ਛਿੱਥਾ ਪਾ ਦਿੱਤਾ।
-"ਲੈ! ਹੁਣ ਤੂੰ ਛਿੱਤਰ ਲਾਹ ਲੈ-ਇਹ ਤਾਂ ਕੱਲ੍ਹ ਈ ਬਥ੍ਹੇਰੀਆਂ ਮਾਰ ਆਇਐ।" ਉਸ ਨੂੰ ਕੋਈ ਟਿਕਾਣੇ ਦੀ ਗੱਲ ਨਾ ਔੜੀ।
-"ਜੇ ਮੈਂ ਮਾਰਨ ਲੱਗ ਪਈ-ਤਾਂ ਸੌ ਮਾਰੂੰ ਤੇ ਇੱਕ ਗਿਣੂੰ।"
-"ਛਿੱਤਰ ਫੇਰ ਮਾਰ ਲਈਂ-ਪਹਿਲਾਂ ਛੋਟੇ ਦਿਉਰ ਨੂੰ ਚਾਹ ਪਾਣੀ ਪਿਆ ਕੇ ਕੈਮ ਤਾਂ ਕਰਲਾ ਲਾਣੇਦਾਰਨੀਏਂ!" ਖ਼ੁਸ਼ੀ ਵਿਚ ਭਿੱਜੇ ਕਿਸ਼ਨ ਸਿੰਘ ਨੇ ਕਿਹਾ।
-"ਚਾਹ ਬਥ੍ਹੇਰੀ!"
-"ਭਰਜਾਈ ਜੀ! ਖੁਸ਼ੀ ਦੀ ਖਬਰ ਲੈ ਕੇ ਆਇਐਂ-ਅੱਜ ਮੂੰਹ ਕੌੜਾ ਕਰਾਂਗੇ!"
-"ਹੋਰ ਤੂੰ ਕੀ ਕਰਨੈਂ ਬੋਕਾ? ਦਾਰੂ ਤੋਂ ਬਿਨਾ ਥੋਨੂੰ ਦੋਨਾਂ ਭਰਾਵਾਂ ਨੂੰ ਕੋਈ ਗੱਲ ਆਉਂਦੀ ਈ ਨ੍ਹੀ।"
-"ਤੂੰ ਭੌਂਕੀ ਨਾ ਜਾਹ! ਜਾਹ ਜਾ ਕੇ ਪਾਣੀ ਲੈ ਕੇ ਆ!" ਹਨ੍ਹੇਰੀ ਵਾਂਗ ਅੰਦਰੋਂ ਕਿਸ਼ਨ ਸਿੰਘ ਬੋਤਲ ਕੱਢ ਲਿਆਇਆ। ਮੁਹਿੰਦਰ ਕੌਰ ਸਾਗ ਦੀ ਬਾਟੀ ਭਰ ਲਿਆਈ।
-"ਆਹ ਬਣੀ ਐਂ ਨਾ ਗੱਲ! ਘਰ ਦੀ ਕੱਢੀ ਦਾਰੂ ਤੇ ਭਰਜਾਈ ਦੇ ਹੱਥਾਂ ਦਾ ਬਣਿਆਂ ਸਰ੍ਹੋਂ ਦਾ ਸਾਗ।" ਮਲਕੀਤ ਦਿਲੋਂ ਬਾਗੋਬਾਗ ਹੋ ਗਿਆ।
-"ਮ੍ਹਿੰਦਰ ਕੁਰੇ! ਇਹਦੇ ਤੇ ਪਸ਼ੂ 'ਚ ਕੋਈ ਫਰਕ ਨ੍ਹੀ-ਪਸ਼ੂ ਹਰੇ ਚਾਰੇ ਨੂੰ ਤੇ ਇਹੇ ਸਾਗ ਨੂੰ ਦੇਖ ਕੇ ਲਾਚੜਦੈ।" ਕਿਸ਼ਨ ਸਿੰਘ ਖ਼ੀਂ-ਖ਼ੀਂ ਕਰਕੇ ਹੱਸਿਆ।
ਉਹ ਪੀਂਦੇ ਹੱਸਦੇ ਰਹੇ।
-"ਹਾਂ! ਹੁਣ ਕਰ ਗੱਲ? ਲਾਈ ਘਾਣੀ ਕਿਸੇ ਸਿਰੇ ਕਿ ਨਹੀਂ?" ਮੁਹਿੰਦਰ ਕੌਰ ਦੇ ਗੁੱਝੇ ਇਸ਼ਾਰੇ 'ਤੇ ਕਿਸ਼ਨ ਸਿੰਘ ਬੋਲਿਆ।
-"ਘਾਣੀ ਬਾਈ ਆਪਣੇ ਹੱਥ 'ਚ ਐ-ਜਦੋਂ ਕਹੇਂ ਸਿਰੇ ਲਾ ਦਿਆਂਗੇ।"
-"ਬੱਸ-ਸਿਰੇ ਲਾ ਦੇ ਮੇਰਾ ਵੀਰ!"
-"ਵੇ ਬਾਹਲਾ ਮੂੰਹ ਤਾਂ ਨ੍ਹੀ ਅੱਡਦੇ?"
-"ਮੈਖਿਆ ਭਾਬੀ ਜਮਾਂ ਈ ਨ੍ਹੀ!"
-"ਵੇ ਫੇਰ ਵੀ ਬਾਹਰਲੇ ਐ।"
-"ਫੇਰ ਕੀ ਹੋ ਗਿਆ? ਘਾਬਰਦੀ ਕਾਹਤੋਂ ਐਂ? ਬੇਸੰਸ ਰਹਿ!"
ਖ਼ੈਰ! ਜਿਵੇਂ ਮਲਕੀਤ ਗੱਲ ਤਹਿ ਕਰਕੇ ਆਇਆ ਸੀ, ਉਸੇ ਤਰ੍ਹਾਂ ਹੀ ਸਿਰੇ ਚੜ੍ਹ ਗਈ। ਮੁੰਡੇ, ਬਲਬੀਰ ਦਾ ਤਲਾਕ ਹੋ ਗਿਆ ਸੀ। ਘਰਦਿਆਂ ਨੇ ਕੁੜੀ ਦੇਖਣ ਉਪਰੰਤ, ਚੁੰਨੀ ਚੜ੍ਹਾ ਕੇ ਲਿਜਾਣ ਦਾ ਵਾਅਦਾ ਕੀਤਾ ਸੀ। ਕੋਈ ਲੈਣ-ਦੇਣ ਨਹੀਂ ਕਾਰਮਿਆਂ ਸੀ।
ਰੱਬ ਦੀ ਦਇਆ ਸਦਕਾ ਰਿਸ਼ਤਾ ਸਿਰੇ ਚੜ੍ਹ ਗਿਆ। ਦੋਨੋਂ ਧਿਰਾਂ ਹੀ ਸੰਤੁਸ਼ਟ ਸਨ। ਮੁੰਡੇ ਵਾਲਿਆਂ ਨੂੰ ਕੁੜੀ ਪਸੰਦ ਸੀ। ਕੁੜੀ ਵਾਲਿਆਂ ਵੱਲੋਂ ਸਿਰੋਂ ਭਾਰ ਲੱਥ ਗਿਆ ਸੀ। ਮੋਗੇ ਕੋਰਟ-ਮੈਰਿਜ ਰਜਿਸਟਰ ਹੋ ਗਈ ਅਤੇ ਪੁਸ਼ਪਿੰਦਰ ਨੂੰ ਜਲਦੀ ਹੀ ਬੁਲਾ ਲੈਣ ਦੀ ਗੱਲ ਕਰ ਕੇ ਮੁੰਡੇ ਵਾਲਿਆਂ ਦਾ ਸਾਰਾ ਪ੍ਰੀਵਾਰ ਜਰਮਨ ਨੂੰ ਉਡਾਰੀ ਮਾਰ ਗਿਆ। ਪੁਸ਼ਪਿੰਦਰ ਫਿਰ ਮਾਪਿਆਂ ਕੋਲ ਆ ਗਈ। ਬਲਬੀਰ ਦੀ ਅਣਹੋਂਦ ਉਸ ਨੂੰ ਖੋਰਾ ਲਾਉਂਦੀ। ਠੰਡੀਆਂ ਕਾਲੀਆਂ ਰਾਤਾਂ ਉਸ ਇਕੱਲੀ ਨੂੰ ਸ਼ਰਾਪ ਬਣ-ਬਣ ਸਤਾਉਂਦੀਆਂ। ਉਸ ਦਾ ਬਦਨ ਅੱਗ ਵਾਂਗ ਤਪਦਾ। ਉਸ ਦੀ ਜਵਾਨ ਹਿੱਕ ਕਿਸੇ ਦੀ ਗਲਵਕੜੀ ਲਈ ਤਾਂਘਦੀ। ਉਸ ਦਾ ਦਿਲ ਕਰਦਾ ਕਿ ਬਲਬੀਰ ਅਚਾਨਕ ਕਿਸੇ ਫ਼ਰਿਸ਼ਤੇ ਵਾਂਗ ਉਸ ਪਿਆਸੀ ਦੇ ਬੂਹੇ ਆ ਖੜ੍ਹੇ ਅਤੇ ਉਸ ਦੀ ਜੁੱਗੜਿਆਂ ਦੀ ਪਿਆਸ ਮਿਟਾ ਦੇਵੇ। ਉਸ ਦਾ ਅੰਗ-ਅੰਗ ਨਿਚੋੜ ਸੁੱਟੇ। ਉਸ ਅੰਦਰ ਧੜਕਦਾ ਲਾਵਾ ਹਰ ਵਕਤ ਅੰਗੜਾਈਆਂ ਲੈਂਦਾ ਰਹਿੰਦਾ। ਕੇਸੂ ਬੁੱਲ੍ਹ ਕਿਸੇ ਆਸ ਵਿਚ ਫ਼ਰਕਦੇ ਰਹਿੰਦੇ।
ਮਲਕੀਤ ਦੇ ਇੰਡੀਆ ਹੁੰਦੇ-ਹੁੰਦੇ ਪੁਸ਼ਪਿੰਦਰ ਦੇ ਸਾਰੇ ਕਾਗਜ਼ ਪੱਤਰ ਪੁੱਜ ਗਏ। ਇਕ ਪਾਸੜ ਫ਼ਰੈਂਕਫ਼ੋਰਟ ਦੀ ਟਿਕਟ ਵੀ ਨਾਲ ਸੀ। ਮਲਕੀਤ ਦੀ ਭੱਜ ਨੱਠ ਰੰਗ ਲਿਆਈ ਅਤੇ ਪੁਸ਼ਪਿੰਦਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਜਰਮਨ ਦਾ ਵੀਜ਼ਾ ਮਿਲ ਗਿਆ। ਟਿਕਟ 'ਕਨਫ਼ਰਮ' ਕਰਵਾ ਲਈ।
ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਮਾਂ ਅਤੇ ਬਾਪੂ ਕਿਸ਼ਨ ਸਿੰਘ ਚੜ੍ਹਾਉਣ ਆਏ। ਮਲਕੀਤ ਨੇ ਪੁਸ਼ਪਿੰਦਰ ਦੇ ਨਾਲ ਹੀ ਜਾਣਾ ਸੀ। ਮੁਹਿੰਦਰ ਕੌਰ ਮਲਕੀਤ ਨੂੰ ਬੜੇ ਜਜ਼ਬਾਤੀ ਸੁਰ ਵਿਚ ਬੋਲੀ:
-"ਮਲਕੀਤ ਤੂੰ ਤਾਂ ਸਾਡੇ ਸਿਰੋਂ ਗੱਡੇ ਜਿੰਨਾ ਭਾਰ ਲਾਹ ਦਿੱਤਾ ਭਰਾਵਾ! ਅਸੀਂ ਤੇਰਾ ਇਹ ਗੁਣ ਕਿਹੜੇ ਜੁੱਗ ਦਿਆਂਗੇ?" ਤਾਂ ਮਲਕੀਤ ਬੋਲਿਆ:
-"ਭਾਬੀ! ਕਰਨ ਕਰਾਉਣ ਆਲਾ ਰੱਬ ਐ-ਬੰਦਾ ਕੀ ਚੀਜ ਐ? ਨਾਲੇ ਇਹ ਤਾਂ ਸੰਜੋਗਾਂ ਦੀ ਗੱਲ ਐ।"
ਮੁਹਿੰਦਰ ਕੌਰ ਫਿ਼ੱਸ ਪਈ।
-"ਇਹਦਾ ਖਿਆਲ ਰੱਖੀਂ ਮਲਕੀਤ-ਨਿਆਣੀ ਐਂ-ਚਾਹੇ ਘਰੇ ਲੱਖ ਗਰੀਬੀ ਸੀ-ਪਰ ਪੁੱਤਾਂ ਮਾਂਗੂੰ ਪਾਲੀ ਐ-ਹੁਣ ਤਾਂ ਪ੍ਰਦੇਸਾਂ ਵਿਚ ਇਹਦਾ ਤੂੰ ਈ ਪਿਉ ਤੇ ਤੂੰ ਈ ਮਾਂ ਐਂ।"
-"ਭਾਬੀ ਫਿ਼ਕਰ ਕਾਹਦਾ ਕਰਦੀ ਐਂ? ਤੱਤੀ 'ਵਾਅ ਨ੍ਹੀ ਲੱਗਣ ਦਿੰਦਾ।"
ਮੁਹਿੰਦਰ ਕੌਰ ਨੇ ਧੀ ਨੂੰ ਬੁੱਕਲ ਵਿਚ ਲੈ ਲਿਆ।
-"ਸਿਆਣੀ ਬਣ ਕੇ ਰਹੀਂ ਪੁੱਤ! ਸਾਨੂੰ ਤਾਂ ਤੇਰੇ ਵਿਚ ਦੀ ਈ ਸਾਹ ਆਉਂਦੈ-ਤੇਰਾ ਇਕ ਅੱਧਾ ਵੀਰ ਹੁੰਦਾ-ਓਹ ਜਾਣੇਂ ਮਾੜਾ ਮੋਟਾ ਸਹਾਰਾ ਹੁੰਦਾ-ਪਰ ਰੱਬ ਮੂਹਰੇ ਕਾਹਦਾ ਜੋਰ ਐ ਧੀਏ ਰਾਣੀਏਂ?" ਮਾਂ ਸਿਸਕ ਪਈ ਅਤੇ ਪੁਸ਼ਪਿੰਦਰ ਦਾ ਬੰਨ੍ਹ ਮਾਰਿਆ ਹੜ੍ਹ ਧਰਾਲੀਂ ਵਹਿ ਤੁਰਿਆ। ਉਸ ਦਾ ਕਾਲਜਾ ਲੀਰਾਂ ਹੋਇਆ ਪਿਆ ਸੀ। ਦੋਨੋਂ ਮਾਵਾਂ-ਧੀਆਂ ਰੋ-ਰੋ ਕੇ ਆਪਣਾ ਮਨ ਹੌਲਾ ਕਰਦੀਆਂ ਰਹੀਆਂ ਅਤੇ ਫਿਰ ਪੁਸ਼ਪਿੰਦਰ ਬਾਪੂ ਦੇ ਗਲ ਨੂੰ ਚਿੰਬੜ ਗਈ।
-"ਜਾਹ ਪੁੱਤ ਸੋਹਣਿਆਂ! ਥੋਡਾ ਜਹਾਜ ਦਾ ਟੈਮ ਹੋ ਗਿਐ-ਰੱਬ ਤੈਨੂੰ ਸੁਖੀ ਰੱਖੇ-ਚਿੱਠੀ ਪੱਤਰ ਪਾਉਂਦੀ ਰਹੀਂ ਪੁੱਤ-ਬਾਹਰ ਜਾ ਕੇ ਸਾਨੂੰ ਕਿਤੇ ਭੁੱਲ ਨਾ ਜਾਈਂ! ਸਾਡਾ ਤਾਂ ਤੂੰ ਈ ਪੁੱਤ ਤੇ ਤੂੰ ਈ ਧੀ ਐਂ-ਤੇਰੀ ਮਾਂ ਤਾਂ ਐਮੇ ਬੁੜ੍ਹੀਆਂ ਆਲੀਆਂ ਗੱਲਾਂ ਕਰਨ ਲੱਗ ਪੈਂਦੀ ਐ-ਜਾਹ ਹੁਣ ਮੇਰਾ ਸ਼ੇਰ ਬੱਗਾ!" ਬਾਪੂ ਧੀ ਨੂੰ ਗਲ ਲਾਈ ਥਾਪੜੀ ਜਾ ਰਿਹਾ ਸੀ। ਪਰ ਉਸ ਦੀ ਆਤਮਾ ਅੰਦਰੋਂ ਲਹੂ ਲੁਹਾਣ, ਬਿਲਕੀ ਜਾ ਰਹੀ ਸੀ!
ਮਲਕੀਤ ਅਤੇ ਪੁਸ਼ਪਿੰਦਰ ਅੰਦਰ ਚਲੇ ਗਏ।
ਜਦ ਰਾਤ ਦੇ ਡੇੜ੍ਹ ਵਜੇ ਜਹਾਜ ਉੱਡਿਆ ਤਾਂ ਬਾਪੂ ਜਹਾਜ ਨੂੰ ਬੜੇ ਮੋਹ ਨਾਲ ਤੱਕਦਾ, ਪਰਨਾ ਹਿਲਾਉਂਦਾ, ਅੱਖਾਂ ਅਤੇ ਨੱਕ ਪੂੰਝ ਰਿਹਾ ਸੀ। ਉਸ ਦੀਆਂ ਅੱਖਾਂ ਵਿਚੋਂ 'ਤਰਿੱਪ-ਤਰਿੱਪ' ਹੰਝੂ ਡਿੱਗੀ ਜਾ ਰਹੇ ਸਨ।
-"ਹੁਣ 'ਕੱਲਿਆਂ ਨੂੰ ਮ੍ਹਿੰਦਰ ਕੁਰੇ ਘਰ ਵੱਢਣ ਆਇਆ ਕਰੂ-ਘਰੇ ਹੁੰਦੀ ਸੀ-ਸਹੁਰੀ ਨਾਲ ਬਾਹਵਾ ਰਾਲ ਬੋਲ ਬਣੀ ਰਹਿੰਦੀ ਸੀ-ਕਦੇ ਘੂਰ ਲਿਆ-ਕਦੇ ਵਿਰਾ ਲਿਆ-ਲੈ ਸਹੁਰੀ ਔਹ ਜਾਂਦੀ ਐ ਉੱਡੀ-ਮੈਨੂੰ ਤਾਂ ਇਉਂ ਝੌਲਾ ਜਿਆ ਪੈਂਦੈ ਜਿਮੇਂ ਘਚਾਨੀ ਦੇ ਕੇ ਤੁਰਗੀ ਹੁੰਦੀ ਐ।" ਬਾਪੂ ਬੱਚਿਆਂ ਵਾਂਗ ਰੋ ਪਿਆ।
-"ਸੁੱਖ ਮੰਗੀਦੀ ਹੁੰਦੀ ਐ-ਉਹਨੇ ਆਬਦੇ ਘਰੇ ਨ੍ਹੀ ਸੀ ਜਾਣਾਂ? ਸਾਰੀ ਉਮਰ ਮਾਪਿਆਂ ਦੇ ਘਰੇ ਈ ਬੈਠੀ ਰਹਿੰਦੀ?" ਮੁਹਿੰਦਰ ਕੌਰ ਧੀ ਦੇ ਵਿਛੋੜੇ ਨਾਲ ਭਰਾੜ੍ਹ ਹੋਏ ਦਿਲ ਨੂੰ ਧਰਵਾਸ ਨਾਲ ਸੀਣ ਦੀ ਕੋਸਿ਼ਸ਼ ਵਿਚ ਲੱਗੀ ਹੋਈ ਸੀ।
ਜਦੋਂ ਜਹਾਜ ਦੀਆਂ ਬੱਤੀਆਂ ਦਿਸਣੋਂ ਬੰਦ ਹੋ ਗਈਆਂ ਤਾਂ ਉਹ ਹਾਰੇ ਹੋਏ ਪਹਿਲਵਾਨ ਵਾਂਗ ਝੂਠੇ ਜਿਹੇ ਪਏ ਥੱਲੇ ਉੱਤਰ ਆਏ। ਕੋਈ ਇਕ ਦੂਜੇ ਨਾਲ ਗੱਲ ਨਹੀਂ ਕਰ ਰਿਹਾ ਸੀ। ਜਿਵੇਂ ਉਹ ਇਕ ਦੂਜੇ ਨਾਲ ਰੁੱਸੇ ਹੋਏ ਸਨ। ਦੋਨੋਂ ਆਪਣੇ-ਆਪਣੇ ਵਹਿਣਾਂ ਵਿਚ ਰੁੜ੍ਹੇ, ਪਿੰਡ ਵੱਲ ਨੂੰ ਜਾਣ ਵਾਲੀ ਬੱਸ ਵਿਚ ਬੈਠ ਗਏ। ਉਹਨਾਂ ਦੇ ਜਿ਼ਹਨ ਅੰਦਰ ਸਿਰਫ਼ ਪੁਸ਼ਪਿੰਦਰ ਹੀ ਚੱਕਰ ਕੱਟ ਰਹੀ ਸੀ। ਦੋਨਾਂ ਦਾ ਮਨ ਭਰਦਾ-ਰਿਸਦਾ ਰਿਹਾ।
ਨਵਾਂ-ਨਵਾਂ ਸਾਧ ਹੋਏ ਜੱਟ ਦੇ ਪੁੱਤ ਵਾਂਗ ਪੁਸ਼ਪਿੰਦਰ ਨੂੰ ਪਹਿਲਾਂ-ਪਹਿਲਾਂ ਪ੍ਰਵਾਸੀ ਜੀਵਨ ਓਪਰਾ-ਓਪਰਾ ਜਿਹਾ ਜਾਪਿਆ। ਪਰ ਕੰਮ 'ਤੇ ਲੱਗਣ ਤੋਂ ਬਾਅਦ ਉਸ ਨੇ ਹੌਲੀ-ਹੌਲੀ ਆਪਣੇ ਆਪ ਨੂੰ ਇਸ ਮਸ਼ੀਨੀ ਯੁੱਗ ਅਨੁਸਾਰ ਢਾਲ ਲਿਆ।
-"ਅਗਰ ਤੁਸੀਂ ਹਾਲਾਤ ਨਹੀਂ ਬਦਲ ਸਕਦੇ ਤਾਂ ਤੁਸੀਂ ਖ਼ੁਦ ਆਪ ਹਾਲਾਤਾਂ ਅਨੁਸਾਰ ਤੁਰਨਾ ਸ਼ੁਰੂ ਕਰ ਦਿਓ-ਕਾਫ਼ੀ ਹੱਦ ਤੱਕ ਸੁਖੀ ਵਸੋਂਗੇ।" ਕਾਲਜ ਵਿਚ ਕਦੇ ਪ੍ਰੋਫ਼ੈਸਰ ਵੱਲੋਂ ਕਹੇ ਸ਼ਬਦ ਪੁਸ਼ਪਿੰਦਰ ਲਈ ਤਿਣਕਾ ਸਹਾਰਾ ਬਣ ਬਹੁੜੇ। ਵੇਲੇ ਸਿਰ ਪੈਣਾ ਅਤੇ ਵੇਲੇ ਸਿਰ ਉਠਣਾ। ਛੁੱਟੀ ਵਾਲੇ ਦਿਨ ਸ਼ਾਪਿੰਗ ਕਰਨੀ, ਕੱਪੜੇ ਧੋਣੇ, ਪ੍ਰੈੱਸ ਕਰਨੇ, ਗੱਲ ਕੀ ਉਸ ਨੇ ਹਰ ਕੰਮ ਨੂੰ ਤਰਤੀਬ ਦੇ ਲਈ। ਜਿ਼ੰਦਗੀ ਦਾ ਤਾਲ ਸੁਰ ਕਰ ਲਿਆ। ਬੇਸੁਰਾ ਜੀਵਨ ਆਪਣੇ ਲਈ ਤਾਂ ਹੈ ਹੀ, ਪਰ ਦੂਸਰਿਆਂ ਲਈ ਵੀ ਸਿਰਦਰਦੀ ਬਣ ਜਾਂਦਾ ਹੈ। ਵਕਤ 'ਚੋਂ ਵਕਤ ਕੱਢ ਕੇ ਉਹ ਮਾਂ-ਬਾਪ ਨੂੰ ਚੜ੍ਹਦੀਆਂ ਕਲਾਂ ਦੇ ਖ਼ਤ ਲਿਖਦੀ। ਚਿੱਠੀਆਂ ਸਹਾਰੇ ਉਹ ਉਡੇ ਫਿਰਦੇ। ਜਵਾਬੀ-ਪੱਤਰ ਵਿਚ ਸੌ-ਸੌ ਅਸੀਸ ਅਤੇ ਮੱਤਾਂ ਲਿਖੀਆਂ ਹੁੰਦੀਆਂ। ਸੱਸ-ਸਹੁਰੇ ਦੀ ਸੇਵਾ ਕਰਨ ਅਤੇ ਲਈ ਤਾਕੀਦ ਕੀਤੀ ਹੁੰਦੀ। ਮਾਂ ਦੀ ਤਾਂ ਬੱਸ ਇਕ ਹੀ ਨਸੀਹਤ ਲਿਖਵਾਈ ਹੁੰਦੀ ਕਿ ਉਹ ਜਲਦੀ ਤੋਂ ਜਲਦੀ 'ਮਾਂ' ਬਣੇ! ਬੱਚੇ ਬਗੈਰ ਸਹੁਰੇ ਘਰ ਵਿਚ ਵਸੇਬਾ ਮੁਹਾਲ ਹੋ ਜਾਂਦਾ ਹੈ। ਚੰਗੀ ਭਲੀ ਕੁੜੀ ਨੂੰ ਸਹੁਰੇ 'ਬਾਂਝ' ਦਾ ਖਿ਼ਤਾਬ ਦੇ ਕੇ ਪੇਕੀਂ ਬਿਠਾ ਦਿੰਦੇ ਹਨ। ਫਿਰ ਉਹ ਸਾਰੀ ਉਮਰ ਮਾਪਿਆਂ ਦੇ ਕੰਧਾਂ-ਕੌਲੇ ਲਿੱਪਣ ਜੋਗੀ ਹੀ ਰਹਿ ਜਾਂਦੀ ਹੈ।
ਪੁਸ਼ਪਿੰਦਰ ਦੀ ਸੱਸ ਵੀ ਅੱਠੋ-ਪਹਿਰ ਉਸ ਦੇ ਢਿੱਡ 'ਤੇ ਹੀ ਅੱਖਾਂ ਦੀ ਸਿ਼ਸ਼ਤ ਬੰਨ੍ਹੀ ਰੱਖਦੀ। ਉਹ ਸਾਰੇ ਇੱਕੋ ਘਰ ਵਿਚ ਹੀ ਤਾਂ ਰਹਿੰਦੇ ਸਨ। ਸੱਸ ਦੀਆਂ ਤੋਕੜ ਜਿਹੀਆਂ ਸਹੇਲੀਆਂ ਵੀ ਗੱਲੀਂ ਬਾਤੀਂ ਕਨਸੋਅ ਲੈ ਜਾਂਦੀਆਂ।
-"ਕੁੜ੍ਹੇ ਬਹੂ ਨੂੰ ਹੋਈ ਕੋਈ ਮੈਦਵਾਰੀ?"
-"ਨੀ ਭੈਣੇ ਕਾਹਨੂੰ...!"
-"ਕੁੜ੍ਹੇ ਗਧੇ ਅਰਗੀ ਪਈ ਐ-ਹੁਣ ਨੂੰ ਤਾਂ ਸੁੱਖ ਨਾਲ ਪੋਤਾ ਤੇਰੀ ਬੁੱਕਲ 'ਚ ਹੋਣਾ ਸੀ?" ਕੋਈ ਹੋਰ ਲੂਤੀ ਲਾਉਂਦੀ।
-"ਕਿਸੇ ਡਾਕਟਰ ਡੂਕਟਰ ਨੂੰ ਦਿਖਾ ਲੈਣਾ ਸੀ-ਕਿਤੇ ਓਸ ਗੱਲ ਆਖਣ ਮਾਂਗੂੰ-ਊਂ ਈ ਨਾ ਕੰਜ ਬੱਕਰੀ ਹੋਵੇ?"
-"ਹੈਅ-ਹੈਅ ਨੀ..! ਸਾਲ ਹੋ ਗਿਆ ਢਿੱਡੋਂ ਈ ਨ੍ਹੀ ਫੁੱਟੀ ਚੰਦਰੀ..!"
ਬੁੜ੍ਹੀਆਂ ਦੀਆਂ ਚੋਭਵੀਆਂ ਗੱਲਾਂ ਪੁਸ਼ਪਿੰਦਰ ਦੇ ਸੀਨੇ ਪਾੜ ਪਾ ਗਈਆਂ। ਮਾਂ ਦੀਆਂ ਸਮਝੌਤੀਆਂ ਉਸ ਨੂੰ ਬਿਲਕੁਲ ਸੱਚੀਆਂ ਹੁੰਦੀਆਂ ਜਾਪੀਆਂ। ਸਹੁਰੇ ਘਰ ਵਿਚ ਆਪਣਾ ਵਸੇਬਾ ਡੋਲਦਾ ਦਿਸਿਆ। ਬਲਬੀਰ ਵੱਲੋਂ ਲਿਆ ਕੇ ਦਿੱਤੀਆਂ 'ਗਰਭ-ਰੋਕੂ' ਗੋਲੀਆਂ ਉਸ ਨੇ ਕੂੜੇ ਵਿਚ ਵਗਾਹ ਮਾਰੀਆਂ ਅਤੇ ਉਸੇ ਦਿਨ ਤੋਂ ਬਲਬੀਰ ਨੂੰ ਦਿਨ-ਰਾਤ ਪਲੋਸਣਾ ਸ਼ੁਰੂ ਕਰ ਦਿੱਤਾ। ਉਸ ਦੀ ਖ਼ੁਰਾਕ ਵਿਚ ਆਂਡੇ ਅਤੇ ਦੁੱਧ ਦੀ ਮਾਤਰਾ ਵਧਾ ਦਿੱਤੀ। ਅਜਿਹਾ ਕੁਝ ਤਾਂ ਉਸ ਨੇ ਆਪਣੇ ਨਾਲ ਕੰਮ ਕਰਦੀਆਂ, ਤਜ਼ਰਬੇਕਾਰ ਸਾਥਣਾਂ ਤੋਂ ਸਿੱਖ ਲਿਆ ਸੀ। ਮਿਸਿਜ਼ ਸਿੱਧੂ ਹਾਸੇ ਮਜ਼ਾਕ ਵਿਚ ਆਮ ਹੀ ਆਖਦੀ ਹੁੰਦੀ।
-"ਬੰਦਾ ਸੈਕਸ ਪੱਖੋਂ ਮੱਠਾ ਪੈਂਦਾ ਦਿਸੇ ਤਾਂ ਉਹਨੂੰ ਦੁੱਧ ਤੇ ਆਂਡੇ ਦੱਬ ਕੇ ਚਾਰੋ-ਜੇ ਨਾ ਸਾਹਣ ਮਾਂਗੂੰ ਖੁਰਗੋ ਪੱਟੇ ਤਾਂ ਮੈਨੂੰ ਫੜ ਲਿਓ!"
ਇਹ ਸਕੀਮ ਪੁਸ਼ਪਿੰਦਰ ਨੂੰ ਬੜੀ ਰਾਸ ਆਈ। ਉਹ ਸਰੀਰਕ ਪੀੜਾ ਸਹਿ ਕੇ ਵੀ ਰਾਤ ਨੂੰ ਕਈ-ਕਈ ਵਾਰ ਬਲਬੀਰ ਨਾਲ ਹਮ-ਬਿਸਤਰ ਹੁੰਦੀ। ਸਵੇਰ ਤੱਕ ਪੁਸ਼ਪਿੰਦਰ ਦੀ ਬੱਸ ਹੋ ਜਾਂਦੀ। ਪਰ ਉਹ ਆਪਣੇ ਮੁਕਾਮ ਪ੍ਰਤੀ ਪੂਰਨ ਤੌਰ 'ਤੇ ਸੁਚੇਤ ਸੀ। ਕਦੇ-ਕਦੇ ਜਦ ਉਹ ਤੀਜੀ ਜਾਂ ਚੌਥੀ ਵਾਰ ਬਲਬੀਰ ਨੂੰ ਸੈਕਸ ਪੱਖੋਂ ਉਤੇਜਿਤ ਕਰਦੀ ਤਾਂ ਬਲਬੀਰ ਖਿਝ ਕੇ ਆਖਦਾ, "ਸਾਲੀਏ ਤੈਨੂੰ ਕਿਤੇ ਹਲ਼ਕ ਤਾਂ ਨ੍ਹੀ ਛੁੱਟ ਪਿਆ?" ਤਾਂ ਨਿਢਾਲ ਹੋਈ ਪੁਸ਼ਪਿੰਦਰ ਬੋਲਦੀ, "ਮੈਂ ਤਾਂ ਤੁਹਾਨੂੰ ਈ ਸੰਤੁਸ਼ਟ ਕਰਦੀ ਐਂ।"
-"ਤੂੰ ਸੰਤੁਸ਼ਟ ਆਖਦੀ ਐਂ-ਮੈਂ ਮਰਨ ਆਲਾ ਹੋਇਆ ਪਿਐਂ-ਹਰ ਰੋਜ ਤਿੰਨ-ਤਿੰਨ, ਚਾਰ-ਚਾਰ ਵਾਰੀ-ਕੰਜਰ ਦੀਏ ਮੇਰੇ ਚਿੜ੍ਹੇ ਖਾਧੇ ਵੇ ਐ?" ਤਾਂ ਪੁਸ਼ਪਿੰਦਰ ਸਾਹ ਘੁੱਟ ਲੈਂਦੀ। ਕੀ ਦੱਸਦੀ? ਬਈ ਮੈਂ ਤੇਰੀ ਮਾਂ ਨੂੰ ਪੋਤਾ ਦੇਣ ਲਈ ਆਪਣੀ ਬਲੀ ਦੇ ਰਹੀ ਹਾਂ? ਉਸ ਦੀਆਂ ਸਹੇਲੀਆਂ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਇਕ ਕੋਹਲੂ ਥੱਲੇ ਪੀੜੀ ਜਾ ਰਹੀ ਹਾਂ? ਬਲਬੀਰ ਕਿਹੜਾ ਕਿਸੇ ਕੋਹਲੂ ਨਾਲੋਂ ਘੱਟ ਸੀ? ਪੂਰੇ ਢਾਈ ਮਣ ਦਾ ਰੇਲਵੇ ਇੰਜਣ ਸੀ! ਜਦੋਂ ਸੱਪ ਖਾਣੀ ਸਰਾਲ ਵਾਂਗ ਪੁਸ਼ਪਿੰਦਰ ਦੇ ਉਪਰ ਲਿਟਿਆ ਹੁੰਦਾ ਤਾਂ ਪੁਸ਼ਪਿੰਦਰ ਦਾ ਸਾਹ ਬੰਦ ਹੋ ਜਾਂਦਾ, ਉਹ ਉਸ ਨੂੰ ਹਝੋਕੇ ਮਾਰ-ਮਾਰ ਨਿਕਲਦੀ ਜਾਂਦੀ ਜਿੰਦ ਦਾ ਅਹਿਸਾਸ ਕਰਵਾਉਂਦੀ। ਬਲਬੀਰ ਦੇ ਊਠ ਦੇ ਸਰੀਰ ਵਰਗੇ ਸਰੀਰ ਹੇਠ ਪਈ ਪੁਸ਼ਪਿੰਦਰ ਨੂੰ ਆਪਣੇ ਮਲੂਕ ਹੱਡਾਂ ਦੇ ਜੜਾਕੇ ਪ੍ਰਤੱਖ ਸੁਣਾਈ ਦਿੰਦੇ। ਹਰ ਸੱਟ ਹਥੌੜੇ ਵਾਂਗ ਸਰੀਰ ਅੰਦਰ ਵੱਜਦੀ। ਉਸ ਨੂੰ ਆਪਣੇ ਅੰਦਰ ਪਾੜ ਪੈਂਦਾ ਜਾਪਦਾ, ਜਿਵੇਂ ਕੋਈ ਕਿੱਲਾ ਗੱਡਣ ਲਈ ਸੱਬਲ ਨਾਲ ਟੋਆ ਪੱਟਦੈ! ਪਰ ਜਦ ਉਸ ਅੰਦਰ ਕੁਛ 'ਕੋਸਾ-ਕੋਸਾ' ਡਿੱਗਦਾ ਤਾਂ ਮਾਂ ਬਣਨ ਦਾ ਉਤਸ਼ਾਹ ਉਸ ਦੇ ਸਾਰੇ ਦੁੱਖ ਭੁਲਾ ਦਿੰਦਾ। ਕਤਰਾ-ਕਤਰਾ ਜਿ਼ਬਾਹ ਹੁੰਦੀ ਹੋਈ ਵੀ ਉਹ ਖ਼ੁਦ ਆਪਣੀ ਜਿ਼ੰਦਗੀ ਲਈ ਇਕ ਵੰਗਾਰ ਬਣੀ ਹੋਈ ਸੀ। ਅਖੀਰ ਪੁਸ਼ਪਿੰਦਰ ਦੀ ਦਿਨ-ਰਾਤ ਦੀ ਮਿਹਨਤ ਨੂੰ ਫ਼ਲ ਲੱਗਿਆ। ਉਸ ਦਾ ਪੈਰ 'ਭਾਰਾ' ਹੋ ਗਿਆ। ਘਰ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਬਲਬੀਰ ਕੁਝ ਕੁ ਤਾਂ ਖ਼ਫ਼ਾ ਹੋਇਆ, ਪਰ ਚੁੱਪ ਕਰ ਗਿਆ। ਯਾਰਾਂ-ਮਿੱਤਰਾਂ ਨੇ ਅਗਾਊਂ ਪਾਰਟੀ ਲੈ ਕੇ, ਮੁਫ਼ਤੀ ਦੀ ਪੀ ਕੇ ਖ਼ੂਬ ਭੰਗੜਾ ਪਾਇਆ। ਪੁਸ਼ਪਿੰਦਰ ਨੂੰ ਜਾਪਿਆ ਜਿਵੇਂ ਕੋਈ ਉਸ ਦੀ ਮੜ੍ਹੀ 'ਤੇ ਗਿੱਧਾ ਪਾ ਰਿਹਾ ਹੋਵੇ। ਜਿਵੇਂ ਸਿਵਿਆਂ ਵਿਚੋਂ ਉਠ ਕੇ ਮੁਰਦਿਆਂ ਦੀਆਂ ਖੋਪੜੀਆਂ ਹੱਸ ਰਹੀਆਂ ਹੋਣ! ਜਿਵੇਂ ਪਿੰਜਰ ਖਰੂਦ ਕਰ ਰਹੇ ਹੋਣ!
ਪੁਸ਼ਪਿੰਦਰ ਦੇ ਦਿਨ ਪੂਰੇ ਹੋ ਗਏ।
ਉਸ ਨੇ ਇਕ ਸੋਹਣੀ ਸੁਨੱਖੀ ਧੀ ਨੂੰ ਜਨਮ ਦਿੱਤਾ। ਘਰ ਵਿਚ ਇਕ ਸੋਗ ਜਿਹਾ ਵਰ੍ਹ ਗਿਆ, ਜਿਵੇਂ ਕੋਈ ਮਰ ਗਿਆ ਹੋਵੇ! ਬਲਬੀਰ ਪੁਸ਼ਪਿੰਦਰ ਨੂੰ ਹਸਪਤਾਲ ਮਿਲਣ ਵੀ ਨਾ ਆਇਆ। ਪੁਸ਼ਪਿੰਦਰ ਨੂੰ ਛੁੱਟੀ ਮਿਲਣ 'ਤੇ ਹਸਪਤਾਲੋਂ ਲੈ ਜ਼ਰੂਰ ਗਿਆ ਸੀ। ਸੱਸ ਹਸਪਤਾਲ ਆ ਕੇ 'ਜੱਗ-ਰਵੀਰਾ' ਜਿਹਾ ਕਰ ਗਈ ਸੀ। ਸਤਯੁਗੀ ਸਹੁਰੇ ਨੇ ਪੋਤਰੀ ਨੂੰ ਬੜੇ ਮੋਹ ਨਾਲ ਹਿੱਕ ਨਾਲ ਲਾ ਕੇ ਪਿਆਰ ਦਿੱਤਾ ਸੀ ਅਤੇ ਮਾਂ-ਧੀ ਨੂੰ ਪੰਜ ਸੌ ਮਾਰਕ ਸ਼ਗਨ ਦੇ ਕੇ ਦਿਲੀ-ਅਪਣੱਤ ਅਤੇ ਇਨਸਾਨੀਅਤ ਦਿਖਾਈ ਸੀ।
ਸਿਰਫ਼ ਸਹੁਰੇ ਤੋਂ ਬਗੈਰ ਸਾਰੇ ਪ੍ਰੀਵਾਰ ਦਾ ਵਤੀਰਾ ਪੁਸ਼ਪਿੰਦਰ ਨਾਲ ਰੁੱਖਾ ਹੋ ਗਿਆ। ਮਾਂ ਵੱਲੋਂ ਆਈਆਂ ਚਿੱਠੀਆਂ ਵੀ ਹੁਣ ਉਸ ਲਈ ਧਰਵਾਸ ਨਾ ਬਣਦੀਆਂ। ਉਹ ਆਪਣੀ ਧੀ ਪ੍ਰੀਤੀ ਨਾਲ ਪਰਚਣ ਦੀ ਕੋਸਿ਼ਸ਼ ਕਰਦੀ। ਸਹੁਰਾ ਉਸ ਨੂੰ ਉਖੜੀ-ਉਖੜੀ ਜਿਹੀ ਦੇਖ ਕੇ ਬਾਕੀ ਟੱਬਰ ਤੋਂ ਚੋਰੀ ਦਿਲ ਧਰਾਉਂਦਾ, "ਕੋਈ ਨਾ ਪੁੱਤ! ਆਪਾਂ ਕਿਹੜਾ ਰੱਬ ਦੇ ਮਾਂਹ ਮਾਰੇ ਐ? ਜਰੂਰ ਦਿਊ ਪੁੱਤ ਦੀ ਦਾਤ ਤੈਨੂੰ-ਫਿਕਰ ਨਾ ਕਰ! ਔਹ ਮੇਰਾ ਦਾਤਾ ਬੜਾ ਬੇਅੰਤ ਐ!" ਹਮਦਰਦ ਸਹੁਰੇ ਦੇ ਬੋਲ ਪੁਸ਼ਪਿੰਦਰ ਦੇ ਫੱਟਾਂ 'ਤੇ ਮੱਲ੍ਹਮ ਦਾ ਕੰਮ ਕਰਦੇ। ਸੱਚੀ ਹਮਦਰਦੀ ਗ੍ਰਹਿਣ ਕਰਕੇ ਉਹ ਸਾਂਅਵੀਂ ਜਿਹੀ ਹੋ ਤੁਰਦੀ। ਸੱਸ ਲਈ ਤਾਂ ਪੁਸ਼ਪਿੰਦਰ ਦਿਨੇ ਅਤੇ ਬਲਬੀਰ ਲਈ ਲਈ ਪੁਸ਼ਪਿੰਦਰ ਰਾਤ ਨੂੰ 'ਵਰਤਣ' ਵਾਲੀ ਇਕ ਮਸ਼ੀਨ ਹੀ ਬਣ ਕੇ ਰਹਿ ਗਈ ਸੀ।
ਪੂਰੇ ਇਕ ਸਾਲ ਬਾਅਦ ਜਦ ਪੁਸ਼ਪਿੰਦਰ ਨੇ ਦੂਜੀ ਕੁੜੀ ਨੂੰ ਜਨਮ ਦਿੱਤਾ ਤਾਂ ਘਰ ਵਿਚ ਝੱਖੜ ਝੁੱਲ ਗਿਆ! ਇਸ ਵਾਰ ਉਸ ਨੂੰ ਹਸਪਤਾਲ ਕੋਈ ਵੀ ਮਿਲਣ ਨਾ ਗਿਆ। ਸਾਰੇ ਪ੍ਰੀਵਾਰ ਤੋਂ ਚੋਰੀ ਸਿਰਫ਼ ਸਹੁਰਾ ਹੀ ਜ਼ਖ਼ਮਾਂ 'ਤੇ ਲੇਪ ਕਰਨ ਪਹੁੰਚਿਆ ਸੀ। ਉਸ ਨੇ ਆਖਿਆ, "ਧੀਏ! ਮੈਨੂੰ ਤੇਰਾ ਤੇ ਪੋਤੀ ਦਾ ਮੋਹ ਖਿੱਚ ਲਿਆਇਆ-ਮੇਰੇ ਐਥੇ ਆਉਣ ਬਾਰੇ ਕਿਸੇ ਕੋਲੇ ਭਾਫ਼ ਨਾ ਕੱਢੀਂ-ਨਹੀਂ ਤਾਂ ਸਾਰੇ ਮੇਰੀ ਧੌਲੀ ਦਾਹੜੀ ਨੂੰ ਪੈਣਗੇ!" ਤੇ ਫਿਰ ਉਹ ਸਾਹ ਲੈ ਕੇ ਬੋਲਿਆ, "ਤੂੰ ਮਲਕੀਤ ਸਿਉਂ ਨੂੰ ਫ਼ੋਨ ਕਰ ਦੇਈਂ-ਤੈਨੂੰ ਆ ਕੇ ਲੈ ਜਾਊਗਾ-ਇਸ ਕੁੱਤੇ ਟੱਬਰ 'ਚੋਂ ਤੈਨੂੰ ਕਿਸੇ ਨੇ ਲੈਣ ਨ੍ਹੀ ਆਉਣਾ-ਸਾਰੇ ਕੰਜਰ ਇੱਕੋ ਵਾਹਣ ਦੇ ਕੁੱਤੇ ਐ-ਮੈਂ ਸਾਰੀਆਂ ਗੱਲਾਂ ਸੁਣ ਲਈਆਂ-ਊਠ ਦੇ ਢਿੱਡ 'ਚ ਪੁੱਤ ਮੇਰਿਆ ਸਾਰੀਆਂ ਈ ਦਾਤਣਾਂ ਹੁੰਦੀਐਂ-ਇਹ ਟੱਬਰ ਉੱਜੜ ਕੇ ਰਹੂ-ਤੂੰ ਮਲਕੀਤ ਸਿਉਂ ਨੂੰ ਸਾਰੀ ਗੱਲ ਦੱਸ ਦੇਈਂ-ਉਹ ਲਾਊ ਇਹਨਾਂ ਨੂੰ ਮੂਹਰੇ-ਉਹਤੋਂ ਇਹ ਸਾਰੇ ਕੰਨ ਭੰਨਦੇ ਐ!" ਤੁਰਦੇ ਬਜ਼ੁਰਗ ਨੇ ਸੌ ਮਾਰਕ ਪੁਸ਼ਪਿੰਦਰ ਦੇ ਹੱਥ ਥਮ੍ਹਾ ਦਿੱਤਾ। ਪੁਸ਼ਪਿੰਦਰ ਦਾ ਦਿਲ ਕੀਤਾ ਕਿ ਉਹ ਬਾਪ ਵਰਗੇ ਸਹੁਰੇ ਦੇ ਗਲ ਲੱਗ ਕੇ ਧਾਹੀਂ ਰੋਵੇ! ਪਰ ਬਿਰਧ ਦੁੱਖ ਦੀ ਧੰਗੇੜ੍ਹ ਨਾ ਝੱਲਦਾ ਹੋਇਆ ਹਸਪਤਾਲੋਂ ਤੇਜ਼ੀ ਨਾਲ ਬਾਹਰ ਨਿਕਲ ਗਿਆ ਸੀ। ਉਸ ਦੀ ਹੱਥਲੀ ਡੰਗੋਰੀ ਥਿੜਕਦੀ ਜਾ ਰਹੀ ਸੀ।
ਪੁਸ਼ਪਿੰਦਰ ਨੂੰ ਅਗਲੀ ਸੋਚ ਨੇ ਨਰੜ ਲਿਆ। ਉਸ ਨੇ ਮਲਕੀਤ ਨੂੰ ਫ਼ੋਨ ਕਰਕੇ ਸਾਰੀ ਹਾਲਤ ਤੋਂ ਜਾਣੂੰ ਕਰਵਾਇਆ। ਉਹ ਸਾਰੀ ਗੱਲ ਸੁਣ ਕੇ ਤੜਫ਼ ਉਠਿਆ ਅਤੇ ਕੰਮ ਕਾਰ ਵਿਚੇ ਹੀ ਛੱਡ ਤੁਰੰਤ ਹਸਪਤਾਲ ਪਹੁੰਚ ਗਿਆ।
-"ਪਹਿਲੀ ਮਾਂ ਮੂਹਰੇ ਕੋਈ ਸਾਹ ਨ੍ਹੀ ਸੀ ਕੱਢਦਾ-ਹੁਣ ਸਾਰੇ ਤੇਰੇ 'ਤੇ ਈ ਸ਼ੇਰ ਬਣਗੇ? ਤੂੰ ਕੁੜੀਏ ਮੇਰੇ ਜਿਉਂਦੇ ਜੀਅ ਕੋਈ ਫਿ਼ਕਰ ਨਾ ਕਰ! ਮਾਰ ਮਾਰ ਰੈਂਗੜੇ ਚੱਪਣੀਆਂ ਨਾ ਤੋੜ ਦਿਆਂਗੇ? ਤੂੰ ਕਹਿੰਨੀ ਐਂ ਉਹਨਾਂ ਨੇ ਲੈਣ ਨ੍ਹੀ ਆਉਣਾ-ਮੈਂ ਕਹਿੰਨੈ ਤੇਰੇ ਅੱਗੇ ਪਿੱਛੇ ਨਾ ਭੱਜੇ ਫਿਰਨ!" ਉਸ ਨੇ ਹਿੱਕ ਥਾਪੜੀ, "ਨਾਲੇ ਗੱਲ ਸੁਣ! ਬਾਈ ਕਿਸ਼ਨੇ ਹੋਰਾਂ ਨੂੰ ਨਾ ਕੁਛ ਲਿਖ ਦੇਈਂ-ਉਹ ਤਾਂ ਸਾਹ ਸਤ ਛੱਡ ਜਾਣਗੇ-ਤੂੰ ਮੇਰੇ ਹੁੰਦੇ ਝੋਰਾ ਨਾ ਕਰ! ਤੈਨੂੰ ਤਾਂ ਹੱਥ ਬੰਨ੍ਹ ਕੇ ਲੈਣ ਆਉਣਗੇ।" ਤੇ ਉਹ ਤੁਰ ਗਿਆ।
ਪਤਾ ਨਹੀਂ ਮਲਕੀਤ ਨੇ ਕਿਹੜਾ ਮੰਤਰ ਪੜ੍ਹਿਆ? ਸ਼ਾਮ ਨੂੰ ਹੀ ਬਲਬੀਰ ਮਾਂ ਸਮੇਤ ਹਸਪਤਾਲ ਆ ਗਿਆ। ਉਹਨਾਂ ਦਾ ਵਿਵਹਾਰ ਅਤੀਅੰਤ ਨਰਮ ਸੀ। ਸੱਸ ਤਾਂ ਬੈਗ ਵਿਚ ਕੱਪੜੇ ਵੀ ਲੈ ਕੇ ਆਈ ਸੀ। ਬਲਬੀਰ ਫੁੱਲਾਂ ਦਾ ਗੁਲਦਸਤਾ ਚੁੱਕੀ ਫਿਰਦਾ ਸੀ। ਹਰ ਗੱਲ ਨਾਲ ਦੰਦੀਆਂ ਜਿਹੀਆਂ ਕੱਢਦਾ ਸੀ। ਸੱਸ ਨੇ ਪੋਤਰੀ ਨੂੰ 'ਸ਼ੀਅ-ਸ਼ੀਅ' ਕਰਕੇ ਲੋਰੀਆਂ ਦਿੱਤੀਆਂ ਸਨ।
ਅਗਲੇ ਦਿਨ ਪੁਸ਼ਪਿੰਦਰ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ। ਉਹ ਆਪਣੇ ਘਰ ਆ ਗਈ। ਪੁਸ਼ਪਿੰਦਰ ਨੂੰ ਜੇ ਕੋਈ ਚੰਗਾ ਨਹੀਂ ਕਹਿੰਦਾ ਸੀ ਤਾਂ ਮਾੜਾ ਵੀ ਨਹੀਂ ਆਖਦਾ ਸੀ। ਮਲਕੀਤ ਦਿਨ ਵਿਚ ਦੋ-ਦੋ ਗੇੜੇ ਮਾਰਨ ਲੱਗ ਪਿਆ ਸੀ। ਪੁਸ਼ਪਿੰਦਰ ਦਾ ਸਹੁਰਾ ਬੜਾ ਖ਼ੁਸ਼ ਸੀ। ਮਲਕੀਤ ਦੇ ਹੁੰਦਿਆਂ ਬੁੜ੍ਹੀ ਊਰੀ ਬਣੀ ਫਿਰਦੀ। ਕਦੇ ਵੱਡੀ ਪੋਤੀ ਨੂੰ ਨਹਾਉਂਦੀ, ਕਦੇ ਛੋਟੀ ਨੂੰ! ਕਦੇ ਪੁਸ਼ਪਿੰਦਰ ਨੂੰ ਰੋਟੀ ਪੁੱਛਦੀ ਅਤੇ ਕਦੇ ਮਲਕੀਤ ਨੂੰ ਚਾਹ! ਮਲਕੀਤ ਦੇ ਨਾਲ-ਨਾਲ ਬਜ਼ੁਰਗ ਨੂੰ ਵੀ ਪੀਣ ਲਈ ਤੱਤਾ-ਠੰਢਾ ਮਿਲਣ ਲੱਗ ਪਿਆ ਸੀ। ਮਲਕੀਤ ਦੇ ਦਬਦਬੇ ਕਾਰਨ ਨੂੰਹ ਦੇ ਨਾਲ-ਨਾਲ ਸਹੁਰੇ ਦੇ ਵੀ ਦਿਨ ਸੋਹਣੇ ਤੁਰੀ ਜਾ ਰਹੇ ਸਨ। ਮਲਕੀਤ ਦਾ ਵੀ ਉਸ ਦਿਨ ਤੋਂ ਰੁਟੀਨ ਹੀ ਬਣ ਗਿਆ ਸੀ ਕਿ ਦਿਨ ਵਿਚ ਦੋ ਗੇੜੇ ਜ਼ਰੂਰ ਮਾਰਦਾ। ਦਿਨ ਬੀਤਦੇ ਗਏ, ਸੂਰਜ ਚੜ੍ਹਦਾ ਰਿਹਾ, ਛੁਪਦਾ ਰਿਹਾ। ਰੁੱਤਾਂ ਆਉਂਦੀਆਂ ਰਹੀਆਂ ਅਤੇ ਬਦਲਦੀਆਂ ਰਹੀਆਂ।
ਜਦ ਪੁਸ਼ਪਿੰਦਰ ਤੀਜੀ ਵਾਰ ਗਰਭਵਤੀ ਹੋਈ ਤਾਂ ਉਸ ਦੀ ਸੱਸ ਨੇ ਆਏ ਮਲਕੀਤ ਨੂੰ ਕੋਲ ਬਿਠਾ ਲਿਆ, "ਦੇਖ ਭਾਈ ਮਲਕੀਤ! ਤੂੰ ਸਾਡੇ ਘਰ ਦਾ ਇਕ ਮਿੰਬਰ ਐਂ-ਤੈਨੂੰ ਅਸੀਂ ਕਦੇ ਬਿਗਾਨਾ ਸਮਝਿਆ ਈ ਨ੍ਹੀ!"
-"ਗੁਰਦੀਪ ਕੁਰੇ ਤੂੰ ਗੱਲ ਕਰ-ਮੈਂ ਸੁਣਦੈਂ!"
-"ਲੈ ਸੁਣ ਫੇਰ! ਬਹੂ ਦਾ ਹੁਣ ਤੀਜੀ ਆਰੀ ਪੈਰ ਭਾਰੈ-ਮੈਂ ਕਿਹੈ ਬਹੂ ਨੂੰ-ਬਈ ਨਾਲੇ ਤਾਂ ਤੂੰ ਮਾਂ-ਪਿਉ ਨੂੰ ਮਿਲ-ਗਿਲ ਆਈਂ ਤੇ ਨਾਲੇ ਚੈੱਕ ਅੱਪ ਕਰਵਾ ਆਇਓ-ਜੇ ਰੱਬ ਨੇ ਸੁਣ ਲਈ ਤਾਂ ਹੋਰ ਆਪਾਂ ਨੂੰ ਕੀ ਚਾਹੀਦੈ? ਤੇ ਭਾਈ ਜੇ ਕੁੜੀ ਈ ਫੇਰ ਹੋਈ ਤਾਂ ਫੇਰ...।" ਕਹਿ ਕੇ ਬੁੜ੍ਹੀ ਨੇ ਮਲਕੀਤ ਦਾ ਚਿਹਰਾ ਨਿਰਖਿਆ।
-"ਬਈ ਫੇਰ ਅਬਾਰਸ਼ਨ?" ਮਲਕੀਤ ਬੋਲਿਆ।
-"ਤੇ ਹੋਰ ਕੀ? ਐਨੀਆਂ ਤਾਂ ਸਮੇਟਣੀਆਂ ਵੀ ਔਖੀਆਂ ਹੋ ਜਾਣਗੀਆਂ!"
-"ਗੁਰਦੀਪ ਕੁਰੇ! ਤੇਰੇ ਵੀ ਤਿੰਨ ਸੀ-ਤੂੰ ਵੀ ਕਿਵੇਂ ਸਮੇਟੀਆਂ ਈ ਐ?"
-"ਵੇ ਭਾਈ ਸਾਡੇ ਆਲੇ ਵੇਲੇ ਗਏ!"
-"ਇਕ ਗੱਲ ਦੀ ਸਮਝ ਨ੍ਹੀ ਲੱਗਦੀ ਗੁਰਦੀਪ ਕੁਰੇ? ਬਈ ਔਰਤ ਈ ਔਰਤ ਦੀ ਦੁਸ਼ਮਣ ਕਿਉਂ ਐਂ?"
-"ਵੇ ਭਾਈ ਤੂੰ ਸਿੱਧੀ ਗੱਲ ਪੁੱਠੀ ਨਾ ਪਾਅ! ਤੂੰ ਤਾਂ ਕੱਛ ਥਾਣੀਂ ਮੁੰਮਾਂ ਦਿੰਨੈਂ!" ਬੁੜ੍ਹੀ ਵੱਟ ਖਾ ਗਈ।
ਮਲਕੀਤ ਹੱਸ ਪਿਆ।
-"ਮੈਨੂੰ ਕੋਈ ਇਤਰਾਜ ਨ੍ਹੀ-ਤੁਸੀਂ ਆਬਦੇ ਪ੍ਰੀਵਾਰ ਲਈ ਜੋ ਮਰਜੀ ਐ ਕਰੋ-ਪਰ ਕੁੜੀ ਨੂੰ ਛੱਡਣ ਦੀ ਗੱਲ ਨਾ ਕਰਿਓ!"
-"ਜਮਾਂ ਨ੍ਹੀ ਕਰਦੇ-ਤੂੰ ਇਹਨਾਂ ਨੂੰ ਇੰਡੀਆ ਜਾ ਆਉਣ ਦੇ ਮੇਰਾ ਵੀਰ!"
-"ਮੈਂ ਸਹਿਮਤ ਆਂ-ਜਾਣ ਦਿਓ!"
ਸਾਰਿਆਂ ਦੀ ਸਹਿਮਤੀ 'ਤੇ ਬਲਬੀਰ ਅਤੇ ਪੁਸ਼ਪਿੰਦਰ ਇੰਡੀਆ ਆ ਗਏ। ਮੁਹਿੰਦਰ ਕੌਰ ਨੇ ਭਰਿਆ ਮਨ ਧੀ ਦੇ ਗਲ ਲੱਗ ਕੇ ਹੌਲਾ ਕਰ ਲਿਆ। ਦੋਹਤੀਆਂ ਨੂੰ ਪਿਆਰ ਕੀਤਾ। ਕਿਸ਼ਨ ਸਿੰਘ ਨੇ ਵੱਡੀ ਦੋਹਤੀ ਨੂੰ 'ਘੋੜਾ' ਬਣ ਕੇ ਝੂਟੇ ਦਿੱਤੇ। ਉਹਨਾਂ ਦੀ ਵੈਰਾਨ ਜਿ਼ੰਦਗੀ ਵਿਚ ਬੱਚੇ ਫੁੱਲ ਬਣ ਕੇ ਟਹਿਕ ਪਏ ਸਨ। ਬੰਦਿਆਂ ਦੀਆਂ ਰੌਣਕਾਂ! ਸੁੰਨਾਂ, ਭਾਂ-ਭਾਂ ਕਰਦਾ ਘਰ ਖੇੜੇ ਵਿਚ ਆ ਗਿਆ ਸੀ।
ਦੋ ਕੁ ਦਿਨਾਂ ਬਾਅਦ ਪੁਸ਼ਪਿੰਦਰ ਨੇ ਅਸਲੀ ਗੱਲ ਮਾਂ ਨਾਲ ਤੋਰੀ। ਉਹ ਤੁਰੰਤ ਹੀ ਕੁੜੀ ਨੂੰ ਲੈ ਕੇ ਪਿੰਡ ਦੀ ਇਕ ਨਰਸ ਕੋਲ ਚਲੀ ਗਈ।
-"ਕਿੰਨਵਾਂ ਮਹੀਨੈਂ?"
-"ਜੀ ਤੀਜਾ।"
-"ਬਹੁਤ ਜਲਦੀ ਕਰਨ ਦੀ ਲੋੜ ਐ-ਨਹੀਂ ਤਾਂ ਅਬਾਰਸ਼ਨ ਕਰਵਾਉਣੀ ਔਖੀ ਹੋ ਜਾਵੇਗੀ-ਕੱਲ੍ਹ ਨੂੰ ਆਪਾਂ ਮੋਗੇ ਸਕੈਨਿੰਗ ਲਈ ਚੱਲਾਂਗੀਆਂ-ਇਕ-ਦੋ ਲੇਡੀ ਡਾਕਟਰ ਮੇਰੀਆਂ ਵਾਕਿਫ਼ ਨੇ-ਤੁਸੀਂ ਸਵੇਰੇ ਗੱਡੀ ਲੈ ਕੇ ਆ ਜਾਣਾ।" ਤੇ ਨਰਸ ਨੇ ਆਪਣੀ ਫ਼ੀਸ ਸੌ ਰੁਪਏ ਲੈ ਲਈ, ਜਿਹੜੀ ਉਸ ਦੀ ਬਣਦੀ ਹੀ ਨਹੀਂ ਸੀ। ਕੀਤਾ ਵੀ ਉਸ ਨੇ ਕੱਖ ਨਹੀਂ ਸੀ। ਬੱਸ! ਇਕ ਅੱਧਾ ਸੁਆਲ ਹੀ ਪੁੱਛਿਆ ਸੀ। ਪਰ 'ਬਾਹਰਲੀ' ਮੁਰਗੀ ਉਹ ਕਿਉਂ ਨਾ ਮਰੋੜਦੀ? ਜਦੋਂ ਹੋਰ ਸਾਰੇ ਮਹਿਕਮੇ ਮਰੋੜਦੇ ਹੀ ਨਹੀਂ, ਸਗੋਂ ਹਲਾਲ ਕਰਦੇ ਸਨ!
ਅਗਲੇ ਦਿਨ ਸਕੈਨਿੰਗ ਹੋ ਗਈ। ਡਾਕਟਰਨੀ ਅਨੁਸਾਰ ਪੁਸ਼ਪਿੰਦਰ ਦੇ ਪੇਟ ਵਿਚ ਫਿਰ ਲੜਕੀ ਸੀ। ਮੁਹਿੰਦਰ ਕੌਰ ਦੇ ਤੀਜੀ ਵਾਰ ਮੁੜ ਕੇ ਪੁੱਛਣ 'ਤੇ ਲੇਡੀ ਡਾਕਟਰ ਖਿਝ ਗਈ, "ਤੁਹਾਨੂੰ ਇਕ ਵਾਰੀ ਆਖ ਦਿੱਤਾ ਕਿ ਇਸ ਦੇ ਗਰਭ 'ਚ ਲੜਕੀ ਹੈ-ਵਾਰ ਵਾਰ ਤੰਗ ਨਾ ਕਰੋ!"
ਮਾਂ ਅਤੇ ਪੁਸ਼ਪਿੰਦਰ ਨੂੰ ਸਕਤਾ ਮਾਰ ਗਿਆ। ਉਹ ਬੇਹੋਸ਼ ਹੋਣ ਵਾਲੀਆਂ ਹੋਈਆਂ ਖੜ੍ਹੀਆਂ ਸਨ।
-"ਭੈਣ ਜੀ-ਮੈਂ ਇਹ ਕੁੜੀ ਨਹੀਂ ਰੱਖਣੀ-ਮੇਰੀ ਸਫ਼ਾਈ ਕਰਵਾ ਦਿਓ!" ਪੁਸ਼ਪਿੰਦਰ ਨੇ ਜੋਰ ਦੇ ਕੇ ਕਿਹਾ। ਉਹ ਦੂਰ, ਪਰ੍ਹੇ ਵਰਾਂਡੇ ਵਿਚ ਖੜ੍ਹੇ ਬਲਬੀਰ ਨੂੰ ਦੇਖ-ਦੇਖ ਕੇ ਨਿਰਬਲ ਹੁੰਦੀ ਜਾ ਰਹੀ ਸੀ।
-"ਤੇਰੀ ਜਾਨ ਨੂੰ ਕੋਈ ਖਤਰਾ ਨਾ ਹੋਜੇ ਪੁੱਤ?" ਮਾਂ ਬੋਲੀ।
-"ਮਾਂ ਮੇਰੀ ਜਾਨ ਨੂੰ ਮਾਰ ਗੋਲੀ! ਪਲ ਨੂੰ ਨਿਕਲਦੀ ਐ ਹੁਣ ਨਿਕਲਜੇ! ਪਰ ਮੈਂ ਇਹ ਕੁੜੀ ਨ੍ਹੀ ਜੰਮਣੀ!" ਸੁੱਕੇ ਬੁੱਲ੍ਹਾਂ 'ਚੋਂ ਬੋਲਦੀ, ਬਾਕੀ ਸਾਰਾ ਰਹੱਸ ਕੁੜੀ ਮਾਂ ਕੋਲੋਂ ਬੋਚ ਗਈ। ਅੰਦਰੋਂ ਉਹ ਵਲੂੰਧਰੀ ਪਈ ਸੀ। ਧੀ ਦੀ ਅੜੀ ਮੂਹਰੇ ਮਾਂ ਹਥਿਆਰ ਸੁੱਟ ਗਈ ਅਤੇ ਬਲਬੀਰ ਨਾਲ ਰੈਅ-ਮਸ਼ਵਰਾ ਕਰਕੇ ਉਹ ਨਰਸ ਨੂੰ ਨਾਲ ਲੈ ਕੇ ਅਬਾਰਸ਼ਨ ਲਈ ਕਿਸੇ ਹੋਰ ਲੇਡੀ ਡਾਕਟਰ ਦੇ ਕਲੀਨਿਕ ਨੂੰ ਰਵਾਨਾ ਹੋ ਗਏ।
ਅਬਾਰਸ਼ਨ ਦੌਰਾਨ ਪੁਸ਼ਪਿੰਦਰ ਬੜੀ ਹੀ ਔਖੀ ਹੋਈ। ਬਾਂਹ ਜਿੱਡੇ ਸੂਏ ਨੇ ਉਸ ਦਾ ਢਿੱਡ ਇਕ ਤਰ੍ਹਾਂ ਨਾਲ ਪਰੋਅ ਦਿੱਤਾ ਸੀ। ਅਬਾਰਸ਼ਨ ਤੋਂ ਬਾਅਦ ਪੁਸ਼ਪਿੰਦਰ ਨੂੰ ਲੋੜੀਂਦੇ ਟੀਕੇ ਅਤੇ ਇਕ ਗੁਲੂਕੋਜ਼ ਦੀ ਬੋਤਲ ਲਾ ਦਿੱਤੀ ਗਈ ਸੀ।
ਦੁਆਈ-ਬੂਟੀ ਤੋਂ ਵਿਹਲੇ ਹੋ ਕੇ ਸ਼ਾਮ ਨੂੰ ਸਾਰੇ ਲੇਡੀ ਡਾਕਟਰ ਦੇ 'ਪਰਸਨਲ-ਆਫਿ਼ਸ' ਵਿਚ ਆ ਗਏ। ਮਾਂ ਨੇ ਪੀਲੀ ਭੂਕ ਹੋਈ ਪੁਸ਼ਪਿੰਦਰ ਨੂੰ ਸਾਂਭ ਰੱਖਿਆ ਸੀ। ਪਿੰਡ ਵਾਲੀ ਨਰਸ ਨੂੰ ਦੁਪਿਹਰੇ ਹੀ ਗੱਡੀ ਛੱਡ ਆਈ ਸੀ।
-"ਮਿਸਟਰ ਬਲਬੀਰ ਮੇਰੀ ਜਾਣਕਾਰੀ ਅਨੁਸਾਰ ਤੁਸੀਂ ਦੋਨੋਂ ਮੀਆਂ ਬੀਵੀ ਹੋ?" ਲੇਡੀ ਡਾਕਟਰ ਨੇ ਬਿੱਲ ਬਣਾਉਂਦਿਆਂ ਬਲਬੀਰ ਨੂੰ ਸੁਆਲ ਕੀਤਾ।
-"ਜੀ ਡਾਕਟਰ-ਇਹ ਮੇਰੀ ਪਤਨੀ ਹੀ ਹੈ।" ਬਲਬੀਰ ਸੁਆਲ ਤੋਂ ਅਤੀਅੰਤ ਹੈਰਾਨ ਸੀ।
-"ਤੁਹਾਡੇ ਪਹਿਲਾਂ ਵੀ ਦੋ ਲੜਕੀਆਂ ਨੇ?"
-"ਜੀ ਹਾਂ-ਦੋ ਬੱਚੀਐਂ!"
-"ਤੇ ਫਿਰ ਇਹ ਲੜਕਾ ਕਢਵਾਉਣ ਦੀ ਕੀ ਲੋੜ ਪੈ ਗਈ ਸੀ?" ਲੇਡੀ ਡਾਕਟਰ ਦੇ ਆਖਣ 'ਤੇ ਸਾਰਿਆਂ ਦੇ ਸਿਰ 'ਤੇ ਬਿਜਲੀ ਡਿੱਗ ਪਈ। ਅੱਖਾਂ ਅੱਗੇ ਧਰਤੀ ਘੁਕਣ ਲੱਗ ਪਈ।
-"ਜੀ...!!" ਸਾਰਿਆਂ ਦੇ ਔਸਾਣ ਮਾਰੇ ਗਏ।
-"ਪਰ ਡਾਕਟਰ-ਸਕੈਨਿੰਗ ਰਿਪੋਰਟ 'ਚ ਤਾਂ ਕੁੜੀ ਦੱਸਿਆ ਗਿਆ ਸੀ?" ਬਲਬੀਰ ਨੇ ਚੀਕ ਜਿਹੀ ਮਾਰੀ।
-"ਰਿਪੋਰਟ ਕੁਝ ਵੀ ਕਹੇ ਮਿਸਟਰ ਬਲਬੀਰ! ਮੈਂ ਤੁਹਾਨੂੰ ਅੱਖੀਂ ਦੇਖਿਆ ਦ੍ਰਿਸ਼ ਦੱਸ ਰਹੀ ਹਾਂ-ਚਾਹੋਂ ਤਾਂ ਅੱਖੀਂ ਦੇਖ ਸਕਦੇ ਹੋ...!"
ਸਾਰੇ ਨਿਹੱਥੇ ਜਿਹੇ ਹੋਏ ਇਕ ਦੂਜੇ ਵੱਲ ਅਜੀਬ-ਅਜੀਬ ਤੱਕ ਰਹੇ ਸਨ। ਠੱਗੇ-ਠੱਗੇ ਜਿਹੇ ਝਾਕ ਰਹੇ ਸਨ।
-"ਡਾਕਟਰ! ਮੈਂ ਗਲਤ ਰਿਪੋਰਟ ਦੇਣ ਵਾਲੀ ਡਾਕਟਰ 'ਤੇ ਕੇਸ ਕਰਾਂਗਾ।" ਬਲਬੀਰ ਕ੍ਰੋਧ ਨਾਲ ਸੜ ਉਠਿਆ।
-"ਕੀ ਕੇਸ ਕਰੋਂਗੇ? ਬਈ ਉਸ ਦੇ ਕਹਿਣ 'ਤੇ ਅਸੀਂ ਅਬਾਰਸ਼ਨ ਕਰਵਾ ਦਿੱਤੀ? ਅਬਾਰਸ਼ਨ ਕਰਵਾਉਣ ਲਈ ਸਾਡਾ ਕਾਨੂੰਨ ਇਜਾਜ਼ਤ ਹੀ ਨਹੀਂ ਦਿੰਦਾ-ਕਸੂਤੇ ਫਸ ਜਾਵੋਂਗੇ ਮਿਸਟਰ ਬਲਬੀਰ!"
ਬਲਬੀਰ ਨਿਰੁਤਰ ਹੋ ਗਿਆ।
-"ਇਕ ਗੱਲ ਯਾਦ ਰੱਖਣੀ ਬਲਬੀਰ ਜੀ-ਕੰਪਿਊਟਰ ਦੀ ਅੱਖ ਗਲਤ ਦੇਖ ਸਕਦੀ ਹੈ-ਪਰ ਰੱਬ ਦੀ ਅੱਖ ਨਹੀਂ।" ਉਸ ਨੇ ਦੋ ਹਜ਼ਾਰ ਦਾ ਬਿੱਲ ਉਸ ਦੇ ਹੱਥ ਫੜਾਉਂਦਿਆਂ ਕਿਹਾ। ਬਲਬੀਰ ਨੇ ਪੈਸੇ ਦੇ ਦਿੱਤੇ। ਪੁਸ਼ਪਿੰਦਰ ਨੂੰ ਮਹਿਸੂਸ ਹੋਇਆ ਕਿ ਬਲਬੀਰ ਨੇ ਉਸ ਦਾ ਪੁੱਤ ਆਪਣੇ ਹੱਥੀਂ ਕਤਲ ਕਰਵਾ ਕੇ ਰਕਮ ਤਾਰ ਦਿੱਤੀ ਹੈ। ਉਸ ਦੀ ਲਹੂ ਲਿੱਬੜੀ ਆਤਮਾ ਵੈਣ ਪਾਈ ਜਾ ਰਹੀ ਸੀ। ਨੁੱਚੜਦੀ ਆਤਮਾ ਨੂੰ ਲੈ ਉਹ ਮਾਂ ਦੇ ਸਹਾਰੇ ਕਾਰ ਵਿਚ ਬੈਠ ਗਈ। ਉਸ ਦਾ ਚਿਹਰਾ ਪੱਥਰ ਹੋਇਆ ਪਿਆ ਸੀ।

ਦੇਵਤੇ ਮਗਰ ਚੁੜੇਲ.......... ਕਹਾਣੀ
-"ਬੰਤੇ ਨੇ ਵਿਆਹ ਕਰਵਾ ਲਿਆ...!" ਸਾਰੇ ਆਸਟਰੀਆ ਵਿਚ, ਖ਼ਾਸ ਤੌਰ 'ਤੇ ਪੰਜਾਬੀ ਭਾਈਚਾਰੇ ਵਿਚ ਇਹ ਗੱਲ ਧੂੰਏਂ ਵਾਂਗ ਫ਼ੈਲ ਗਈ। ਇਕ ਅਲੋਕਾਰ ਸੀ! ਆਚੰਭਾ ਸੀ! ਵਿਆਹ ਤਾਂ ਸਾਰਾ ਜੱਗ ਹੀ ਕਰਵਾਉਂਦਾ ਆਇਆ ਹੈ। ਪਰ ਬੰਤੇ ਦਾ ਵਿਆਹ ਕੁਝ ਅਨੋਖਾ ਹੀ ਸੀ। ਇਹ ਵਿਆਹ ਬੰਤੇ ਨੇ ਦੁਬਾਰਾ, ਬਾਹਟ ਸਾਲ ਦੀ ਉਮਰ ਵਿਚ ਕਰਵਾਇਆ ਸੀ। ਕੁੜੀ ਦਾ ਵਿਆਹ ਕਰਨ ਗਏ ਤਾਂ ਬੰਤੇ ਦੀ ਪਹਿਲੀ ਘਰਵਾਲੀ ਇੰਡੀਆ ਵਿਚ 'ਬਰੇਨ-ਟਿਊਮਰ' ਹੋਣ ਕਾਰਨ ਚੜ੍ਹਾਈ ਕਰ ਗਈ। ਬੰਤਾ ਰੋਹੀ ਵਿਚ ਖੜ੍ਹੇ ਦਰੱਖਤ ਵਾਂਗ ਇਕੱਲਾ ਹੀ ਰਹਿ ਗਿਆ। ਹਾਣੀ ਦੇ ਸਾਥ ਦੀ ਡੰਗੋਰੀ ਟੁੱਟ ਗਈ। ਬੁੱਢੇ ਸਰੀਰ ਨੂੰ ਇਕਲਾਪਾ ਘੁਣ ਵਾਂਗ ਚਰਨ ਲੱਗ ਪਿਆ। ਉਹ ਰੋਹੀ-ਬੀਆਬਾਨ ਵਿਚ ਭਟਕੇ ਰਾਹੀ ਵਾਂਗ ਹਨ੍ਹੇਰੇ ਵਿਚ ਹੱਥ-ਪੈਰ ਮਾਰ ਰਿਹਾ ਸੀ। ਜਿਸ ਮਾਨੁੱਖ ਨੇ ਸਾਰੀ ਜਿ਼ੰਦਗੀ ਇਕ ਪਲ ਇਕੱਲਿਆਂ ਨਾ ਕੱਟਿਆ ਹੋਵੇ, ਉਹ ਇਸ ਵਿਸ਼ਾਲ ਦੁਨੀਆਂ ਵਿਚ ਇਕੱਲਾ ਕਿਵੇਂ ਰਹਿ ਸਕਦਾ ਹੈ? ਜਿ਼ੰਦਗੀ ਬਸਰ ਕਰਨ ਲਈ ਇਨਸਾਨ ਨੂੰ ਸਹਾਰਾ ਅਤੇ ਆਸ ਚਾਹੀਦੀ ਹੈ। ਸਾਥੀ ਦਾ ਨਿੱਘ ਲੋੜੀਦਾ ਹੈ। ਬੰਤੇ ਨੇ ਸਾਥ ਲੱਭਣ ਲਈ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਸਾਥ ਬਿਨਾ ਉਹ ਇੱਕ ਤਰ੍ਹਾਂ ਨਾਲ ਬਿਨ-ਬਰੇਕਾ ਇੰਜਣ ਹੋਇਆ ਫਿਰਦਾ ਸੀ। ਸਿਆਣੇ ਆਖਦੇ ਹਨ ਕਿ ਲੋੜ ਕਾਢ ਦੀ ਮਾਂ ਹੈ। ਜਦੋਂ ਆਦਮੀ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਉਹ ਕਾਢਾਂ ਕੱਢਣੀਆਂ ਸ਼ੁਰੂ ਕਰਦਾ ਹੈ। ਸਕੀਮਾਂ ਬਣਾਉਂਦਾ ਹੈ।
ਬੰਤੇ ਦੇ ਦੋ ਮੁੰਡੇ ਵਿਆਹੇ ਹੋਏ ਸਨ। ਕੁੜੀ ਦਾ ਵਿਆਹ ਉਹ ਹੁਣੇਂ-ਹੁਣੇਂ ਕਰ ਕੇ ਫ਼ਾਰਗ ਹੋਇਆ ਸੀ। ਸਾਰਾ ਪ੍ਰੀਵਾਰ ਆਪਣੀ ਆਪਣੀ ਜਗਾਹ ਸੈੱਟ ਸੀ। ਖ਼ੁਸ਼ਹਾਲ ਸੀ। ਖਾਂਦਾ ਪੀਂਦਾ ਸੀ। ਬੱਸ! ਜੇ ਦੁਖੀ ਸੀ ਤਾਂ ਸਿਰਫ਼ ਬੰਤਾ! ਜਿਹੜਾ ਇਕੱਲਾ ਕੀੜਿਆਂ ਵਾਲੇ ਕੁੱਤੇ ਵਾਂਗ ਡਿੱਕ ਡੋਲੇ ਖਾਂਦਾ ਫਿਰਦਾ ਸੀ। ਕੋਈ ਬਾਂਹ ਫੜਨ ਵਾਲਾ ਨਹੀਂ ਸੀ। ਕਦੇ-ਕਦੇ ਬੰਤੇ ਨੂੰ ਆਪਣੇ ਘਰਵਾਲੀ ਦੀ ਯਾਦ ਬਹੁਤੀ ਹੀ ਸਤਾਉਣ ਲੱਗ ਪੈਂਦੀ ਤਾਂ ਉਸ ਦਾ 'ਧਾਹ' ਮਾਰਨ ਨੂੰ ਦਿਲ ਕਰਦਾ। ਕੀਰਨੇ ਪਾਉਣ ਨੂੰ ਜੀਅ ਚਾਹੁੰਦਾ। ਕਦੇ-ਕਦੇ ਉਹ ਆਪਣੀ ਮਰੀ ਹੋਈ ਪਤਨੀ ਨੂੰ ਮਿਹਣੇ ਮਾਰਦਾ:
-"ਤੁਰ ਗਈ ਡੋਬਾ ਦੇ ਕੇ ਕਰਮਾਂ ਆਲੀਏ! ਕੁਛ ਨ੍ਹੀ ਜੱਗ 'ਤੇ ਜਿਉਣਾ ਤੇਰੇ ਬਿਨਾ!" ਤੇ ਕਦੇ-ਕਦੇ ਉਹ ਰੱਬ ਨੂੰ ਤਾਹਨਾ ਮਾਰਦਾ, "ਕੀ ਥੁੜਿਆ ਪਿਐ ਉਏ ਰੱਬਾ ਮੇਰੇ ਬਿਨਾ ਇਸ ਜੱਗ 'ਤੇ? ਗੁਰਦੇਵ ਕੁਰ ਦੇ ਨਾਲ ਈ ਮੈਨੂੰ ਚੱਕ ਲੈਂਦਾ!" ਉਸ ਦੇ ਲਹੂ-ਲੁਹਾਣ ਦਿਲ 'ਚੋਂ ਤਰ੍ਹਾਂ-ਤਰ੍ਹਾਂ ਦੀਆਂ ਹੂਕਾਂ ਵੈਣ ਪਾਉਂਦੀਆਂ। ਜਿ਼ਹਨ ਵਿਚ ਪ੍ਰੇਤ ਨੱਚਦੇ ਪ੍ਰਤੀਤ ਹੁੰਦੇ। ਦਿਲ ਸ਼ਮਸ਼ਾਨ-ਘਾਟ ਵਾਂਗ ਸੁੰਨਾਂ ਜਾਪਦਾ। ਪਰ ਉਹ ਸੀਨੇ ਦਾ ਫ਼ੱਟ ਘੁੱਟੀ ਕਸੀਸ ਵੱਟੀ ਤੁਰਿਆ ਫਿਰਦਾ ਸੀ। ਕਦੇ-ਕਦੇ ਉਸ ਦਾ ਮਨ ਸਾਰਾ ਕੁਝ ਤਿਆਗ ਕੇ ਸਾਧ ਬਣਨ ਨੂੰ ਕਰਦਾ। ਪਰ ਬੰਤਾ ਸਿਆਂ! ਇਹ ਕੂੜ-ਕਪਟ ਤਾਂ ਸਾਧ ਬਣ ਕੇ ਵੀ ਤਿਆਗੇ ਨਹੀਂ ਜਾਣੇ! ਉਹ ਆਪਣੇ ਆਪ ਨੂੰ ਮੱਤ ਦਿੰਦਾ। ਪਾਖੰਡੀ ਸਾਧ ਉਹ ਬਣਨਾ ਨਹੀਂ ਚਾਹੁੰਦਾ ਸੀ।
ਬੰਤਾ ਦਿਲ ਦਾ ਬੜਾ ਹੀ ਸਾਧੂ ਬੰਦਾ ਸੀ। ਜਿਹੜੇ ਵੀ ਨੇਕ ਕੰਮ ਨੂੰ ਹੱਥ ਪਾਉਣਾ, ਸੱਚੇ ਅਤੇ ਈਮਾਨਦਾਰ ਮਨ ਨਾਲ ਪਾਉਣਾ। ਅਤੇ ਜਾਂ ਫਿਰ ਕਿਸੇ ਕੰਮ ਦੀ ਲੜੀ ਹੀ ਨਾ ਫੜਦਾ। ਜਿਸ ਕੰਮ ਨੂੰ ਹੱਥ ਪਾ ਲਿਆ, ਫਿਰ ਕੁੱਲੀ 'ਚ ਚਾਹੇ ਕੱਖ ਨਾ ਰਹੇ, ਪੂਰਾ ਕਰਕੇ ਹੱਟਦਾ ਸੀ।
ਸ਼ਾਮ ਨੂੰ ਬੰਤਾ ਵਿਸਕੀ ਦੀ ਬੋਤਲ ਬੈਗ ਵਿਚ ਪਾ ਜਲੰਧਰ ਨੂੰ ਬੱਸ ਚੜ੍ਹ ਗਿਆ। ਜਲੰਧਰ ਉਸ ਦੇ ਮਾਮੇਂ ਦਾ ਸਾਰਿਆਂ ਤੋਂ ਛੋਟਾ ਲੜਕਾ ਕਿਸੇ ਪ੍ਰਮੁੱਖ ਅਖ਼ਬਾਰ ਦੇ ਦਫ਼ਤਰ ਵਿਚ ਕੰਮ ਕਰਦਾ ਸੀ। ਚੰਗਾ ਪੜ੍ਹਿਆ-ਲਿਖਿਆ ਅਤੇ ਖੁੱਲ੍ਹੇ ਦਿਲ ਵਾਲਾ ਇਨਸਾਨ ਸੀ। ਉਹ ਇਸ ਤੰਗ-ਦਿਲ ਸਮਾਜ 'ਚੋਂ ਦੋ ਪੈਰ ਅੱਗੇ ਹੀ ਰੱਖਦਾ ਸੀ। ਇਕ ਥਾਂ 'ਤੇ ਖੜ੍ਹੇ ਰਹਿਣਾ ਉਸ ਨੂੰ ਕਿਸੇ ਸ਼ਾਨਦਾਰ ਕੋਠੀ ਦੇ ਮੱਥੇ 'ਤੇ ਟੰਗੇ ਛਿੱਤਰ ਵਰਗਾ ਲੱਗਦਾ ਸੀ, ਜਿਹੜਾ ਹਰ ਬੁਰੀ ਨਜ਼ਰ ਵਾਲੇ ਨੂੰ ਦੂਰੋਂ ਹੀ ਫਿ਼ਟਕਾਰਦਾ ਸੀ, ਜਾਂ ਫਿਰ ਫਿ਼ਟਕਾਰਨ ਦਾ ਸਿਰਫ਼ ਦਾਅਵਾ ਹੀ ਕਰਦਾ ਸੀ।
-"ਆ ਬਈ ਵੱਡੇ ਭਾਈ-ਹੋ ਗਿਆ ਤੇਰਾ ਵੀ ਮੂੰਹ ਗਰੀਬਾਂ ਦੀ ਝੁੱਗੀ ਵੱਲੀਂ?" ਉਸ ਨੇ ਟਕੋਰ ਕੀਤੀ।
-"ਮੇਰੇ ਰੁਝੇਵਿਆਂ ਦਾ ਤੈਨੂੰ ਪਤਾ ਈ ਐ ਦੀਪ!" ਬੰਤਾ ਜਿਵੇਂ ਛਿਪਦੀ ਵੱਲੋਂ ਬੋਲਿਆ ਸੀ।
-"ਚੱਲ ਬਾਈ-ਘਰੇ ਚੱਲਦੇ ਐਂ!"
ਸ਼ਾਮ ਹੋਈ ਤੋਂ ਉਹ ਘਰੇ ਆ ਗਏ। ਸਰਦੀ ਕਾਫ਼ੀ ਹੋ ਗਈ ਸੀ। ਦੀਪ ਦੇ ਘਰਵਾਲੀ ਪ੍ਰੀਤ ਨੇ ਬੰਤੇ ਦਾ ਦਿਲੋਂ ਸਤਿਕਾਰ ਕੀਤਾ। ਪ੍ਰੀਤ ਵੀ ਦੀਪ ਵਾਂਗ ਖੁੱਲ੍ਹੇ ਸੁਭਾਅ ਦੀ ਪੜ੍ਹੀ-ਲਿਖੀ ਕੁੜੀ ਸੀ। ਉਹ ਜਲੰਧਰ ਦੇ ਹੀ ਕਿਸੇ ਕਾਲਜ ਵਿਚ ਲੈਕਚਰਾਰ ਲੱਗੀ ਹੋਈ ਸੀ।
-"ਬਾਈ ਜੀ ਕੀ ਪੀਓਂਗੇ?" ਪ੍ਰੀਤ ਅਜ਼ੀਜ਼ ਬਣੀ ਖੜ੍ਹੀ ਸੀ। ਦੀਪ ਦੀ ਰੀਸ ਨਾਲ ਬੰਤੇ ਨੂੰ ਉਹ 'ਬਾਈ ਜੀ' ਹੀ ਆਖਦੀ।
-"ਪੀਣ ਦਾ ਸਮਾਨ ਤਾਂ ਪ੍ਰੀਤ ਮੇਰੇ ਕੋਲੇ ਹੈਗੈ-ਤੂੰ ਸਾਨੂੰ ਦੋ ਗਿਲਾਸ ਤੇ ਪਾਣੀ ਲਿਆਦੇ।" ਬੰਤੇ ਨੇ ਬੈਗ ਵਿਚੋਂ ਬੋਤਲ ਮਦਾਰੀ ਦੇ ਕਬੂਤਰ ਵਾਂਗ ਕੱਢ ਲਈ।
-"ਬਾਈ! ਤੂੰ ਬੋਤਲ ਬਿਗਾਨਿਆਂ ਵਾਂਗੂੰ ਨਾਲ ਈ ਚੱਕੀ ਫਿਰਦੈਂ? ਆਪਣੇ ਘਰੇ ਕਿਤੇ ਕਿਸੇ ਚੀਜ਼ ਦਾ ਘਾਟੈ? ਤੂੰ ਬਿਗਾਨਿਆਂ ਵਾਲੀ ਗੱਲ ਨਾ ਕਰਿਆ ਕਰ!" ਦੀਪ ਨੇ ਗਿ਼ਲਾ ਕੀਤਾ ਤਾਂ ਬੰਤਾ ਨਿਰੁੱਤਰ ਹੋ ਗਿਆ।
-"ਨਹੀਂ, ਘਰੇ ਵਾਧੂ ਜੀ ਪਈ ਸੀ-ਬੱਸ ਐਵੇਂ ਕਮਲਪੁਣੇਂ 'ਚ ਈ ਨਾਲ ਚੁੱਕ ਲਿਆਇਆ।" ਬੰਤੇ ਨੂੰ ਕੋਈ ਗੱਲ ਨਹੀਂ ਔੜੀ ਸੀ। ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ।
-"ਇਹਨੂੰ ਫਿਰ ਤੂੰ ਰੱਖ ਬੈਗ 'ਚ ਈ-ਮੈਂ ਤੈਨੂੰ ਥਰੀ ਐੱਕਸ ਰੰਮ ਦਾ ਸੁਆਦ ਦਿਖਾਉਨੈਂ-ਇਕ ਦੋਸਤ ਮਿਲਟਰੀ 'ਚ ਐ-ਆਉਂਦਾ ਜਾਂਦਾ ਪੰਜ ਸੱਤ ਬੋਤਲਾਂ ਲੈ ਆਉਂਦੈ-ਮੈਂ ਆਮ ਤਾਂ ਪੀਂਦਾ ਨ੍ਹੀ-ਬੱਸ ਕਦੇ ਕਦੇ ਸ਼ੁਗਲ ਕਰ ਲਈਦੈ-ਤੇਰੀ ਨਿੱਕੀ ਭਰਜਾਈ ਨੂੰ ਗਾਲ੍ਹਾਂ ਕੱਢਣ ਵਾਸਤੇ।" ਦੀਪ ਨਾਲ ਬੰਤਾ ਵੀ ਹੱਸ ਪਿਆ।
ਪ੍ਰੀਤ ਦੋ ਗਿਲਾਸ ਅਤੇ ਪਾਣੀ ਲੈ ਆਈ।
-"ਅੰਦਰੋਂ ਰੰਮ ਦੀ ਬੋਤਲ ਲਿਆ ਕੱਢ ਕੇ-ਬਾਈ ਦਾ ਅੱਜ ਪਾਅਲਾ ਲਾਹੀਏ-ਨਾਲੇ ਨਾਲ ਖਾਣ ਪੀਣ ਨੂੰ ਵੀ ਕੁਛ ਲਈ ਆਈਂ-ਸੁੱਕੀ ਪੀ ਕੇ ਤਾਂ ਸਹੁਰੇ ਦੀਏ ਕੁਰਕੀ ਹੋਜੂ!"
-"ਦੇਖ ਲਓ ਬਾਈ ਜੀ! ਪੀਤੀ ਅਜੇ ਹੈਨ੍ਹੀ-ਪਹਿਲਾਂ ਹੀ ਗਾਲ੍ਹਾਂ ਸ਼ੁਰੂ ਹੋ ਗਈਆਂ।" ਪ੍ਰੀਤ ਨੇ ਸਿ਼ਕਵਾ ਕੀਤਾ।
-"ਨਾ ਬਈ! ਇਉਂ ਕਮਲ ਨਾ ਮਾਰ!"
ਪ੍ਰੀਤ ਬੋਤਲ ਅਤੇ ਸਬਜ਼ੀ ਟੇਬਲ 'ਤੇ ਰੱਖ ਗਈ।
-"ਬਾਈ ਤੈਨੂੰ ਤਾਂ ਐਨਾ ਉਦਾਸ ਕਦੇ ਨਹੀਂ ਸੀ ਦੇਖਿਆ? ਤੂੰ ਤਾਂ ਗਿੱਲੀ ਕੰਧ ਵਾਂਗੂੰ ਊਂਈਂ ਡਿੱਗਦਾ ਜਾਨੈਂ?" ਉਹ ਦੋ-ਦੋ ਪੈੱਗ ਲਾ ਕੇ ਵਾਹਵਾ ਸਰੂਰ ਵਿਚ ਹੋ ਗਏ ਸਨ। ਪ੍ਰੀਤ ਵੀ ਆਪਣੇ ਲਈ ਚਾਹ ਬਣਾ ਕੇ ਉਹਨਾਂ ਕੋਲ ਆ ਬੈਠੀ ਸੀ।
-"ਉਏ ਦੀਪਿਆ! ਨਿੱਕੇ ਭਾਈ! ਕੋਈ ਹੱਜ ਨ੍ਹੀ ਰਿਹਾ ਹੁਣ ਜਿਉਣ ਦਾ! ਜਿੰਦਗੀ ਦਾ ਭੌਰ ਤਾਂ ਹੁਣ ਉੱਡਜੂੰ-ਉੱਡਜੂੰ ਕਰਦੈ!" ਬੰਤੇ ਨੇ ਹਮਦਰਦਾਂ ਅੱਗੇ ਸੱਚੀਂ ਹੀ ਧਾਹ ਮਾਰੀ। ਸਿਰ ਫੇਰਿਆ। ਦਿਲ ਦੇ ਹੜ੍ਹ ਨੂੰ ਰੁਮਾਲ ਵਿਚ ਬੋਚ ਲਿਆ।
ਦੀਪ ਅਤੇ ਪ੍ਰੀਤ ਗੰਭੀਰ ਹੋ ਗਏ। ਬੰਤੇ ਦੇ ਰੋਣ ਨੇ ਉਹਨਾਂ ਦੇ ਕੋਮਲ ਦਿਲਾਂ 'ਤੇ ਸੱਟ ਮਾਰੀ ਸੀ। ਜਜ਼ਬਾਤ ਪਿਘਲਾ ਛੱਡੇ ਸਨ।
-"ਬਾਈ ਜੀ! ਤੁਸੀਂ ਕੋਈ ਜੀਵਨ ਸਾਥਣ ਕਿਉਂ ਨਹੀਂ ਲੱਭ ਲੈਂਦੇ? ਵੀਹ ਲੋੜਵੰਦ ਮਿਲ ਜਾਣਗੀਆਂ!" ਪ੍ਰੀਤ ਨੇ ਕਿਹਾ।
-"ਪ੍ਰੀਤ ਦੁਨੀਆਂ ਹੱਸੂ! ਮੈਂ ਦੁਨੀਆਂ ਤੋਂ ਡਰਦੈਂ!" ਉਸ ਨੇ ਨੱਕ ਸੁਣਕਦਿਆਂ ਕਿਹਾ।
-"ਤੇ ਦੁਨੀਆਂ ਹੁਣ ਨ੍ਹੀ ਤੁਹਾਡੇ ਨਾਲ ਰੋਂਦੀ? ਹੱਸਦੀ ਐ, ਹੱਸੀ ਜਾਵੇ! ਦੁਨੀਆਂ ਦੀ ਪ੍ਰਵਾਹ ਕਰਨੀ ਛੱਡੋ-ਜੇ ਦੁਨੀਆਂ ਦੀ ਪ੍ਰਵਾਹ ਕਰਕੇ ਚੱਲੋਂਗੇ-ਜਿੰਦਗੀ ਬਸਰ ਨਹੀਂ ਹੋਣੀ।" ਪ੍ਰੀਤ ਨੇ ਤਸਵੀਰ ਦਾ ਦੂਜਾ ਪਾਸਾ ਦਿਖਾਇਆ।
-"ਦੁਨੀਆਂ ਤਾਂ ਬਾਈ ਜੀ ਕੁਛ ਨਾ ਕੁਛ ਕਹੀ ਜਾਂਦੀ ਐ-ਜਿਹੜਾ ਦੁਨੀਆਂ ਦੀ ਪ੍ਰਵਾਹ ਨਾਲ ਲੈ ਕੇ ਤੁਰਦੈ-ਉਹ ਜਹਾਨ ਦਾ ਬੇਵਕੂਫ਼ ਐ-ਹਾਥੀ ਤੁਰਿਆ ਜਾਂਦੈ ਤੇ ਕੁੱਤੇ ਭੌਂਕਦੇ ਈ ਰਹਿੰਦੇ ਐ!" ਦੀਪ ਬੋਲਿਆ।
-"ਤੁਹਾਡਾ ਖੁਦ ਦਾ ਦਿਲ ਹੌਂਸਲਾ ਨ੍ਹੀ ਕਰਦਾ-ਅਸੀਂ ਤੁਹਾਡੀ ਮੱਦਦ ਕਰਦੇ ਐਂ।" ਪ੍ਰੀਤ ਡੁੱਬਦੇ ਬੰਤੇ ਲਈ ਤਿਣਕਾ ਸਹਾਰਾ ਬਣੀ ਖੜ੍ਹੀ ਸੀ। ਬੰਤੇ ਦਾ ਦਿਲ ਕੀਤਾ ਪ੍ਰੀਤ ਦੇ ਪੈਰ ਚੁੰਮ ਲਵੇ। ਉਹ ਪ੍ਰੀਤ ਦੇ ਦਿਲ ਅੰਦਰਲੇ ਰੱਬ ਦੇ ਦਰਸ਼ਣ ਕਰਨ ਲਈ ਉਸ ਵੱਲ ਟਿਕਟਿਕੀ ਲਾ ਕੇ ਵੇਖੀ ਜਾ ਰਿਹਾ ਸੀ।
-"ਜੁਆਨ ਧੀਆਂ-ਪੁੱਤ ਕੀ ਸੋਚਣਗੇ?" ਬੰਤੇ ਅੱਗੇ ਇਕ ਪਰਬਤ ਜਿੱਡੀ ਮੁਸੀਬਤ ਆ ਖੜ੍ਹੀ ਹੋਈ।
-"ਬਾਈ! ਜੁਆਕ ਤੇਰੇ ਯੂਰਪ ਵਿਚ ਜੰਮੇ ਤੇ ਉਥੇ ਈ ਪਲੇ ਐ-ਮੇਰਾ ਖਿਆਲ ਨਹੀਂ ਬਈ ਜੁਆਕ ਤੇਰੀ ਖਿ਼ਲਾਫ਼ੀਅਤ ਕਰਨਗੇ? ਇੱਕੀਵੀਂ ਸਦੀ ਆ ਗਈ-ਤੂੰ ਅਜੇ ਵੀ ਪਹਿਲੇ ਕੋਹਲੂ ਗੇੜਿਆਂ ਵਿਚ ਪਿਆ ਫਿਰਦੈਂ?"
-"ਸਦੀ ਚਾਹੇ 'ਕੱਤੀਵੀਂ ਆਜੇ ਦੀਪ! ਪਰ ਸਾਡੀ ਘੀਸੀ ਕਰਨ ਦੀ ਆਦਤ ਨ੍ਹੀ ਜਾਣੀਂ-ਸਾਡੇ ਸਮਾਜ ਦੇ ਰੀਤੀ ਰਿਵਾਜ਼ ਸਾਡੇ ਦਿਲਾਂ 'ਤੇ ਸੀਮਿੰਟ ਵਾਂਗੂੰ ਪਲੱਸਤਰ ਹੋਏ ਪਏ ਐ-ਇਹ ਤਾਂ ਕਿਸੇ ਪਰਲੋਂ ਨਾਲ ਈ ਟੁੱਟਣਗੇ!" ਬੰਤੇ ਨੇ ਬੋਤਲ ਦਾ ਗਲ ਮਰੋੜਦਿਆਂ ਕਿਹਾ।
-"ਤੇ ਪਰਲੋਂ ਲਿਆਊ ਕੌਣ-ਬਾਬਾ ਬਖਤੌਰਾ? ਤੇਰਾ ਬਾਈ ਐਥੇ ਈ ਸਾਰਾ ਓਹੜ੍ਹ ਪੋਹੜ੍ਹ ਕਰ ਦਿਆਂਗੇ-ਪਿੰਡ ਜਮਾਂ ਨਾ ਜਾਈਂ-ਚੁੱਪ ਚਾਪ ਅਗਲੀ ਨੂੰ ਲੈ ਕੇ ਆਸਟਰੀਆ ਵੱਜੀਂ-ਕੀ ਕਿਸੇ ਨੂੰ ਸੁਪਨਾ ਆਉਂਦੈ?"
-"ਜਿੰਨਾਂ ਚਿਰ ਅਗਲੀ ਦਾ ਵੀਜ਼ਾ ਨ੍ਹੀ ਲੱਗਦਾ-ਐਥੇ ਸਾਡੇ ਕੋਲੇ ਰਹਿਓ!" ਪ੍ਰੀਤ ਬੋਲੀ।
-"ਪਰ ਪ੍ਰੀਤ! ਉਥੇ ਆਸਟਰੀਆ 'ਚ ਵੀ ਬਥੇਰ੍ਹੇ ਪੰਜਾਬੀ ਬੈਠੇ ਐ-ਉਹਨਾਂ ਨੂੰ ਕਿਹੜਾ ਮੂੰਹ ਦਿਖਾਊਂ?" ਬੰਤਾ ਅੰਦਰੋਂ ਰੇਤ ਵਾਂਗ ਕਿਰੀ ਜਾ ਰਿਹਾ ਸੀ। ਧਰਵਾਸ ਨਹੀਂ ਫੜਦਾ ਸੀ।
-"ਬਾਈ ਜੀ! ਜੇ ਆਪਣੇ ਲੋਕ ਯੂਰਪ ਦੇ ਖੁੱਲ੍ਹੇ ਡੁੱਲ੍ਹੇ ਮਾਹੌਲ ਵਿਚ ਵੀ ਐਨੇ ਨੈਰੋ-ਮਾਂਈਡਿਡ ਐ-ਤਾਂ ਇਸ ਗੱਲ 'ਤੇ ਤਾਂ ਅਫ਼ਸੋਸ ਹੀ ਕੀਤਾ ਜਾ ਸਕਦੈ!"
-"ਤੁਹਾਨੂੰ ਕਿਹੈ ਨਾ ਬਾਈ ਜੀ! ਲੋਕਾਂ ਦੀ ਪ੍ਰਵਾਹ ਤਿਆਗ ਕੇ ਆਪਣੀ ਜਿ਼ੰਦਗੀ ਜੀਵੋ-ਤੁਰਦੀ ਦਾ ਨਾਂ ਗੱਡੀ ਐ ਤੇ ਖੜ੍ਹੀ ਦਾ ਨਾਂ ਕਬਾੜ-ਤੁਹਾਨੂੰ ਬੈਠਿਆਂ ਨੂੰ ਕਿਸੇ ਨੇ ਨ੍ਹੀ ਰੇੜ੍ਹੇ ਪਾਉਣਾ!" ਪ੍ਰੀਤ ਅਥਾਹ ਹੌਂਸਲੇ ਦਾ ਫ਼ਾਨਾ ਠੋਕੀ ਤੁਰੀ ਆ ਰਹੀ ਸੀ।
ਬੰਤਾ ਜੱਕੋ-ਤੱਕੀ ਜਿਹੀ ਵਿਚ ਚੁੱਪ ਸੀ। ਉਹ ਚਾਰੇ ਪਾਸਿਓਂ ਕਸੂਤਾ ਜਿਹਾ ਫ਼ਸਿਆ ਬੈਠਾ ਸੀ। ਪਰ ਨਸ਼ੇ ਕਾਰਨ ਹੁਣ ਉਤਨਾ ਗੰਭੀਰ ਨਹੀਂ ਸੀ।
-"ਤੁਸੀਂ ਇਉਂ ਕਰੋ-!" ਪ੍ਰੀਤ, ਦੀਪ ਵੱਲ ਹੁੰਦੀ ਹੋਈ ਬੋਲੀ।
-"ਬੋਲ-?"
-"ਤੁਸੀਂ ਕੱਲ੍ਹ ਨੂੰ ਈ ਆਪਣੇ ਅਖ਼ਬਾਰ ਵਿਚ ਬਾਈ ਬਾਰੇ ਇੱਕ ਇਸ਼ਤਿਹਾਰ ਦੇ ਦਿਓ-ਬਾਕੀ ਗੱਲ ਮੇਰੇ 'ਤੇ ਛੱਡੋ!"
-"ਠੀਕ ਐ।"
ਰੋਟੀ ਖਾ ਕੇ ਸਾਰੇ ਪੈ ਗਏ। ਦੀਪ ਅਤੇ ਬੰਤਾ ਇੱਕੋ ਕਮਰੇ ਵਿਚ ਅਤੇ ਪ੍ਰੀਤ ਅੰਦਰਲੇ ਕਮਰੇ ਵਿਚ ਬੱਚਿਆਂ ਕੋਲ ਪੈ ਗਈ ਸੀ। ਬੰਤਾ ਸਾਰੀ ਰਾਤ ਵੱਡੇ-ਵੱਡੇ ਘੁਰਾੜ੍ਹੇ ਮਾਰਦਾ ਰਿਹਾ ਸੀ।
ਅਗਲੇ ਦਿਨ ਦੀਪ ਨੇ ਪ੍ਰਮੁੱਖ ਪੰਜਾਬੀ ਅਖ਼ਬਾਰ ਵਿਚ 'ਜੀਵਨ ਸਾਥਣ ਦੀ ਲੋੜ' ਦਾ ਇਸ਼ਤਿਹਾਰ ਦੇ ਦਿੱਤਾ। ਐੱਡਰੈੱਸ ਉਸ ਨੇ ਆਪਣਾ ਹੀ ਦਿੱਤਾ ਸੀ।
ਉਹਨਾਂ ਦੀ ਆਸ ਤੋਂ ਜਿ਼ਆਦਾ ਪੱਤਰਾਂ ਦਾ ਤਾਂਤਾ ਲੱਗ ਗਿਆ। ਚਿੱਠੀ-ਪੱਤਰਾਂ ਦੀ ਨਿਗਰਾਨੀ ਪ੍ਰੀਤ ਹੀ ਕਰ ਰਹੀ ਸੀ।
ਕੋਈ ਬਾਂਝ ਔਰਤ ਵਿਆਹ ਕੇ ਛੱਡੀ ਹੋਈ ਸੀ। ਕਿਸੇ ਦਾ ਨਿੱਤ ਦੇ ਸ਼ਰਾਬੀ ਪਤੀ ਨਾਲ ਤਲਾਕ ਹੋ ਗਿਆ ਸੀ। ਕੋਈ ਦਾਜ ਦੇ ਲਾਲਚੀ ਸਹੁਰੇ ਮਿਲਣ ਕਾਰਨ ਘਰ ਬੈਠੀ ਸੀ। ਕਿਸੇ ਦਾ ਪਤੀ ਐਕਸੀਡੈਂਟ ਵਿਚ ਅਣਿਆਈ ਮੌਤ ਮਾਰਿਆ ਗਿਆ ਸੀ। ਕਿਸੇ ਦਾ ਪਤੀ ਖਾੜਕੂਵਾਦ ਦੀ ਭੇਂਟ ਚੜ੍ਹ ਗਿਆ ਸੀ। ਜਿਤਨੀਆਂ ਚਿੱਠੀਆਂ, ਉਤਨੇ ਹੀ ਭਾਂਤ-ਭਾਂਤ ਦੇ ਦੁੱਖੜੇ! ਪ੍ਰੀਤ ਨੂੰ ਜਾਪਿਆ ਕਿ ਸਾਰੀ ਦੁਨੀਆਂ ਹੀ ਦੁਖੀ ਸੀ। ਦੁਖੀ ਹੀ ਦੀ ਦੁਖੀ ਦਾਰੂ ਬਣਦਾ ਹੈ!
ਉਸ ਨੇ ਇਕ ਔਰਤ ਦੀ ਚੋਣ ਕੀਤੀ ਅਤੇ ਉਸ ਨੂੰ ਜਵਾਬੀ ਪੱਤਰ ਲਿਖ ਦਿੱਤਾ। ਅਗਲੇ ਹਫ਼ਤੇ ਐਤਵਾਰ ਨੂੰ ਉਹਨਾਂ ਕੋਲ ਪੁੱਜਣ ਲਈ ਬੇਨਤੀ ਕੀਤੀ।
ਸ਼ਨਿੱਚਰਵਾਰ ਸ਼ਾਮ ਨੂੰ ਹੀ 'ਨਾਂਹ-ਨਾਂਹ' ਕਰਦੇ ਬੰਤੇ ਦੇ ਕਲਫ਼ ਲਾ ਕੇ ਪ੍ਰੀਤ ਨੇ ਜੁਆਨ ਕਰ ਲਿਆ। ਮੰਡੀ 'ਤੇ ਲਿਜਾਣ ਤੋਂ ਪਹਿਲਾਂ ਬੁੱਢੀ ਮੱਝ ਦੇ ਸਿੰਗ ਚੋਪੜਨ ਵਾਂਗ!
ਸ਼ਾਮ ਨੂੰ ਦੀਪ ਘਰ ਆਇਆ ਤਾਂ ਬੰਤਾ 'ਮੋਰ' ਬਣਿਆਂ ਬੈਠਾ ਸੀ।
-"ਬੱਲੇ! ਵੱਡਾ ਭਾਈ ਤਾਂ ਪਛਾਣ 'ਚ ਈ ਨ੍ਹੀ ਆਉਂਦਾ!" ਉਹ ਇੰਜ ਗਿੜ-ਗਿੜ ਕਰਕੇ ਹੱਸਿਆ, ਜਿਵੇਂ ਸੁਰਾਹੀ 'ਚੋਂ ਪਾਣੀ ਡੱਲ੍ਹਦੈ! ਬੰਤਾ ਸ਼ਰਮ ਨਾਲ ਧਰਤੀ ਵਿਚ ਗਰਕਣ ਵਾਲਾ ਹੋਇਆ ਬੈਠਾ ਸੀ।
-"ਮੈਂ ਤਾਂ ਬਥੇਰ੍ਹਾ ਵਰਜਿਆ-ਪਰ ਸਹੁਰੀ ਸਿੱਧਰੀ ਨੇ ਮੇਰੀ ਇਕ ਨ੍ਹੀ ਸੁਣੀ-ਲੈ ਕੇ ਗਰੀਸ ਜਿਆ-ਮਿੰਟ 'ਚ ਗੱਡੇ ਮਾਂਗੂੰ ਚੋਪੜਤਾ!" ਜੁਆਕਾਂ ਸਣੇਂ ਸਾਰਾ ਪ੍ਰੀਵਾਰ ਹੱਸ ਪਿਆ।
-"ਤੂੰ ਬੋਤਲ ਲਿਆ ਯਾਰ-ਮੈਨੂੰ ਤਾਂ ਸਾਲੀ ਸੰਗ ਜੀ ਆਈ ਜਾਂਦੀ ਐ-ਕਮਲੇ ਹੋਈਏ ਘੁੱਟ ਲਾ ਕੇ।" ਬੰਤਾ ਬੋਲਿਆ।
-"ਤੂੰ ਪ੍ਰੀਤ ਤੋਂ ਈ ਮੰਗ ਲੈਣੀਂ ਸੀ-ਘਰੇ ਤਾਂ ਪਈ ਐ।"
-"ਮੈਂ ਤਾਂ ਮਿੱਤਰਾ ਡਰਦਾ ਰਿਹਾ ਬਈ ਕਿਤੇ ਮੇਰਾ ਰੰਗ ਗੋਰਾ ਕਰਨ ਦੀ ਮਾਰੀ ਸਫ਼ੈਦੀ ਕਰਨ ਆਲੀ ਕਲੀ ਨਾ ਪਿਆ ਦੇਵੇ।" ਹਾਸਾ ਫਿਰ ਉੱਚਾ ਉਠਿਆ।
-"ਅੱਜ ਜੁਆਕ ਵੀ ਕਹਿੰਦੇ ਅਖੇ ਤਾਇਆ ਜੀ ਡਰਾਇੰਗ ਰੂਮ 'ਚੋਂ ਪੁਰਾਣਾ ਸਮਾਨ ਬਾਹਰ ਸੁੱਟਣੈਂ-ਮੈਂ ਡਰਦਾ ਮਾਰਿਆ ਵਿਹੜੇ 'ਚ ਈ ਜਾ ਕੇ ਬਹਿ ਗਿਆ-ਬਈ ਕਿਤੇ ਮੈਨੂੰ ਵੀ ਨਾ ਪੁਰਾਣੇਂ ਸਮਾਨ ਸਮੇਤ ਬਾਹਰ ਮਾਰਨ!"
ਸਾਰਿਆਂ ਦੀਆਂ ਹੱਸਦਿਆਂ ਦੀਆਂ ਵੱਖੀਆਂ ਦੁਖਣ ਲੱਗ ਪਈਆਂ। ਬੰਤਾ ਇਸ ਪ੍ਰੀਵਾਰ ਵਿਚ ਆ ਕੇ ਸਾਰੇ ਦੁੱਖ ਭੁੱਲ ਗਿਆ ਸੀ। ਰਵਾਂ ਜਿਹਾ ਹੋ ਗਿਆ ਸੀ। ਖ਼ੁਸ਼-ਗਵਾਰ ਮਾਹੌਲ ਬੰਦੇ ਨੂੰ ਵੈਸੇ ਵੀ ਤੰਦਰੁਸਤ ਅਤੇ ਤਾਜ਼ਾ ਕਰ ਦਿੰਦਾ ਹੈ।
ਰਾਤ ਨੂੰ ਬੋਤਲ ਖਾਲੀ ਕਰ ਉਹਨਾਂ ਨੇ ਰੋਟੀ ਖਾ ਲਈ।
-"ਸੱਚ ਦੱਸਿਓ ਬਈ ਬਾਈ ਜੀ ਕਿਹੋ ਜੇ ਲੱਗਦੇ ਐ?" ਪ੍ਰੀਤ ਦੀਪ ਵੱਲੋਂ ਥਾਪੀ ਦੀ ਆਸ ਲਾਈ ਬੈਠੀ ਸੀ।
-"ਮੈਂ ਕਹਿੰਨੈਂ ਜਮਾਂ ਈ ਕਲ੍ਹੈਹਰੀ ਮੋਰ ਲੱਗਦੈ!"
ਸਾਰੇ ਹੱਸ ਪਏ।
-"ਕਰ ਲਓ-ਕਰ ਲਓ ਟਿੱਚਰਾਂ ਨਿੱਕਿਓ! ਥੋਡੇ ਦਿਨ ਐਂ!" ਬੰਤੇ ਦੀਆਂ ਅੱਖਾਂ ਵਿਚ ਨਸ਼ਾ ਲਾਟ ਵਾਂਗ ਡੋਲ ਰਿਹਾ ਸੀ।
-"ਮੈਂ ਕਹਿੰਨੈਂ-ਕੱਲ੍ਹ ਨੂੰ ਆਈ ਅਗਲੀ ਜਮਾਂ ਨ੍ਹੀ ਮੁੜਦੀ-ਤੱਕੜੀ ਮਾਂਗੂੰ ਨਾ ਤੋਲ ਲਿਆ ਅਗਲੀ ਨੇ-ਤਾਂ ਕਹਿਓ!"
ਅਗਲੇ ਦਿਨ ਇੱਕ ਚਾਲੀ ਕੁ ਸਾਲਾਂ ਦੀ ਔਰਤ ਇਕ ਅੱਧਖੜ੍ਹ ਜਿਹੇ ਬੰਦੇ ਨਾਲ ਆਈ। ਮੋਟੀਆਂ ਅੱਖਾਂ ਉਪਰ ਉਸ ਨੇ ਸੇਹਲੀਆਂ 'ਤਲਵਾਰ' ਬਣਾਈਆਂ ਹੋਈਆਂ ਸਨ। ਗੱਦਰ ਔਰਤ ਹੱਡਾਂ ਦੀ ਮੋਟੀ ਅਤੇ ਗੱਲ ਕਰਨ ਵਿਚ ਪੂਰੀ 'ਚੰਟ' ਲੱਗਦੀ ਸੀ। ਥੱਲ-ਥੱਲ ਕਰਦੇ ਸਰੀਰ ਨੂੰ ਸਾਂਭਦੀ ਉਹ ਹਰ ਗੱਲ ਨਾਲ ਦੰਦੀਆਂ ਜਿਹੀਆਂ ਕੱਢਦੀ ਸੀ। ਚੌੜੇ ਚੁਗਾਠੇ ਵਾਲੀ ਇਸ ਔਰਤ ਦੀਆਂ ਅੱਖਾਂ ਸ਼ੈਤਾਨ ਵਾਂਗ ਵਿਹੜੇ ਵਿਚ ਘੁਕੀ ਜਾ ਰਹੀਆਂ ਸਨ। ਸਿਰ ਦੇ ਬੱਗੇ ਵਾਲ ਕਾਲੇ ਕੀਤੇ ਪ੍ਰਤੱਖ ਦਿਖਾਈ ਦਿੰਦੇ ਸਨ। ਹੰਢੀ-ਵਰਤੀ ਔਰਤ ਕੋਈ ਸਾਊ ਨਜ਼ਰ ਨਹੀਂ ਆਉਂਦੀ ਸੀ। ਉਸ ਦੇ ਨਾਲ ਆਇਆ ਆਦਮੀ ਘੁੱਗੂ ਜਿਹਾ ਹੋਇਆ ਬੈਠਾ ਸੀ। ਉਸ ਨੇ ਆਪਣਾ ਨਾਂ 'ਸੁਰੀਤਾ ਰਾਣੀ' ਦੱਸਿਆ ਸੀ। ਪ੍ਰੀਤ ਉਸ ਨਾਲ ਗੱਲੀਂ ਪਈ ਹੋਈ ਸੀ। ਬੰਤਾ ਅਤੇ ਦੀਪ ਉੱਪਰ ਚੁਬਾਰੇ ਵਿਚ ਬੈਠੇ ਪੈੱਗ-ਸ਼ੈੱਗ ਮਾਰ ਰਹੇ ਸਨ। ਸੰਗ ਲਾਹੁੰਣ ਲਈ।
-"ਇਹ ਭਾਈ ਸਾਹਿਬ?" ਪ੍ਰੀਤ ਨੇ ਉਸ ਬੰਦੇ ਵੱਲ ਇਸ਼ਾਰਾ ਕਰਕੇ ਸੁਰੀਤਾ ਨੂੰ ਪੁੱਛਿਆ।
-"ਇਹ ਮੇਰੇ ਮਾਮਾ ਜੀ ਦੇ ਲੜਕੇ ਹਨ।" ਉਸ ਨੇ ਸੰਖੇਪ ਗੱਲ ਕੀਤੀ। ਜਦ ਪ੍ਰੀਤ ਨੇ ਸੁਰੀਤਾ ਬਾਰੇ ਪੁੱਛਿਆ ਤਾਂ ਉਹ ਰੋ ਪਈ।
-"ਮੇਰੇ ਪਤੀ ਹਾਈਕੋਰਟ ਵਿਚ ਵਕੀਲ ਸਨ-ਅਦਾਲਤ ਤੋਂ ਬਾਹਰ ਨਿਕਲਦਿਆਂ ਅੱਤਿਵਾਦੀਆਂ ਦੀਆਂ ਗੋਲੀਆਂ ਨਾਲ ਮਾਰੇ ਗਏ-ਉਹਨਾਂ ਦਾ ਸਦਮਾ ਨਾ ਸਹਾਰਦੇ ਹੋਏ ਮੇਰੇ ਪਿਤਾ ਜੀ ਵੀ ਹਾਰਟ ਅਟੈਕ ਹੋਣ ਕਾਰਨ ਚੱਲ ਵਸੇ-ਸਹੁਰਿਆਂ ਨੇ ਚੰਦਰੀ ਆਖ ਪੇਕੀਂ ਵਾੜ ਦਿੱਤੀ-ਇਕ ਰੰਡੀ ਭੈਣ ਪਹਿਲਾਂ ਵੀ ਘਰੇ ਬੈਠੀ ਹੈ-ਹੁਣ ਤਾਂ ਬਿਰਧ ਮਾਂ ਤੇ ਆਹ ਭਾਈ ਦੇ ਆਸਰੇ ਦਿਨ ਕਟੀ ਕਰਦੀ ਹਾਂ।" ਉਸ ਦੇ ਹਟਕੋਰ੍ਹੇ ਉੱਚੇ ਹੋ ਗਏ।
-"ਕੋਈ ਬੱਚਾ?" ਪ੍ਰੀਤ ਨੇ ਉਸ ਨੂੰ ਪਲੋਸਿਆ।
-"ਕੋਈ ਨਹੀਂ।" ਉਸ ਨੇ ਨੱਕ ਪੂੰਝਦਿਆਂ ਦੱਸਿਆ।
ਪ੍ਰੀਤ ਉਸ ਦੇ ਦਰਦ ਵਿਚ ਪਾਣੀ-ਪਾਣੀ ਹੋਈ ਬੈਠੀ ਸੀ। ਉਸ ਨੇ ਬੰਤੇ ਦੀ ਸਾਰੀ ਕਹਾਣੀ ਕਹਿ ਸੁਣਾਈ। ਗੱਲ ਸਾਫ਼ ਹੋ ਜਾਣ 'ਤੇ ਪ੍ਰੀਤ ਨੇ ਉਹਨਾਂ ਨੂੰ ਹੇਠਾਂ ਬੁਲਾ ਲਿਆ। ਚਾਹ-ਪਾਣੀ ਪੀਤਾ ਗਿਆ। ਦੇਖ-ਰੇਖ ਹੋ ਗਈ। ਫ਼ੈਸਲਾ ਹੋ ਗਿਆ। ਮੂੰਹ ਮਿੱਠਾ ਕੀਤਾ ਗਿਆ। ਦੁਪਹਿਰੋਂ ਬਾਅਦ ਉਹ ਵਿਦਾ ਹੋ ਗਏ।
-"ਇਹ ਤਾਂ ਬਾਹਲਾ ਈ ਬੁੜ੍ਹਾ ਜਿਐ।" ਰਸਤੇ ਵਿਚ ਸੁਰੀਤਾ ਤਾੜੀ ਮਾਰ ਕੇ ਹੱਸੀ।
-"ਤੂੰ ਟਿੰਢੀਆਂ ਲੈਣੀਐਂ? ਆਬਦਾ ਕੰਮ ਕੱਢ-ਪਰ ਇਕ ਗੱਲ ਐ! ਤੂੰ ਐਕਟਿੰਗ ਬਹੁਤ ਸੋਹਣੀ ਕਰ ਲੈਨੀਂ ਐਂ।" ਨਾਲ ਆਇਆ ਬੰਦਾ ਹੱਸਿਆ, "ਐਸੀ ਐਕਟਿੰਗ ਕੀਤੀ-ਸਾਰੇ ਈ ਖੂੰਜੇ ਲਾਤੇ-ਬੁੜ੍ਹਾ ਤਾਂ ਤੇਰੀ ਮਾਲਸ਼ ਕਰਦਾ ਫਿਰਿਆ ਕਰੂ!"
ਅਸਲ ਵਿਚ ਸੁਰੀਤਾ ਕੋਈ ਵਿਧਵਾ ਔਰਤ ਨਹੀਂ ਸੀ। ਪਿਉ ਦੀ ਛਤਰ ਛਾਇਆ ਸਿਰ 'ਤੇ ਨਾ ਹੋਣ ਕਾਰਨ, ਕਾਲਜ ਸਮੇਂ ਹੀ ਪਹਿਲਾਂ ਬੱਸਾਂ ਦੇ ਡਰਾਈਵਰਾਂ-ਕੰਡਕਟਰਾਂ ਦੇ ਢਹੇ ਚੜ੍ਹ ਕੇ ਖੇਹ ਖਾਂਦੀ ਰਹੀ। ਫਿਰ ਜਦ ਇਕ ਦਿਨ ਪੁਲਸ ਨੇ ਰੰਗੇ ਹੱਥੀਂ ਫੜ ਲਈ ਤਾਂ ਠਾਣੇਂ ਵਿਚ ਉਹਨਾਂ ਨੇ 'ਲਾਦੂ' ਕੱਢ ਲਈ। ਬਦਮਾਸ਼ਾਂ ਦੇ ਨਾਲ ਵਿਗੜੀ ਔਰਤ ਨੇ ਰਲ ਕੇ ਵੇਸਵਾਪੁਣਾ ਅਪਣਾ ਲਿਆ। ਵੱਡੇ-ਵੱਡੇ ਹੋਟਲਾਂ ਵਿਚ ਜਾ ਕੇ ਉਹ ਸਾਰੀ-ਸਾਰੀ ਰਾਤ ਚੰਗੇ ਅਮੀਰ ਬੰਦਿਆਂ ਨੂੰ 'ਖੁਸ਼' ਕਰਦੀ। ਪੂਰਾ ਪੰਜ ਹਜ਼ਾਰ ਇਕ ਰਾਤ ਦਾ ਲੈਂਦੀ। ਬੁੱਢੀ ਅਤੇ ਸਾਊ ਮਾਂ ਦੀ ਉਹ ਕੱਖ ਪ੍ਰਵਾਹ ਨਾ ਕਰਦੀ। ਸਗੋਂ ਆਪਣੀ ਛੋਟੀ ਭੈਣ ਨੂੰ ਵੀ ਇਸ ਧੰਦੇ ਵੱਲ ਪ੍ਰੇਰਿਤ ਕਰਨ ਲੱਗ ਪਈ। ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦੈ। ਹੌਲੀ-ਹੌਲੀ ਦਲੀਲਾਂ ਦੇ ਕੇ, ਲਾਲਚ ਵੱਸ ਕਰਕੇ ਉਸ ਨੇ ਛੋਟੀ ਭੈਣ ਨੂੰ ਵੀ ਆਪਣੇ ਰਸਤੇ ਤੋਰ ਲਿਆ। ਜਿਸ ਨੂੰ ਉਹ ਆਪਣੇ ਮਾਮਾ ਜੀ ਦਾ ਲੜਕਾ ਦੱਸਦੀ ਸੀ, ਉਹ ਉਹਨਾਂ ਦਾ 'ਦਲਾਲ' ਅਤੇ ਦੱਲਾ ਸੀ। ਉਹ ਵੱਡੇ-ਵੱਡੇ ਹੋਟਲਾਂ ਦੇ ਮੈਨੇਜਰਾਂ ਨਾਲ ਸਾਂਢਾ-ਗਾਂਢਾ ਰੱਖਦਾ। ਫ਼ੀਸ ਤੈਅ ਕਰਦਾ ਅਤੇ ਆਪਣਾ ਹਿੱਸਾ ਕੱਢ ਕੇ ਕੁਝ ਹਿੱਸਾ ਹੋਟਲ ਮੈਨੇਜਰ ਨੂੰ ਵੀ ਦਿੰਦਾ।
ਰਿਸ਼ਤੇਦਾਰਾਂ ਨੂੰ ਵਿਚ ਪਾ ਕੇ ਉਸ ਦੀ ਮਾਂ ਨੇ ਉਸ ਦੀ ਸ਼ਾਦੀ ਵੀ ਕਰ ਦਿੱਤੀ। ਪਰ ਜਦੋਂ ਅੰਬ ਟੁੱਕਣ ਦੀ ਬੁਰੀ ਆਦਤ ਪੈ ਜਾਵੇ, ਕਦੋਂ ਤੋਤਾ ਇਕ ਟਾਹਣੀ 'ਤੇ ਟਿਕ ਕੇ ਬੈਠਦੈ? ਸੁਰੀਤਾ ਨਿੱਤ ਨਵੇਂ ਯਾਰ ਅਤੇ ਗਾਹਕ ਭੁਗਤਾਉਂਦੀ। ਪਰ ਅੱਖੀਂ ਦੇਖ ਕੇ ਮੱਖੀ ਕੌਣ ਨਿਗਲਦੈ? ਪਤੀ ਨੇ ਸੁਰੀਤਾ ਨੂੰ ਵਰਜਣਾ ਚਾਹਿਆ। ਪਰ ਸੁਰੀਤਾ ਨੇ ਦੱਲਿਆਂ ਤੋਂ ਉਸ ਦੀ ਖੁੰਬ ਠਪਾ ਦਿੱਤੀ ਅਤੇ ਉਹ ਆਪ ਹੀ ਕਿਨਾਰਾ ਕਰ ਗਿਆ। ਨਿੱਤ ਦੱਲਿਆਂ ਦੇ ਦੁਲੱਤੇ ਕੌਣ ਖਾਂਦਾ? ਸੁਰੀਤਾ ਦਾ ਬਿਜ਼ਨਿਸ ਵਧੀਆ ਤੁਰੀ ਜਾ ਰਿਹਾ ਸੀ। ਉਸ ਦੀ ਛੋਟੀ ਭੈਣ ਵੱਖ ਲਹਿਰਾਂ ਲਾਈ ਜਾ ਰਹੀ ਸੀ। ਬਿਜ਼ਨਿਸ ਵਿਚ ਖੜੋਤ ਤਦ ਆ ਗਈ, ਜਦ ਮੀਡੀਏ ਨੇ 'ਏਡਜ਼' ਬਾਰੇ ਧੂੰਆਂਧਾਰ ਪ੍ਰਚਾਰ ਸ਼ੁਰੂ ਕਰ ਦਿੱਤਾ। ਜਿਸ ਕੰਜਰਖਾਨੇ ਨੂੰ ਸਰਕਾਰ ਵੀ ਨਹੀਂ ਠੱਲ੍ਹ ਸਕੀ ਸੀ, ਉਹ ਏਡਜ਼ ਨੇ 'ਜਾਮ' ਕਰ ਦਿੱਤਾ ਸੀ! ਸੁਰੀਤਾ ਦਾ ਕਾਰੋਬਾਰ ਤਕਰੀਬਨ ਠੱਪ ਹੋ ਗਿਆ। ਹੁਣ ਉਹ ਘਰੇ ਬੈਠੀ ਮੱਖੀਆਂ ਮਾਰਦੀ ਰਹਿੰਦੀ। ਹੋਰ ਤਾਂ ਹੋਰ ਹੁਣ ਤਾਂ ਉਹ ਖਰਚੇ ਵੱਲੋਂ ਵੀ ਤੰਗ ਹੋ ਗਈ ਸੀ। ਬੈਂਕ ਵਿਚ ਪਈ ਰਕਮ ਲੂਣ ਵਾਂਗ ਖੁਰਨੀ ਸ਼ੁਰੂ ਹੋ ਗਈ ਤਾਂ ਸੁਰੀਤਾ ਨੂੰ ਆਪਣੇ ਭਵਿੱਖ ਦਾ ਫਿ਼ਕਰ ਪੈ ਗਿਆ। ਹੁਣ ਅਖ਼ਬਾਰ ਵਿਚ ਛਪੇ ਇਸ਼ਤਿਹਾਰ ਨੂੰ ਪੜ੍ਹ ਕੇ ਦੱਲੇ ਸਕੀਮ ਦੱਸੀ ਸੀ।
-"ਕੋਈ ਬੁੱਢਾ ਬਿਜ਼ਨਿਸਮੈਨ ਜਾਂ ਅਮੀਰ ਵਿਦੇਸ਼ੀ ਹੱਥ ਹੇਠ ਕਰ! ਭੋਰ-ਭੋਰ ਖਾਵਾਂਗੇ-ਸਲੋਅ ਪੁਆਇਜ਼ਨ ਦੇ ਕੇ ਪਾਰ ਬੁਲਾ ਦਿਆਂਗੇ-ਫਿਰ ਕਾਨੂੰਨੀ ਤੌਰ 'ਤੇ ਸਾਰਾ ਕੁਛ ਤੇਰਾ-ਐਸ਼ ਕਰਾਂਗੇ।"
-"ਪਰ ਬੁੱਢੇ ਦੀਆਂ ਲਾਲ੍ਹਾਂ ਕੌਣ ਚੱਟੂ?" ਸੁਰੀਤਾ ਨੇ ਉਲਟਾ ਸੁਆਲ ਦਾਗਿਆ ਸੀ।
-"ਹੁਣ ਨ੍ਹੀ ਚੱਟਦੀ? ਕੰਜਰੀ ਨੂੰ ਮੜਕ ਨ੍ਹੀ ਸੋਭਦੀ! ਅੰਨ੍ਹਾਂ ਕਾਣਾ ਕਬੂਲ ਕਰਨਾ ਪੈਂਦੈ!"
-"ਮੈਂ ਕੰਜਰੀ ਐਂ ਹਰਾਮਦਿਆ?"
-"ਹੋਰ ਤੂੰ ਸਾਧਣੀ ਐਂ...? ਹਜਾਰ ਬੰਦਾ ਉਤੋਂ ਦੀ ਟਪਾ ਕਰਕੇ ਹੁਣ ਤੂੰ ਬਣਨ ਤੁਰਪੀ ਸਤੀ ਸਵਿਤੱਰੀ? ਕੰਜਰੀ ਜਦੋਂ ਆਕੜ ਕਰਨ ਲੱਗ ਪਵੇ-ਭੁੱਖੀ ਈ ਮਰਦੀ ਐ! ਮੈਂ ਤਾਂ ਕੋਈ ਹੋਰ ਸਾਧਨ ਕਰ ਲਊਂ-ਪਰ ਤੂੰ ਔਖੀ ਹੋਵੇਂਗੀ-ਸੋਚ ਲੈ!" ਤੇ ਦੱਲੇ ਦੀਆਂ ਦਲੀਲਾਂ ਨੇ ਉਸ ਨੂੰ ਪੂਛ 'ਤੇ ਨਚਾ ਲਿਆ ਸੀ। ਕਾਫ਼ੀ ਸੋਚ ਵਿਚਾਰ ਬਾਅਦ ਉਹ ਵਕਤੀ ਤੌਰ 'ਤੇ ਬੰਤੇ ਦੇ ਘਰੇ ਵਸਣ ਲਈ ਮਜ਼ਬੂਰ ਹੋ ਗਈ ਅਤੇ ਦੱਲਾ ਮਾਮੇ ਦਾ ਲੜਕਾ ਬਣ ਕੇ ਨਾਲ ਗਿਆ ਸੀ।
ਪਹਿਲੀ ਪਤਨੀ ਦਾ 'ਡੈੱਥ-ਸਰਟੀਫਿ਼ਕੇਟ' ਪੇਸ਼ ਕਰਨ ਤੋਂ ਬਾਅਦ ਬੰਤੇ ਅਤੇ ਸੁਰੀਤਾ ਰਾਣੀ ਦੀ ਕੋਰਟ-ਮੈਰਿਜ ਰਜਿਸਟਰ ਹੋ ਗਈ। ਪ੍ਰੀਤ, ਦੀਪ, ਸੁਰੀਤਾ ਅਤੇ 'ਮਾਮੇ ਦਾ ਪੁੱਤ' ਦਲਬੀਰ ਹੀ ਕੋਰਟ ਪੁੱਜੇ ਸਨ। ਬੰਤੇ ਦੀ ਸਪਾਂਸਰ 'ਤੇ ਸੁਰੀਤਾ ਨੂੰ ਹਫ਼ਤੇ ਕੁ ਬਾਅਦ ਹੀ ਵੀਜ਼ਾ ਮਿਲ ਗਿਆ। ਬੰਤਾ ਖੁਸ਼ ਸੀ। ਸੁਰੀਤਾ ਖੁਸ਼ ਸੀ। ਦੱਲਾ ਖੁਸ਼ ਸੀ ਅਤੇ ਬੇਖ਼ਬਰ, ਨਾਵਕਿਫ਼ ਪ੍ਰੀਤ ਅਤੇ ਦੀਪ ਬਾਗੋਬਾਗ ਸਨ।
ਦੂਜੇ ਹਫ਼ਤੇ ਬੰਤਾ ਅਤੇ ਸੁਰੀਤਾ ਆਸਟਰੀਆ ਪਹੁੰਚ ਗਏ।
ਮਹੀਨਾ ਕੁ ਭਰ ਤਾਂ ਸੁਰੀਤਾ ਨੇ ਬੰਤੇ ਦੀ ਚੰਗੀ ਟਹਿਲ ਸੇਵਾ ਕੀਤੀ, ਪਲੋਸਿਆ। ਲੱਤਾਂ ਘੁੱਟੀਆਂ। ਮਾਲਸ਼ ਕੀਤੀ। ਸੰਤੁਸ਼ਟ ਰੱਖਿਆ। ਪਰ ਸਾਰਾ ਭੇਦ ਲੈਣ ਤੋਂ ਬਾਅਦ ਉਸ ਨੇ ਆਪਣਾ ਰੰਗ ਦਿਖਾਉਣਾ ਸੁਰੂ ਕਰ ਦਿੱਤਾ। ਤਰ੍ਹਾਂ-ਤਰ੍ਹਾਂ ਦੇ ਸੁਆਲ, ਖ਼ਾਹਿਸ਼ਾਂ ਠੋਸਣੀਆਂ ਸੁਰੂ ਕਰ ਦਿੱਤੀਆਂ: ਬੀਜੀ ਤੰਗ ਨੇ, ਪੈਸੇ ਭੇਜਣੇ ਪੈਣਗੇ, ਭੂਆ ਦੇ ਮੁੰਡੇ ਨੂੰ ਸਕੂਟਰ ਲੈਣ ਲਈ ਪੈਸੇ ਚਾਹੀਦੇ ਹਨ, ਛੋਟੀ ਬਿਮਾਰ ਹੈ, ਹਸਪਤਾਲ ਦੀ ਫ਼ੀਸ ਤਾਰਨੀ ਹੈ...ਆਦਿ, ਆਦਿ...!
ਮਹੀਨੇ ਵਿਚ ਹੀ ਬੰਤੇ ਦੇ ਨੱਕ ਵਿਚ ਦਮ ਆ ਗਿਆ। ਦੋ ਮਹੀਨਿਆਂ ਵਿਚ ਹੀ ਉਹ ਤਕਰੀਬਨ ਡੇੜ੍ਹ ਲੱਖ ਰੁਪਏ ਦਲਬੀਰ ਦੇ ਨਾਂ 'ਤੇ ਭੇਜ ਚੁੱਕਾ ਸੀ। ਬੰਤੇ ਦੇ ਸਬਰ ਦਾ ਬੰਨ੍ਹ ਤਾਂ ਉਦੋਂ ਟੁੱਟਿਆ ਜਦੋਂ ਉਸ ਨੇ ਸੁਰੀਤਾ ਨੂੰ ਆਪਣੇ ਕਿਰਾਏਦਾਰ ਨਾਲ ਨਗਨ ਹਾਲਤ ਵਿਚ ਰੰਗੇ ਹੱਥੀਂ ਫੜ ਲਿਆ। ਹਰ ਰੋਜ ਹਰੀ ਅੰਗੂਰੀ ਚਰਨ ਵਾਲੀ ਸੁਰੀਤਾ, ਇਕ ਕਿੱਲੇ ਨਾਲ ਬੱਝੀ ਕਦੋਂ ਰਹਿੰਦੀ ਸੀ? ਨਾਲੇ ਬੰਤੇ ਵਿਚਾਰੇ ਤੋਂ ਉਸ ਦਾ ਬਣਦਾ ਵੀ ਕੀ ਸੀ? ਸੁਰੀਤਾ ਤਾਂ ਬੋੜਾ ਖੂਹ ਸੀ, ਜਿਸ ਨੂੰ ਭਰਨਾ ਬੰਤੇ ਦੇ ਵੱਸ ਦਾ ਰੋਗ ਨਹੀਂ ਸੀ। ਉਸ ਨੇ ਸੁਰੀਤਾ ਦੀ ਵਜਾਏ ਕਿਰਾਏਦਾਰ ਨੂੰ ਸੰਘੀ ਤੋਂ ਜਾ ਫੜਿਆ।
-"ਤੂੰ ਮੇਰਿਆ ਸਾਲਿਆ! ਮੇਰੇ ਘਰੇ ਰਹਿ ਕੇ-ਮੇਰੇ ਈ ਪੈਰ ਵਾਹੁੰਣ ਲੱਗ ਪਿਆ?" ਤਾਂ ਕਿਰਾਏਦਾਰ ਨੇ ਸੱਚੀ ਗੱਲ ਇੱਟ ਵਾਂਗ ਮੱਥੇ ਵਿਚ ਮਾਰੀ।
-"ਭਾਅ ਜੀ! ਮੈਂ ਤਾਂ ਬਥੇਰ੍ਹਾ ਟਾਅਲਾ ਕਰਦਾ ਸੀ-ਪਰ ਇਹ ਈ ਅੱਗ ਤੋਂ ਦੀ ਲਿਟਦੀ ਐ-ਤੁਹਾਡੇ ਬਾਹਰ ਜਾਣ ਤੋਂ ਬਾਅਦ ਹੀ ਲੀੜੇ ਲਾਹ ਕੇ ਐਥੇ ਆ ਖੜ੍ਹਦੀ ਐ।"
-"ਚੱਲ ਨਿਕਲ ਮੇਰੇ ਘਰੋਂ! ਨਿਕਲ ਹਰਾਮਜ਼ਾਦਿਆ...!" ਉਸ ਨੇ ਕਿਰਾਏਦਾਰ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ।
-"ਨਿਕਲ ਤਾਂ ਮੈਂ ਭਾਅ ਜੀ ਜਾਨੈਂ-ਪਰ ਜਿਹੜੇ ਇਹਨੇ ਮੈਥੋਂ ਪੈਸੇ ਆਬਦੀ ਕੁੜੀ ਨੂੰ ਭੇਜਣ ਆਸਤੇ ਲਏ ਸੀ-ਉਹ ਕੌਣ ਦਿਊ?" ਇਕ ਹੋਰ ਗੱਲ ਕਪਾਲ ਵਿਚ ਆ ਵੱਜੀ।
-"ਇਹਦੇ ਤਾਂ ਕੋਈ ਜੁਆਕ ਈ ਹੈਨ੍ਹੀ...?" ਉਹ ਪਿੱਟਣ ਵਾਲਾ ਹੋਇਆ ਖੜ੍ਹਾ ਸੀ।
-"ਇਹ ਕਹਿੰਦੀ ਐ ਮੇਰੀ ਪੰਜ ਸਾਲ ਦੀ ਕੁੜੀ ਐ-ਸਾਹਮਣੇ ਖੜ੍ਹੀ ਐ-ਪੁੱਛ ਲਓ...!"
-"ਕਿਉਂ ਨੀ ਕੁੱਤੀਏ...?"
ਸੁਰੀਤਾ ਚੁੱਪ ਸੀ। ਉਸ ਦੀ ਚੋਰੀ ਫੜੀ ਗਈ ਸੀ।
ਗੁਆਂਢੀ ਕਿਰਾਏਦਾਰ ਤੁਰ ਗਿਆ।
ਬੰਤਾ ਵੀ ਸੁਰੀਤਾ ਨੂੰ ਮਾੜਾ-ਮੋਟਾ, ਧੌਲ-ਧੱਫ਼ਾ ਕਰਕੇ ਬਾਹਰ ਨਿਕਲ ਗਿਆ। ਬੰਤੇ ਦੇ ਜਾਣ ਤੋਂ ਬਾਅਦ ਸੁਰੀਤਾ ਨੇ ਦੱਲੇ ਨੂੰ ਫ਼ੋਨ ਕੀਤਾ ਤਾਂ ਦੱਲੇ ਨੇ ਠੋਸ ਰਾਇ ਦਿੱਤੀ।
-"ਆਪਦੇ ਆਪ ਚਾਕੂ ਮਾਰ ਕੇ ਪੁਲਸ ਦੇ ਚਲੀ ਜਾਹ-ਤਲਾਕ ਅਪਲਾਈ ਕਰ ਦੇਹ-ਤੂੰ ਅੱਧ ਦੀ ਮਾਲਕ ਐਂ!" ਦੱਲਾ ਕਦੇ ਜਰਮਨ ਰਿਹਾ ਸੀ। ਜਿਸ ਕਰਕੇ ਉਹ ਯੂਰਪ ਦੇ ਕਾਨੂੰਨ ਪ੍ਰਤੀ ਮਾੜਾ-ਮੋਟਾ ਗਿਆਨ ਰੱਖਦਾ ਸੀ।
ਦੱਲੇ ਦੀ ਰਾਇ 'ਤੇ ਸੁਰੀਤਾ ਨੇ ਕਿਚਨ ਵਿਚ ਹੀਟਰ ਉਪਰ ਚਾਕੂ ਗਰਮ ਕਰਕੇ ਲੱਤਾਂ-ਬਾਹਾਂ 'ਤੇ ਥਾਂ-ਥਾਂ ਲਾ ਲਏ ਅਤੇ ਆਪਣੇ ਆਪ ਨੂੰ ਜ਼ਖਮੀ ਕਰਕੇ ਪੁਲੀਸ ਸਟੇਸ਼ਨ ਜਾ ਪਹੁੰਚੀ। ਪੁਲੀਸ ਨੇ ਦੁਭਾਸ਼ੀਆ ਬੁਲਾ ਕੇ ਸੁਰੀਤਾ ਦੇ ਬਿਆਨ ਲਏ ਅਤੇ ਹਸਪਤਾਲ ਭੇਜ ਦਿੱਤਾ। ਬਿਆਨਾਂ ਦੇ ਆਧਾਰ 'ਤੇ ਬੰਤੇ ਨੂੰ ਗ੍ਰਿਫ਼ਤਾਰ ਕਰ ਲਿਆ। ਬੰਤਾ ਪੁਲੀਸ ਕੋਲ ਦੁਹਾਈ ਦੇਈ ਜਾ ਰਿਹਾ ਸੀ।
-"ਮੈਂ ਤਾਂ ਜੀ ਮਾੜਾ ਜਿਆ ਧੌਲ ਧੱਫਾ ਈ ਕੀਤਾ ਸੀ-ਪਰ ਚਾਕੂ ਚੂਕੂ ਮੈਂ ਕੋਈ ਨਹੀਂ ਮਾਰਿਆ।" ਉਹ ਆਪਣੇ ਥਾਂ ਬਿਲਕੁਲ ਸੱਚਾ ਸੀ। ਖ਼ੈਰ! ਪੁਲੀਸ ਨੇ ਉਸ ਦੇ ਬਿਆਨਾਂ 'ਤੇ ਕੁਝ ਕੁ ਵਿਸ਼ਵਾਸ ਕਰਕੇ ਉਸ ਨੂੰ ਛੱਡ ਦਿੱਤਾ। ਸਾਰਾ ਕੇਸ ਅਦਾਲਤ ਸਪੁਰਦ ਕਰ ਦਿੱਤਾ ਅਤੇ ਠੀਕ ਹੋਣ 'ਤੇ ਸੁਰੀਤਾ ਰਾਣੀ ਨੂੰ ਨਿਆਸਰੀਆਂ ਔਰਤਾਂ ਨੂੰ ਸਾਂਭਣ ਵਾਲੀ ਸੰਸਥਾ ਕੋਲ ਤੋਰ ਦਿੱਤਾ। ਸੰਸਥਾ ਰਾਹੀਂ ਸੁਰੀਤਾ ਨੇ ਤਲਾਕ ਵੀ ਅਪਲਾਈ ਕਰ ਦਿੱਤਾ।
ਤਾਰੀਕਾਂ ਪੈਣ ਲੱਗ ਪਈਆਂ। ਸੁਰੀਤਾ ਆਪਣੇ ਸਮੇਤ ਆਪਣੀ ਪੰਜ ਸਾਲ ਦੀ ਲੜਕੀ ਲਈ ਵੀ ਖਰਚਾ ਮੰਗ ਰਹੀ ਸੀ, ਜਿਸ ਦਾ ਬੰਤੇ ਨੂੰ ਕੋਈ ਭੇਦ ਹੀ ਨਹੀਂ ਦਿੱਤਾ ਗਿਆ ਸੀ। ਬੰਤਾ ਅਦਾਲਤ ਅੱਗੇ ਆਪਣੀ ਸਫ਼ਾਈ ਪੇਸ਼ ਕਰਦਾ, ਪਿੱਟਦਾ। ਪਰ ਸੰਸਥਾ ਦਾ ਵਕੀਲ ਹਰ ਵਾਰੀ ਕੋਈ ਨਾ ਕੋਈ ਨਵਾਂ ਸੱਪ ਕੱਢ ਦਿਖਾਉਂਦਾ। ਸੁਰੀਤਾ ਬੰਤੇ ਦੀ ਪ੍ਰਾਪਰਟੀ 'ਚੋਂ ਅੱਧ ਮੰਗ ਰਹੀ ਸੀ।
-"ਜੇ ਧਨ ਜਾਂਦਾ ਦਿਸੇ, ਅੱਧਾ ਦੇਈਏ ਲੁਟਾ!" ਅੱਕ ਕੇ ਬੰਤੇ ਨੇ ਸਾਰੀ ਪ੍ਰਾਪਰਟੀ ਬੱਚਿਆਂ ਦੇ ਨਾਂ ਕਰ ਦਿੱਤੀ। ਇਸ ਦੌਰਾਨ ਸੁਰੀਤਾ ਨੇ ਇਕ ਹਬਸ਼ੀ ਯਾਰ ਕਰ ਲਿਆ ਸੀ। ਬਿਲਕੁਲ ਬੈਂਗਣੀਂ ਰੰਗਾ, ਬੁਲਡੋਜ਼ਰ ਬੰਦਾ! ਰੇਲਵੇ ਇੰਜਣ ਜਿੱਡੇ ਕਾਲੇ ਹਬਸ਼ੀ ਨਾਲ ਸੁਰੀਤਾ ਬੜੀ ਆਕੜ ਨਾਲ ਬੰਤੇ ਸਾਹਮਣੇਂ ਬਾਂਹ 'ਚ ਬਾਂਹ ਪਾ ਕੇ ਤੁਰਦੀ। ਉਸ ਦੀ ਮੜਕ ਝੱਲੀ ਨਹੀਂ ਜਾਂਦੀ ਸੀ। ਅਸਲ ਵਿਚ ਉਹ ਇੰਡੀਆ ਵਾਲਾ 'ਧੰਦਾ' ਇੱਥੇ ਸ਼ੁਰੂ ਕਰਨ ਨੂੰ ਫਿਰਦੀ ਸੀ। ਬੰਤਾ ਸੜ ਕੇ ਕੋਲੇ ਹੋ ਜਾਂਦਾ। ਹੁੰਦਾ ਵੀ ਕਿਉਂ ਨਾ? ਅਕਸਰ ਫਿਰ ਵੀ ਉਸ ਦੀ ਪਤਨੀ ਸੀ! ਪ੍ਰੀਤ ਅਤੇ ਦੀਪ ਨੂੰ ਦੱਸ ਕੇ ਉਹ ਵਾਧੂ ਦੁਖੀ ਨਹੀਂ ਕਰਨਾ ਚਾਹੁੰਦਾ ਸੀ। ਉਹਨਾਂ ਨੇ ਤਾਂ ਉਸ ਦਾ ਭਲਾ ਹੀ ਸੋਚਿਆ ਸੀ। ਕਿਹੜਾ ਕੋਈ ਕਿਸੇ ਦੇ ਅੰਦਰ ਵੜਿਆ ਹੁੰਦੈ?
ਕਾਫ਼ੀ ਜੱਦੋ-ਜਹਿਦ ਬਾਅਦ ਬੰਤੇ ਅਤੇ ਸੁਰੀਤਾ ਦਾ ਤਲਾਕ ਹੋ ਗਿਆ। ਵਕੀਲਾਂ ਨੇ ਅੱਧ ਦੇਣ ਦਾ ਸੁਆਲ ਉਠਾਇਆ ਤਾਂ ਬੰਤੇ ਨੇ ਜੱਜ ਦੇ ਬਰਾਬਰ ਬੈਠੇ ਦੁਭਾਸ਼ੀਏ ਨੂੰ ਝੱਗਾ ਚੁੱਕ ਕੇ ਆਖਿਆ:
-"ਲੈ ਬਈ ਮਿੱਤਰਾ! ਆਖ ਦੇਹ ਜੱਜ ਸਾਹਬ ਨੂੰ-ਮੈਂ ਤਾਂ ਹੁਣ ਖਾਖੀ ਨੰਗ ਐਂ-ਮੇਰੇ ਤਾਂ ਹੁਣ ਸਿਰਫ਼ ਆਹ ਝੱਗਾ ਤੇ ਪੈਂਟ ਪਾਈ ਬਾਕੀ ਰਹਿ ਗਈ ਐ-ਜੱਜ ਸਾਹਬ ਫ਼ੈਸਲਾ ਕਰ ਦੇਵੇ ਕਿ ਮੈਂ ਇਹਨੂੰ ਝੱਗਾ ਲਾਹ ਕੇ ਦੇਵਾਂ ਜਾਂ ਪੈਂਟ? ਇਹਨਾਂ 'ਚੋਂ ਇਕ ਚੀਜ ਮੇਰੀ ਐ!" ਦੁਭਾਸ਼ੀਏ ਦੇ ਅੱਗੇ ਦੱਸਣ 'ਤੇ ਅਦਾਲਤ ਵਿਚ ਹਾਸੜ ਪੈ ਗਈ।
ਹਾਸਾ ਰੋਕ ਕੇ ਜੱਜ ਸੁਰੀਤਾ ਨੂੰ ਸੰਬੋਧਨ ਹੋਇਆ।
-"ਸੁਰੀਤਾ ਰਾਣੀ! ਤਲਾਕ ਲੈਣ ਤੋਂ ਬਾਅਦ ਤੁਹਾਡਾ ਇਸ ਦੇਸ਼ ਵਿਚ ਰਹਿਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ-ਸੋ ਤੁਹਾਨੂੰ ਹਫ਼ਤੇ ਦੀ ਮੋਹਲਤ ਦਿੱਤੀ ਜਾਂਦੀ ਐ-ਆਸਟਰੀਆ ਛੱਡ ਜਾਵੋ!" ਤੇ ਅਦਾਲਤ ਉਠ ਗਈ। ਸੁਰੀਤਾ ਡੁੱਬੀਆਂ ਅੱਖਾਂ ਨਾਲ ਠੱਗੇ ਕਿਸਾਨ ਵਾਂਗ, ਕੋਚਰ ਵਾਂਗ ਝਾਕ ਰਹੀ ਸੀ। ਸਾਰੀਆਂ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ ਸਨ। ਡਿਪੋਰਟੇਸ਼ਨ ਬਾਰੇ ਤਾਂ ਉਸ ਨੇ ਕਦੇ ਸੋਚਿਆ ਹੀ ਨਹੀਂ ਸੀ!
ਸੁਰੀਤਾ ਨੇ ਅਪੀਲ ਕਰ ਦਿੱਤੀ।
ਅਗਲੀ ਪੇਸ਼ੀ 'ਤੇ ਦੂਸਰੇ ਜੱਜ ਨੇ ਪਹਿਲੇ ਜੱਜ ਦੇ ਫ਼ੈਸਲੇ ਦੀ ਪੁਸ਼ਟੀ ਕਰਦਿਆਂ ਕਿਹਾ:
-"ਸੁਰੀਤਾ ਰਾਣੀ! ਤੁਹਾਨੂੰ ਅਠਤਾਲੀ ਘੰਟੇ ਦਿੱਤੇ ਜਾਂਦੇ ਹਨ-ਸਾਡਾ ਦੇਸ਼ ਛੱਡ ਜਾਓ-ਨਹੀਂ ਤਾਂ ਜਬਰੀ ਫੜ ਕੇ ਡਿਪੋਰਟ ਕਰ ਦਿੱਤੇ ਜਾਓਗੇ!"
ਸੁਰੀਤਾ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇੰਡੀਆ ਵਾਲਾ ਧੰਦਾ ਅੱਖਾਂ ਅੱਗੇ ਕੀਰਨੇ ਪਾਉਂਦਾ ਲੱਗਿਆ। ਉਸ ਨੇ ਜਾ ਕੇ ਬੰਤੇ ਦੇ ਪੈਰ ਫੜ ਲਏ। ਪਰ ਬੰਤੇ ਨੇ ਇਕੋ 'ਚ ਹੀ ਨਬੇੜ ਦਿੱਤੀ।
-"ਜਾਹ ਭਾਗਮਾਨੇ...! ਰੱਬ ਤੈਨੂੰ ਭਾਗ ਲਾਵੇ! ਜਿਹੜਾ ਮੇਲਾ ਮੈਂ ਇਕ ਆਰੀ ਦੇਖ ਲਿਆ-ਦੁਬਾਰੇ ਨਹੀਂ ਦੇਖਣਾ ਚਾਹੁੰਦਾ-ਜਾਹ, ਸਿਆਣੀ ਬਣ ਕੇ ਕੁੜੀ ਪਾਲ! ਤੂੰ ਹੋਰ ਜੋ ਮਰਜੀ ਐ ਕਰ-ਕਹਿ ਲੈਂਦੀ-ਪਰ ਮੇਰੇ 'ਤੇ ਇਲਜਾਮ ਨੀ ਸੀ ਲਾਉਣਾ-ਮੈਂ ਤੇਰੀਆਂ ਸਾਰੀਆਂ ਈ ਜਰ ਲੈਂਦਾ-ਜਾਹ! ਗੁਰੂ ਤੇਰਾ ਭਲਾ ਕਰੇ!" ਤੇ ਬੰਤਾ ਤੁਰ ਗਿਆ ਸੀ। ਸੁਰੀਤਾ ਦੇਖਦੀ ਰਹਿ ਗਈ ਸੀ।
ਅਗਲੇ ਹਫ਼ਤੇ ਹੀ ਪੁਲੀਸ ਨੇ ਸੁਰੀਤਾ ਨੂੰ ਜਬਰੀ ਫੜ ਕੇ ਜਹਾਜ਼ ਚੜ੍ਹਾ ਦਿੱਤਾ।
-"ਰੱਬ ਈ ਬਚਾਉਂਦੈ ਭਾਈ! ਕਿੱਥੇ ਗੋਹ-ਗਹੀਰੇ ਨਾਲ ਵਾਹ ਪੈ ਗਿਆ ਸੀ-ਨਰੜਿਆ ਗਿਆ ਸੀ ਮੈਂ ਤਾਂ ਤੋਕੜ ਮੱਝ ਦੇ ਨਾਲ!" ਸੁਰੀਤਾ ਦੇ ਜਾਣ ਤੋਂ ਬਾਅਦ ਬੰਤਾ ਰੱਬ ਦਾ ਸ਼ੁਕਰ ਕਰਦਾ ਫਿਰਦਾ ਸੀ।

ਬੁੱਢੇ ਦਰਿਆ ਦੀ ਜੂਹ.......... ਕਹਾਣੀ
ਪੂਰੇ ਪੈਂਤੀ ਸਾਲ ਹੋ ਗਏ ਸਨ ਬਦਨ ਸਿੰਘ ਨੂੰ ਆਸਟਰੀਆ ਆਏ ਹੋਏ। ਪ੍ਰਵਾਸ ਭੋਗਦਿਆਂ ਬੜੀਆਂ ਠੰਢੀਆਂ-ਤੱਤੀਆਂ ਹਵਾਵਾਂ ਪਿੰਡੇ 'ਤੇ ਵਗੀਆਂ। ਪਰ ਉਹ ਚੜ੍ਹਦੀ ਕਲਾ ਵਿਚ ਹੀ ਰਿਹਾ। ਕਿਸੇ ਪੱਖੋਂ ਗਿ਼ਲਾ ਨਾ ਕੀਤਾ। ਚੰਗੇ-ਮੰਦੇ, ਭਾਰੇ ਕੰਮ ਵੀ ਕੀਤੇ। ਗੋਰਿਆਂ ਦੇ ਛੋਕਰਿਆਂ ਦੀਆਂ ਢੁੱਚਰਾਂ ਸਹੀਆਂ। ਪਰ ਬਦਨ ਸਿੰਘ ਪਰਬਤ ਵਾਂਗ ਅਡੋਲ ਰਿਹਾ ਅਤੇ ਫ਼ੌਲਾਦ ਵਾਂਗ ਅਟੁੱਟ! ਸਿਰੜੀ ਸਾਧੂ ਵਾਂਗ ਪੈਂਤੀ ਸਾਲ ਤਪੱਸਿਆ ਹੀ ਕੀਤੀ ਸੀ। ਹਲਾਲ-ਹੱਕ ਦੀ ਕਮਾਈ ਦੀ ਤਪੱਸਿਆ! ਮਾੜੇ ਜਾਂ ਮਜ਼ਬੂਰ ਬੰਦੇ ਦੇ ਕੰਮ ਆਉਣਾ ਬਦਨ ਸਿੰਘ ਦੀ ਇੱਕ ਤਰ੍ਹਾਂ ਦੀ ਫਿ਼ਤਰਤ ਸੀ। ਕਿਸੇ ਦਾ ਦੁੱਖ ਉਹ ਝੱਲ ਨਹੀਂ ਸਕਦਾ ਸੀ। ਜਿੰਨੀ ਜੋਕਰਾ ਹੁੰਦਾ, ਵੱਧ ਚੜ੍ਹ ਕੇ ਮੱਦਦ ਕਰਦਾ। ਨੇਕ ਨੀਅਤ ਨੂੰ ਵੀ ਕਾਹਦੇ ਘਾਟੇ? ਪ੍ਰਮਾਤਮਾ ਨੇ ਵੀ ਉਸ ਨੂੰ ਸਾਰਾ ਕੁਝ ਬਖ਼ਸ਼ ਦਿੱਤਾ ਸੀ। ਆਸਟਰੀਆ ਵਿਚ ਖੁੱਲ੍ਹਾ-ਡੁੱਲ੍ਹਾ ਘਰ, ਧਨ-ਦੌਲਤ ਅਤੇ ਚਾਰ ਪੁੱਤਰ! ਬਦਨ ਸਿੰਘ ਦਰਵੇਸ਼ ਬੰਦਾ ਸੀ। ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲਾ ਦਿਆਲੂ ਪੁਰਸ਼। ਹੁਣ ਪਿਛਲੇ ਸਾਲ ਪੈਨਸ਼ਨ 'ਤੇ ਹੋਇਆ ਸੀ।
ਜਿਸ ਦਿਨ ਹਰਪ੍ਰੀਤ ਦੀ ਮੌਤ ਹੋਈ ਤਾਂ ਬਦਨ ਸਿੰਘ ਨਦੀ ਕਿਨਾਰੇ ਖੜ੍ਹੇ ਰੁੱਖ ਵਾਂਗ ਜੜ੍ਹੋਂ ਹੀ ਪੱਟਿਆ ਗਿਆ। ਉਹ ਹਰਪ੍ਰੀਤ ਨੂੰ ਆਪਣੇ ਸਕੇ ਪੁੱਤਰਾਂ ਤੋਂ ਵੱਧ ਪਿਆਰ ਕਰਦਾ ਸੀ। ਹਰਪ੍ਰੀਤ, ਬਦਨ ਸਿੰਘ ਦੇ ਛੋਟੇ ਭਰਾ ਅਤੇ ਸਾਲੀ ਦਾ ਪੁੱਤ ਸੀ। ਸਕੀ ਸਾਲੀ ਦਿਲਜੀਤ ਦਾ ਰਿਸ਼ਤਾ ਉਹ ਆਪ ਆਪਣੇ ਸਕੇ ਭਰਾ ਦਿਲਬਾਗ ਲਈ ਲੈ ਕੇ ਆਇਆ ਸੀ। ਬਦਨ ਸਿੰਘ ਦੀ ਮਾਂ ਅੜਬ ਸੀ। ਨਿੱਕੀ-ਨਿੱਕੀ ਗੱਲ 'ਤੇ ਨਿਘੋਚਾਂ ਕੱਢਣ ਵਾਲੀ ਅੜੀਖੋਰ ਔਰਤ! ਮਾੜੀ-ਮਾੜੀ ਗੱਲ 'ਤੇ ਘੜਮੱਸ ਪਾਉਣ ਵਾਲੀ ਸੱਸ!
ਪੂਰਾ ਇੱਕ ਸਾਲ ਦਿਲਜੀਤ ਨੂੰ ਕੋਈ ਬੱਚਾ-ਬੱਚੀ ਨਾ ਹੋਇਆ। ਸੱਸ ਨੇ ਫਿਰ ਪੜਛੱਤੀ ਸਿਰ 'ਤੇ ਚੁੱਕ ਲਈ।
-"ਇਹ ਤਾਂ ਫੰਡਰ ਮੱਝ ਐ!"
ਦਿਲਜੀਤ ਨੇ ਤਰ੍ਹਾਂ-ਤਰ੍ਹਾਂ ਦੇ ਡਾਕਟਰਾਂ ਕੋਲ ਗੇੜੇ ਕੱਢੇ। ਸਬਜ਼ਬਾਗ ਦਿਖਾਉਣ ਵਾਲੇ 'ਬਾਬਿਆਂ' ਦੇ ਚਰਨ ਪਰਸੇ, ਘਰ ਲੁਟਾਇਆ, ਪਰ ਗੱਲ ਨਾ ਬਣੀ। ਇੱਕ ਈਮਾਨਦਾਰ ਲੇਡੀ-ਡਾਕਟਰ ਨੇ ਚੈੱਕ-ਅੱਪ ਤੋਂ ਬਾਅਦ ਦਿਲਜੀਤ ਨੂੰ ਹਨ੍ਹੇਰੇ ਵਿਚ ਰੱਖਣਾ ਪਾਪ ਸਮਝਿਆ। ਉਸ ਨੇ ਦਿਲਜੀਤ ਨੂੰ ਸਿੱਧੀ ਗੱਲ ਹੀ ਦੱਸ ਦਿੱਤੀ।
-"ਤੁਹਾਡੇ ਵਿਚ ਕੋਈ ਨੁਕਸ ਨਹੀਂ-ਤੁਹਾਡੇ ਹਸਬੈਂਡ ਬੱਚਾ ਪੈਦਾ ਕਰਨ ਦੇ ਕਾਬਿਲ ਨਹੀਂ ਹਨ!" ਸੱਸ ਦੀ ਸਤਾਈ ਦਿਲਜੀਤ ਬੇਹੋਸ਼ ਹੋ ਗਈ। ਲੇਡੀ-ਡਾਕਟਰ ਨੇ ਕੋਸਿ਼ਸ਼ਾਂ ਕਰ ਕੇ ਉਸ ਨੂੰ ਹੋਸ਼ ਵਿਚ ਲਿਆਂਦਾ ਅਤੇ ਸਲਾਹ ਦਿੱਤੀ।
-"ਤੁਸੀਂ ਰਿਲੈਕਸ ਹੋਣ ਲਈ ਮਹੀਨਾ ਖੰਡ ਇੰਡੀਆ ਚਲੇ ਜਾਓ।" ਤੇ ਲੇਡੀ-ਡਾਕਟਰ ਦੀ ਸਲਾਹ 'ਤੇ ਦਿਲਜੀਤ ਮਹੀਨੇ ਲਈ ਇੰਡੀਆ ਆ ਗਈ। ਪਰ ਸਾਧਾਂ-ਸੰਤਾਂ ਦਾ ਖਹਿੜਾ ਉਸ ਨੇ ਫਿਰ ਵੀ ਨਾ ਛੱਡਿਆ। ਦੁੱਧ ਦਾ ਡੋਲੂ ਲੈ ਕੇ ਉਹ ਦੈੜਾਂ ਵਾਲੇ ਸਾਧ ਕੋਲ ਚਲੀ ਗਈ। ਦੈੜਾਂ ਵਾਲਾ ਸਾਧ ਸਿੱਧਾ ਅਤੇ ਸਪੱਸ਼ਟ ਬੰਦਾ ਸੀ।
-"ਕੀ ਅਚਾ ਐ, ਬੀਬੀ?" ਸਾਧ ਨੇ ਇਕਾਂਤ ਵਿਚ ਦਿਲਜੀਤ ਨੂੰ ਪੁੱਛਿਆ।
-"ਬਾਬਾ ਜੀ-ਇੱਕ ਸਾਲ ਤੋਂ ਉੱਪਰ ਹੋ ਗਿਆ ਵਿਆਹ ਹੋਏ ਨੂੰ-ਕੋਈ ਬੱਚਾ ਨਹੀਂ ਹੋਇਆ।" ਉਸ ਨੇ ਦੁੱਧ ਦਾ ਡੋਲੂ ਸਾਧ ਅੱਗੇ ਧੱਕਦਿਆਂ ਕਿਹਾ।
-"ਇਹ ਦੁੱਧ ਬੀਬੀ ਮੇਰੇ ਕਿਸੇ ਕੰਮ ਨਹੀਂ-ਇਹ ਆਬਦੇ ਪਤੀ ਪ੍ਰਮੇਸ਼ਰ ਨੂੰ ਪਿਆ-ਜੇ ਪਤੀ ਪ੍ਰਮੇਸ਼ਰ 'ਚ ਕਣ ਕੰਡਾ ਨਹੀਂ-ਕਿਸੇ ਦਿਉਰ ਜੇਠ ਨੂੰ ਪਿਆ-ਤੇ ਜੇ ਦਿਉਰ ਜੇਠ ਵੀ ਡੱਕੇ ਭੰਨੀਂ ਬੈਠੇ ਐ ਤਾਂ ਕਿਸੇ ਗੁਆਂਢੀ ਨੂੰ ਪਿਆ-ਸਾਧਾਂ ਦੇ ਡੇਰਿਆਂ ਤੋਂ ਤੈਨੂੰ ਪੁੱਤ ਨਹੀਂ ਮਿਲਣੇ-ਸਾਧ ਤਾਂ ਆਪ ਖਾਖੀ ਨੰਗ ਹੁੰਦੇ ਐ! ਗੱਲਾਂ ਨਾਲ ਪੂੜੇ ਨਹੀਂ ਪੱਕਦੇ, ਬੀਬੀ! ਜੇ ਕਿਸੇ ਪਾਸੇ ਨੂੰ ਤੁਰੇਂਗੀ ਤਾਂ ਈ ਕਿਸੇ ਪਾਸੇ ਲੱਗੇਂਗੀ-ਡੇਰਿਆਂ ਦਾ ਛੱਡ ਖਹਿੜਾ ਤੇ ਕੋਈ ਹੱਥ-ਪੱਲਾ ਹਿਲਾ-ਮੇਜ਼ 'ਤੇ ਪਿਆ ਸਾਜ਼ ਆਪਣੇ ਆਪ ਨਹੀਂ ਵੱਜਦਾ-ਸੰਗੀਤ ਦਾ ਰਸ ਲੈਣਾ ਹੋਵੇ ਤਾਂ ਹਰਮੋਨੀਅਮ ਦੀਆਂ ਸੁੱਚਾਂ ਦੱਬਣੀਆਂ ਪੈਂਦੀਐਂ! ਮੁੜ ਕੇ ਕਿਸੇ ਦੇ ਡੇਰੇ ਨਾ ਜਾਈਂ-ਔਲਾਦ ਦਾ ਹੱਲ ਤੈਨੂੰ ਆਪ ਲੱਭਣਾ ਪੈਣੈਂ! ਦਿਰੜ੍ਹ ਇਰਾਦੇ ਨਾਲ ਕੋਈ ਤੂੰਬਾ ਸੁਰ ਕਰ ਤੇ ਦੇਖ ਫੇਰ ਅਗਲੀ ਲੋਹੜੀ ਕਿਵੇਂ ਰੰਗੀਨ ਹੁੰਦੀ ਐ-ਜੇ ਥੁੱਕੀਂ ਵੜੇ ਪਕਾਉਣੇ ਐਂ-ਤੇਰੀ ਮਰਜ਼ੀ ਐ!"
ਦਿਲਜੀਤ ਨੇ ਦੁੱਧ ਦਾ ਡੋਲੂ ਨੇੜੇ ਕਰ ਲਿਆ।
-"ਇੱਕ ਗੱਲ ਯਾਦ ਰੱਖੀਂ, ਬੀਬੀ! ਖੇਤ ਵਿਚ ਰੇਹ ਨਾ ਪਾਈਏ ਤਾਂ ਉਪਜਾਊ ਜ਼ਮੀਨ ਵੀ ਬੰਜਰ ਹੋ ਜਾਂਦੀ ਐ-ਛੱਲੀਆਂ ਚੱਬਣੀਆਂ ਹੋਣ ਤਾਂ ਮੱਕੀ ਦਾ ਛਿੱਟਾ ਦੇਣਾ ਪੈਂਦੈ-ਕੁੱਖ ਹਰੀ ਕਰਨੀ ਐਂ ਤਾਂ ਕੋਈ ਠੋਰਾ ਲੱਭ-ਤੇ ਨਹੀਂ ਘਰੇ ਬੈਠ ਕੇ ਰਾਮ ਰਾਮ ਕਰ-ਬਾਕੀ ਤੂੰ ਆਪ ਸਿਆਣੀ ਐਂ!" ਸਾਧ ਨੇ ਸਿੱਧੀਆਂ ਅਤੇ ਅਸਿੱਧੀਆਂ ਸਪੱਸ਼ਟ ਸੁਣਾ ਦਿੱਤੀਆਂ ਅਤੇ ਦਿਲਜੀਤ ਦੁੱਧ ਦਾ ਡੋਲੂ ਲੈ ਕੇ ਪਰਤ ਆਈ।
ਪੂਰੇ ਇੱਕ ਸਾਲ ਬਾਅਦ ਦਿਲਜੀਤ ਦੇ ਘਰ ਹਰਪ੍ਰੀਤ ਹੋਇਆ। ਗਲੋਟੇ ਵਰਗਾ ਮੁੰਡਾ! ਘਰ ਵਿਚ ਖੁਸ਼ੀ ਖਿੜ ਪਈ। ਸੁੱਕਦੀਆਂ ਕਰੂੰਬਲਾਂ ਹਰੀਆਂ ਹੋ ਗਈਆਂ। ਖੁੱਲ੍ਹੀ ਪਾਰਟੀ ਕੀਤੀ ਗਈ।
ਕੁਦਰਤ ਰੱਬ ਦੀ, ਛੇ ਕੁ ਮਹੀਨਿਆਂ ਪਿੱਛੋਂ ਹੀ ਦਿਲਜੀਤ ਦੇ ਘਰ ਵਾਲਾ ਦਿਲਬਾਗ ਅਧਰੰਗ ਦੇ ਅਟੈਕ ਨਾਲ ਕੁਝ ਦਿਨਾਂ ਵਿਚ ਹੀ 'ਚੜ੍ਹਾਈ' ਕਰ ਗਿਆ। ਅਧਰੰਗ ਦਾ ਅਟੈਕ ਖੱਬੇ ਪਾਸੇ ਹੋਇਆ ਸੀ। ਜਿਸ ਕਰਕੇ ਕੋਈ ਬਹੁਤੀ ਚਾਰਾਜੋਈ ਨਾ ਹੋ ਸਕੀ। ਸੱਸ ਨੇ ਦਿਲਜੀਤ ਨੂੰ ਕਾਲੇ ਮੂੰਹ ਵਾਲੀ ਗਰਦਾਨਣਾ ਸ਼ੁਰੂ ਕਰ ਦਿੱਤਾ। ਹਰਪ੍ਰੀਤ ਹੋਣ ਤੋਂ ਬਾਅਦ ਦਿਲਜੀਤ ਵੀ ਸੱਸ ਅੱਗੇ ਮੂੰਹ ਖੋਲ੍ਹਣ ਲੱਗ ਪਈ ਸੀ।
ਇੱਕ ਦਿਨ ਐਸਾ ਯੁੱਧ ਸੱਸ-ਨੂੰਹ ਵਿਚ ਛਿੜਿਆ ਕਿ ਸੱਸ ਬਸੰਤ ਕੌਰ ਆਪਣਾ ਕੱਪੜਾ-ਲੱਤਾ ਚੁੱਕ ਕੇ ਇੰਡੀਆ ਤੁਰ ਗਈ ਅਤੇ ਮਰਨ ਤੱਕ ਵਾਪਿਸ ਨਾ ਆਈ। ਦਿਲਜੀਤ ਅਤੇ ਹਰਪ੍ਰੀਤ ਦੀ ਜਿ਼ੰਮੇਵਾਰੀ ਬਦਨ ਸਿੰਘ 'ਤੇ ਆ ਗਈ। ਉਸ ਨੇ ਸਾਲੀ ਨੂੰ ਆਪਣੇ ਸਾਹਮਣੇ ਹੀ ਇੱਕ ਗੁਜ਼ਾਰੇ ਜੋਕਰਾ ਮਕਾਨ ਲੈ ਕੇ ਦੇ ਦਿੱਤਾ।
ਜਦ ਹਰਪ੍ਰੀਤ ਹੋਇਆ ਸੀ ਤਾਂ ਬਦਨ ਸਿੰਘ ਤੋਂ ਚਾਅ ਨਹੀਂ ਚੁੱਕਿਆ ਜਾਂਦਾ ਸੀ।
-"ਛੋਟੇ ਭਾਈ ਦੀ ਜੜ੍ਹ ਵਧੀ ਐ।" ਪ੍ਰੀਤ ਦਾ ਕਮਰਾ ਉਸ ਨੇ ਖਿਡੌਣਿਆਂ ਨਾਲ ਭਰ ਦਿੱਤਾ ਸੀ। ਉਹ ਹਰਪ੍ਰੀਤ ਨੂੰ 'ਪ੍ਰੀਤ' ਹੀ ਆਖਦਾ। ਜਦ ਪ੍ਰੀਤ ਦੀ ਡਾਕਟਰੀ ਹੋਣੀ ਹੁੰਦੀ ਤਾਂ ਬਦਨ ਸਿੰਘ ਆਪਣੀ ਕਾਰ ਲੈ ਕੇ ਹਰ ਮਹੀਨੇ ਉਸ ਦੀ ਚੈੱਕ-ਅੱਪ ਕਰਵਾ ਕੇ ਲਿਆਉਂਦਾ। ਨਵੇਂ-ਨਵੇਂ ਕੱਪੜੇ ਖਰੀਦ ਕੇ ਦਿੰਦਾ। ਉਸ ਦੀ ਦੁਆਈ-ਬੂਟੀ, ਖਾਣੇਂ ਅਤੇ ਸਿਹਤ ਦਾ ਖਿਆਲ ਰੱਖਦਾ। ਉਸ ਦੇ ਘਰ ਵਾਲੀ ਮਲਕੀਤ ਕੌਰ ਅਤੇ ਜੁਆਕ ਉਸ ਨੂੰ ਨੱਕ-ਬੁੱਲ੍ਹ ਕੱਢਦੇ ਰਹਿੰਦੇ। ਉਹ ਕਿਸੇ ਦੀ ਕੋਈ ਪ੍ਰਵਾਹ ਨਾ ਕਰਦਾ।
-"ਇਹਦੇ ਨਾਲ ਤਾਂ ਮੇਰਾ ਧੁਰ ਦਰਗਾਹੋਂ ਪ੍ਰੇਮ ਐਂ।" ਉਹ ਆਖਦਾ, "ਇਹਨੂੰ ਪਿਉ ਨਹੀਂ ਯਾਦ ਆਉਣ ਦੇਣਾ।"
ਮਲਕੀਤ ਕੌਰ ਅਤੇ ਦਿਲਜੀਤ ਦੀ ਪੇਕਿਆਂ ਤੋਂ ਹੀ ਘੱਟ ਬਣਦੀ ਸੀ। ਚਾਹੇ ਉਹ ਸਕੀਆਂ ਭੈਣਾਂ ਸਨ। ਇੱਕੋ ਮਾਂ ਦੀਆਂ ਜਾਈਆਂ ਹੋਈਆਂ। ਪਰ ਮਲਕੀਤ ਕੌਰ ਦੇ ਅੜਬ ਸੁਭਾਅ ਨੇ ਨਰਮ-ਦਿਲ ਦਿਲਜੀਤ ਨੂੰ ਕਦੇ ਸਿੱਧੇ ਮੂੰਹ ਨਾਲ ਨਹੀਂ ਬੁਲਾਇਆ ਸੀ। ਦਿਲਜੀਤ ਦਾ ਰਿਸ਼ਤਾ ਵੀ ਬਦਨ ਸਿੰਘ ਆਪਣੇ ਬਿਰਧ ਸਹੁਰੇ ਦੇ ਕਹਿਣ 'ਤੇ ਲੈ ਆਇਆ ਸੀ। ਮਲਕੀਤ ਕੌਰ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਸੀ। ਵਿਆਹ ਵਿਚ ਉਹ ਲੱਕੜ ਦੀ ਲੱਕੜ ਬਣੀ ਰਹੀ ਸੀ। ਇੱਕ ਸੌਂਕਣ ਵਾਂਗ!
ਜਦ ਪ੍ਰੀਤ ਕੁਝ ਵੱਡਾ ਹੋਇਆ ਤਾਂ ਬਦਨ ਸਿੰਘ ਉਸ ਨੂੰ ਵਕਤ 'ਚੋਂ ਵਕਤ ਕੱਢ ਕੇ ਪਾਰਕ ਵਿਚ ਫ਼ੇਰਾ ਮਾਰਨ ਲੈ ਜਾਂਦਾ। ਆਈਸ-ਕਰੀਮ ਅਤੇ ਫ਼ਰੂਟੀ ਖਰੀਦ ਕੇ ਦਿੰਦਾ। ਘਰੇ ਆ ਕੇ ਕਾਰਪੈੱਟ 'ਤੇ ਘੋੜਾ ਬਣ ਕੇ ਝੂਟੇ ਦਿੰਦਾ ਅਤੇ ਫਿਰ ਮਰਸਡੀਜ਼ ਕਾਰ ਵਿਚ ਬਿਠਾ ਕੇ ਸਾਰੇ ਸ਼ਹਿਰ ਵਿਚ ਗੇੜਾ ਦਿਵਾਉਂਦਾ। ਭਲਵਾਨੀ ਗੇੜਾ!
-"ਮੈਨੂੰ ਇੱਕ ਯੂਰੋ ਦਿਓ!" ਪ੍ਰੀਤ ਆਖਦਾ।
-"ਪਹਿਲਾਂ ਡੈਡੀ ਆਖ!"
"ਡੈਡੀ" ਕਹਿਣ 'ਤੇ ਬਦਨ ਸਿੰਘ ਕੋਲੋਂ ਪ੍ਰੀਤ ਨੂੰ ਇੱਕ ਯੂਰੋ ਮਿਲ ਜਾਂਦਾ। ਦੋਨੋਂ ਖੁਸ਼ ਰਹਿੰਦੇ। ਹੱਸਦੇ-ਖੇਡਦੇ।
-"ਆਬਦਿਆਂ ਬਾਰੇ ਵੀ ਕੁਛ ਸੋਚ ਲਿਆ ਕਰ-ਉਹਦੀਆਂ ਕੋਕੋ ਜੀ ਦੀਆਂ ਲਾਲ੍ਹਾਂ ਚੱਟੀ ਜਾਂਦਾ ਰਹਿੰਨੈਂ-ਤੇਰੇ ਆਬਦੇ ਜੁਆਕ ਖਿਝਦੇ ਐ!" ਮਲਕੀਤ ਕੌਰ ਠ੍ਹੋਕਰਦੀ। ਪਰ ਬਦਨ ਸਿੰਘ ਮਸਤ ਰਹਿੰਦਾ। ਪਤਾ ਨਹੀਂ ਕਿਹੜੀ ਚੀਜ਼ ਦਾ ਉਸ ਨੂੰ ਚਾਅ, ਨਸ਼ਾ ਚੜ੍ਹਿਆ ਰਹਿੰਦਾ? ਉਹ ਮਲਕੀਤ ਕੌਰ ਦੀਆਂ ਗਾਲ੍ਹਾਂ ਸੁਣ ਕੇ ਵੀ ਹੱਸ ਛੱਡਦਾ। ਆਪਣੇ ਘਰ ਜਾਂ ਦਿਲਜੀਤ ਵੱਲ, ਪਰ ਰੋਟੀ ਉਹ ਪ੍ਰੀਤ ਨਾਲ ਹੀ ਖਾਂਦਾ।
-"ਪਤਾ ਨਹੀਂ ਤੇਰੇ ਨਾਲ ਮੇਰਾ ਐਨਾ ਮੋਹ ਕਿਉਂ ਐਂ?" ਕਦੇ-ਕਦੇ ਉਹ ਪ੍ਰੀਤ ਨੂੰ ਮੋਢਿਆਂ 'ਤੇ ਬਿਠਾਉਂਦਾ ਕਹਿੰਦਾ।
-"ਦਿਲਾਂ ਦਾ ਅੰਤ ਕਿਸੇ ਨੇ ਨਹੀਂ ਪਾਇਆ।" ਦਿਲਜੀਤ ਮੋੜਾ ਦਿੰਦੀ।
-"ਰੱਬ ਦੇ ਰੰਗ ਨਿਆਰੇ ਐ-ਪਿਉ ਖੋਹ ਲਿਆ-ਤਾਇਆ ਅੱਗੇ ਕਰਤਾ।"
-"ਤਾਇਆ ਕਹਿਲਾ-ਚਾਹੇ ਮਾਸੜ ਆਖ ਲੈ।"
-"ਕਿਉਂ ਉਏ ਲੁੱਚਿਆ...! ਤੂੰ ਮੈਨੂੰ ਤਾਇਆ ਕਹੇਂਗਾ ਕਿ ਮਾਸੜ ਆਖੇਂਗਾ...?" ਬਦਨ ਸਿੰਘ ਨੇ ਪ੍ਰੀਤ ਦੇ ਮੋਹ ਦੀ ਚਪੇੜ ਜਿਹੀ ਮਾਰੀ।
-"ਮੈਂ ਤਾਂ ਡੈਡੀ ਕਹੂੰਗਾ...!" ਪ੍ਰੀਤ ਨੇ ਮਾਸੂਮੀਅਤ ਨਾਲ ਬੜੇ ਮਜਾਜ਼ ਨਾਲ ਉੱਤਰ ਦਿੱਤਾ।
-"ਉਏ ਬੱਲੇ ਉਏ ਸ਼ੇਰ ਬੱਗਿਆ...! ਕਿਲੋ ਖੂਨ ਵਧਾ ਦਿੱਤਾ ਗੱਲ ਕਰਕੇ-ਤੇਰੀ ਮਾਂ ਤਾਂ ਘੋਗੜ ਈ ਐ-ਪਰ ਤੂੰ ਐਂ ਮੇਰਾ ਉੱਡਣਾ ਕਬੂਤਰ!"
-"ਡੈਡੀ! ਘੋਗੜ ਕੀ ਹੁੰਦੈ...?"
-"ਤੇਰੀ ਤਾਈ ਮਲਕੀਤ ਕੁਰ ਅਰਗਾ ਹੁੰਦੈ।"
ਸਾਰੇ ਹੱਸ ਪਏ।
ਪ੍ਰੀਤ ਨੂੰ ਨਰਸਰੀ ਵਿਚ ਦਾਖਲਾ ਮਿਲਿਆ ਤਾਂ ਬਦਨ ਸਿੰਘ ਨੇ ਪਟੜੀਫੇਰ ਮਿੱਤਰਾਂ ਨੂੰ ਪਾਰਟੀ ਦਿੱਤੀ। ਦੁਪਿਹਰੇ ਸਪੈਸ਼ਲ ਤੌਰ 'ਤੇ ਉਸ ਨੂੰ ਲੈ ਕੇ ਆਉਂਦਾ। ਉਸ ਦਾ ਮੂੰਹ ਧੋਂਦਾ, ਬੂਟ ਪਾਲਿਸ਼ ਕਰਦਾ। ਮਲਕੀਤ ਕੌਰ ਉਸ ਨੂੰ 'ਕਮਲਾ' ਆਖਦੀ।
ਸਮਾਂ ਪਾ ਕੇ ਪ੍ਰੀਤ ਸਕੂਲ ਜਾਣ ਲੱਗਾ ਤਾਂ ਬਦਨ ਸਿੰਘ ਨੇ ਉਸ ਨੂੰ ਕੰਪਿਊਟਰ ਲੈ ਦਿੱਤਾ। ਜਿਸ ਦੀ ਅਜੇ ਉਸ ਨੂੰ ਕੋਈ ਲੋੜ ਹੀ ਨਹੀਂ ਸੀ। ਵੱਖੋ-ਵੱਖਰੀਆਂ ਕੰਪਿਊਟਰ-ਗੇਮਜ਼ ਲਿਆ ਰੱਖੀਆਂ। ਪ੍ਰੀਤ ਵੀ ਉਸ ਨੂੰ ਹੱਦੋਂ ਵੱਧ ਮੋਹ ਕਰਦਾ ਸੀ। ਉਹ ਬਦਨ ਸਿੰਘ ਨੂੰ 'ਡੈਡੀ' ਹੀ ਆਖਦਾ। ਜਦ ਬਦਨ ਸਿੰਘ ਉਸ ਦੇ ਮੁੱਖੋਂ 'ਡੈਡੀ' ਸੁਣਦਾ ਤਾਂ ਉਸ ਦੇ ਅੰਦਰ ਜਿਵੇਂ ਸ਼ਹਿਦ ਦੀਆਂ ਘੁੱਟਾਂ ਘੁਲ ਜਾਂਦੀਆਂ। ਉਸ ਦੇ ਧਰਤੀ 'ਤੇ ਪੈਰ ਨਾ ਲੱਗਦੇ। ਆਪਣੇ ਚਾਰਾਂ ਮੁੰਡਿਆਂ ਵੱਲੋਂ ਤਾਂ ਬਦਨ ਸਿੰਘ ਇੱਕ ਤਰ੍ਹਾਂ ਨਾਲ ਅਵੇਸਲਾ ਹੀ ਸੀ। ਉਸ ਦੇ 'ਚੜ੍ਹਦੇ ਚੰਦ' ਮੁੰਡੇ ਸਕੂਲ ਵਿਚ ਕਿਸੇ ਨਾ ਕਿਸੇ ਨਾਲ ਸਿੰਗੜੀ ਛੇੜੀ ਹੀ ਰੱਖਦੇ। ਸਕੂਲ ਵੱਲੋਂ ਸ਼ਕਾਇਤਾਂ ਆਉਂਦੀਆਂ। ਪਰ ਬਦਨ ਸਿੰਘ ਕਦੇ ਸਕੂਲ ਨਾ ਜਾਦਾ। ਉਸ ਦੇ ਬੱਚਿਆਂ ਦੀ ਸਾਰੀ ਜਿ਼ੰਮੇਵਾਰੀ ਮਲਕੀਤ ਕੌਰ ਦੇ ਉੱਪਰ ਹੀ ਸੀ। ਉਹ 'ਹਮਕੋ-ਤੁਮਕੋ' ਕਰ ਮਾਸਟਰਾਂ ਨੂੰ ਭੰਬਲਭੂਸੇ ਵਿਚ ਪਾ ਆਉਂਦੀ। ਮਾਸਟਰ ਉਸ ਦੀ ਭਾਸ਼ਾ ਕੁਝ ਸਮਝਦੇ ਅਤੇ ਕੁਝ ਨਾ ਸਮਝਦੇ। ਧੂੜ 'ਚ ਟੱਟੂ ਰਲਿਆ ਰਹਿੰਦਾ।
ਪ੍ਰੀਤ ਪੜ੍ਹਨ ਵਿਚ ਪੂਰਾ ਹੁਸਿ਼ਆਰ ਸੀ। ਬਦਨ ਸਿੰਘ ਦੇ ਆਪਣੇ ਮੁੰਡਿਆਂ ਵਾਂਗ 'ਲੋਲ੍ਹਾ' ਨਹੀਂ ਸੀ। ਮੁਢਲੀ ਪੜ੍ਹਾਈ ਪੂਰੀ ਕਰਕੇ ਉਸ ਨੇ ਮੈਡੀਕਲ ਵਿਚ ਦਾਖਲਾ ਲੈ ਲਿਆ। ਪੜ੍ਹਾਈ ਦੇ ਨਾਲ-ਨਾਲ ਹੀ ਸ਼ਾਮ ਮੌਕੇ ਉਹ ਡਰਾਈਵਿੰਗ-ਸਕੂਲ ਜਾਂਦਾ। ਕਾਰ ਚਲਾਉਣੀ ਸਿੱਖਦਾ। ਬਦਨ ਸਿੰਘ ਵੱਧ ਚੜ੍ਹ ਕੇ ਮੱਦਦ ਕਰਦਾ। ਘਰ ਵਾਲੀ ਫਿਰ ਖਿਝਦੀ। ਜੁਆਕ ਵੱਢ-ਵੱਢ ਕੇ ਪੈਂਦੇ। ਉਸ ਦੇ ਆਪਣੇ ਮੁੰਡੇ ਰਵਾਇਤੀ ਪੜ੍ਹਾਈ ਕਰਕੇ ਕਿੱਤਿਆਂ 'ਤੇ ਲੱਗ ਗਏ ਸਨ। ਕੋਈ ਟਰੱਕ ਚਲਾਉਣ ਜਾ ਲੱਗਿਆ ਸੀ। ਕੋਈ ਫ਼ੈਕਟਰੀ ਵਿਚ ਵੜ ਗਿਆ ਸੀ। ਸਾਰਿਆਂ ਤੋਂ ਵੱਡਾ ਇੱਕ 'ਬੈਂਗਣੀਂ ਰੰਗੀ' ਅਫ਼ਰੀਕਣ ਨਾਲ ਸ਼ਾਦੀ ਕਰਕੇ ਅਮਰੀਕਾ ਜਾ ਵਸਿਆ ਸੀ। ਇੱਕ ਨੇ ਪਲੰਬਰ ਦਾ ਕੰਮ ਖੋਲ੍ਹ ਲਿਆ ਸੀ। ਬੱਚਿਆਂ ਵਾਲਾ ਰੇੜਕਾ ਬਦਨ ਸਿੰਘ ਵੱਲੋਂ ਹੁਣ ਮੁੱਕ ਗਿਆ ਸੀ। ਉਹ ਪ੍ਰੀਤ ਦੇ ਪ੍ਰੇਮ ਵਿਚ ਹੀ ਮਸ਼ਰੂਫ਼ ਸੀ। ਮਲਕੀਤ ਕੌਰ ਨੂੰ ਖਰਚਾ-ਬਰਚਾ ਦੇ ਛੱਡਦਾ। ਇੰਡੀਆ ਜਾਣਾ ਚਾਹੁੰਦੀ ਤਾਂ ਟਿਕਟ ਲੈ ਕੇ ਚੜ੍ਹਾ ਦਿੰਦਾ। ਵਾਪਿਸ ਆਉਣ ਦੀ ਕੋਈ ਤਾਕੀਦ ਨਾ ਕਰਦਾ। ਜਦ ਮਲਕੀਤ ਕੌਰ ਦਾ ਦਿਲ ਭਰ ਜਾਂਦਾ, ਆ ਜਾਂਦੀ।
ਬਦਨ ਸਿੰਘ ਦੀ ਇੱਕ ਤਰ੍ਹਾਂ ਨਾਲ ਪ੍ਰੀਤ ਨਾਲ ਯਾਰੀ ਸੀ। ਉਹ ਖੁੱਲ੍ਹ ਕੇ ਗੱਲਾਂ ਕਰਦੇ। ਕਿਸੇ ਕੋਲੇ ਨਾ ਆਉਂਦੇ, ਨਾ ਜਾਂਦੇ। ਡਰਾਈਵਿੰਗ ਲਾਈਸੈਂਸ ਨਾ ਹੋਣ ਦੇ ਬਾਵਜੂਦ ਵੀ ਬਦਨ ਸਿੰਘ ਪ੍ਰੀਤ ਨੂੰ ਆਪਣੀ ਕਾਰ ਚਲਾਉਣ ਲਈ ਦੇ ਦਿੰਦਾ। ਚਾਹੇ ਉਸ ਨੂੰ ਪਤਾ ਸੀ ਕਿ ਯੂਰਪ ਵਿਚ ਬਗੈਰ ਲਾਈਸੈਂਸ ਤੋਂ ਕਾਰ ਚਲਾਉਣੀ ਜ਼ੁਰਮ ਸੀ। ਪਰ ਉਹ ਫਿਰ ਵੀ ਕੋਈ ਪ੍ਰਵਾਹ ਨਹੀਂ ਕਰਦਾ ਸੀ।
-"ਬੱਸ ਐਕਸੀਡੈਂਟ ਨਾ ਕਰੀਂ-ਫੜਿਆ ਗਿਆ ਤਾਂ ਜੁਰਮਾਨਾ ਤਾਰ ਦਿਆਂਗੇ।" ਉਹ ਪ੍ਰੀਤ ਨੂੰ ਮੱਤ ਦਿੰਦਾ।
ਜਦ ਪ੍ਰੀਤ ਨੂੰ ਡਰਾਈਵਿੰਗ ਲਾਈਸੈਂਸ ਮਿਲ ਗਿਆ ਤਾਂ ਬਦਨ ਸਿੰਘ ਨੇ ਉਸ ਨੂੰ ਆਪਣੇ ਨਾਂ 'ਤੇ ਬਿਲਕੁਲ ਨਵੀਂ ਕਾਰ ਲੈ ਦਿੱਤੀ। ਨੰਬਰ ਪਲੇਟ ਲੈ ਕੇ ਦੋਹਾਂ ਨੇ ਸਾਰੇ ਸ਼ਹਿਰ ਦਾ ਭਲਵਾਨੀ ਗੇੜਾ ਕੱਢਿਆ। ਕਾਰ ਪ੍ਰੀਤ ਚਲਾ ਰਿਹਾ ਸੀ। ਬਦਨ ਸਿੰਘ ਨਾਲ ਆਫ਼ਰਿਆ ਬੈਠਾ ਸੀ। ਕਿਸੇ ਗ਼ੈਬੀ-ਅਦੁਤੀ ਖੁਸ਼ੀ ਵਿਚ ਗੜੁੱਚ!
-"ਬੱਸ ਹੌਲੀ, ਧਹੱਮਲ ਨਾਲ ਈ ਚਲਾਉਣੀ ਐਂ-ਜੀਅ ਐ ਤਾਂ ਜਹਾਨ ਐਂ ਸ਼ੇਰਾ-ਇਹਨੇ ਕਰਮਾਂ ਆਲੀ ਨੇ ਤੈਨੂੰ ਇਉਂ ਨਹੀਂ ਕਹਿਣਾ ਬਈ ਮੈਨੂੰ ਹੌਲੀ ਚਲਾ-ਇਹ ਤਾਂ ਰੇਸ ਦੇਵੇਂਗਾ ਤਾਂ ਅੜਬ ਘੋੜੀ ਮਾਂਗੂੰ ਪੂਛ ਚੱਕੂ!"
ਦੋਨੋਂ ਹੱਸ ਪਏ।
-"ਡੈਡੀ ਮੇਰਾ ਕੋਰਸ ਪੂਰਾ ਹੋਣ ਤੋਂ ਬਾਅਦ ਮੈਨੂੰ ਇੱਕ ਸਾਲ ਕਿਸੇ ਬਾਹਰਲੇ ਕੰਟਰੀ ਵਿਚ ਪ੍ਰੈਕਟਿਸ ਕਰਨ ਜਾਣਾ ਪੈਣੈਂ।" ਅਚਾਨਕ ਪ੍ਰੀਤ ਨੇ ਕਿਹਾ।
-"ਪਰਾਟੀਸ ਕਰਨ ਆਸਤੇ? ਕਿਉਂ ਕੋਈ ਜਰੂਰੀ ਐ?" ਬਦਨ ਸਿੰਘ ਦਾ ਕਾਲਜਾ ਲੂਹਿਆ ਗਿਆ। ਉਹ ਪ੍ਰੀਤ ਦਾ ਇੱਕ ਪਲ ਦਾ ਵਿਛੋੜਾ ਨਹੀਂ ਜਰ ਸਕਦਾ ਸੀ।
-"ਹਾਂ ਜ਼ਰੂਰੀ ਐ-ਨਹੀਂ ਐਥੇ ਆਸਟਰੀਆ ਵਿਚ ਮੈਨੂੰ ਨੌਕਰੀ ਨਹੀਂ ਮਿਲਣੀ-ਇਹ ਕਾਨੂੰਨ ਐਂ!"
-"ਬੜਾ ਕੁੱਤਾ ਕਾਨੂੰਨ ਐਂ ਬਈ!" ਬਦਨ ਸਿੰਘ ਦਾ ਸੁਆਦ ਮਾਰਿਆ ਗਿਆ।
ਉਹਨਾਂ ਗੱਡੀ ਘਰੇ ਆ ਲਾਈ।
ਇੱਕ ਸਾਲ ਲਈ ਪ੍ਰੀਤ ਤਾਮਿਲਨਾਡੂ ਚਲਿਆ ਗਿਆ।
ਬਦਨ ਸਿੰਘ ਅੱਗੇ ਹਨ੍ਹੇਰ ਛਾ ਗਿਆ। ਪ੍ਰੀਤ ਬਦਨ ਸਿੰਘ ਨੂੰ ਹਰ ਰੋਜ਼ ਫ਼ੋਨ ਕਰਦਾ। ਬਦਨ ਸਿੰਘ ਉਸ ਨੂੰ ਫ਼ੋਨ ਕਰਦਾ। ਘੰਟਾ-ਘੰਟਾ ਫ਼ੋਨ 'ਤੇ ਗੱਲਾਂ ਹੁੰਦੀਆਂ ਰਹਿੰਦੀਆਂ।
ਪ੍ਰੀਤ ਬਿਨਾ ਇੱਕ ਤਰ੍ਹਾਂ ਨਾਲ, ਸਾਲ ਭਰ ਬਦਨ ਸਿੰਘ ਦਿਨ ਤੋੜਦਾ ਰਿਹਾ। ਵਿਛੋੜੇ ਵਿਚ ਕਲਪਦਾ ਰਿਹਾ। ਸਮਾਂ ਬਿਤਾਉਣ ਲਈ ਉਹ ਗੁਰਦੁਆਰੇ ਚਲਾ ਜਾਦਾ। ਗੁਰਬਾਣੀ ਸਰਵਣ ਕਰਦਾ। ਸੰਗਰਾਂਦ ਵਾਲੇ ਦਿਨ ਪ੍ਰੀਤ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਉਂਦਾ। ਗੁਰਦੁਆਰੇ ਦੀ ਲਾਇਬਰੇਰੀ ਵਿਚ ਬੈਠਾ ਪੰਜਾਬੀ ਦੇ ਅਖਬਾਰ ਫ਼ਰੋਲਦਾ, ਵਕਤ ਨੂੰ ਧੱਕਾ ਦਿੰਦਾ ਰਹਿੰਦਾ। ਰੂਹ ਨਾਲ ਰੋਟੀ ਨਾ ਖਾਂਦਾ। ਜਿਵੇਂ ਉਸ ਨੂੰ ਭੁੱਖ ਹੀ ਲੱਗਣੋਂ ਹਟ ਗਈ ਸੀ। ਉਹ ਅੰਨ੍ਹਿਆਂ ਵਾਂਗ ਔਟਲਿਆ ਫਿਰਦਾ।
ਫਿਰ ਜਿਸ ਦਿਨ ਪ੍ਰੀਤ ਨੇ ਤਾਮਿਲਨਾਡੂ ਤੋਂ ਪਰਤਣਾ ਸੀ ਤਾਂ ਬਦਨ ਸਿੰਘ ਸਵੇਰੇ ਸੱਤ ਵਜੇ ਹੀ ਫੁੱਲਾਂ ਦਾ ਵੱਡਾ ਸਾਰਾ ਗੁਲਦਸਤਾ ਲੈ ਕੇ ਸਾਲਜ਼ਬਰਗ ਏਅਰਪੋਰਟ 'ਤੇ ਜਾ ਬੈਠਾ। ਪ੍ਰੀਤ ਨੇ ਅਜੇ ਦੁਪਿਹਰੇ ਗਿਆਰ੍ਹਾਂ ਵੱਜ ਕੇ ਵੀਹ ਮਿੰਟ 'ਤੇ ਉਤਰਨਾ ਸੀ। ਉਹ ਏਅਰਪੋਰਟ ਦੇ ਕੈਬਿਨ ਵਿਚ ਖੜ੍ਹਾ ਹਰ ਉਤਰਦੇ ਯਾਤਰੀ ਨੂੰ ਦੇਖਦਾ ਰਿਹਾ ਸੀ।
ਜਦੋਂ ਪ੍ਰੀਤ ਕਸਟਮ ਤੋਂ ਵਿਹਲਾ ਹੋ ਕੇ ਬਾਰ੍ਹਾਂ ਕੁ ਵਜੇ ਬਾਹਰ ਆਇਆ ਤਾਂ ਬਦਨ ਸਿੰਘ ਨੇ ਉਸ ਨੂੰ ਬੱਚਿਆਂ ਵਾਂਗ ਚੁੰਮਣਾ ਸ਼ੁਰੂ ਕਰ ਦਿੱਤਾ। ਲਾਡ ਕੀਤਾ। ਪਰ ਪ੍ਰੀਤ ਕੁਝ ਸ਼ਰਮ ਮਹਿਸੂਸ ਕਰ ਰਿਹਾ ਸੀ।
-"ਮੈਨੂੰ ਈ ਪਤੈ ਕਿਵੇਂ ਦਿਨ ਕੱਟੇ ਐ ਤੇਰੇ ਬਿਨਾ-'ਕੱਠਾ ਜਿਆ ਕਾਹਨੂੰ ਹੋਈ ਜਾਨੈਂ?ਮੱਚੀ ਪਈ ਐ ਮੇਰੀ ਹਿੱਕ-ਠੰਢੀ ਕਰ ਨਾਲ ਲੱਗਕੇ ਇਹਨੂੰ-ਆ ਲੱਗ ਮੇਰੀ ਹਿੱਕ ਨਾਲ!" ਬਦਨ ਸਿੰਘ ਬਾਵਰਿਆਂ ਵਾਂਗ ਫਿ਼ੱਸ ਪਿਆ। ਪ੍ਰੀਤ ਉਸ ਨੂੰ ਸਾਂਭ ਕੇ ਜਿਹੇ ਬਾਹਰ ਪਾਰਕਿੰਗ ਵਿਚ ਲੈ ਗਿਆ।
-"ਤੇਰੇ ਬਿਨਾ ਦਿਲ ਨਹੀਂ ਲੱਗਿਆ ਮੇਰਾ ਅੱਗ ਲੱਗੜਾ-ਜਾਣੀਂਦੀ ਮੈਂ ਤਾਂ ਮਰਨ ਆਲਾ ਹੋ ਗਿਆ।" ਬਦਨ ਸਿੰਘ ਨੇ ਪ੍ਰੀਤ ਨੂੰ ਬੁੱਕਲ ਵਿਚ ਲੈ ਲਿਆ।
-"ਡੈਡੀ ਜੀ-ਜੀਅ ਤਾਂ ਮੇਰਾ ਵੀ ਥੋਡੇ ਬਿਨਾ ਨਹੀਂ ਲੱਗਿਆ।" ਪ੍ਰੀਤ ਨੇ ਕਿਹਾ। ਉਹ ਸੱਚ ਹੀ ਤਾਂ ਆਖ ਰਿਹਾ ਸੀ।
-"ਜੇ ਭਲਾ ਮੈਂ ਮਰ ਗਿਆ-ਫੇਰ ਤੇਰਾ ਜੀਅ ਕਿਵੇਂ ਲੱਗੂ?" ਬਦਨ ਸਿੰਘ ਨੇ ਗੱਲ ਹਾਸੇ ਵਿਚ ਪਾ ਕੇ, ਮਾਹੌਲ ਨੂੰ ਕੁਝ ਹਲਕਾ ਬਣਾਉਣਾ ਚਾਹਿਆ।
-"ਜੇ ਡੈਡੀ ਜੀ ਭਲਾ ਮੈਂ ਪਹਿਲਾਂ ਮਰ ਗਿਆ-ਫੇਰ?"
-"ਇਉਂ ਬੁਰੀ ਗੱਲ ਨਾ ਕਰ ਸ਼ੇਰਾ-ਮੈਥੋਂ ਸਹਾਰੀ ਨਹੀਂ ਜਾਂਦੀ-ਗਾਉਣ ਆਲੇ ਗਾਉਂਦੇ ਹੁੰਦੇ ਐ: ਤੇਰੀ ਆਈ ਮੈਂ ਮਰਜਾਂ ਤੇਰਾ ਵਾਲ ਵੀ ਵਿਗਾ ਨਾ ਹੋਵੇ।"
-"ਡੈਡ! ਕਾਹਨੂੰ ਕਿਸੇ ਨਾਲ ਮਰਿਆ ਜਾਂਦੈ? ਇਹ ਤਾਂ ਦੁਨਿਆਵੀ ਗੱਲਾਂ ਨੇ-ਨਿਰੇ ਢਕੌਂਜ!"
-"ਗੱਲ ਤੇਰੀ ਸੋਲਾਂ ਆਨੇ ਐਂ ਪੁੱਤਰਾ! ਨਿਰੀ ਦਰੁਸਤ-ਕਾਹਨੂੰ ਕਿਸੇ ਨਾਲ ਮਰਿਆ ਜਾਂਦੈ।"
-"ਪਰ ਡੈਡੀ ਜੀ-ਥੋਨੂੰ ਨਹੀਂ ਮੈਂ ਛੇਤੀ ਕੀਤੇ ਮਰਨ ਦਿੰਦਾ-ਮੈਂ ਡਾਕਟਰੀ ਐਵੈਂ ਨਹੀਂ ਕੀਤੀ।"
-"ਇਹ ਤਾਂ ਜਿੱਦੇਂ ਪੁੱਤ ਆ ਲੱਗੀ-ਫੁਰਰ ਹੋਜੂ-ਕੋਈ ਬਿਧ ਨਹੀਂ ਬਣਨੀਂ-ਇਹਤੋਂ ਤਾਂ ਰਾਵਣ ਵਰਗੇ ਨਹੀਂ ਬਚ ਸਕੇ-ਨਾਲੇ ਕਾਲ ਪਾਵੇ ਨਾਲ ਬੰਨ੍ਹਿਆਂ ਹੋਇਆ ਸੀ।"
.....ਪਰ ਅੱਜ ਐਕਸੀਡੈਂਟ ਵਿਚ ਪ੍ਰੀਤ ਦੀ ਹੋਈ ਅਚਾਨਕ ਮਤ ਨੇ ਬਦਨ ਸਿੰਘ ਨੂੰ ਜੜ੍ਹੋਂ ਹਿਲਾ ਧਰਿਆ ਸੀ। ਉਸ ਦਾ ਜਹਾਨ ਉੱਜੜ ਗਿਆ ਸੀ। ਉਹ ਗੱਡੇ ਵਰਗੀਆਂ ਭਾਰੀਆਂ ਲੱਤਾਂ ਘੜੀਸਦਾ ਮੁਰਦਾਘਰ ਪੁੱਜਿਆ ਅਤੇ ਪ੍ਰੀਤ ਦੀ ਪਈ ਲਾਅਸ਼ 'ਤੇ ਡਿੱਗ ਕੇ, ਰੱਜ ਕੇ ਰੋਇਆ। ਔਰਤਾਂ ਵਾਂਗ ਵੈਣ ਪਾਏ!
-"ਤੂੰ ਮੈਨੂੰ ਕਿਹੜੇ ਆਸਰੇ ਛੱਡ ਕੇ ਤੁਰ ਗਿਐਂ ਉਏ ਮੇਰਿਆ ਸੋਹਣਿਆਂ ਪੁੱਤਾ....!" ਉਸ ਨੇ ਆਪਣੀ ਖੜਕਦੀ ਛਾਤੀ ਪਿੱਟੀ। ਉਹ ਵਾਰ-ਵਾਰ ਪ੍ਰੀਤ ਦੀ ਲਾਅਸ਼ ਨੂੰ ਹਿੱਕ ਨਾਲ ਲਾ ਰਿਹਾ ਸੀ। ਉਸ ਦਾ ਦਿਲ ਝੱਖੜ ਵਾਂਗ ਝੰਬੇ ਦਰੱਖਤ ਵਾਂਗ ਮੁੱਛਿਆ ਪਿਆ ਸੀ। ਹਟਕੋਰੇ ਬੰਦ ਨਹੀਂ ਹੁੰਦੇ ਸਨ। ਮਨ ਹੌਲਾ ਕਰਕੇ ਉਸ ਨੇ ਮਰੇ ਪਏ ਪ੍ਰੀਤ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਮਲਿਆਂ ਵਾਂਗ!
-"ਬੱਸ...! ਆਪਣੀ ਐਨੀ ਕੁ ਈ ਯਾਰੀ ਸੀ? ਚੰਗਾ, ਤੂੰ ਤਾਂ ਦਗਾ ਦੇ ਗਿਐਂ-ਪਰ ਮੈਂ ਤੇਰਾ ਪਿੱਛਾ ਨਹੀਂ ਛੱਡਣਾ-ਮਗਰੇ ਈ ਆਊਂ ਤੇਰੇ...!" ਉਸ ਦੀਆਂ ਬੁਝੀਆਂ ਅੱਖਾਂ 'ਚੋਂ ਮੋਹ ਦਾ ਹੜ੍ਹ ਵਗੀ ਜਾ ਰਿਹਾ ਸੀ ਅਤੇ ਆਤਮਾ ਲਹੂ-ਲੁਹਾਣ ਸੀ। ਮਨ ਕੁਰਲਾਈ ਜਾ ਰਿਹਾ ਸੀ।
ਅਖੀਰ ਮੁਰਦਾਘਰ ਦੇ ਕਰਮਚਾਰੀਆਂ ਨੇ ਉਸ ਨੂੰ ਪ੍ਰੀਤ ਦੀ ਲਾਅਸ਼ ਨਾਲੋਂ ਇੱਕ ਤਰ੍ਹਾਂ ਨਾਲ ਤੋੜ ਲਿਆ। ਉਹ ਕਰਮਚਾਰੀਆਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਕਰਮਚਾਰੀਆਂ ਨੇ ਪੁਲੀਸ ਬੁਲਾ ਲਈ। ਪੁਲੀਸ ਬੜੀ ਹੀ ਹਮਦਰਦੀ ਨਾਲ ਉਸ ਨੂੰ ਘਰੇ ਲਾਹ ਗਈ।
ਬਦਨ ਸਿੰਘ ਸੋਫ਼ੇ 'ਤੇ ਹੀ ਪਿਆ ਸੀ ਕਿ ਬੀਮੇਂ ਵਾਲਿਆਂ ਦਾ ਏਜੰਟ ਆ ਗਿਆ।
-"ਮਿਸਟਰ ਸਿੰਘ! ਤੁਹਾਡੀ ਐਕਸੀਡੈਂਟ ਵਾਲੀ ਕਾਰ ਅਸੀਂ ਤੁਹਾਡੇ ਦਰਵਾਜੇ ਅੱਗੇ ਖੜ੍ਹੀ ਕਰ ਦਿੱਤੀ ਹੈ-ਆਹ ਲਵੋ ਚਾਬੀ ਅਤੇ ਇੱਥੇ ਦਸਤਖ਼ਤ ਕਰ ਦਿਓ!"
ਬਦਨ ਸਿੰਘ ਨੇ ਬਿਨਾ ਕੁਝ ਕਹੇ-ਸੁਣੇ ਲੋੜੀਂਦੇ ਕਾਗਜ਼ਾਂ 'ਤੇ ਦਸਤਖ਼ਤ ਕਰ ਦਿੱਤੇ ਅਤੇ ਚਾਬੀ ਮੋੜਦਾ ਹੋਇਆ ਬੋਲਿਆ।
-"ਜਨਾਬ-ਮੈਂ ਇਸ ਗੱਡੀ ਨੂੰ ਰੱਖਣਾ ਈ ਨਹੀਂ-ਜਿਸ ਨੇ ਮੇਰਾ ਪ੍ਰੀਤ ਖਾ ਲਿਆ-ਕਿਰਪਾ ਕਰਕੇ ਤੁਸੀਂ ਹੀ ਇਸ ਨੂੰ ਵਾਧਾ-ਘਾਟਾ ਕਰਕੇ ਵੇਚ ਦਿਓ!" ਤੇ ਏਜੰਟ ਚਾਬੀ ਲੈ ਕੇ ਚਲਾ ਗਿਆ।
ਬਦਨ ਸਿੰਘ ਪ੍ਰੀਤ ਦੀ ਲਾਅਸ਼ ਦਾ ਇੰਡੀਆ ਲਿਜਾ ਕੇ ਸਸਕਾਰ ਕਰਨਾ ਚਾਹੁੰਦਾ ਸੀ।
-"ਸਹੁਰੇ ਦੀ ਰੂਹ ਐਥੇ ਈ ਨਾ ਭੜਕਦੀ ਫਿਰੇ।"
ਪਰ ਉਹ ਬੇਵੱਸ ਸੀ। ਪੁੱਤਰਾਂ ਅਤੇ ਘਰ ਵਾਲੀ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਣਾ ਸੀ।
-"ਲੋਕ ਵੀ ਆਬਦਿਆਂ ਨੂੰ ਐਥੇ ਈ ਫੂਕਦੇ ਐ-ਬਾਹਲਾ ਹੇਜ ਮਾਰ ਗਿਆ ਇਹਨੂੰ।" ਘਰ ਵਾਲੀ ਨੇ ਕਹਿਣਾ ਸੀ। ਦੁੱਖ ਅਤੇ ਵਿਰੋਧ ਦਾ ਸਾਹਮਣਾ ਉਸ ਤੋਂ ਹੋਣਾ ਨਹੀਂ ਸੀ। ਖ਼ਾਸ ਤੌਰ 'ਤੇ ਪ੍ਰੀਤ ਬਾਰੇ ਉਹ ਕੋਈ ਗੱਲ ਸਹਾਰ ਨਹੀਂ ਸਕਦਾ ਸੀ। ਸਸਕਾਰ 'ਤੇ ਉਹ ਕਲੇਸ਼ ਕਰਨੋਂ ਡਰਦਾ ਸੀ।
-"ਸ਼ੇਰ ਬੱਗੇ ਦੀ ਮਿੱਟੀ ਨਹੀਂ ਰੋਲਣੀਂ!" ਉਹ ਆਪਦੇ ਆਪ ਨਾਲ ਹੀ ਗੱਲਾਂ ਕਰਦਾ।
ਖ਼ੈਰ! ਸਰਕਾਰੀ ਸ਼ਮਸ਼ਾਨਘਾਟ ਵਿਖੇ ਲਿਜਾ ਕੇ ਪ੍ਰੀਤ ਦਾ ਸਸਕਾਰ ਕਰ ਦਿੱਤਾ। ਪ੍ਰੀਤ ਦੀ ਮਾਂ ਦਿਲਜੀਤ ਨੂੰ ਦੰਦਲਾਂ-ਦੌਰੇ ਪੈ ਰਹੇ ਸਨ। ਕਿੰਨੇ ਪਾਪੜ ਵੇਲ ਕੇ ਇੱਕ ਪੁੱਤ ਲਿਆ ਸੀ ਅਤੇ ਉਹ ਵੀ 'ਝਾਤ' ਕਹਿ ਕੇ ਤੁਰ ਗਿਆ ਸੀ। ਉਸ ਦੀ ਵਸਦੀ-ਰਸਦੀ ਦੁਨੀਆਂ ਤਬਾਹ ਹੋ ਗਈ ਸੀ। ਇੱਥੇ ਲੋਕ-ਲਾਜ ਪੱਖੋਂ ਬਦਨ ਸਿੰਘ ਬਹੁਤ ਘੱਟ ਰੋਇਆ ਸੀ। ਦੁੱਖ-ਦਰਦ ਦਾ ਗੋਲਾ ਦਿਲ ਵਿਚ ਦੱਬੀ ਉਹ ਘੁੱਟਿਆ-ਘੁੱਟਿਆ ਫਿਰਦਾ ਰਿਹਾ ਸੀ। ਸਿਲ-ਪੱਥਰ ਬਣਿਆਂ। ਕਿਸੇ ਬੁੱਢੇ ਦਰਿਆ ਵਾਂਗ ਖ਼ਾਮੋਸ਼! ਉਹ ਬੁੱਢਾ ਦਰਿਆ ਜਿਹੜਾ ਸਿਰਫ਼ ਆਪਣੀ ਜੂਹ ਵਿਚ ਹੀ ਵਗ ਸਕਦਾ ਸੀ।
ਸ਼ਮਸ਼ਾਨਘਾਟ ਵਾਲਿਆਂ ਨੇ ਸਸਕਾਰ ਤੋਂ ਬਾਅਦ ਪ੍ਰੀਤ ਦੀ ਰਾਖ਼ ਅਤੇ 'ਫੁੱਲ' ਉਸ ਦੀ ਮਾਂ ਦਿਲਜੀਤ ਕੌਰ ਨੂੰ ਸੌਂਪ ਦਿੱਤੇ ਅਤੇ ਦਿਲਜੀਤ ਨੇ ਬਦਨ ਸਿੰਘ ਦੇ ਹਵਾਲੇ ਕਰ ਦਿੱਤੇ।
ਪ੍ਰੀਤ ਦੇ ਫੁੱਲ ਲੈ ਕੇ ਪ੍ਰੀਤ ਦੀ ਮਾਂ ਦਿਲਜੀਤ ਅਤੇ ਬਦਨ ਸਿੰਘ ਇੰਡੀਆ ਨੂੰ ਜਹਾਜ਼ ਚੜ੍ਹ ਗਏ। ਸਾਰੇ ਰਾਹ ਹੀ ਦੋਨਾਂ ਨੇ ਕੁਝ ਖਾਧਾ ਨਾ ਪੀਤਾ ਸੀ। ਬਦਨ ਸਿੰਘ ਪ੍ਰੀਤ ਦੇ ਫੁੱਲਾਂ ਨੂੰ ਹਿੱਕ ਨਾਲ ਲਾਈ ਆਇਆ ਸੀ। ਇੱਕ ਤਰ੍ਹਾਂ ਨਾਲ ਪ੍ਰੀਤ ਨੂੰ ਬੱਚੇ ਵਾਂਗ ਬੁੱਕਲ ਵਿਚ ਬਿਠਾਈ ਆਇਆ ਸੀ। ਇੱਕ ਪਲ ਵੀ ਫੁੱਲ ਉਸ ਨੇ ਛਾਤੀ ਨਾਲੋਂ ਨਹੀਂ ਲਾਹੇ ਸਨ। ਬਦਨ ਸਿੰਘ ਨੂੰ ਸਬਰ ਨਹੀਂ ਆ ਰਿਹਾ ਸੀ।
-"ਦਲਜੀਤ ਕੌਰੇ-ਆਹ ਵੀ ਕੱਲ੍ਹ ਨੂੰ ਤਾਰ ਦਿਆਂਗੇ-ਫੇਰ ਆਪਣੇ ਕੋਲ ਕੀ ਰਹਿ ਜਾਊ? ਜਾਣੀਂਦੀ ਜਮਾਂ ਈ ਹੱਥ ਮਾਂਜ ਕੇ ਬਹਿਜਾਂਗੇ।" ਬਦਨ ਸਿੰਘ ਦੇ ਦਿਲੋਂ ਵੈਰਾਗ਼ ਦਾ ਤੂਫ਼ਾਨ ਉਠਿਆ। ਦਿਲਜੀਤ "ਹਾਏ ਰੱਬਾ...!" ਆਖ ਕੇ ਰੋ ਪਈ। ਉਸ ਦਾ ਕਾਲਜਾ ਭਰਾੜ੍ਹ ਹੋ ਗਿਆ ਸੀ। ਉਹ ਬਦਨ ਸਿੰਘ ਦੇ ਮੋਹ-ਭਿੱਜੇ ਮਨ ਨੂੰ, ਦਿਲ ਦੇ ਅਥਾਹ ਦਰਦ ਨੂੰ ਚੰਗੀ ਤਰ੍ਹਾਂ ਹੀ ਤਾਂ ਸਮਝਦੀ ਸੀ।
ਪਿੰਡ ਪਹੁੰਚ ਕੇ ਉਸ ਨੇ ਇਸ਼ਨਾਨ ਕੀਤਾ ਅਤੇ 'ਵਾਹਿਗੁਰੂ-ਵਾਹਿਗੁਰੂ' ਕਰਦਾ ਫੁੱਲ ਲੈ ਕੇ ਗੁਰਦੁਆਰੇ ਪਹੁੰਚ ਗਿਆ। ਪੂਰੇ ਵੀਹ ਸਾਲਾਂ ਬਾਅਦ ਉਹ ਪਿੰਡ ਆਇਆ ਸੀ। ਗੁਰਦੁਆਰੇ ਦੇ ਪਿੱਪਲ ਨਾਲ ਉਸ ਨੇ ਪੋਟਲੀ ਟੰਗੀ ਅਤੇ ਅੰਦਰ ਚਲਾ ਗਿਆ।
ਮੱਥਾ ਟੇਕਿਆ।
ਓਪਰੇ ਗਰੰਥੀ ਸਾਹਿਬਾਨ ਨੂੰ 'ਫ਼ਤਹਿ' ਬੁਲਾਈ ਅਤੇ ਪ੍ਰੀਤ ਦੀ ਆਤਮਾ ਨੂੰ ਸ਼ਾਂਤੀ ਨਵਿਰਤ ਅਰਦਾਸ ਕਰਨ ਲਈ ਬੇਨਤੀ ਕੀਤੀ।
-"ਕੀ ਨਾਂ ਸੀ ਕਾਕੇ ਦਾ?" ਗਰੰਥੀ ਨੇ ਸੁਆਲ ਕੀਤਾ।
-"ਜੀ ਹਰਪ੍ਰੀਤ ਸਿੰਘ!" ਬਦਨ ਸਿੰਘ ਦੀਆਂ ਅੱਖਾਂ ਛਲਕੀਆਂ। ਬੋਲਾਂ 'ਚ ਹੰਝੂ ਬੋਲੇ। ਗਲ ਰੁਕ ਗਿਆ।
-"ਪਿਤਾ ਦਾ ਨਾਂ?"
ਬਦਨ ਸਿੰਘ ਡਰ ਕੇ, ਦਹਿਲ ਕੇ ਜਿਹੇ ਆਪਣੀ ਸਾਲੀ ਦਿਲਜੀਤ ਵੱਲ ਝਾਕਿਆ। ਉਹ ਗੁਰੂ ਦੀ ਤਾਬਿਆ ਵਿਚ ਖੜ੍ਹੇ ਸਨ। ਝੂਠ ਬੋਲਣਾ ਬੱਜਰ ਗੁਨਾਂਹ ਹੀ ਨਹੀਂ, ਘੋਰ ਪਾਪ ਵੀ ਸੀ। ਦਿਲਜੀਤ ਨੇ ਅੱਖਾਂ ਮੀਟ ਕੇ ਲੰਮਾ ਸਾਹ ਲਿਆ ਅਤੇ 'ਹਾਂ' ਵਿਚ ਸਿਰ ਹਿਲਾ ਦਿੱਤਾ।
-"ਜੀ ਸਰਦਾਰ ਬਦਨ ਸਿੰਘ...!"
ਗਰੰਥੀ ਨੇ ਨੋਟ ਕਰ ਲਿਆ।
ਅੱਜ ਉਸ ਦੇ ਸਿਰੋਂ ਮਣਾਂ-ਮੂੰਹੀਂ ਬੋਝ ਉੱਤਰ ਗਿਆ ਸੀ। ਉਹ ਗੁਰੂ-ਦਰਬਾਰ ਵਿਚ ਸੁਰਖ਼ਰੂ ਜਿਹਾ ਹੋਇਆ ਖੜ੍ਹਾ ਸੀ।
ਭਾਈ ਜੀ ਨੇ ਅਰਦਾਸ ਕਰ ਦਿੱਤੀ ਅਤੇ ਉਹ ਹਰਪ੍ਰੀਤ ਦੇ ਫੁੱਲ ਲੈ ਕੇ ਕੀਰਤਪੁਰ ਸਾਹਿਬ ਨੂੰ ਰਵਾਨਾ ਹੋ ਗਏ।

ਬੇਬੇ ਮੈਂ ਆ ਗਿਆ.......... ਕਹਾਣੀ
ਪ੍ਰੀਤ ਡਬਲ-ਡਿਊਟੀ ਕਰ ਕੇ ਮੁੜਿਆ। ਸਾਰ ਰਾਤ ਅਤੇ ਅੱਧੇ ਦਿਨ ਦੇ ਕੰਮ ਨੇ ਉਸ ਨੂੰ ਮਧੋਲ ਸੁੱਟਿਆ ਸੀ। ਉਸ ਦੀ ਘਰਵਾਲੀ ‘ਹਨੀ’ ਨੇ ਅੱਜ ਦੋ ਘੰਟੇ ਅਟਕ ਕੇ ਆਪਣੀ ਡਿਊਟੀ ਤੋਂ ਪਰਤਣਾ ਸੀ। ਹਨੀ ਹਮੇਸ਼ਾ ਸਵੇਰੇ ਛੇ ਵਜੇ ਤੋਂ ਦੋ ਵਜੇ ਤੱਕ ਡਿਊਟੀ ਕਰਦੀ ਸੀ। ਦੋਨੋਂ ਬੱਚੇ ਵੀ ਸਕੂਲੋਂ ਨਹੀਂ ਪਰਤੇ ਸਨ।
ਪ੍ਰੀਤ ਨੇ ਗਰਮ-ਗਰਮ ਪਾਣੀ ਨਾਲ ਨਹਾ ਕੇ ਬੋਤਲ ਖੋਲ੍ਹ ਲਈ। ਇਕ ਤਕੜਾ ਪੈੱਗ ਮਾਰ ਕੇ ਉਸ ਨੇ ਆਪਣੇ ਆਪ ਨੂੰ ਕੁਝ ਹਲਕਾ-ਹਲਕਾ ਮਹਿਸੂਸ ਕੀਤਾ। ਜਿਵੇਂ ਉਹ ਹੌਲਾ ਫੁੱਲ ਹੋ ਗਿਆ ਸੀ। ਆਪਣੀ ਪਤਨੀ ਹਨੀ ਆਉਣ ਤੱਕ ਉਸ ਨੇ ਅੱਧੀ ਬੋਤਲ ਨੇੜੇ ਲਾ ਦਿੱਤੀ ਸੀ।
-“ਕਿਵੇਂ ਅੱਜ ਢਿੱਲੇ ਜਿਹੇ ਬੈਠੇ ਓ?” ਹਨੀ ਨੇ ਪੁੱਛਿਆ। ਉਸ ਨੇ ਅੱਧੀ ਹੋਈ ਬੋਤਲ ਤੇ ਨਜ਼ਰ ਮਾਰ ਲਈ ਸੀ। ਹਨੀ ਦੀ ਸੋਚ-ਮੁਤਾਬਿਕ ਤਾਂ ਪ੍ਰੀਤ
ਦੋ ਪੈੱਗ ਲਾ ਕੇ ‘ਬਾਬੂ’ ਬਣ ਜਾਂਦਾ ਸੀ। ਉਸ ਦੇ ਆਉਂਦੀ ਨੂੰ ਜੇ ਪ੍ਰੀਤ ਦੀ ਪੀਤੀ ਹੋਈ ਹੁੰਦੀ ਤਾਂ ਉਹ ਹਨੀ ਨੂੰ ਲੱਕੋਂ ਚੁੱਕ ਕੇ ‘ਬਾਲਾ’ ਕੱਢ ਦਿੰਦਾ ਅਤੇ ਆਖਦਾ, “ਧਰਮ ਨਾਲ ਤੇਰਾ ਤਾਂ ਜਮਾਂ ਈ ਭਾਰ ਨਹੀਂ ਲੱਗਦਾ-ਪੱਚੀਆਂ ਫੁੱਲਾਂ ਨਾਲ ਤੋਲਣ ਵਾਲੀ ਐ ਤੂੰ-ਤੇਰਾ ਇਕ ਹੱਥ ਨਾਲ ਬਾਲਾ ਕੱਢ ਕੇ ਦਿਖਾਵਾਂ?” ਤਾਂ ਹਨੀ ਦੁਹਾਈ ਦਿੰਦੀ, “ਤੁਸੀਂ ਮੇਰਾ ਕੁਛ ਤੋੜਨੈਂ?” ਤਾਂ ਪ੍ਰੀਤ ਉਸ ਨੂੰ ਥੱਲੇ ਉਤਾਰਦਾ ਕਹਿੰਦਾ,“ਤੀਮੀ ਵੀ ਕੋਈ ਟੁੱਟਣ ਆਲੀ ਚੀਜ਼ ਐ? ਤੀਮੀ ਤਾਂ ਇਕ ਉਪਜਾਊ ਜ਼ਮੀਨ ਵਰਗੀ ਹੁੰਦੀ ਐ-ਜਿੰਨੀ ਵਾਹੋ ਉਨੀ ਈ ਫ਼ਲਦੀ ਐ।” ਹਾਸਾ-ਮਖੌਲ ਜਾਰੀ ਰਹਿੰਦਾ।
ਪਰ ਅੱਜ ਗੱਲ ਉਲਟ ਸੀ।
-“ਮੈਖਿਆ ਜਨਾਬ ਹੁਰੀਂ ਕਿਵੇਂ ਘੁੱਟੇ ਘੁੱਟੇ ਜਿਹੇ ਬੈਠੇ ਐ? ਨਾਲੇ ਉਹ ਵੀ ਦਾਰੂ ਪੀ ਕੇ?” ਹਨੀ ਫਰਾਂ ਵਾਲਾ ਕੋਟ ਉਤਾਰ ਕੇ ਪ੍ਰੀਤ ਦੇ ਬਿਲਕੁਲ ਸਾਹਮਣੇ ਬੈਠ ਮੋਮਬੱਤੀ ਵਾਂਗ ਜਗਣ ਲੱਗ ਪਈ।
-“ਬੱਸ ਉਈਂ ਅੱਜ ਦਿਲ ਜਿਹਾ ਨਹੀਂ ਲੱਗਦਾ-ਮਨ ਬਹੁਤ ਈ ਉਦਾਸ ਐ-ਪਤਾ ਨਹੀਂ ਕਿਉਂ?” ਉਸ ਨੇ ਗਿਲਾਸ ਖਾਲੀ ਕਰ ਦਿੱਤਾ।
-“ਫ਼ੈਕਟਰੀ ਵਿਚ ਤਾਂ ਨਹੀਂ ਤਕਰਾਰ ਹੋਗੀ ਕਿਸੇ ਨਾਲ?”
-“ਫੈਕਟਰੀ ਵਿਚ ਤਾਂ ਤਕਰਾਰ ਕਿਸੇ ਨਾਲ ਕਿਉਂ ਹੋਣੀ ਸੀ-ਆਪਣਾ ਕਿਹੜਾ ਕਿਸੇ ਨਾਲ ਕੋਈ ਵੈਰ ਐ?”
-“ਹੋਰ ਫੇਰ ਕੀ ਗੱਲ ਐ ਜਨਾਬ?”
-“ਹਨੀ ਪਤਾ ਨਹੀਂ ਕਿਉਂ ਅੱਜ ਮੇਰਾ ਰੋਣ ਨੂੰ ਜੀਅ ਜਿਹਾ ਕਰੀ ਜਾਂਦੈ।”
-“ਸੁੱਖੀ ਸਾਂਦੀ ਰੋਣਾ ਕਾਹਤੋਂ ਐ- ਰੱਬ ਸੁੱਖਾਂ ਈ ਬਖਸ਼ੇ-ਆਂਡੇ ਬਣਾ ਕੇ ਦਿਆਂ?” ਹਨੀ ਨੂੰ ਭਲੀ ਭਾਂਤ ਪਤਾ ਸੀ ਕਿ ਪ੍ਰੀਤ ਕਦੇ ਸੁੱਕੀ ਨਹੀਂ ਪੀਂਦਾ ਸੀ। ਦਾਰੂ ਨਾਲ ਮੁਰਗੇ ਦੀ ਟੰਗ ਜਾਂ ਭੁਰਜੀ ਉਸ ਦੀ ਖੁਰਾਕ ਸੀ।
-“......।” ਜਦ ਪ੍ਰੀਤ ਨੇ ਕੋਈ ਉੱਤਰ ਨਾ ਦਿੱਤਾ ਤਾਂ ਹਨੀ ਕਿਚਨ ਵਿਚ ਅੰਡੇ ਬਣਾਉਣ ਤੁਰ ਗਈ।
ਪ੍ਰੀਤ ਦਾ ਨਾਂ ਅਸਲ ਵਿਚ ਕੁਦਰਤਪ੍ਰੀਤ ਸਿੰਘ ਸੀ ਅਤੇ ਹਨੀ ਦਾ ਨਾਂ ਸੀ ਹਰਿੰਦਰ। ਆਸਟਰੀਅਨ ਯੁੱਗ ਨੇ ਕਿਸੇ ਨੂੰ ‘ਪ੍ਰੀਤ’ ਅਤੇ ਕਿਸੇ ਨੂੰ ‘ਹਨੀ’ ਬਣਾ ਧਰਿਆ ਸੀ। ਹਨੀ ਦੇ ਮਾਂ-ਬਾਪ ਤਕਰੀਬਨ ਪੱਚੀ ਸਾਲ ਤੋਂ ਇਥੇ ਵਸੇ ਹੋਏ ਸਨ ਅਤੇ ਇਥੋਂ ਦੀ ਹੀ ਜੰਮਪਲ ਸੀ। ਪਰ ਮਾਂ ਬਾਪ ਸਾਬਤ ਸੂਰਤ ਹੋਣ ਕਰ ਕੇ ਹਨੀ ਦੇਸੀ-ਮਾਹੌਲ ਵਿਚ ਢਲੀ ਹੋਈ ਸੀ। ਪ੍ਰੀਤ ਪਲੱਸ-ਟੂ ਵਿਚੇ ਹੀ ਛੱਡ ਕੇ ਰੁਲਦਾ-ਖੁਲਦਾ ਕਿਵੇਂ ਨਾ ਕਿਵੇਂ ਆਸਟਰੀਆ ਪੁੱਜ ਗਿਆ ਸੀ। ਆਸਟਰੀਆ ਵਿਚ ਹੋਰ ਕੋਈ ਟਿਕਾਣਾ ਨਾ ਹੋਣ ਕਾਰਨ ਉਸ ਨੇ ‘ਪੋਲੀਟੀਕਲ ਸਟੇਅ’ ਲਈ ਅਪਲਾਈ ਕੀਤਾ ਅਤੇ ਹਰ ਹਫਤੇ ਵਿਆਨਾ ਗੁਰੂ ਘਰ ਸੇਵਾ ਲਈ ਹਾਜ਼ਰ ਹੋਣ ਲੱਗ ਪਿਆ। ਵਿਆਨਾ ਗੁਰੂ ਘਰ ਦਾ ਮਾਹੌਲ ਬੜਾ ਨਿੱਘਾ ਅਤੇ ਧਾਰਮਿਕ ਸੀ। ਸੱਚੇ ਸੁੱਚੇ ਪ੍ਰਬੰਧਕ ਅਤੇ ਸੇਵਾਦਾਰ ਸਨ। ਕਿਸੇ ਨਾਲ ਕੋਈ ਦਰਿਆਦਰੀ ਨਹੀਂ ਕਰਦਾ ਸੀ। ਕਿਸੇ ਦਾ ਅਨਾਦਰ ਨਹੀਂ ਹੁੰਦਾ ਸੀ। ਇਥੇ ਆ ਕੇ ਹਰ ਧਰਮ, ਹਰ ਕੌਮ ਦਾ ਬੰਦਾ ਸ਼ਰਧਾ ਨਾਲ ਲੀਨ ਹੋ ਜਾਂਦਾ ਸੀ। ਪੂਰਨ ਰਹਿਤ ਮਰਿਆਦਾ ਸੀ ਅਤੇ ਸਭ ਤੋਂ ਜਿ਼ਆਦਾ ਇਸ ਗੁਰੂ ਘਰ ਦੀ ਇਹ ਖੂਬੀ ਸੀ ਕਿ ਇਥੇ ਬਰਾਬਰਤਾ ਸੀ। ਪਵਿੱਤਰ ਗੁਰਬਾਣੀ ਅਨੁਸਾਰ, “ਸਭੇ ਸਾਂਝੀਵਾਲ ਸਦਾਇਨ॥ ਕੋਈ ਨਾ ਦਿਸੈ ਬਾਹਿਰਾ ਜੀਓ॥” ਦਾ ਬੋਲਬਾਲਾ ਸੀ।
ਇਕ ਦਿਨ ਹਨੀ ਦੇ ਬਾਪ ਦੀ ਨਜ਼ਰ ਸੋਹਣੇ ਸੁਨੱਖੇ ਪ੍ਰੀਤ ਤੇ ਪਈ ਤਾਂ ਉਸ ਨੇ ਉਸ ਨੇ ਅੰਦਰੋਂ ਅੰਦਰੀ ਉਸ ਨੂੰ ਹਨੀ ਲਈ ਚੁਣ ਲਿਆ। ਹਨੀ ਦਾ ਬਾਪ ਸਰਮੁਖ ਸਿੰਘ ਨੇ ਗੱਲ ਚਲਾਈ ਅਤੇ ਪ੍ਰਬੰਧਕਾਂ ਦੀ ਸਰਪ੍ਰਸਤੀ ਸਦਕਾ ਕਾਰਜ ਰਾਸ ਆ ਗਿਆ। ਗੁਰੂ ਘਰ ਵਿਖੇ ਹੀ ਅਤਿ-ਸੰਖੇਪ ਸਾਧਨਾਂ ਨਾਲ ਆਨੰਦ-ਕਾਰਜ ਰਚਾ ਦਿੱਤਾ ਅਤੇ ‘ਏਕ ਜੋਤਿ ਦੋਇ ਮੂਰਤਿ॥ ਧੰਨਿ ਪਿਰ ਕਹੀਐ ਸੋਇ॥’ ਨਾਲ ਜੋੜੀ ਨੂੰ ਅਸ਼ੀਰਵਾਦ ਮਿਲ ਗਿਆ। ਦੋ ਹਫ਼ਤੇ ਦੇ ਵਿਚ ਵਿਚ ਸ਼ਾਦੀ ਦੀ ਰਜਿਸਟਰੇਸ਼ਨ ਹੋ ਗਈ ਅਤੇ ਪ੍ਰੀਤ ‘ਕੱਚੇ’ ਤੋਂ ‘ਪੱਕਾ’ ਹੋ ਗਿਆ। ਮਿੱਤਰ-ਪਿਆਰਿਆਂ ਦੇ ਸਹਿਯੋਗ ਸਦਕਾ ਸਰਮੁਖ ਸਿੰਘ ਨੇ ਬੰਨ੍ਹ-ਸੁੱਬ ਕਰ ਕੇ ਧੀਅ-ਜਵਾਈ ਨੂੰ ਮਕਾਨ ਦਾ ਢਾਣਸ ਕਰ ਦਿੱਤਾ। ਸੁੱਘੜ, ਸੁਆਣੀ ਵਾਂਗ ਹਨੀ ਨੇ ਆਪਣਾ ਘਰ ਸਾਂਭ ਲਿਆ। ਉਹ ਹੋਰ ਯੂਰਪ ਵਿਚ ਜੰਮੀਆਂ ਪਲੀਆਂ ਕੁੜੀਆਂ ਵਾਂਗ ਉਹ ‘ਫੁਕਰੀ’ ਨਹੀਂ ਸੀ। ਆਮ ਕੁੜੀਆਂ ਵਾਂਗ ਉਸ ਦੇ ਪੈਰਾਂ ਹੇਠ ਅੱਗ ਨਹੀਂ ਮੱਚਦੀ ਸੀ। ਉਹ ਸੁਭਾਅ ਦੀ ਨਿਰਲੇਪ ਅਤੇ ਆਦਤ ਤੋਂ ਸੰਜੀਦਾ ਸੀ। ਪ੍ਰੀਤ ਦੀ ਦਾਰੂ ਉਸ ਨੂੰ ਕਦੇ ਚੁਭੀ ਨਹੀਂ ਸੀ। ਵੈਸੇ ਪ੍ਰੀਤ ਵੀ ਨਿੱਤ ਦਾ ਲੰਡਰ-ਪਿਆਕੜ ਨਹੀਂ ਸੀ। ਉਹ ਕਦੇ ਥੱਕਿਆ ਹੋਇਆ ਜਾਂ ਕਿਤੇ ਲਾਚੜਿਆ ਹੋਇਆ ਪੀਣ ਦਾ ਸ਼ੌਕੀਨ ਸੀ।
ਜਦ ਹਨੀ ਅੰਡਿਆਂ ਦੀ ਆਮਲੇਟ ਬਣਾ ਕੇ ਲਿਆਈ ਤਾਂ ਪ੍ਰੀਤ ਉਪਰ ਪਿਸ਼ਾਬ ਕਰਨ ਗਿਆ ਹੋਇਆ ਸੀ। ਜਦ ਉਹ ਪਿਸ਼ਾਬ ਕਰ ਕੇ ਵਾਪਸ ਮੁੜਿਆ ਤਾਂ ਹਨੀ ਨੇ ਪੁੱਛਿਆ, “ਤੁਹਾਨੂੰ ਕੋਈ ਪੰਜਾਬੀ ਗੀਤ ਲਾ ਕੇ ਦਿਆਂ?” ਪ੍ਰੀਤ ਪੰਜਾਬੀ ਅਤੇ ਪੰਜਾਬੀ ਗੀਤਾਂ ਦਾ ਆਸ਼ਕ ਸੀ।
-“ਹਨੀ ਅਕਤੂਬਰ ਵਿਚ ਆਪਾਂ ਇੰਡੀਆਂ ਚੱਲਾਂਗੇ।” ਉਸ ਨੇ ਗੱਲ ਵੱਲੋਂ ਬੇਧਿਆਨਾ ਹੋ ਕੇ ਕਿਹਾ।
-“ਮੇਰੇ ਵੱਲੋਂ ਅਗਲੇ ਹਫਤੇ ਹੀ ਚੱਲੋ-ਅਕਤੂਬਰ ਵਿਚ ਤਾਂ ਅਜੇ ਦੋ ਮਹੀਨੇ ਪਏ ਐ-ਨਾਲੇ ਮੈਂ ਬੇਜੀ ਨੂੰ ਮਿਲ ਆਊਂ-ਮੈਂ ਤਾਂ ਉਹਨਾਂ ਨੂੰ ਹਾਲੀ ਤੱਕ ਦੇਖਿਆ ਵੀ ਨਹੀਂ।”
-“ਨਹੀਂ ਅਕਤੂਬਰ ਤੱਕ ਹੱਥ ਖੁੱਲ੍ਹਾ ਜਿਹਾ ਹੋ ਜਾਊ-ਜਦੋਂ ਦੇ ਬਾਪੂ ਜੀ ਮਰੇ ਐ-ਜਾਣੀ ਦੀ ਘਰ ਵਿਚ ਬਰਕਤ ਜਿਹੀ ਨਹੀਂ ਆਈ-ਇਕ ਭਰਾ ਕਿਸੇ ਕੰਮ ਦੇ ਨਹੀਂ-ਆਨੇ ਕੱਢਦੇ ਐ-ਉਹਨਾਂ ਨੂੰ ਤਾਂ ਇਉਂ ਈ ਐਂ ਬਈ ਬਾਹਰ ਈ ਕਿਤੇ ਮਰ ਖਪ ਜਾਵੇ ਤੇ ਸਾਰੀ ਜ਼ਮੀਨ ਦੇ ਅਸੀਂ ਵਾਰਿਸ ਬਣੀਏ-ਉਹ ਤਾਂ ਬੇਬੇ ਬੈਠੀ ਕਰ ਕੇ ਈ ਚੁੱਪ ਐ-ਜਿੱਦੇ ਪੂਰੀ ਹੋਗੀ-ਦੇਖਲੀਂ ਕੀ ਸੱਪ ਕੱਢ ਕੇ ਦਿਖਾਉਂਦੇ ਐ-ਕੋਈ ਨਹੀਂ ਮੇਰਾ ਸਾਲਾ ਅੱਜ ਕੱਲ੍ਹ ਕਿਸੇ ਦਾ-ਸਭ ਪੈਸੇ ਦੇ ਪੁੱਤ ਐ।”
-“ਤੁਸੀਂ ਜਨਾਬ ਕਿਉਂ ਐਵੇਂ ਬੱਕੜਵਾਹ ਕਰਨ ਲੱਗ ਪਏ - ਬਥ੍ਹੇਰੀਆਂ ਥੋਨੂੰ ਚਿੱਠੀਆਂ ਆਉਂਦੀਐ ਉਨ੍ਹਾਂ ਦੀਆਂ।”
-“ਚਿੱਠੀਆਂ ਆਉਂਦੀਐ ਟੱਲ ਬਾਬੇ ਦਾ - ਕਦੇ ਦਸ ਹਜ਼ਾਰ ਭੇਜ ਦਿਓ - ਕਦੇ ਪੰਜਾਹ ਭੇਜ ਦਿਓ - ਐਥੇ ਦਰੱਖਤਾਂ ਨੂੰ ਲੱਗਦੇ ਐ? ਕੰਮ ਕਾਰ ਕਰ ਕਰ ਅੱਟਣ-ਪਏ-ਪਏ ਐ ਹੱਥਾਂ ਤੇ- ਪੈਨਸ਼ਨ ਹੋਣ ਤੱਕ ਬੰਦਾ ਜੁਲਾਹੇ ਦੀ ਤਾਣੀ ਵਾਂਗੂੰ ਹਿੱਲਣ ਲੱਗ ਪੈਂਦੇ।” ਪੈੱਗ ਪੀ ਕੇ ਪ੍ਰੀਤ ਨੇ ਭੁਰਜੀ 'ਗਲੱਪ-ਗਲੱਪ' ਕਰ ਕੇ ਸਮੇਟਣੀ ਸ਼ੁਰੂ ਕਰ ਦਿੱਤੀ।
-“ਕੋਈ ਗੱਲ ਨਹੀਂ ਜਨਾਬ - ਜੇ ਭਰਾ ਹੈ ਤਾਂ ਹੀ ਲਿਖਦੇ ਐ!” ਹਨੀ ਖ਼ੁਦ ਭੈਣ ਭਰਾਵਾਂ ਵੱਲੋਂ ਸੱਖਣੀ ਸੀ।
-“ਸੁਆਹ ਐ ਭਰਾ - ਸਾਲੇ ਮੋਕਮਾਰ! ਸਾਡੀ ਇਕ ਆਰੀ ਸ਼ਰੀਕਾਂ ਨਾਲ ਖੜਕ ਪਈ- ਸਾਲੇ ਦੋਨੋਂ ਲੁਕਦੇ ਫਿਰਨ - ਮੈਂ ਕਾਲਜ ‘ਚੋਂ ਕਰ ਲਿਆਂਦੀ ਫਿਰ ਹਨੂੰਮਾਨ ਦੀ ਸੈਨਾ ‘ਕੱਠੀ - ਮਾਰ ਮਾਰ ਸ਼ਰੀਕਾਂ ਦੇ ਮੌਰਾਂ ਵਿਚ ਚਿੱਬ ਪਾ ਤੇ- ਮੁੜਕੇ ਮੂਹਰੇ ਸਾਹ ਨਹੀ ਕੱਢਿਆ ਸਾਲਿਆਂ ਨੇ- ਹਨੀ ਤੈਨੂੰ ਨਹੀਂ ਇਸ ਕੁੱਤੀ ਦੁਨੀਆਂ ਦਾ ਪਤਾ- ਜੀਹਦੀ ਮਾਂ ਨੂੰ ... ਉਹੀ ਬਾਪੂ ਆਖਦੈ- ਮੈਂ ਸ਼ਰਾਬੀ ਸ਼ਰੂਬੀ ਕੋਈ ਨਹੀਂ - ਮੇਰੇ ਸ਼ਰੀਕ ਮੂਹਰੇ ਲਾਏ ਹੁਣ ਤੱਕ ਨਹੀਂ ਕੁਸਕੇ - ਮੈਂ ਸ਼ਰਾਬੀ ਬਿਲਕੁਲ ਈ ਨਹੀਂ - ਸਾਲੇ ਡਰਦੇ ਮਾਰੇ ਪੁਲਸ ਕੋਲੇ ਵੀ ਨਹੀਂ ਗਏ - ਇਥੇ ਕੋਈ ਕਿਸੇ ਦਾ ਨਹੀਂ ਸਾਰੇ ਸਾਲੇ ਲੰਡੇ ਮਤਲਬੀ ਐ - ਕੋਈ ਨੀ ਕਿਸੇ ਦਾ ਬੇਲੀ ਦੁਨੀਆਂ ਮਤਲਬ ਦੀ ... ।” ਕਵੀਸ਼ਰੀ ਕਰਦਾ ਉਹ ਸੋਫੇ਼ ਤੇ ਟੇਢਾ ਹੋ ਗਿਆ।
ਜਦ ਹਨੀ ਰੋਟੀ ਲੈ ਕੇ ਆਈ ਤਾਂ ਪ੍ਰੀਤ ਘੁਰਾੜਿਆਂ ਦੀ ਚੱਕੀ ਪੀਸੀ ਜਾ ਰਿਹਾ ਸੀ। ਉਹ ਮੁਸਕਰਾਉਂਦੀ ਰੋਟੀ ਵਾਪਸ ਲੈ ਗਈ। ਸ਼ਾਮ ਨੂੰ ਸੱਤ ਕੁ ਵਜੇ ਫੋਨ ਖੜਕਿਆਂ। ਫੋਨ ਹਨੀ ਨੇ ਹੀ ਚੁੱਕਿਆਂ।
-“ਹੈਲੋ! ਭਾਬੀ ਜੀ ਬੋਲਦੇ ਐ?” ਉਧਰੋਂ ਪ੍ਰੀਤ ਦੀ ਮਾਸੀ ਦੇ ਲੜਕੇ ਸਿ਼ਕੰਦਰ ਦੀ ਆਵਾਜ਼ ਸੀ।
-“ਹਾਂ! ਮੈਂ ਹਨੀ ਬੋਲਦੀ ਐ।”
-“ਭਾਬੀ ਜੀ- ਸਤਿ ਸ਼੍ਰੀ ਅਕਾਲ।”
-“ਸਾਸਰੀਕਾਲ - ਕੀ ਹਾਲ ਐ ਸਿਕੰਦਰ? ”
-“ਹਾਲ ਬਹੁਤ ਮਾੜੇ ਐ ਭਾਬੀ ਜੀ- ਬਾਈ ਕਿਥੇ ਐ? ”
-“ਸੁੱਤੇ ਪਏ ਐ - ਕੀ ਗੱਲ ਐ- ਸੁੱਖ ਐ? ”
-“ਸੁੱਖ ਕਿਥੇ ਭਾਬੀ ਜੀ! ਬਾਈ ਨੂੰ ਜਲਦੀ ਜਗਾਓ! ਬਾਈ ਜੀ ਦੀ ਬੇਬੇ, ਮੇਰਾ ਮਤਲਬ ਮਾਸੀ ਜੀ ਦੀ ਮੌਤ ਹੋ ਗਈ।”
-“ਕਿਵੇਂ - ਕਦੋਂ?” ਹਨੀ ਸਿਰ ਜਿਵੇਂ ਬਿਜਲੀ ਡਿੱਗ ਪਈ। ਉਸ ਨੂੰ ਆਪਣੇ ਪੈਰ ਜਿਵੇਂ ਘੁਕਦੇ ਪ੍ਰਤੀਤ ਹੋ ਰਹੇ ਸਨ।
-“ਦੋ ਕੁ ਘੰਟੇ ਹੋ ਗਏ - ਬੱਸ ਦੌਰਾ ਜਿਹਾ ਪਿਆ-ਅਸੀਂ ਚੁੱਕ ਕੇ, ਬੂਟੇ ਦੀ ਗੱਡੀ ਵਿਚ ਪਾ ਹਸਪਤਾਲ ਲੈ ਗਏ - ਬੱਸ ਰਾਹ ਵਿਚ ਈ ....। ”
-“ਸਿਕੰਦਰ ਤੂੰ ਇਉਂ ਕਰ - ਮੈਂ ਉਨ੍ਹਾਂ ਨੂੰ ਜਗਾ ਦਿਨੀ ਐਂ - ਤੂੰ ਪੰਦਰਾਂ ਕੁ ਮਿੰਟਾਂ ਬਾਅਦ ਫੋਨ ਕਰੀਂ-ਪਰ ਤੂੰ ਉਨ੍ਹਾਂ ਨੂੰ ਇਕ ਦਮ ਨਾ ਦੱਸੀਂ - ਹੌਲੀ ਹੌਲੀ ਦੱਸੀਂ - ਜਜ਼ਬਾਤੀ ਬਹੁਤੇ ਐਂ।”
-“ਭਾਬੀ ਜੀ ਚਾਹੇ ਹੌਲੀ ਦੱਸ ਲੋ-ਜਿਵੇਂ ਮਰਜ਼ੀ ਐ ਕਰ ਲਵੋ - ਭਾਣਾ ਤਾਂ ਵਰਤ ਗਿਆ।”
-“ਤੂੰ ਪੰਦਰਾਂ ਵੀਹ ਮਿੰਟ ਤੱਕ ਫੋਨ ਕਰੀਂ-ਮੈਂ ਉਨ੍ਹਾਂ ਨੂੰ ਜਗਾਉਂਨੀ ਆਂ।” ਉਹ ਬੜੀ ਤੇਜ਼ੀ ਨਾਲ ਗੱਲਾਂ ਕਰ ਰਹੇ ਸਨ।
ਫੋਨ ਬੰਦ ਕਰਨ ਤੋਂ ਬਾਅਦ ਹਨੀ ਦਾ ਪ੍ਰੀਤ ਨੂੰ ਜਗਾਉਣ ਦਾ ਹੀਆਂ ਨਹੀਂ ਪੈ ਰਿਹਾ ਸੀ। ਉਹ ਘੁਰਾੜ੍ਹੇ ਮਾਰਦੇ ਪ੍ਰੀਤ ਸਿਰਹਾਣੇ ਅੱਖਾਂ ਭਰੀ ਖੜ੍ਹੀ ਸੀ। ਉਸ ਦੇ ਦਿਮਾਗ ਅੰਦਰ ਵਦਾਣ ਚੱਲੀ ਜਾ ਰਹੇ ਸਨ। ਸੱਸ ਦੀਆਂ ਚਿੱਠੀਆਂ ਤੇ ਲਿਖਵਾਈਆਂ ਮਿੱਠੀਆਂ-ਮਿੱਠੀਆਂ, ਪਿਆਰੀਆਂ-ਪਿਆਰੀਆਂ ਗੱਲਾਂ ਕੰਨਾਂ ਵਿਚ ਵੈਣ ਬਣ, ਕੂਕ ਰਹੀਆਂ ਸਨ।
-“ਮੈਖਿਆਂ ਜੀ- ਸਿਕੰਦਰ ਦਾ ਫੋ਼ਨ ਆਇਐ ਬਠਿੰਡੇ ਤੋਂ।” ਉਸ ਨੇ ਪ੍ਰੀਤ ਨੂੰ ਬਾਹੋਂ ਫੜ ਬੈਠਾ ਕਰ ਲਿਆ ਅਤੇ ਪਿੱਛੋਂ ਢੋਹ ਲਾ ਕੇ ਬੈਠ ਗਈ। ਕੁੜੀ ਦਿਲ ਦੇ ਦਰਦ ਨੂੰ ਬੜੀ ਤਾਕਤ ਨਾਲ ਜਜ਼ਬ ਕਰੀ ਬੈਠੀ ਸੀ।
-“ਹੂੰਅ.. ਕਿੱਥੇ ਐ?” ਉਹ ਊਂਘਦਾ ਪੁੱਛ ਰਿਹਾ ਸੀ।
-“ਤੁਸੀ ਉਠ ਕੇ ਮੂੰਹ ਹੱਥ ਧੋਵੋ ਕੁਰਲੀ ਕਰੋ।” ਉਸ ਨੇ ਬੜੀ ਹਿੰਮਤ ਕਰਕੇ ਉਸ ਦੀਆਂ ਲੱਤਾਂ ਸੋਫੇ ਤੋਂ ਥੱਲੇ ਲਾਹ ਦਿੱਤੀਆਂ। ਪ੍ਰੀਤ ਕੁਝ ਸੁਰਤ ਫੜ ਗਿਆ।
-“ਕੀ ਐ.....? ”
-“ਸਿਕੰਦਰ ਦਾ ਫੋਨ ਆਇਆ ਸੀ - ਉਹ ਪੰਦਰਾਂ ਕੁ ਮਿੰਟਾਂ ਬਾਅਦ ਫੇਰ ਕਰੂਗਾ - ਤੁਸੀ ਮੂੰਹ ਹੱਥ ਧੋ ਲਵੋ।”
ਪ੍ਰੀਤ ਉਠ ਕੇ ਮੂੰਹ ਹੱਥ ਧੋਣ ਚਲਾ ਗਿਆ।
-“ਅੱਜ ਥੋੜੀ ਜਿਆਦਾ ਪੀ ਲਈ - ਬੱਸ! ਹੁਣ ਦਾਰੂ ਨਹੀਂ ਪੀਣੀ।” ਉਹ ਮੂੰਹ ਪੂੰਝਦਾ ਕਹਿ ਰਿਹਾ ਸੀ।
-“..........। ”
-“ਆਹ੍ਹਏਂ ਬੈਠੀ ਐਂ ? ਮੈਂ ਪੀ ਕੇ ਤੈਨੂੰ ਕੁਛ ਬੋਲਿਆ ਤਾਂ ਨਹੀਂ?” ਉਸ ਨੇ ਗੰਭੀਰ ਬੈਠੀ ਹਨੀ ਨੂੰ ਪੁੱਛਿਆ।
-“......।” ਕੁੜੀ ਦਾ ਰੋਣ ਨਿਕਲ ਗਿਆ।
-“ਕੀ ਹੋ ਗਿਆ? ਹੈਂ! ਤੈਨੂੰ ਕਿਹਾ ਬਈ ਮੇਰਾ ਦਾਰੂ ਅੱਜ ਤੋਂ ਬੰਦ!” ਉਹ ਸਮਝ ਰਿਹਾ ਸੀ ਕਿ ਹਨੀ ਮੇਰੀ ਦਾਰੂ ਕਰ ਕੇ ਦੁਖੀ ਸੀ। ਉਸ ਨੇ ਅੰਦਰੋਂ ਆਪੇ ਨੂੰ ਲਾਹਨਤ ਪਈ।
ਟੈਲੀਫੋਨ ਫਿਰ ਖੜਕ ਪਿਆ।
ਪ੍ਰੀਤ ਨੇ ਹੀ ਚੁੱਕਿਆ। ਭਿਆਨਕ ਖਬਰ ਸਿਰ ਵਿਚ ਇੱਟ ਵਾਂਗ ਵੱਜੀ। ਪ੍ਰੀਤ ਦੇ ਦਿਮਾਗ ਵਿਚ ਬੇਬੇ ਯਾਦਾਂ ਬਣ, ਘੁੰਮਣ ਘੇਰੀਆਂ ਵਾਂਗ ਵਹਿਣ ਲੱਗ ਪਈ। ਉੇਹ ਇਕੋ ਰੱਟ ਹੀ ਰੱਟੀ ਜਾ ਰਿਹਾ ਸੀ, “ਬੇਬੇ ਦਾ ਸੰਸਕਾਰ ਨਾ ਕਰਿਓ! ਉਹਦੀ ਲਾਸ਼ ਨੂੰ ਕਿਸੇ ਹਸਪਤਾਲ ਵਿਚ ਫਰੀਜ਼ਰ ਵਿਚ ਹੀ ਲੁਆ ਦਿਓ! ਚਾਹੇ ਲੱਖ ਰੁਪਈਆ ਲੱਗ ਜਾਵੇ - ਮੈਂ ਕੱਲ੍ਹ ਨੂੰ ਹੀ ਪਹੁੰਚੂ - ਮੈਂ ਬੇਬੇ ਦੇ ਆਖਰੀ ਦਰਸ਼ਣ ਜਰੂਰ ਕਰਨੇ ਐਂ - ਸੰਸਕਾਰ ਨਾ ਕਰਿਓ ਬਾਈ ਬਣਕੇ - ਮੈਂ ਜਿਨੀ ਜਲਦੀ ਹੋ ਸਕਿਆ ਪਹੰਚੂਗਾ- ਬੇਬੇ ਨੇ ਮੇਰੇ ਬਾਰੇ ਕੁਛ ਕਿਹਾ ਸੀ?”
-“ਬਾਈ ਸੰਸਕਾਰ ਅਸੀਂ ਬਿਲਕੁਲ ਨਹੀਂ ਕਰਦੇ - ਤੂੰ ਜਲਦੀ ਪਹੁੰਚ - ਤੇਰੇ ਆਏ ਤੋਂ ਦਾਗ ਦਿਆਂਗੇ।” ਉਧਰੋਂ ਅਵਾਜ਼ ਆ ਰਹੀ ਸੀ।
-“ਚਾਹੇ ਲੱਖ ਰੁਪਈਆ ਲੱਗ ਜੇ-ਮੈਂ ਦਿਊਂ ਆਪੇ - ਬੇਬੇ ਨੂੰ ਫਰੀਜ਼ਰ ਵਿਚ ਲੁਆ ਦਿਓ - ਸੰਸਕਾਰ ਮੇਰੇ ਆਏ ਤੋਂ ਕਰਨੈਂ - ਸੁਣ ਗਿਆ?” ਪਾਗਲਾਂ ਵਾਂਗ ਗੱਲਾਂ ਕਰਦੇ ਪ੍ਰੀਤ ਨੇ ਫੋਨ ਰੱਖ ਦਿੱਤਾ ਤੇ “ਹਾਏ ਬੇਬੇ ਮੇਰੀਏ.....!” ਆਖ ਕੇ ਧੜੰ੍ਹਮ ਸੋਫੇ਼ ਤੇ ਡਿੱਗ ਪਿਆ।
ਉਹ ਸੋਫੇ ਦੀ ਕੰਨੀ ਤੇ ਪਿਆ ਧਰਾਲੀਂ ਰੋ ਪਿਆ, ਜਿਵੇ ਬੇਬੇ ਦੀ ਬੁੱਕਲ ਵਿਚ ਪਿਆ ਰੋ ਰਿਹਾ ਹੋਵੇ। ਇਕ ਖੂੰਜੇ ‘ਤੇ ਬੈਠੀ ਹਨੀ ਰੋ ਰਹੀ ਸੀ। ਉੱਚੀ ਉੱਚੀ ਰੋਂਦੇ ਪਾਪਾ ਨੂੰ ਸੁਣ ਕੇ ਬੱਚੇ ਹੇਠਾਂ ਉੱਤਰ ਆਏ।
-“ਕੀ ਹੋਇਆ ਮੰਮੀ? ਤੁਸੀ ਦੋਨੋਂ ਰੋਂਦੇ ਕਿਉਂ ਹੋ?”
-“ਬੇਟੇ ਤੁਹਾਡੀ ਦਾਦੀ ਮਰ ਗਈ।” ਹਨੀ ਨੇ ਦੱਸਿਆ ਤਾਂ ਬੱਚੇ ਵੀ ਮਸੋਸੇ ਗਏ। ਹਨੀ ਉਨ੍ਹਾਂ ਨੂੰ ਹਮੇਸ਼ਾਂ ਦਾਦੀ ਵੱਲੋ ਲਿਖੀਆਂ ਚਿੱਠੀਆਂ ਪੜ੍ਹ ਕੇ ਸੁਣਾਇਆ ਕਰਦੀ ਸੀ। ਜਿਨ੍ਹਾਂ ਵਿਚ ਦਾਦੀ ਵੱਲੋਂ ਪੋਤਿਆਂ ਨੂੰ ਸੋਨੇ ਦੀਆਂ ਚੈਨੀਆਂ ਬਣਾ ਕੇ ਦੇਣ ਦੇ ਵਾਅਦੇ ਹੁੰਦੇ, ਸੋਹਣੇ ਸੋਹਣੇ ਕੱਪੜੇ ਸੰਵਾਅ ਕੇ ਦੇਣ ਬਾਰੇ ਲਿਖਿਆ ਹੁੰਦਾ, ਪੋਤਿਆਂ ਬਿਨਾਂ ਦਿਲ ਨਾ ਲੱਗਣ ਬਾਰੇ ਲਿਖਵਾਇਆ ਹੁੰਦਾ। ਪੁੱਤ, ਨੂੰਹ ਅਤੇ ਫੁੱਲ ਵਰਗੇ ਪੋਤਰਿਆਂ ਦੇ ਮੁਖੜੇ ਦੇਖਣ ਨੂੰ ਤਰਸਦੀ ਦਾਦੀ, ਸਦਾ ਲਈ ਤੁਰ ਗਈ ਸੀ। ਸਭ ਕੁਝ ਦਿਲ ਦੀਆਂ ਦਿਲ ਵਿਚ ਲੈ, ਜਹਾਨੋਂ ਕੂਚ ਕਰ ਗਈ ਸੀ।
ਪ੍ਰੀਤ ਨੇ ਟਿਕਟਾਂ ਵਾਲੇ ਦਫਤਰ ਨੂੰ ਫੋਨ ਘੁਮਾਇਆਂ। ਫੋਨ ਕਿਸ ਨੇ ਚੁੱਕਣਾ ਸੀ? ਰਾਤ ਦੇ ਅੱਠ ਤਾਂ ਵੱਜ ਚੁੱਕੇ ਸਨ। ਏਅਰਪੋਰਟ ਤੇ ਫੋਨ ਕੀਤਾ। ਕੋਈ ਸੀਟ ਖਾਲੀ ਨਹੀਂ ਸੀ। ਫਲਾਈਟਾਂ ਬੁੱਕ ਜਾ ਰਹੀਆਂ ਸਨ। ਹਾਰ ਕੇ ਪ੍ਰੀਤ ਨੇ ਦਾਰੂ ਫਿਰ ਝੋਅ ਲਈ।
ਹਨੀ ਨੇ ਆਪਣੇ ਮਾਂ ਬਾਪ ਨੂੰ ਫੋਨ ਕਰ ਦਿੱਤਾ। ਦਾਰੂ ਪੀਂਦੇ ਪ੍ਰੀਤ ਨੂੰ ਬੇਬੇ ਦੀਆਂ ਉਹ ਗੱਲਾਂ ਯਾਦ ਆ ਰਹੀਆਂ ਸਨ ਜਦ ਉਹ ਕਾਲਜ ਪੜ੍ਹਦਾ ਸੀ ਅਤੇ ਕਬੱਡੀ ਖੇਡਦਾ ਹੁੰਦਾ ਸੀ। ਬੇਬੇ ਨੇ ਸਵੇਰੇ ਸਵੇਰੇ ਪ੍ਰੀਤ ਨੂੰ ਦਹੀਂ ਦਾ ਕਟੋਰਾ ਪਿਆ ਕੇ ਉਠਾਉਣਾ। ਚਾਹ ਕਦੇ ਨਾ ਪੀਣ ਦੇਣੀ, “ਇਹ ਕਾਲਜਾ ਸਾੜਦੀ ਐ ਅੱਗ ਲੱਗੜੀ - ਪੁੱਤ!” ਕਦੇ ਕਹਿਣਾ, “ਤੂੰ ਰੋਟੀ ਅੱਜ ਥੋੜ੍ਹੀ ਖਾਧੀ ਐ ਸ਼ੇਰਾ?” ਕਦੇ ਕਹਿਣਾ, “ਪੁੱਤ ਤੂੰ ਰਾਤ ਆਇਆ ਨਹੀਂ ਟੂਲਾਮੈਂਟ ਤੋਂ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ ਮੈਂ ਕੱਲ੍ਹ ਰੋਟੀ ਵੀ ਨਹੀਂ ਖਾਧੀ।” ਤਾਂ ਪ੍ਰੀਤ ਨੇ ਹੱਸ ਕੇ ਅੱਗੋ ਆਖ ਦੇਣਾ, “ਬੇਬੇ ਟੂਰਨਾਮੈਂਟ ਤੇ ਟਾਇਮ ਲੱਗ ਹੀ ਜਾਂਦੈ- ਪਰ ਬੇਬੇ, ਤੇਰੇ ਰੋਟੀ ਨਾ ਖਾਣ ਨਾਲ ਮੈਨੂੰ ਤਾਂ ਕੋਈ ਫਇਦਾ ਨਹੀਂ ਹੋਇਆ।” ਤਾਂ ਬੇਬੇ ਬੱਸ, “ਜਾਹ ਵਗਜਾ ਪਰ੍ਹੇ ਕੁੱਤਾ ਕਿਸੇ ਥਾਂ ਦਾ!” ਆਖ ਕੇ ਪੁੱਤਰ ਨੂੰ ਪਿਆਰ ਕਰਦੀ।
ਫਿਰ ਪ੍ਰੀਤ ਨੂੰ ਯਾਦ ਆਇਆ ਜਦ ਉਹ ਵਿਆਹ ਕਰਵਾ ਕੇ ਪੱਕਾ ਹੋਣ ਤਂੋ ਬਾਅਦ ਇੰਡੀਆਂ ਗਿਆ ਸੀ। ਤਾਂ ਬੇਬੇ ਨੇ ਮੂੰਹ ਵੱਟ ਲਿਆ ਸੀ, “ਕਿਵੇਂ ਦੁੱਧ ਮੱਖਣਾਂ ਨਾਲ ਪਾਲਿਆ ਸੀ- ਦੇਖ ਕਿਮੇਂ ਸੁੱਕੀ ਜਿਹੀ ਬੂਥੀ ਕੱਢ ਕੇ ਆ ਗਿਐ ਕੋਹੜ੍ਹੀ!” ਤਾਂ ਪ੍ਰੀਤ ਨੇ ਚਾਂਭਲ ਕੇ ਕਿਹਾ, “ਉਏ ਬੇਬੇ ਹੁਣ ਤਾਂ ਨਾ ਮੈਨੂੰ ਵੱਢੂ ਖਾਊਂ ਕਰਿਆ ਕਰ- ਹੁਣ ਤਾਂ ਮੈਂ ਬਾਪੂ ਬਣਨ ਵਾਲਾ ਐ।” ਤਾਂ ਬੇਬੇ ਨੇ ਮੂਹਰਿਓਂ ਹੂਰਾ ਸਿੰਨ੍ਹ ਲਿਆ, “ਮਾਰ ਕੇ ਲਫੇੜਾ ਮੂੰਹ ਭੰਨਦੂੰ ਮੈਂ - ਵੱਡਾ ਬਾਪੂ - ਹੁਣ ਨੀ ਜਾਣ ਦੇਣਾ ਤੈਨੂੰ ਮੈਂ ਬਾਹਰ - ਹਨਿੰਦਰ ਨੂੰ ਵੀ ਮੈਂ ਐਥੇ ਈ ਮੰਗਵਾ ਲੈਣੈਂ-ਘਰੇ ਕੀ ਘਾਟਾ ਐ-ਆਬਦਾ ਕਰਿਓ ਖਾਇਓ-ਉਸ ਚੰਦਰੇ ਮੁਲਕ ਦਾ ਕੀ ਆਸਰਾ ਜਿਹੜਾ ਬੰਦੇ ਨੂੰ ਘੁਣ ਮਾਂਗੂੰ ਖਾਂਦੈ? ਐਹੋ ਜਿਹਾ ਪੈਸਾ ਅਸੀਂ ਅੱਗ ਲਾਉਣੈਂ! ਕਿਵੇ ਪਾਲ ਪਲੋਸ ਕੇ ਵੱਡਾ ਕੀਤਾ ਸੀ- ਹੁਣ ਮੂੰਹ ਕੱਢੀ ਫਿਰਦੈ, ਜਿਵਂੇ ਅਮਲੀ ਹੁੰਦੈ-ਉਹ ਤਾਂ ਬਾਹਰ ਭੇਜਣ ਲਈ ਵੱਡੇ ਈ ਮਗਰ ਪੈ ਗਏ-ਤੇਰੇ ਬਾਪੂ ਜੀ ਜਿਉਂਦੇ ਹੁੰਦੇ ਤੈਨੂੰ ਮੈਂ ਜਮਾ ਨਾ ਜਾਣ ਦਿੰਦੀ - ਸੱਚੀ ਗੱਲ ਐ ਸਿਰ ਦੇ ਸਾਈਂ ਬਿਨਾ ਤੀਮੀ ਕੱਖ ਦੀ ਨਹੀਂ ।” ਬੇਬੇ ਡੁਸਕ ਪਈ।
-“ਬੇਬੇ ਤੂੰ ਕਿਹੜੀਆਂ ਗੱਲਾਂ ਛੇੜ ਕੇ ਬਹਿ ਗਈ? ਹੁਣ ਕਿਵੇਂ ਮੇਰਾ ਖਹਿੜਾ ਵੀ ਛੱਡੇਂਗੀ?” ਪ੍ਰੀਤ ਦਿਲੋਂ ਦੁਖੀ ਹੋ ਗਿਆ।
-“ਹੁਣ ਤੂੰ ਮੈਨੂੰ ਇਹ ਦੱਸ ਬਈ ਬਾਹਰ ਹੋਰ ਕਿੰਨਾ ਕੁ ਚਿਰ ਧੱਕੇ ਖਾਣੇ ਐਂ?” ਬੇਬੇ ਤੁਰੰਤ ਇਕ ਪਾਸਾ ਚਾਹੁੰਦੀ ਸੀ।
-“ਬੱਸ ਬੇਬੇ- ਆਹ ਹੋਰ ਚਾਰ ਸਾਲ ਲਾ ਲਈਏ-ਫਿਰ ਮੋੜੇ ਪਾ ਲਵਾਂਗੇ।” ਪ੍ਰੀਤ ਨੇ ਫੋਕਾ ਧਰਵਾਸ ਦਿੱਤਾ। ਨਾਲੇ ਉਸ ਨੂੰ ਪ੍ਰਪੱਕ ਪਤਾ ਸੀ ਕਿ ਉਹ ਯੂਰਪ ਦੀ ਸੁਨਹਿਰੀ ਜੇਲ੍ਹ ਤੋਂ ਕਦੇ ਵੀ ਆਜ਼ਾਦ ਨਹੀਂ ਹੋਵੇਗਾ।
-“ਉਦੋਂ ਨੂੰ ਮੈਂ ਤੁਰਜੂੰ।”
-“ਉਏ ਬੇਬੇ! ਅਸੀਂ ਐਨੇ ਜਾਣੇ ਤੈਨੂੰ ਐਡੀ ਛੇਤੀ ਤੁਰਨ ਦਿੰਨੇ ਐਂ? ਅਜੇ ਤਾਂ ਤੂੰ ਛੋਟੇ ਪੋਤੇ ਖਿਡਾਉਣੇ ਐਂ।”
-“ਚੰਗਾ! ਹੁਣ ਤੂੰ ਲੰਗਰ ਝੁਲਸ ਲੈ।”
ਬੇਬੇ ਪ੍ਰੀਤ ਦੇ ਰੋਟੀ ਖਾਣ ਤੋਂ ਬਾਅਦ ਆਮ ਹੀ ਆਖਦੀ, “ਤੂੰ ਅੱਜ ਰੋਟੀ ਬਲਾਅ ਥੋੜ੍ਹੀ ਖਾਧੀ ਐ ਪੁੱਤ-ਦਾਲ ਸੁਆਦ ਨਹੀਂ ਸੀ?” ਤਾਂ ਪ੍ਰੀਤ ਆਖਦਾ, “ਬੇਬੇ ਜਿੰਨੀ ਭੁੱਖ ਸੀ ਖਾ ਲਈ-ਹੋਰ ਅੰਨ ਨਾਲ ਕੋਈ ਵੈਰ ਐ?” ਤੇ ਫਿਰ ਵਾਪਸੀ ਤੇ ਤੁਰਦੇ ਪ੍ਰੀਤ ਨੂੰ ਅੱਖਾਂ ਭਰ ਕੇ ਬੇਬੇ ਨੇ ਆਖਿਆ ਸੀ, “ਜਲਦੀ ਮਿਲ ਜਾਇਆ ਕਰ ਪੁੱਤ! ਅਗਲੀ ਵਾਰੀ ਹਨਿੰਦਰ ਨੂੰ ਨਾਲ ਲੈ ਕੇ ਆਈਂ-ਖਬਰੇ ਕਿੰਨੇ ਦਿਨ ਦਾ ਮੇਲਾ ਗੇਲਾ ਐ? ਨਾਲੇ ਹਨਿੰਦਰ ਕੋਲੇ ਪੁੱਤ ਹੋਵੇ ਚਾਹੇ ਧੀ, ਦਿਲ ਤੇ ਨਾ ਲਾਈਂ-ਸਭ ਗੁਰੂ ਦੀਆਂ ਦਾਤਾਂ ਐ ਸ਼ੇਰਾ-ਮੇਰੇ ਵਲੋਂ ਹਨਿੰਦਰ ਨੂੰ ਪਿਆਰ ਦੇਈਂ-ਬੱਚਾ ਬੱਚੀ ਹੋਣ ਤੇ ਮੈਨੂੰ ਜਲਦੀ ਚਿੱਠੀ ਪਾਈਂ-ਨਾਲੇ ਸ਼ੇਰਾ ਖਾ ਪੀ ਲਿਆ ਕਰੋ-ਨਿਰਾ ਪੈਸਾ ਈ ਨਹੀਂ ਸਾਰਾ ਕੁਛ ਹੁੰਦਾ-ਸਿਹਤ ਐ ਤਾਂ ਸਾਰਾ ਕੁਝ ਐ।” ਤੇ ਬੇਬੇ ਦੇ ਹੰਝੂ ‘ਪਰਲ-ਪਰਲ’ ਵਹਿ ਰਹੇ ਸਨ।
ਤੁਰਦੇ ਪ੍ਰੀਤ ਨੂੰ ਬੇਬੇ ਨੇ ਦੁੱਧ ਦਾ ਛੰਨਾ ਪਿਆਇਆ ਅਤੇ ਸ਼ਗਨ ਕਰਨ ਲਈ ਗੱਡੀ ਦੇ ਟਾਇਰਾਂ ਤੇ ਪਾਣੀ ਡੋਹਲਿਆ ਸੀ। ਗੱਡੀ ਦਿੱਲੀ ਨੂੰ ਤੁਰ ਗਈ ਸੀ, ਪਰ ਬੇਬੇ ਦੀਆਂ ਅੱਖਾਂ ਦਾ ਹੜ੍ਹ ਨਹੀਂ ਰੁਕਿਆ ਸੀ। ਸਾਰੀ ਰਾਤ ਅਤੇ ਸਾਰਾ ਦਿਨ ਬੇਬੇ ਨੇ ਕੁਝ ਖਾਧਾ ਪੀਤਾ ਨਹੀਂ ਸੀ। ਚਾਹੇ ਬੇਬੇ ਕੋਲ ਦੋ ਪੁੱਤ ਤੇ ਦੋ ਨੂੰਹਾਂ ਸਨ। ਪਰ ਬੇਬੇ ਸਾਰਿਆਂ ਤੋਂ ਛੋਟੇ ਨੂੰ ਬੜਾ ਮੋਹ ਕਰਦੀ ਸੀ।
ਸਮਾਂ ਪਾ ਕੇ ਹਨੀ ਨੇ ਪਹਿਲਾਂ ਇਕ ਅਤੇ ਫਿਰ ਦੂਜੇ ਪੁੱਤ ਨੂੰ ਜਨਮ ਦਿੱਤਾ।
ਖਬਰ ਪੁੱਜਣ ਤੇ ਮੰਜੇ ਨਾਲ ਜੁੜੀ ਬੇਬੇ ‘ਊਰੀ’ ਬਣ ਗਈ। ਉਸ ਨੇ ਗੁਰਦੁਆਰੇ ਦੇਗ ਕਰਵਾ ਕੇ ਸਾਰੇ ਪਿੰਡ ਵਿਚ ਲੱਡੂ ਵੰਡੇ। ਲੋਹੜੀ ਤੇ ਕੁੜੀਆਂ ਸੰਗ ਰਲ ਕੇ ਖੁਦ ਗਿੱਧਾ ਪਾਇਆ ਸੀ।
ਹੁਣ ਤਾਂ ਬੇਬੇ ਦੀ ਬੱਸ ਇਕੋ ਖਾਹਿਸ਼ ਸੀ ਕਿ ਪੁੱਤ, ਨੂੰਹ ਅਤੇ ਪੋਤਰੇ ਉਸ ਨੂੰ ਮਿਲ ਜਾਣ। ਚਿੱਠੀਆਂ ਤੇ ਪ੍ਰੀਤ ਨੂੰ ਤਾਕੀਦਾਂ ਕੀਤੀਆਂ ਹੁੰਦੀਆਂ, ਨਹੋਰੇ ਦਿੱਤੇ ਹੁੰਦੇ ਤੇ ਕਦੇ ਕਦੇ ਗਾਹਲਾਂ ਵੀ ਕੱਢੀਆਂ ਹੁੰਦੀਆਂ। ਪੋਤਰਿਆਂ ਦੀਆਂ ਫੋਟੋਆਂ ਬੇਬੇ ਦੇ ਸਿਰਹਾਣੇ ਰੱਖੀਆਂ ਹੁੰਦੀਆਂ। “ਮੈਨੂੰ ਜਿਉਂਦੀ ਨੂੰ ਮਿਲ ਜਾਵੋ-ਫੇਰ ਕੀ ਫਾਇਦਾ?” ਕਦੇ ਕਦੇ ਬੇਬੇ ਦਾ ਅਜਿਹਾ ਡਰ ਵੀ ਦਿੱਤਾ ਹੁੰਦਾ। ਪਰ ਯੂਰਪ ਦੀ ਜਿ਼ੰਦਗੀ ਹੀ ਅਜਿਹੀ ਸੀ ਕਿ ਪ੍ਰੀਤ ਅਤੇ ਹਨੀ ਦਿਲੋਂ ਚਾਹੁੰਦੇ ਹੋਏ ਵੀ ਜਾ ਨਾ ਸਕੇ। ਕਦੇ ਛੁੱਟੀ ਦੀ ਮੁਸੀਬਤ ਹੁੰਦੀ ਅਤੇ ਹੱਥ ਤੰਗ ਹੁੰਦਾ...।
ਸੱਸ ਅਤੇ ਸਹੁਰੇ ਦੀ ਘੰਟੀ ਦੀ ਅਵਾਜ਼ ਨਾਲ ਪ੍ਰੀਤ ਦੀ ਸੋਚ ਟੁੱਟੀ।
ਹਨੀ ਨੇ ਦਰਵਾਜ਼ਾ ਖੋਹਲਿਆ।
ਸੱਸ ਅਤੇ ਸਹੁਰਾ ਦਿਲੋਂ ਘੋਰ ਦੁਖੀ ਅੰਦਰ ਆਏ ਤਾਂ ਪ੍ਰੀਤ ਦੇ ਜਜ਼ਬੇ ਦਾ ਬੱਝਿਆ ਬੰਨ੍ਹ ਫਿਰ ਹਿੱਲ ਪਿਆ, “ਹਾਏ ਬਾਪੂ ਜੀ, ਮੇਰੀ ਬੇਬੇ ਮਰਗੀ... !” ਉਸ ਨੇ ਹਮਦਰਦ ਸਹੁਰੇ ਗਲ ਲੱਗ ਕੇ ਧਾਹ ਮਾਰੀ।
-“ਜੇਤਾ ਚੀਰੀ ਲਿਖਿਆ॥ ਤੇਤੇ ਕਰਮ ਕਮਾਹਿ॥ ਘੱਲੇ ਆਵਹਿ ਨਾਨਕਾ॥ ਸੱਦੇ ੳੁਿਠ ਜਾਹਿ॥”
-“ਸੂਰਜ ਕਿਰਣਿ ਮਿਲੇ ਜਲ ਕਾ ਜਲ ਹੂਆ ਰਾਮ॥” ਸਹੁਰੇ ਸਰਮੁਖ ਸਿੰਘ ਨੇ ਪ੍ਰੀਤ ਨੂੰ ਜੱਫੀ ਵਿਚ ਲੈ ਕੇ ਥਾਪੜਿਆ।
-“ਬਾਪੂ ਜੀ, ਮੈਨੂੰ ਜਲਦੀ ਟਿਕਟ ਦਾ ਪ੍ਰਬੰਧ ਕਰ ਕੇ ਤੋਰ ਦਿਓ-ਤੁਹਾਨੂੰ ਇਥੇ ਬੜੀ ਦੁਨੀਆ ਜਾਣਦੀ ਐ।”
-“ਤੂੰ ਕੱਲਾ ਈ ਕਿਉਂ ਪੁੱਤਰਾ-ਹਨੀ ਤੇ ਬੱਚੇ ਵੀ ਨਾਲ ਜਾਣਗੇ।”
-“ਨਹੀਂ ਬਾਪੂ ਜੀ ਸਾਡੇ ਕੋਲੇ ਐਨੇ ਪੈਸੇ ਹੈਨੀ।”
-“ਅਸੀਂ ਬੈਠੇ ਐਂ ਅਜੇ।” ਸੱਸ ਨੇ ਕਿਹਾ।
ਮੁਸ਼ਕਿਲ ਹੱਲ ਹੋ ਗਈ।
ਪ੍ਰੀਤ ਦਾਰੂ ਪੀਂਦਾ, ਰੋਂਦਾ ਰਿਹਾ। ਸੱਸ, ਸਹੁਰਾ ਅਤੇ ਹਨੀ ਗੱਲਾਂ ਕਰਦੇ ਰਹੇ। ਉਹ ਪ੍ਰੀਤ ਦਾ ਦੁੱਖ ਆਪਣਾ ਦੁੱਖ ਸਮਝ ਰਹੇ ਸਨ। ਪ੍ਰੀਤ ਨੇ ਉਹਨਾਂ ਨੂੰ ਕਦੇ ਕੰਡੇ ਦੀ ਤਕਲੀਫ ਨਹੀਂ ਦਿੱਤੀ ਸੀ। ਸੱਤਾਂ ਧੀਆਂ ਵਰਗਾ ਇਕੋ ਇਕ ਜਮਾਈ ਸੀ।
ਅਗਲੇ ਦਿਨ ਟਿਕਟਾਂ ਲਈ ਭੱਜ ਨੱਠ ਸ਼ੁਰੂ ਹੋ ਗਈ। ਦੋ ਦਿਨ ਸੀਟਾਂ ਨਾ ਮਿਲੀਆਂ। ਇੰਡੀਆ ਤੋਂ ਫੋ਼ਨ ਤੇ ਫੋ਼ਨ ਆ ਰਹੇ ਹਨ। ਪ੍ਰੀਤ ਉਸ ਦੇ ਪੁੱਜਣ ਤੱਕ ਬੇਬੇ ਦਾ ਸੰਸਕਾਰ ਨਹੀਂ ਚਾਹੁੰਦਾ ਸੀ। ਪਿਛਲੇ ਰਿਸ਼ਤੇਦਾਰ ਲਾਸ਼ ਦੀ ਖੱਜਲ ਖੁਆਰੀ ਤੋਂ ਤੰਗ ਸਨ। ਉਹ ਜਲਦੀ ਸੰਸਕਾਰ ਦੇ ਹੱਕ ਵਿਚ ਸਨ। ਬੁੜ੍ਹੀਆਂ ਆਪਣੀ-ਆਪਣੀ ਵਿਚਾਰ ਕਰ ਰਹੀਆਂ ਸਨ। ਉਹਨਾਂ ਮੁਤਾਬਿਕ ਲਾਸ਼ ਨੂੰ ਰੋਲਣਾ ਨਹੀਂ ਚਾਹੀਦਾ ਸੀ।
ਤੀਜੇ ਦਿਨ ਸੀਟਾਂ ਮਿਲੀਆਂ।
ਪ੍ਰੀਤ ਪਰਿਵਾਰ ਸਮੇਤ ਪਿੰਡ ਪੁੱਜਿਆ ਤਾਂ ਬੇਬੇ ਦਾ ਸੰਸਕਾਰ ਕਰ ਦਿੱਤਾ ਗਿਆ ਸੀ। ਉਹ ਭਰਾਵਾਂ ਅਤੇ ਰਿਸ਼ਤੇਦਾਰਾਂ ਨਾਲ ਲੜਿਆ ਅਤੇ ਫਿਰ ਬੇਵੱਸ ਹੋ ਕੇ ਰੱਜ ਕੇ ਬੇਬੇ ਨੂੰ ਰੋਇਆ, ਔਰਤਾਂ ਵਾਂਗ! ਸਾਰੀ ਰਾਤ ਅਤੇ ਸਾਰਾ ਦਿਨ ਉਹ ਰੋਂਦਾ ਰਿਹਾ, ਬੱਚਿਆਂ ਵਾਂਗ ਕਲੇਸ਼ ਜਿਹਾ ਕਰਦਾ ਰਿਹਾ।
ਅਗਲੀ ਰਾਤ ਉਹ ਬੇਸਬਰਾ ਜਿਹਾ ਹੋ ਕੇ ਬੇਬੇ ਦੇ ਸਿਵੇ ਤੇ ਚਲਾ ਗਿਆ। ਬੇਬੇ ਇਕ ਸੁਆਹ ਦੀ ਢੇਰੀ ਬਣੀ ਪਈ ਸੀ। ਉਸ ਦੇ ਹੰਝੂ ਸੁਆਹ ਤੇ ਕਿਰਦੇ ਰਹੇ।
-“ਬੇਬੇ....!” ਉਸ ਨੇ ਪਾਗਲਾਂ ਵਾਂਗ ਹਾਕ ਮਾਰੀ।
-“....।’
-“ਬੇਬੇ ...!!” ਉਹ ਹੋਰ ਉੱਚੀ ਬੋਲਿਆ। ਉਸ ਦੀ ਅਵਾਜ਼ ਅਗਲੇ ਪਿੰਡ ਦੀ ਜੂਹ ਨਾਲ ਟਕਰਾ ਕੇ ਪਰਤ ਆਈ।
-“....।’
-“ਮੈਨੂੰ ਕੱਲ੍ਹ ਦੀ ਕਿਸੇ ਨੇ ਰੋਟੀ ਤਾਂ ਕੀ ਪੁੱਛਣੀ ਸੀ? ਚਾਹ ਵੀ ਨਹੀਂ ਪੁੱਛੀ ਬੇਬੇ!...ਬੇਬੇ...!!” ਉਹ ਚੀਕਿਆ ਤਾਂ ਪਿੱਛੋਂ ਕਿਸੇ ਨੇ ਉਸ ਦਾ ਮੋਢਾ ਆ ਘੁੱਟਿਆ। ਉਸ ਨੇ ਪਿੱਛੇ ਪਰਤ ਕੇ ਦੇਖਿਆ ਤਾਂ ਹਨੀ ਖੜ੍ਹੀ ਸੀ। ਉਸ ਦੀ ਜੀਵਨ-ਜੋਤੀ, ਜੀਵਨ-ਸਾਥਣ, ਹਮਦਰਦੀ ਦੀ ਇਕ ਮੂਰਤ! ਉਹ ਧਾਹ ਮਾਰ ਕੇ ਹਨੀ ਦੇ ਗਲ ਲੱਗ ਗਿਆ। ਉਸ ਨੂੰ ਮਾਂ ਦੀ ਬੁੱਕਲ ਵਰਗਾ ਨਿੱਘ ਆਇਆ।
-“ਚੱਲੋ ਘਰ ਚੱਲੀਏ!”
-“ਤੇ ਬੇਬੇ...?”
-“ਜਾਣ ਵਾਲੇ ਕਦੇ ਨਹੀਂ ਮੁੜਦੇ-ਚਾਹੇ ਉਹ ਕਿਤਨੇ ਵੀ ਆਪਣੇ ਹੋਣ- ਕੁਦਰਤ ਦਾ ਗੇੜ ਹੀ ਐਸਾ ਹੈ।”
-“ਹੁਣ ਬੇਬੇ ਜਮਾ ਈ ਨਹੀਂ ਮੁੜਦੀ?”
-“ਚਲੋ ਘਰ ਚਲੋ- ਆਪਣਾ ਉਹਨਾਂ ਨਾਲ ਇਤਨਾ ਕੁ ਹੀ ਨਾਤਾ ਸੀ।” ਤੇ ਹਨੀ ਦੇ ਤੋਰਨ 'ਤੇ ਉਹ ਬੇਬੇ ਦੀਆਂ ਯਾਦਾਂ ਦੇ ਫੁੱਲ ਅਤੇ ਵਿਛੋੜੇ ਦਾ ਸੱਲ ਦਿਲ ਵਿਚ ਲੈ, ਕਿਸੇ ਗ਼ੈਬੀ ਦਰਿਆਵਾਂ ਦੇ ਵਹਿਣ ਵਿਚ ਵਹਿੰਦਾ ਘਰ ਨੂੰ ਤੁਰ ਪਿਆ।
ਉਪਰ ਅਕਾਸ਼ ਵਿਚੋਂ ਘੋਰ ਉਦਾਸ ਚੰਦਰਮਾ ਉਹਨਾਂ ਨੂੰ ਚੁੱਪ ਚਾਪ ਤੱਕ ਰਿਹਾ ਸੀ। ਪੰਦਰਾਂ ਜੀਆਂ ਦੀ ਬੇਬੇ ਸ਼ਮਸ਼ਾਨ ਭੂਮੀ ਦੀ ਬੁੱਕਲ ਵਿਚ ਹਮੇਸ਼ਾ ਲਈ ਇੱਕਲੀ ਸੁੱਤੀ ਪਈ ਸੀ।

ਬੇਬੇ ਦਾ ਸੰਦੂਕ.......... ਕਹਾਣੀ
ਗਿੱਲ ਸ਼ੁਰੂ ਤੋਂ ਹੀ ਜਜ਼ਬਾਤੀ ਲੜਕਾ ਸੀ।
ਉਹ ਸਾਰੇ ਭੈਣ-ਭਰਾ ਆਪਣੀ ਦਾਦੀ ਨੂੰ 'ਬੇਬੇ' ਕਹਿ ਕੇ ਬੁਲਾਉਂਦੇ ਸਨ। ਬੇਬੇ ਜੀ ਹਮੇਸ਼ਾ ਪਾਠ ਕਰਦੇ ਰਹਿੰਦੇ। ਉਹਨਾਂ ਦੇ ਮੱਥੇ ਤੋਂ ਹਮੇਸ਼ਾ ਹੀ ਗੁਰਬਾਣੀਂ ਦਾ ਨੂਰ ਵਰ੍ਹਦਾ ਰਹਿੰਦਾ ਸੀ। ਜਦ ਗਿੱਲ ਅੱਠਵੀਂ ਕਲਾਸ ਵਿਚ ਪੜ੍ਹਦਾ ਸੀ ਤਾਂ ਬੇਬੇ ਜੀ ਸਵਰਗ ਸਿਧਾਰ ਗਏ ਸਨ। ਉਹਨਾਂ ਨੇ ਹਰ ਵਕਤ ਗਾਇਨ ਕਰਦੇ ਰਹਿਣਾ, "ਜਿਸੁ ਕੇ ਸਿਰੁ ਊਪਰਿ ਤੂੰ ਸੁਆਮੀ॥ ਸੋ ਦੁੱਖ ਕੈਸਾ ਪਾਵੈ॥ ਬੋਲ ਨ ਜਾਣਾ ਮਾਇਆ ਮਦੁ ਮਾਤਾ॥ ਮਰਣਾ ਚੀਤਿ ਨ ਆਵੈ॥" ਜਾਂ ਫਿਰ ਜਪੁਜੀ ਸਾਹਿਬ ਦਾ ਪਾਠ ਕਰਦੇ ਰਹਿਣਾ ਜਾਂ ਸੁਖਮਨੀ ਸਾਹਿਬ ਦਾ! ਬੇਬੇ ਨੇ ਗਿੱਲ ਦੇ ਕੰਨਾਂ ਤੱਕ ਗੁਰਬਾਣੀ ਪਹੁੰਚਾਉਣੀ ਅਤੇ ਉਸ ਦੇ ਚਿਹਰੇ ਨੂੰ ਨਿਹਾਰਨਾ, ਜਿਵੇਂ ਉਹ ਸਾਰਾ
ਕੁਝ ਸਮਝਦਾ ਹੋਵੇ।
-"ਇਸ ਮੁੰਡੇ ਦੀ ਤਾਂ ਦੇਵਤਾ ਬੁੱਧੀ ਐ।" ਕਦੇ-ਕਦੇ ਬੇਬੇ ਜੀ ਨੇ ਆਖਣਾ।
ਬੇਬੇ ਜੀ ਹਮੇਸ਼ਾ ਹੀ ਗਊਆਂ ਨੂੰ ਆਟੇ ਦਾ ਪੇੜਾ ਦਿਆ ਕਰਦੇ ਸਨ। ਜਿਤਨੀਆਂ ਵੀ ਗਊਆਂ ਵੱਗ ਵਿਚ ਜਾਣ ਲਈ ਉਹਨਾਂ ਦੀ ਗਲੀ ਵਿਚੋਂ ਗੁਜ਼ਰਦੀਆਂ, ਬੇਬੇ ਜੀ ਨੇ ਉਤਨੀਆਂ ਨੂੰ ਹੀ ਪੇੜਾ ਦੇਈ ਜਾਣਾ। ਗਊਆਂ ਦੀ ਵੀ ਇਕ ਤਰ੍ਹਾਂ ਨਾਲ ਆਦਤ ਜਿਹੀ ਹੀ ਬਣ ਗਈ ਸੀ ਕਿ ਉਹ ਵੱਗ ਵਿਚ ਜਾਣ ਵੇਲੇ ਉਹਨਾਂ ਦੇ ਦਰਵਾਜੇ ਅੱਗੇ ਰੁਕ ਕੇ ਜਾਂਦੀਆਂ। ਉਤਨਾ ਚਿਰ ਨਹੀਂ ਹਿਲਦੀਆਂ ਸਨ, ਜਿੰਨਾਂ ਚਿਰ ਉਹਨਾਂ ਨੂੰ ਪੇੜਾ ਨਾ ਮਿਲ ਜਾਂਦਾ। ਬੇਬੇ ਵੀ ਇਕ ਆਟੇ ਦੀ ਬੋਰੀ ਉਹਨਾਂ ਵਾਸਤੇ ਹੀ ਸਪੈਸ਼ਲ ਪਿਹਾ ਕੇ ਰੱਖਦੀ ਸੀ। ਕਦੇ ਆਟਾ ਮੁੱਕਣ ਦੀ ਨੌਬਤ ਹੀ ਨਹੀਂ ਆਈ ਸੀ।
ਕਈ ਗਊਆਂ 'ਮਾਰਨ-ਖੰਡੀਆਂ' ਵੀ ਸਨ। ਪਰ ਬੇਬੇ ਦੇ ਉਹ ਹੱਥ ਚੱਟਦੀਆਂ ਰਹਿੰਦੀਆਂ। ਕਦੇ ਵੀ ਕਿਸੇ ਗਊ ਨੇ ਉਹਨਾਂ ਨੂੰ ਸਿੰਗ ਮਾਰਨ ਦੀ ਕੋਸਿ਼ਸ਼ ਨਹੀਂ ਕੀਤੀ ਸੀ। ਸਗੋਂ ਦੇਖ ਕੇ ਕੰਨ ਹਿਲਾਉਂਦੀਆਂ ਅਤੇ ਕਦੇ-ਕਦੇ ਰੰਭਦੀਆਂ ਵੀ।
ਕਦੇ-ਕਦੇ ਬੁੜ੍ਹੀਆਂ ਬੇਬੇ ਨੂੰ ਆਖਦੀਆਂ:
-"ਕੁੜ੍ਹੇ ਨਿਹਾਲ ਕੁਰੇ-ਮਾਰਨ ਖੰਡੀਆਂ ਗਾਈਆਂ ਦਾ ਕਦੇ ਵਿਸਾਹ ਨ੍ਹੀ ਕਰੀਦਾ ਹੁੰਦਾ! ਕੀ ਪਤੈ ਕਿਸੇ ਜੁਆਕ ਦੇ ਢੁੱਡ ਈ ਮਾਰ ਜਾਣ?"
ਪਰ ਬੇਬੇ ਜੀ ਕਹਿੰਦੇ, "ਗਊ ਦੀਆਂ ਜਾਈਆਂ ਦੀ ਵਿਚਾਰੀਆਂ ਦੀ ਮੇਰੇ ਪੋਤੇ ਪੋਤੀਆਂ ਨਾਲ ਕੀ ਦੁਸ਼ਮਣੀਂ ਐਂ?" ਪਰ ਬੁੜ੍ਹੀਆਂ ਆਦਤ ਤੋਂ ਮਜ਼ਬੂਰ ਪਾਸੇ ਜਾ ਕੇ ਗੱਲਾਂ ਕਰਦੀਆਂ:
-"ਨਿਹਾਲ ਕੁਰ ਨੂੰ ਉਦੇਂ ਪਤਾ ਲੱਗੂ - ਜਿੱਦੇਂ ਕਿਸੇ ਜੁਆਕ ਦਾ ਢਿੱਡ ਪਾੜਤਾ।"
ਜਿਸ ਦਿਨ ਬੇਬੇ ਜੀ ਕਿਤੇ ਬਾਹਰ ਜਾਂਦੇ ਤਾਂ ਗਿੱਲ ਦੀ ਮਾਂ ਨੂੰ ਆਖ ਜਾਂਦੇ:
-"ਗੁਰਨਾਮ ਕੁਰੇ-ਗਾਈਆਂ ਨੂੰ ਪੇੜਾ ਜਰੂਰ ਦੇਈਂ-ਦੇਖੀਂ ਭੁੱਲੀਂ ਨਾ-ਗੋਕਾ ਹਾਉਕਾ ਲੈਂਦੈ!" ਕਿਉਂਕਿ ਗਿੱਲ ਦੀ ਮਾਂ, ਬੇਬੇ ਦੀਆਂ ਸਾਰੀਆਂ ਨੂੰਹਾਂ ਤੋਂ ਵੱਡੀ ਸੀ। ਪਰ ਗਊਆਂ ਉਸ ਤੋਂ ਪੇੜਾ ਨਹੀਂ ਲੈਂਦੀਆਂ ਸਨ। ਬੱਸ! ਪੇੜੇ ਵਾਲਾ ਹੱਥ ਸੁੰਘ ਕੇ ਹੀ, ਬਗੈਰ ਪੇੜਾ ਲਏ ਵੱਗ ਵੱਲ ਨੂੰ ਰਵਾਨਾ ਹੋ ਜਾਂਦੀਆਂ। ਗਿੱਲ ਨੇ ਵੀ ਕਈ ਵਾਰ ਕੋਸ਼ਿਸ਼ ਕੀਤੀ, ਪਰ ਅਸਫ਼ਲ!
ਗਿੱਲ ਦੇ ਬਾਪੂ ਹੋਰੀਂ ਚਾਰ ਭਰਾ ਸਨ। ਇਕ ਮਿਲਟਰੀ ਵਿਚ ਸੀ, ਦੋ ਡਾਕਟਰ ਸਨ ਅਤੇ ਗਿੱਲ ਦਾ ਬਾਪੂ ਵਾਹੀ ਕਰਦਾ ਸੀ। ਦੋਹਾਂ ਚਾਚਿਆਂ ਦੇ ਵੱਖੋ-ਵੱਖ ਨਰਸਿੰਗ-ਹੋਮ ਬਣਾਏ ਹੋਏ ਸਨ ਅਤੇ ਤੀਜਾ ਮਿਲਟਰੀ ਵਿਚ ਐਸ਼ ਕਰਦਾ ਸੀ। ਇਕ ਗਿੱਲ ਦਾ ਬਾਪੂ ਹੀ ਸੀ, ਜੋ ਹਮੇਸ਼ਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ।
ਕੁਝ ਸਾਲ ਬਾਅਦ ਗਿੱਲ ਦਾ ਚਾਚਾ ਮਿਲਟਰੀ ਵਿਚੋਂ ਪੈਨਸ਼ਨ ਆ ਗਿਆ। ਦੂਜੇ ਡਾਕਟਰੀ ਵਿਚ ਮਸ਼ਰੂਫ਼ ਸਨ। ਜ਼ਮੀਨ-ਘਰ ਅਜੇ ਸਾਰਾ ਕੁਝ ਸਾਂਝਾ ਹੀ ਸੀ। ਬਾਪੂ ਦੇ ਦੋ ਸੀਰੀ ਰੱਖੇ ਹੋਏ ਸਨ ਅਤੇ ਸਾਂਝੀ ਅਠਾਈ ਏਕੜ ਜ਼ਮੀਨ ਦੀ ਵਾਹੀ ਬੜੀ ਵਧੀਆ ਤੁਰੀ ਜਾਂਦੀ ਸੀ। ਕਦੇ-ਕਦੇ ਗਿੱਲ ਨੇ ਆਪਣੇ ਬਾਪੂ ਨੂੰ ਸਵਰਾਜ ਟਰੈਕਟਰ ਨਾਲ ਵੀਹ-ਵੀਹ ਘੰਟੇ ਵਹਾਈ ਕਰਦੇ ਦੇਖਿਆ ਅਤੇ ਸੁਹਾਗਾ ਮਾਰਦੇ ਦੇਖਿਆ ਸੀ। ਮਿੱਟੀ ਨਾਲ ਮਿੱਟੀ, ਅੱਕਲਕਾਨ ਹੋਇਆ! ਉਸ ਦਾ ਮਿਲਟਰੀ ਵਾਲਾ ਚਾਚਾ ਬਾਪੂ ਦੀ ਖੇਤ ਰੋਟੀ ਲਿਜਾਣ ਦੀ ਵੀ ਤਕਲੀਫ਼ ਮੰਨਦਾ ਸੀ। ਚਾਚਾ ਪੈਂਟ ਕੋਟ ਪਾ ਕੇ, ਸਿਰ 'ਤੇ ਪਟਿਆਲਾ ਸ਼ਾਹੀ ਪੱਗ ਜਚਾ ਕੇ, ਜਾਨੀ ਬਣਿਆਂ ਰਹਿੰਦਾ।
ਪੈਸਾ ਚਾਚੇ ਕੋਲ ਚੰਗਾ-ਚੋਖਾ ਸੀ। ਜਿਸ ਕਰਕੇ ਉਸ ਦੀ ਬੁੱਧੀ ਕੁਝ ਜਿ਼ਆਦਾ ਹੀ 'ਉੱਤਮ' ਹੋ ਗਈ ਸੀ। ਕਿਉਂਕਿ ਮਿਲਟਰੀ ਦਾ ਪੈਸਾ ਕਦੇ ਘਰੇ ਤਾਂ ਫੜਾਇਆ ਹੀ ਨਹੀਂ ਸੀ ਅਤੇ ਨਾ ਹੀ ਕਿਸੇ ਨੇ ਕਦੇ ਮੰਗਿਆ ਸੀ।
ਚਾਚਾ ਕਈ ਵਾਰ ਗਿੱਲ ਦੇ ਬਾਪੂ ਨਾਲ ਮੱਛੀ ਜਾਂ ਸੂਰ ਪਾਲਣ ਲਈ ਗੱਲ ਤੋਰਦਾ। ਕਦੇ ਪੋਲਟਰੀ ਫਾਰਮ ਖੋਲ੍ਹਣ ਲਈ ਕਹਿੰਦਾ। ਗਿੱਲ ਦਾ ਬਾਪੂ ਅਤੀਅੰਤ ਅੱਕ ਜਾਂਦਾ।
-"ਜਿਹੜਾ ਕੰਮ ਪਿਉ ਦਾਦੇ ਨੇ ਨਹੀਂ ਕੀਤਾ-ਉਹ ਆਪਾਂ ਜਰੂਰ ਕਰਨੈਂ? ਨਾ ਖਾਨਦਾਨ ਨੂੰ ਲਾਜ ਲਾਓ-ਲੋਕ ਟਿੱਚਰਾਂ ਕਰਨਗੇ!"
ਬੇਬੇ ਸੁਣ ਕੇ ਕਲਪਦੀ।
- "ਇਹਦੀ ਫ਼ੌਜ 'ਚ ਰਹਿ ਕੇ ਰਾਕਸ਼ਸ ਬੁੱਧੀ ਹੋਗੀ-ਭ੍ਰਿਸ਼ਟ ਗਿਆ ਇਹੇ!" ਅਤੇ 'ਵਾਹਿਗੁਰੂ-ਵਾਹਿਗੁਰੂ' ਕਰਦੀ ਮੰਜੇ 'ਤੇ ਜਾ ਬੈਠਦੀ। ਗਿੱਲ ਦੇ ਦਾਦਾ ਜੀ ਨੇ ਵੀ ਕਦੇ ਮੀਟ, ਸ਼ਰਾਬ ਜਾਂ ਅੰਡੇ ਨੂੰ ਹੱਥ ਨਹੀਂ ਲਾਇਆ ਸੀ। ਮੀਟ ਦਾ 'ਮੁਸ਼ਕ' ਤਾਂ ਉਹਨਾਂ ਨੂੰ ਦੋ ਕਿਲੋਮੀਟਰ ਤੋਂ ਆ ਜਾਂਦਾ ਸੀ।
ਇਕ ਵਾਰੀ ਦੀ ਗੱਲ ਹੈ ਕਿ ਗਿੱਲ ਅਤੇ ਉਹਨਾਂ ਦੇ ਸੀਰੀ ਦੇ ਮੁੰਡੇ ਕਾਕੂ ਨੇ ਖ਼ਰਗੋਸ਼ ਮਾਰ ਲਿਆ। ਮਾਰ ਤਾਂ ਲਿਆ, ਪਰ ਬਣਾਉਣਾ ਇਕ ਵੱਡੀ ਮੁਸ਼ਕਲ ਸੀ। ਕਿਉਂਕਿ ਦਾਦਾ ਜੀ ਕਿਸੇ ਟਾਈਮ ਵੀ ਖੇਤ ਆ ਸਕਦੇ ਸਨ। ਫਿਰ ਖ਼ੈਰ ਨਹੀਂ ਸੀ। ਕਿਉਂਕਿ ਦਾਦਾ ਜੀ ਦੇ ਖੂੰਡੇ ਦਾ ਖੂੰਡ ਗਿੱਲ ਦੇ ਕਈ ਵਾਰ ਪਾਸੇ ਸੇਕ ਚੁੱਕਾ ਸੀ।
- "ਕਾਕੂ! ਨਰਮੇਂ ਦੇ ਚਾਰ ਕੁ ਬੂਟੇ ਪੱਟ ਕੇ ਚੁੱਲ੍ਹਾ ਬਣਾ-ਮੈਂ ਭਾਂਡੇ ਤੇ ਰਾਸ਼ਣ ਲਿਆਉਨੈਂ!" ਗਿੱਲ ਨੇ ਕਾਕੂ ਨੂੰ ਕਿਹਾ। ਖ਼ੈਰ! ਉਹਨਾਂ ਨੇ ਨਰਮੇਂ ਦੇ ਖੇਤ ਵਿਚ ਚੁੱਲ੍ਹਾ ਪੱਟ ਕੇ, ਪਤੀਲੇ ਵਿਚ ਪਾ ਖ਼ਰਗੋਸ਼ ਬਣਨਾ ਧਰ ਦਿੱਤਾ। ਪੰਦਰਾਂ ਕੁ ਮਿੰਟਾਂ ਬਾਅਦ ਕੁਦਰਤੀ ਕਿੱਧਰੋਂ ਦਾਦਾ ਜੀ ਆ ਧਮਕੇ! ਉਹ ਦਾਦਾ ਜੀ ਨੂੰ ਦੇਖ ਕੇ, ਭੱਜ ਕੇ ਪਹੀ 'ਤੇ ਆ ਗਏ। ਸਾਹ ਉਹਨਾਂ ਦੇ ਸੰਘ ਅੰਦਰ ਹੀ ਅੜੇ ਪਏ ਸਨ। ਮੱਥੇ 'ਤੇ ਮੁੜ੍ਹਕਾ ਅਤੇ ਦਿਲ ਇੰਜਣ ਵਾਂਗ ਧੱਕ-ਧੱਕ ਕਰ ਰਹੇ ਸਨ।
-"ਨਰਮੇਂ 'ਚ ਕੀ ਕਰਦੇ ਸੀ?" ਸੁਆਲ ਕੁਹਾੜੀ ਵਾਂਗ ਮੱਥੇ 'ਚ ਆ ਵੱਜਿਆ। ਘਬਰਾਉਣਾ ਬੇਵਕੂਫ਼ੀ ਸੀ।
-"ਕਾਕੂ ਦਾ ਰੰਬਾ ਗੁਆਚ ਗਿਆ-ਉਹ ਭਾਲਦੇ ਸੀ।"
-"ਕਾਕੂ! ਆਬਦੇ ਪਿਉ ਨੂੰ ਕਹੀਂ ਕੱਲ੍ਹ ਨੂੰ ਸੁਦੇਹਾਂ ਆਜੇ-ਨਰਮਾ ਸੀਲਣ ਆਲਾ ਪਿਐ।" ਉਹਨਾਂ ਕਾਕੂ ਨੂੰ ਕਿਹਾ।
-"ਚੰਗਾ ਬਾਬਾ!"
-"ਆਹ ਮਾਸ ਦਾ ਮੁਸ਼ਕ ਕਿੱਥੋਂ ਆਉਂਦੈ?"
-"ਦਿਆਲ ਕੇ ਬਣਾਉਂਦੇ ਹੋਣੇਂ ਐਂ।" ਗਿੱਲ ਨੇ ਤਟਾ-ਫਟ ਗੱਲ ਬੋਚੀ।
-"ਸਾੜ ਵਰ੍ਹਾਇਆ ਪਿਐ-ਚਲੋ ਆਓ ਚੱਲੀਏ!" ਉਹਨਾਂ ਤੁਰਦਿਆਂ ਕਿਹਾ।
-"ਅਸੀਂ ਪੱਠੇ ਲੈ ਕੇ ਈ ਆਵਾਂਗੇ ਬਾਬਾ।" ਕਾਕੂ ਬੋਲਿਆ।
-"ਜਲਦੀ ਆ ਜਾਇਓ ਫੇਰ-ਖੇਡ ਨਾ ਲੱਗ ਜਿਓ!" ਦਾਦਾ ਜੀ ਤੁਰ ਗਏ। ਬਲਾ ਟਲ ਗਈ।
ਦੋਹਾਂ ਦੇ 'ਫੜ੍ਹੱਕ-ਫੜ੍ਹੱਕ' ਕਰਦੇ ਦਿਲ ਮਸਾਂ ਹੀ ਥਾਂ ਸਿਰ ਆਏ ਸਨ।
ਗਿੱਲ ਕੇ ਵਸਦੇ ਰਸਦੇ ਘਰ 'ਤੇ ਵੀ ਆਖਰ ਭਾਵੀ ਟੁੱਟ ਪਈ। ਡਾਕਟਰ ਚਾਚੇ ਆਉਂਦੇ ਅਤੇ ਫ਼ੌਜੀ ਚਾਚੇ ਨੂੰ ਫੂਕ ਚਾੜ੍ਹ ਜਾਂਦੇ। ਉਹ ਹਮੇਸ਼ਾ ਹੀ ਬਾਪੂ ਜੀ ਦੇ ਵਿਰੁੱਧ ਹੀ ਬੋਲਦੇ ਸਨ।
-"ਬਾਈ ਤੋਂ ਕਦੇ ਜ਼ਮੀਨ ਦਾ ਹਿਸਾਬ ਵੀ ਲੈ ਲਿਆ ਕਰ-'ਕੱਲਾ ਈ ਉੜਦੂ ਲਾਈ ਜਾਂਦੈ।" ਵੱਡੇ ਭਰਾ ਦੀ ਹੱਡ-ਭੰਨਵੀਂ ਕਮਾਈ ਦੀ ਕਿਸੇ ਨੂੰ ਕਦਰ ਨਹੀਂ ਸੀ। ਹਾਲਾਂ ਕਿ ਹਰ ਛਿਮਾਹੀਂ ਉਹਨਾਂ ਦਾ ਹਿੱਸਾ ਉਹਨਾਂ ਨੂੰ ਮਿਲ ਜਾਂਦਾ ਸੀ। ਦੋ ਭੈਣਾਂ ਦੇ ਵਿਆਹ ਵੀ ਇਕੱਲੇ ਨੇ ਹੀ ਪੱਲਿਓਂ ਲਾ ਕੇ ਕੀਤੇ ਸਨ। ਸਾਰੇ ਚਾਚਿਆਂ ਨੂੰ ਬਾਪੂ ਜੀ ਨੇ ਪੜ੍ਹਾ ਕੇ ਹੀ ਕਿੱਤੇ 'ਤੇ ਲਾਇਆ ਸੀ। ਕਦੇ ਕੋਈ ਬੇਈਮਾਨੀ ਨਹੀਂ ਕੀਤੀ ਸੀ।
-"ਬਾਈ! ਹੁਣ ਡੱਕੇ ਡੱਕੇ ਦਾ ਹਿਸਾਬ ਹੋਇਆ ਕਰੂਗਾ।" ਫ਼ੌਜੀ ਚਾਚੇ ਨੇ ਇਕ ਦਿਨ ਬਾਪੂ ਜੀ ਨੂੰ ਮੂੰਹ ਪਾੜ ਕੇ ਕਹਿ ਹੀ ਦਿੱਤਾ।
-"ਅੱਗੇ ਹਿਸਾਬ ਕਿਹੜਾ ਬੇ-ਹਿਸਾਬਾ ਐ?" ਬਾਪੂ ਨੂੰ ਕੋਈ ਗੱਲ ਨਾ ਔੜੀ। ਉਸ ਨੇ ਕਦੇ ਜ਼ਿੰਦਗੀ ਵਿਚ ਵੀ ਸੋਚਿਆ ਨਹੀਂ ਸੀ ਕਿ ਹੱਥੀਂ ਪਾਲੇ, ਪੜ੍ਹਾਏ ਅਤੇ ਕਿੱਤਿਆਂ 'ਤੇ ਲਾਏ ਵੀ ਉਸ ਦੇ ਮੂਹਰੇ ਬੋਲਣ ਲੱਗ ਜਾਣਗੇ?
-"ਨਾ-ਫੇਰ ਵੀ!"
-"ਤੂੰ ਕੌਣ ਹੁੰਨੈਂ ਉਏ ਸ੍ਹਾਬ ਕਿਤਾਬ ਪੁੱਛਣ ਆਲਾ? ਪਾ ਕੇ ਚਿੱਟਾ ਜਿਆ ਸੁੱਥੂ ਸਕੀਰੀਆਂ 'ਚ ਤੁਰਿਆ ਫਿਰੂ-ਕਦੇ ਕੰਮ ਕੀਤੈ?" ਦਾਦਾ ਜੀ ਬਾਘੜ ਬਿੱਲੇ ਵਾਂਗ ਪਏ।
-"ਮੈਂ ਚੌਥੇ ਹਿੱਸੇ ਦਾ ਮਾਲਕ ਐਂ!" ਉਹ ਬੋਲਿਆ।
-"ਕਾਹਦਾ ਮਾਲਕ ਐਂ ਉਏ ਤੂੰ? ਮੈਂ ਮਰ ਗਿਆ ਅਜੇ? ਕਦੇ ਫ਼ੌਜ 'ਚੋਂ ਕੋਈ ਦੁੱਕੀ ਭੇਜੀ ਸੀ?" ਦਾਦਾ ਜੀ ਗੁੱਸੇ ਨਾਲ ਕੰਬ ਰਹੇ ਸਨ।
-"ਸਮਾਈ ਨਾਲ ਗੱਲ ਕਰ ਲਵੋ-ਝੱਜੂ ਜਰੂਰੀ ਪਾਉਣੈਂ? ਬਖ਼ਸ਼ ਵੇ ਵਾਹਿਗੁਰੂ!" ਬੇਬੇ ਜੀ ਵਿਚਾਲੇ ਆ ਗਏ।
-"ਸਮਾਈ ਨਾਲ ਗੱਲ ਇਹੇ ਕਰਨ ਦਿੰਦੈ? ਜਿੱਦੇਂ ਦਾ ਪਿਲਸਣ ਆਇਐ-ਅੱਗ ਦਾ ਕੂਚਾ ਲਈ ਫਿਰਦੈ-ਮੈਂ ਕਿੱਦੇਂ ਦਾ ਮੂੰਹ ਵੱਲੀਂ ਦੇਹਨੈਂ-ਬਈ ਕਾਹਨੂੰ! ਕਮਾਈ ਕਰ-ਕਰ ਸਹੁਰਿਆਂ ਦਾ ਢਿੱਡ ਭਰੀ ਗਿਆ-ਸ੍ਹਾਬ ਮੰਗਦੈ ਹੁਣ ਸਾਥੋਂ-ਜਿਮੇਂ ਕਮਾਈ ਕਰ-ਕਰ ਬਣਾਈ ਹੁੰਦੀ ਐ-ਕੁੜੀਆਂ ਦੇ ਵਿਆਹ ਕੀਤੇ-ਦਿੱਤੀ ਇਕ ਦੁਆਨੀ ਕਿਸੇ ਨੇ ਥੋਡੇ 'ਚੋਂ--?" ਦਾਦਾ ਜੀ ਨੇ ਪੁਰਾਣੇਂ ਟੋਟੇ ਉਧੇੜਨੇ ਸ਼ੁਰੂ ਕਰ ਦਿੱਤੇ।
-"ਮੈਨੂੰ ਅੱਡ ਕਰ ਦਿਓ!" ਉਸ ਨੇ ਫ਼ੈਸਲਾ ਦਿੱਤਾ।
-"ਤੈਨੂੰ ਮੈਂ ਕਰਾਵਾਂ ਅੱਡ? ਨਿੱਕਲ ਮੇਰੇ ਘਰੋਂ! ਨਿਕਲ ਮੇਰੇ ਘਰੋਂ ਹਰਾਮਦਿਆ--!" ਦਾਦਾ ਜੀ ਪਤਾ ਨਹੀਂ ਕੀ ਬੋਲੀ ਜਾ ਰਹੇ ਸਨ? ਉਹ 'ਆਪੇ' ਤੋਂ ਬਾਹਰ ਸਨ।
-"ਭੁੱਖਾ ਮਰੇਂਗਾ ਭੁੱਖਾ! ਕੁੱਤੇ ਦਾ ਹੱਡ ਨਾ ਹੋਵੇ ਤਾਂ! ਕਰਦਾ ਕੀ ਐ ਲੱਛਣ-ਉਸ ਪਤੰਦਰ ਦੀ ਕਦਰ ਤਾਂ ਕਿਸੇ ਨੇ ਕੀ ਕਰਨੀ ਸੀ? ਜੀਹਨੇ ਕਾਲੇ ਬਲਦ ਮਾਂਗੂੰ ਕਮਾਇਆ-ਥੋਨੂੰ ਜਿਣਸਾਂ ਨੂੰ ਪੜ੍ਹਾਇਆ-ਕਿੱਤਿਆਂ 'ਤੇ ਲਾਇਆ-ਹੁਣ ਉਹਦਾ ਇਹ ਗੁਣ ਪਾਉਂਦੇ ਐ? ਥੋਡੀਆਂ ਘਤਿੱਤਾਂ ਮੈਂ ਕਈਆਂ ਦਿਨਾਂ ਤੋਂ ਦੇਖਦਾ ਆਉਨੈਂ-ਮਾਰ ਦੂੰ ਮਾਰ---!" ਦਾਦਾ ਜੀ ਨੇ ਰੈਂਗੜਾ ਖਿੱਚ ਲਿਆ। ਸਾਢੇ ਛੇ ਫੁੱਟੇ ਦਾਦਾ ਜੀ ਦੀ ਦੇਹ ਕਿਸੇ 'ਦਿਉ' ਵਾਂਗ ਬਿਫ਼ਰੀ ਖੜ੍ਹੀ ਸੀ। ਬੇਬੇ ਅਤੇ ਬਾਪੂ ਜੀ ਨੇ ਦਾਦਾ ਜੀ ਨੂੰ ਫੜ ਲਿਆ।
ਚਾਚਾ 'ਬੁੜ-ਬੁੜ' ਕਰਦਾ ਘਰੋਂ ਨਿਕਲ ਗਿਆ। ਉਸ ਦੇ ਬੋਲ ਅੰਦਰੇ ਹੀ ਸਲ੍ਹਾਬੇ ਗਏ ਸਨ।
ਘਰ ਵਿਚ ਖ਼ਾਮੋਸ਼ੀ ਛਾ ਗਈ।
ਸ਼ਾਮ ਨੂੰ ਤਿੰਨੇ ਚਾਚੇ ਜੀਪ 'ਤੇ ਚੜ੍ਹ ਘਰੇ ਆ ਗਏ ਅਤੇ 'ਅੱਡ-ਹੋਣ' ਦੀ ਲਕੀਰ ਖਿੱਚ ਦਿੱਤੀ। ਸਭ ਦੇ ਜਿਵੇਂ ਹਰਾਸ ਮਾਰੇ ਗਏ। ਦਾਦਾ ਜੀ ਤਾਂ ਲੋਕਾਂ ਦੇ ਝਗੜਿਆਂ ਦੇ ਫ਼ੈਸਲੇ ਕਰਵਾਇਆ ਕਰਦੇ ਸਨ, ਤੇ ਅੱਜ ਬਿਪਤਾ ਉਹਨਾਂ ਦੇ ਘਰ 'ਤੇ ਹੀ ਧਾਹ ਪਈ ਸੀ। ਘਰ ਵਿਚ ਸੋਗ ਵਰ੍ਹਿਆ ਪਿਆ ਸੀ। ਕੋਈ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ।
ਹੱਥੋਂ ਬਾਜ਼ੀ ਜਾਂਦੀ ਦੇਖ ਕੇ ਗਿੱਲ ਦੇ ਬਾਪੂ ਜੀ ਆਪਣੇ ਮਾਮਾ ਜੀ ਨੂੰ ਲੈਣ ਭਗਤੇ ਭਾਈ ਕੇ ਨੂੰ ਬੱਸ ਚੜ੍ਹ ਗਏ।
-"ਜਿਹੜੀ ਗੱਲ ਐ ਘਰੇ ਬੈਠ ਕੇ ਈ ਨਬੇੜ ਲਓ-ਕਿਉਂ ਖਰੂਦ ਪਾਇਐ?" ਬਾਪੂ ਦੇ ਮਾਮਾ ਜੀ ਸਰਦਾਰ ਸੰਪੂਰਨ ਸਿੰਘ ਨੇ ਆਉਂਦਿਆਂ ਹੀ ਕਿਹਾ। ਉਹਨਾਂ ਦੀ ਲੰਬੀ ਬੱਗੀ ਦਾਹੜੀ ਖਿਲਰ-ਖਿਲਰ ਪੈਂਦੀ ਸੀ।
-"ਪੂਰਨ ਸਿਆਂ! ਹੁਣ ਘਾਣੀਂ ਨਬੇੜ ਈ ਦੇਹ-ਇਹ ਨਿੱਤ ਕੁੱਤ-ਪੌਅ ਕਰਿਆ ਕਰਨਗੇ-ਮੈਥੋਂ ਨ੍ਹੀ ਹਰ ਰੋਜ ਦਾ ਟਟਬੈਰ ਝੱਲਿਆ ਜਾਣਾ!" ਦਾਦਾ ਜੀ ਨੇ ਇੱਕੋ ਗੱਲ ਹੀ ਸਿਰੇ ਲਾ ਦਿੱਤੀ।
-"ਵਾਹਿਗੁਰੂ! ਨ੍ਹਾ ਐਡੀ ਛੇਤੀ ਥੋਨੂੰ ਕੀ ਹੋ ਗਿਆ ਸਾਰਿਆਂ ਨੂੰ?" ਮਾਮਾ ਜੀ ਪੁੱਛ ਰਹੇ ਸਨ। ਉਹ ਦੁਖੀ ਨਾਲੋਂ ਹੈਰਾਨ ਜਿ਼ਆਦਾ ਸਨ।
-"ਇਹ ਰੱਪੜ ਔਸ ਬਿੱਲੀ ਮੂੰਹੇਂ ਜੇ ਦੇ ਪਾਏ ਵੇ ਐ-ਪਿਲਸਣ ਕਾਹਦੀ ਮਿਲਗੀ-ਨਿਹਾਲੇ ਆਲੀਆ ਜਮੇਰ ਬਣ ਗਿਆ!" ਦਾਦਾ ਜੀ ਦਾ ਇਸ਼ਾਰਾ ਫ਼ੌਜੀ ਚਾਚੇ ਵੱਲ ਸੀ।
ਖ਼ੈਰ! ਵੰਡ-ਵੰਡਾ ਹੋ ਗਿਆ।
ਪੰਜਵਾਂ ਹਿੱਸਾ ਦਾਦਾ ਜੀ ਨੇ ਆਪਣਾ ਰਾਖਵਾਂ ਰੱਖ ਲਿਆ।
-"ਅਸੀਂ ਤਾਂ ਬੇਬੇ ਜੀ ਦੇ ਸੰਦੂਖ 'ਚੋਂ ਵੀ ਹਿੱਸਾ ਵੰਡਾਵਾਂਗੇ!" ਗਿੱਲ ਦੀ ਚਾਚੀ ਨੇ ਗੁਟਾਹਰ ਵਰਗੀ ਅਵਾਜ਼ ਕੱਢੀ ਤਾਂ ਬੇਬੇ ਭੜ੍ਹਕ ਪਈ। ਸਾਰੀ ਉਮਰ ਬੇਬੇ ਜੀ ਅੱਗੇ ਕੋਈ ਬੋਲਿਆ ਨਹੀਂ ਸੀ।
-"ਤੂੰ ਕੀ ਲੱਗਦੀ ਐਂ ਨੀ ਸੰਦੂਖ ਦੀ? ਸੰਦੂਖ ਮੇਰੇ ਪੇਕਿਆਂ ਨੇ ਦਿੱਤੈ! ਵੰਡਾਊ ਇਹੇ ਹਿੱਸਾ ਮੇਰੇ ਸੰਦੂਖ 'ਚੋਂ--!" ਬੇਬੇ ਸ਼ੇਰਨੀ ਵਾਂਗ ਦਹਾੜੀ।
-"ਸੰਦੂਖ ਸੰਦਾਖ 'ਚੋਂ ਕੋਈ ਹਿੱਸਾ ਨਹੀਂ ਮਿਲਣਾ-ਖ਼ੁਸ਼ੀ ਝਾਕ ਕਰਿਓ--!"ਮਾਮਾ ਜੀ ਨੂੰ ਵੀ ਹਰਖ਼ ਚੜ੍ਹ ਗਿਆ।
-"ਤੂੰ ਲਾ ਕੇ ਦੇਖ ਹੱਥ ਮੇਰੇ ਸੰਦੂਖ ਨੂੰ-ਜੇ ਵਿਚ ਦੀ ਨਾ ਨਿਕਲਜਾਂ ਤੇਰੇ-ਕੱਲ੍ਹ ਦੀ ਭੂਤਨੀ ਸਿਵਿਆਂ 'ਚ ਅੱਧ?" ਬੇਬੇ ਪੂਰੀ ਕਰੋਧ ਵਿਚ ਸੀ, "ਅਸੀਂ ਥੋਡੇ ਸੰਦੂਖ ਕਦੇ ਛੇੜੇ ਐ?"
ਖ਼ੈਰ! ਬੇਬੇ ਨੂੰ ਚੁੱਪ ਕਰਵਾ ਦਿੱਤਾ ਗਿਆ।
ਕਈ ਦਿਨ ਬੇਬੇ ਜੀ ਦਾ ਪਾਠ ਵਿਚ ਮਨ ਨਾ ਲੱਗਿਆ। ਉਹ ਕਦੇ-ਕਦੇ ਬੁੜ-ਬੁੜ ਕਰਨ ਲੱਗ ਜਾਂਦੀ।
-"ਭਾਲਦੀ ਐ ਹਿੱਸਾ ਮੇਰੇ ਸੰਦੂਖ 'ਚੋਂ-ਰਿਹਾਅ ਤੀਮੀਂ।"
-"ਚਲੋ ਛੱਡੋ ਬੇਬੇ ਜੀ! ਜਿਹੋ ਜੀ ਮੱਤ ਹੁੰਦੀ ਐ-ਬੰਦਾ ਉਹੋ ਜੀ ਗੱਲ ਕਰਦੈ।" ਗਿੱਲ ਦੀ ਮਾਂ ਕਹਿੰਦੀ।
ਇਕ ਦਿਨ ਬੇਬੇ ਨੂੰ ਅਚਾਨਕ ਖੰਘ ਜਿਹੀ ਛਿੜੀ। ਉਹ 'ਵਾਹਿਗੁਰੂ-ਵਾਹਿਗੁਰੂ' ਕਰਦੀ ਮੰਜੇ 'ਤੇ ਪੈ ਗਈ। ਗਿੱਲ ਦੀ ਮਾਂ ਭੱਜ ਕੇ ਪਾਣੀ ਲੈ ਕੇ ਆਈ। ਪਰ ਬੇਬੇ 'ਪੂਰੀ' ਹੋ ਚੁੱਕੀ ਸੀ।
ਰਿਸ਼ਤੇਦਾਰ ਬੁਲਾਏ ਗਏ।
ਸਸਕਾਰ ਕਰ ਦਿੱਤਾ ਗਿਆ।
ਬੇਬੇ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਪ੍ਰਕਾਸ਼ ਕਰਵਾਇਆ ਗਿਆ। ਭੋਗ ਪੈ ਗਿਆ।
ਉਸ ਦਿਨ ਤੋਂ ਬਾਅਦ ਵੱਗ ਵਿਚ ਜਾਂਦੀਆਂ ਗਊਆਂ ਵੀ ਕਦੇ ਗਿੱਲ ਕੇ ਦਰਵਾਜੇ ਅੱਗੇ ਪੇੜਾ ਲੈਣ ਲਈ ਨਹੀਂ ਖੜ੍ਹੀਆਂ ਸਨ। ਜਿਵੇਂ ਉਹਨਾਂ ਨੂੰ ਪਤਾ ਚੱਲ ਗਿਆ ਸੀ ਕਿ ਬੇਬੇ ਮਰ ਚੁੱਕੀ ਸੀ।
ਮਾਨੁੱਖ ਅਤੇ ਜਾਨਵਰ ਦੇ ਪ੍ਰੇਮ ਵਿਚ ਕਿੰਨਾਂ ਅੰਤਰ ਹੈ? ਕਦੀ-ਕਦੀ ਜਾਂਦੀਆਂ ਗਊਆਂ ਵੱਲ ਦੇਖ ਕੇ ਸੋਚਦੇ ਗਿੱਲ ਦਾ ਮਨ ਭਰ ਆਉਂਦਾ। ਉਹ ਕਿੰਨੀ-ਕਿੰਨੀ ਦੇਰ ਦਰਵਾਜੇ ਅੱਗੇ ਖੜ੍ਹਾ ਬੇਬੇ ਜੀ ਨੂੰ ਰੋਂਦਾ ਰਹਿੰਦਾ।

ਬਚਨ ਬਿਲਾਸ.......... ਕਹਾਣੀ
ਪਿੰਡ ਦੇ ਗੁਰਦੁਆਰੇ ਕੋਲ ਇਕ ਪੁਰਾਣਾ ਬੋਹੜ। ਬੋਹੜ ਦੇ ਦੁਆਲੇ ਬਣਿਆ ਇੱਟਾਂ ਅਤੇ ਸੀਮਿੰਟ ਦਾ ਮਜਬੂਤ ਚਬੂਤਰਾ। ਬੁੱਢੇ ਬੋਹੜ ਦੀ ਠੰਢੀ-ਠੰਢੀ ਛਾਂ ਹੁੰਦੀ, ਮਾਂ ਦੀ ਅਸੀਸ ਵਰਗੀ! ਇਸ ਕਰਮਾਂ ਵਾਲੀ ਛਾਂ ਹੇਠ, ਛੇ ਸਾਲ ਦੀ ਉਮਰ ਤੋਂ ਲੈ ਕੇ ਅੱਸੀ ਸਾਲ ਦੀ ਉਮਰ ਦੇ ਬਜ਼ੁਰਗਾਂ ਤੱਕ ਇਕੱਤਰ ਹੁੰਦੇ। ਇਸ ਛਾਂ ਵਿਚ ਇਤਨਾ ਜਾਦੂ ਸੀ ਕਿ ਸਾਰੇ ਜ਼ਾਤ-ਪਾਤ ਦੇ ਅਰਥ ਭੁੱਲ ਜਾਂਦੇ। ਬੱਸ! ਚੇਤੇ ਰਹਿ ਜਾਂਦਾ, ਹੱਸਣਾ-ਖੇਡਣਾ ਅਤੇ ਲੱਤੋ-ਲੱਤੀ ਹੋਣਾ।
-"ਉਏ ਆ ਬਈ ਬੀਘੜਾ ਕੀ ਹਾਲ ਐ?" ਬਚਿੰਤਾ ਬੁੜ੍ਹਾ ਪੁੱਛਦਾ।
-"ਲੋਟ ਐ ਬਾਬਾ!"
-"ਬੀਘੜਾ! ਮੱਲਾ ਇੱਕ ਗੱਲ ਪੁੱਛਾਂ?"
-"ਬਾਬਾ ਕੋਈ ਪੁੱਠੀ ਗੱਲ ਨਾ ਕਰੀਂ।"
-"ਹੈ ਕਮਲਾ! ਪੁੱਠੀ ਗੱਲ ਕਿਉਂ ਕਰੂੰ?"
-"ਪੁੱਛ ਬਾਬਾ ਫੇਰ!"
-"ਅੱਜ ਤੇਰੀ ਬੇਬੇ ਫ਼ੁਲਕਾਰੀ ਉਤੇ ਲੈ ਕੇ ਵੀਹੀਆਂ 'ਚ ਕਾਹਤੋਂ ਗੇੜੇ ਦਿੰਦੀ ਫਿਰਦੀ ਸੀ? ਦੇਖਿਓ ਮੱਲੋ ਕਿਤੇ ਥੋਡਾ ਚੁੱਲ੍ਹਾ ਨਾ ਠੰਢਾ ਕਰਜੇ?"
ਹਾਸੜ ਪੈ ਗਈ।
-"ਬਾਬਾ-ਮੈਨੂੰ ਪਹਿਲਾਂ ਈ ਪਤਾ ਸੀ ਬਈ ਤੀੰ ਕੋਈ ਲੁੱਚੀ ਗੱਲ ਈ ਕਰੇਂਗਾ।"
-"ਮੱਲਾ-ਪੁੱਛਣ 'ਚ ਕੋਈ ਹਰਜ ਤਾਂ ਨ੍ਹੀ?"
-"ਉਏ ਬਾਬਾ...! ਕਿਉਂ ਮਗਜ ਮਾਰੀਆਂ ਕਰਦਾ ਹੁੰਨੈਂ? ਮੇਰੀ ਬੇਬੇ ਦੇ ਤਾਂ ਛਪਾਕੀ ਲਿੱਕਲੀ ਵੀ ਸੀ-ਡਾਕਦਾਰ ਤੋਂ ਕੋਈ ਗੋਲੀ ਗੱਪਾ ਲੈਣ ਗਈ ਹੋਊ।"
-"ਪਰ੍ਹਭਾਂ ਦੀ ਖ਼ੈਰ ਹੋਵੇ...!" ਬਾਬੂ ਮਰਾਸੀ ਖੱਚਰ ਲੈ ਕੇ ਆ ਗਿਆ।
-"ਪਰ੍ਹਭਾ-ਖੱਚਰ ਦੇ ਦੋ ਪੈਰ ਦਿਖਾ!"
-"ਨਹੀਂ ਪਰ੍ਹਭਾ! ਮੇਰਾ ਸੰਦ ਜਿਆ ਬਣਿਆ ਵਿਐ-ਰਹਿਣ ਦਿਓ ਦੋ ਪੈਰ ਦੇਖਣ ਨੂੰ-ਖੱਚਰ ਮਾੜੀ ਐ-ਨਾ ਮੇਰੇ ਬੀਰ, ਡਿੱਗਪੂਗੀ।"
-"ਨਹੀਂ ਪਰ੍ਹਭਾ-ਇਹਦੇ ਦੋ ਪੈਰ ਜਰੂਰ ਦੇਖਣੇ ਐਂ-ਨਹੀਂ ਐਤਕੀਂ ਲਾਂਗਾ ਨ੍ਹੀ ਦੇਣਾ-ਫੇਰ ਹਾੜ੍ਹੇ ਨਾ ਕੱਢੀਂ-ਦੇਖ ਲੈ!"
ਬਾਬੂ ਮਰਾਸੀ ਨੇ ਖੱਚਰ ਦੇ ਅੱਡੀ ਮਾਰੀ। ਟੈਰ ਵਿਚਾਰੇ ਦੀ ਮਾੜੀ ਸੀ, ਮੋਸ਼ਨ ਫੜਨ ਦੀ ਵਜਾਏ, ਥਾਂ 'ਤੇ ਹੀ "ਦਾਅੜ" ਕਰਦੀ ਡਿੱਗ ਪਈ। ਬਾਬੂ ਮੀਰ ਦੁਹਾਈ ਦੇਣ ਲੱਗ ਪਿਆ, "ਲਓ ਖਸਮੋਂ..! ਚਾਰੇ ਪੈਰ ਈ ਦੇਖ ਲਓ..!" ਟੈਰ ਦੀਆਂ ਚਾਰੇ ਟੰਗਾਂ ਹੀ ਉਤਾਂਹ ਹੋ ਗਈਆਂ ਸਨ।
-"ਉਏ ਸੱਘਿਆ! ਤੂੰ ਕਿਮੇਂ ਬੁੜ-ਬੁੜ ਕਰਦਾ ਆਉਨੈਂ?" ਕਿਸੇ ਨੇ ਅਮਲੀ ਨੂੰ ਪੁੱਛਿਆ।
-"ਕਾਹਦੀ ਗੱਲ ਐ ਯਾਰ? ਦਲੀਪ ਛੀਂਬੇ ਨੇ ਨਮੀਂ ਹੱਟੀ ਪਾਈ ਐ ਨਾ?"
-"ਆਹੋ!"
-"ਪਰਸੋਂ ਦਾ ਕੋਈ ਗਾਹਕ ਨ੍ਹੀ ਆਇਆ-ਤੇ ਭਾਈ ਮੈਂ ਪੰਜ ਸੇਰ ਕਣਕ ਲੈ ਕੇ ਜਾ ਫ਼ਸਿਆ-ਪੂਰੀ ਪੰਜ ਸੇਰ ਕਣਕ ਤੁਲਵਾ ਕੇ ਮੈਂ ਪੁੱਛਿਆ: ਕਿੰਨੇ ਦੀ ਐ? ਕਹਿੰਦਾ ਅਖੇ ਪੰਜ ਆਨੇ ਦੀ-ਮੈਂ ਕਿਹਾ ਕੁੱਤੀਏ ਜਾਤੇ! ਪਸੇਰੀ ਕਣਕ ਪੰਜ ਆਨੇ ਦੀ ਕਿਮੇਂ? ਤੇ ਮੈਨੂੰ ਬਣਾ ਸਮਾਰ ਕੇ ਕਹਿੰਦਾ ਅਖੇ ਮੈਂ ਵੀ ਪਰਸੋਂ ਦਾ ਵਿਹਲਾ ਬੈਠੈਂ-ਤੈਥੋਂ ਈ ਪੂਰੇ ਕਰਨੇ ਐਂ-ਤੇ ਚੱਕ ਮੇਰੇ ਭਾਈ! ਪਸੇਰੀ ਕਣਕ ਨੂੰ ਉੜਦੂ ਲਾ ਗਿਆ-ਤੇ ਜਦੋਂ ਮੈਂ ਘਰੇ ਆਇਆ ਤਾਂ ਨਿੱਕੀ ਦੀ ਬੇਬੇ ਨੇ ਖੌਂਸੜਾ ਲਾਹ ਲਿਆ...!"
-"ਉਏ ਕਬੀਛਰਾ!" ਨਹਿੰਗ ਸਿੰਘ ਨੇ ਛੋਟੇ ਬਹਿਵਤੀ ਨੂੰ ਕਿਹਾ। ਬਹਿਵਤੀ ਤੁਕਾਂ ਜੋੜਨ ਵਿਚ ਬੜਾ ਮਾਹਿਰ ਸੀ। ਜਿਸ ਕਰਕੇ ਸਾਰੇ ਪਿੰਡ ਵਾਲੇ ਉਸ ਨੂੰ 'ਕਵੀਸ਼ਰ' ਕਹਿੰਦੇ ਸਨ।
-"ਹਾਂ ਬਾਬਾ?"
-"ਗੱਜਣ ਤੇ ਬਾਰੂ 'ਕੱਠੇ ਤੁਰੇ ਆਉਂਦੇ ਐ-ਇਹਨਾਂ 'ਤੇ ਕਬੀਛਰੀ ਜੋੜ!"
-"ਨਾ ਬਈ-ਕੁੱਟਣਗੇ!"
ਅਸਲ ਵਿਚ ਗੱਜਣ ਦਾ ਦਾਹੜਾ ਬੜਾ ਭਰਵਾਂ ਸੀ। ਸਾਰੇ ਮੂੰਹ 'ਤੇ ਅੱਖਾਂ ਤੱਕ ਫ਼ੈਲਰਿਆ ਹੋਇਆ। ਪਰ ਇਸ ਦੇ ਬਿਲਕੁਲ ਉਲਟ ਬਾਰੂ ਸੱਠਾਂ ਸਾਲਾਂ ਦਾ ਹੋ ਗਿਆ ਸੀ, ਪਰ ਉਸ ਦੇ ਕੁਦਰਤੀਂ ਦਾਹੜੀ ਹੀ ਨਹੀਂ ਆਈ ਸੀ। ਲੰਕਾ ਦਾ ਚੋਰ ਲੱਗਦਾ ਸੀ।
-"ਅਸੀਂ ਬੈਠੇ ਐਂ-ਜਮਾਂ ਨ੍ਹੀ ਕੁਛ ਆਖਣ ਦਿੰਦੇ-ਬਣ ਕੇਰਾਂ ਮੱਲ!"
-"ਜਲਦੀ ਕਰ! ਡਰਦਾ ਕਾਹਤੋਂ ਐਂ?" ਕਹਿਣ 'ਤੇ ਬਹਿਵਤੀ ਨੇ ਹੇਕ ਚੁੱਕੀ, "ਗੱਜਣ ਦੀ ਦਾਹੜੀ ਉਤੇ ਬੜਾ ਭਾਗ ਜੀ-ਬਾਰੂ ਸਿਉਂ ਨੂੰ ਦੇਤਾ ਚਿੱਟਾ ਈ ਜਵਾਬ ਜੀ...!"
ਹੱਸਦੀ ਮੁਡੀਹਰ ਦੀਆਂ ਵੱਖੀਆਂ ਟੁੱਟ ਗਈਆਂ।
-"ਖੜ੍ਹ ਤੇਰੀ ਮਾਂ ਦੀ...!" ਬਾਰੂ ਝਈ ਲੈ ਕੇ ਪਿਆ ਤਾਂ ਬਹਿਵਤੀ ਤਿੱਤਰ ਹੋ ਗਿਆ।
-"ਉਏ ਇਹਨੇ ਕਲਫ਼ ਲਾਉਣੀ ਕਦੋਂ ਕੁ ਤੋਂ ਛੱਡਤੀ?" ਦੁੱਲੇ ਨੂੰ ਆਉਂਦਾ ਦੇਖ ਕੇ ਧਰੜ ਬੋਲਿਆ।
-"ਜਦੋਂ ਤੋਂ ਇਹਨਾਂ ਦੇ ਫ਼ੌਜੀ ਨੇ ਛੱਡਤੀ।"
-"ਕੀ ਮਤਬਲ?"
-"ਗੁਰੂ ਭਲਾ ਕਰੇ! ਜਦੋਂ ਫ਼ੌਜੀ ਨੇ ਕਲਫ਼ ਘੋਲ ਕੇ ਲਾਉਣ ਲੱਗਣਾ ਤਾਂ ਇਹਨੇ ਕੋਲ ਜਾ ਵੜਨਾ-ਫ਼ੌਜੀ ਨੇ ਤਾਂ ਬੁਰਸ਼-ਬਰਸ਼ ਨਾਲ ਲਾਉਣੀ ਤੇ ਇਹਨੇ ਪਤੰਦਰ ਨੇ ਪਰਾਂਤ 'ਚ ਹੱਥ ਫੇਰਨ ਮਾਂਗੂੰ ਫ਼ੌਜੀ ਦੀ ਕਲਫ਼ ਆਲੀ ਪਲੇਟ 'ਚ ਹੱਥ ਜਿਆ ਫੇਰ ਕੇ ਦਾਹੜੀ 'ਤੇ ਊਂਈਂ ਮਲ ਲੈਣੀ-ਜਿਮੇਂ ਦੇਗ ਖਾ ਕੇ ਘਿਉ ਮਲੀਦੈ-ਤੇ ਅਖੀਰ ਅੱਕਿਆ ਵਿਆ ਫ਼ੌਜੀ ਕਲਫ਼ ਲਾਉਣੋਂ ਈ ਹੱਟ ਗਿਆ-ਤੇ ਇਹੇ ਆਪੇ ਈ ਹੱਟਣਾ ਸੀ।"
-"ਲਓ ਜੀ! ਆਉਂਦੇ ਐ ਦਿਹਾਤੀ ਪ੍ਰੋਗਰਾਮ ਦੇ ਠੰਢੂ ਰਾਮ ਹੋਰੀਂ-ਮਿਲੋ ਇਹਨਾਂ ਨੂੰ!" ਹਰੀ ਅਤੇ ਟਪੂ ਪੰਡਤ ਨੂੰ ਆਉਂਦਿਆਂ ਦੇਖ ਕੇ ਸਾਧੂ ਲੰਮਾਂ ਬੋਲਿਆ।
-"ਇਹ ਦੇਣਗੇ ਹੁਣ ਖ਼ਬਰਾਂ ਲਾਹੌਰ ਟੇਸ਼ਣ ਦੀਆਂ।"
-"ਇਹਦੀ ਨਵੀਂ ਗੱਲ ਸੁਣੀ ਐਂ?
-"ਨਹੀਂ!"
-"ਇਹ ਮੱਝ ਨਵੇਂ ਦੁੱਧ ਕਰਵਾਉਣ ਚਲਿਆ ਗਿਆ-ਹੱਥ ਜੋੜ ਕੇ ਝੋਟੇ ਮੂਹਰੇ ਖੜ੍ਹ ਗਿਆ-ਅਖੇ ਝੋਟਾ ਜੀ ਥੋਡਾ ਮਿੰਟ ਦਾ ਕੰਮ ਐਂ ਤੇ ਸਾਡੇ ਜੁਆਕਾਂ ਦੀ ਸਾਲ ਦੀ ਲੱਸੀ ਐ-ਕਿਰਪਾ ਕਰੋ-ਮਿੰਟ ਲਾਓ!"
ਹੱਸਦੀ ਮੁਡੀਹਰ ਲਿਟਣ ਲੱਗ ਪਈ।
-"ਕਾਹਨੂੰ ਭਕਾਈ ਮਾਰਦੇ ਐਂ ਬਾਧੂ ਦੀ ਉਏ ਕੁੱਤਿਓ?" ਘੋਗੜ ਨੇ ਦਬਕਿਆ।
-"ਰਾਮ ਰਾਮ ਜੀ!"
-"ਰੱਮ ਰੱਮ ਪੰਡਜੀ!"
-"ਪੰਡਜੀ-ਕੋਈ ਨਮੀਂ ਤਾਜੀ?"
ਟਪੂ ਪੰਡਤ ਹਕੀਮ ਸੀ। ਜਿਸ ਕਰ ਕੇ ਪਿੰਡ ਦੀ ਹਰ ਖ਼ਬਰ ਉਸ ਕੋਲ ਪਹਿਲਾਂ ਪਹੁੰਚਦੀ ਸੀ।
-"ਬੱਕਰੀਆਂ ਆਲੇ ਗੇਲੇ ਦੀ ਬਹੂ ਕੋਲੇ ਕਾਕੈ!"
-"ਦੁਰ ਫਿੱਟੇ ਮੂੰਹ ਭੈਣ ਦਾ ਛੁਣਛਣਾ ਦੇਣੇ!" ਅਮਲੀ ਇਉਂ ਟੱਪਿਆ ਜਿਵੇਂ ਉਸ ਦੇ ਪੈਰ ਹੇਠ ਸੱਪ ਆ ਗਿਆ ਸੀ।
-"ਕਿਉਂ ਅਮਲੀਆ? ਤੈਨੂੰ ਬੜਾ ਦੁੱਖ ਲੱਗਿਆ?"
-"ਕੁੜੀ ਸਾਲੇ ਦੀ ਬਿਆਹੁਣ ਆਲੀ ਹੋਈ ਪਈ ਐ-ਆਹ ਕੀ ਕੀਤਾ ਸਾਲੇ ਢੇਡ ਨੇ?"
-"ਇਹ ਤਾਂ ਰੱਬ ਦੀ ਦੇਣ ਐਂ-ਕਿਤੇ ਸਿੱਟੇ ਜਾਂਦੇ ਐ?"
-"ਹੱਟ ਕੁੱਤੀਏ ਸਾਲੇ ਆਪ ਨ੍ਹੀ ਕਹਿਣ ਦਿੰਦੇ-ਨਾਂ ਬੱਦੂ ਰੱਬ ਦਾ!"
-"ਹੋਰ ਪੰਡਜੀ?"
-"ਹੋਰ ਕੀ ਐ ਭਾਈ? ਕਲਜੁਗ ਆ ਗਿਆ! ਕਾਕੂ ਟੁੰਡੇ ਦੀ ਕੁੜੀ ਐ ਨਾ ਕੋਕੇ ਆਲੀ?"
-"ਆਹੋ-!"
-"ਉਹਨੂੰ ਸਾਧ ਲੈ ਗਿਆ।"
-"ਬਾਖਰੂ...! ਕਿਮੇਂ...?"
-"ਰਾਮ ਬਖਸ਼ੀ ਰੱਖੇ-ਕਈ ਮਹੀਨਿਆਂ ਤੋਂ ਇਹਨਾਂ ਦੇ ਘਰੇ ਆਉਂਦਾ ਸੀ-ਅਖੇ ਥੋਡੇ ਘਰੇ ਕਿਸੇ ਨੇ ਤਬੀਤ ਨੱਪੇ ਵੇ ਐ-ਅੱਜ ਭਾਈ ਉਹਨੂੰ ਟੈਗਸੀ 'ਚ ਲੈ ਕੇ ਆਏ-ਨਾਲ ਉਹਦੇ ਇਕ ਸਾਧਣੀ-ਸਾਧ ਨੇ ਤਾਂ ਕੁਛ ਕਿਹਾ ਨਾ ਤੇ ਸਾਧਣੀ ਕਹਿੰਦੀ ਅਖੇ ਆਹ ਕੁੜੀ ਨੂੰ ਤਾਂ ਅਸੀਂ ਦੋ-ਚਹੁੰ ਦਿਨਾਂ ਆਸਤੇ ਲੈ ਕੇ ਜਾਣੈਂ-ਸਾਡੀ ਸੇਵਾ ਕਰੂ ਤੇ ਸ਼ਾਂਤੀ ਪਾਊ!"
-"ਤੇ ਫੇਰ ਤੋਰਤੀ ਇਹਨਾਂ ਨੇ?"
-"ਲੈ ਉਹ ਤਾਂ ਸਾਰਾ ਟੱਬਰ ਹੱਥ ਜੋੜੀ ਖੜ੍ਹਾ-ਅਖੇ ਲੈਜੋ ਮਾਤਾ ਜੀ।"
-"ਕੁੜੀ ਤਾਂ ਨੀ ਕਿਸੇ ਪਾਸੇ ਜੋਗੀ ਰਹਿੰਦੀ ਹੁਣ।"
-"ਆਹੋ! ਕੀ ਪਤੈ ਬਈ ਇਹ ਸਾਲੇ ਕੀ ਸੁਆਹ ਖੇਹ ਖਾਂਦੇ ਐ?" ਅਮਲੀ ਕਾਫ਼ੀ ਚਿਰ ਬਾਅਦ ਬੋਲਿਆ ਸੀ।
-"ਹੁਣ ਤਾਂ ਕੋਕੇ ਜੜ ਕੇ ਈ ਮੋੜਨਗੇ।"
-"ਆਪਣੀ ਦੁਨੀਆਂ ਦੇ ਵੀ ਗੋਲੀ ਮਾਰੇ!"
-"ਮਹਾਤੜ ਪਾਣੀ ਪੀਣ ਜਾ ਵੜੇ-ਸਾਲੇ ਭੈੜ੍ਹੇ ਜੇ ਆਨੇ ਕੱਢਣਗੇ-ਤੇ ਆਹ ਦੇਖਲਾ...! ਹੈਅ ਥੋਡੀ ਬੇੜੀ ਬਹਿਜੇ! ਗੜੌਂਧੇ ਅਰਗੀ ਕੁੜੀ ਸਾਹਣ ਨਾਲ ਤੋਰਤੀ।"
-"ਪੰਡਜੀ-ਕੜਬਚੱਬਾਂ ਦਾ ਕੀ ਬਣਿਆ?"
-"ਬਣਨਾ ਬਣਾਉਣਾ ਕੀ ਸੀ? ਠਾਣੇਦਾਰ ਨੇ ਪੈਸੇ ਪੂਸੇ ਲੈ ਕੇ ਰੱਸੇ ਲਾਹਤੇ।"
-"ਦੇਖ ਲੈ ਸਾਲੇ ਦੇ ਪਿਉ-ਦਾਦੇ ਮੁੱਲ ਦੀਆਂ ਲਿਆਉਂਦੇ ਰਹੇ ਐ-ਹੁਣ ਇਹਨੂੰ ਪੋਪਲ ਜੇ ਨੂੰ ਮਾੜਾ ਜਿਆ ਪੜ੍ਹਿਆ ਲਿਖਿਆ ਕਰਕੇ ਰਿਸ਼ਤਾ ਹੋਇਆ ਸੀ-ਉਹ ਵੀ ਬਿਚਾਰੀ ਦਾਜ ਕਰ ਕੇ ਸਾੜਤੀ।"
-"ਕੁੜੀ ਦੇ ਮਾਪਿਆਂ ਨੇ ਕੁਛ ਨ੍ਹੀਂ ਕੀਤਾ?"
-"ਹੈ ਕਮਲਾ! ਪੁਲਸ ਪੈਸੇ ਆਲਿਆਂ ਦੀ ਮਿੱਤ ਐ-ਉਹ ਬਿਚਾਰੇ ਗਰੀਬ ਐ-ਐਮ ਐਲੇ ਕੋਲੇ ਵੀ ਬਥੇਰੇ ਗੇੜੇ ਕੱਢੇ ਐ-ਉਹ ਨਾਲ ਈ ਨ੍ਹੀ ਤੁਰਿਆ-ਕਹਿੰਦਾ ਅਖੇ ਥੋਡਾ ਘਰ ਦਾ ਮਸਲਾ ਐ ਆਪ ਨਬੇੜੋ-ਪੁੱਛਣਾ ਹੋਵੇ ਬਈ ਜਦੋਂ ਅਗਲਿਆਂ ਦੀ ਪਾਲੀ ਪੋਸੀ ਵੀ ਮਾਰਤੀ-ਫੇਰ ਘਰ ਦਾ ਮਸਲਾ ਕਾਹਦਾ ਰਹਿ ਗਿਆ? ਅਗਲੇ ਲਹੂ ਦੀ ਘੁੱਟ ਭਰ ਕੇ ਬਹਿ ਗਏ-ਕੁੜੀ ਦੀ ਮਾਂ ਨੂੰ ਤਾਂ ਦੱਸਦੇ ਐ ਬਈ ਓਦਣ ਦੇ ਦੰਦਲਾਂ ਦੌਰੇ ਪੈਣੋ ਨ੍ਹੀ ਹੱਟਦੇ।"
-"ਕੀ ਦੋਸ਼ ਐ ਬਈ? ਅਗਲੇ ਦੀ ਇੱਕੋ ਇੱਕ ਜੁਆਨ ਧੀ ਸੀ।"
-"ਅਸਲ 'ਚ ਰੌਲਾ ਕੀ ਸੀ?"
-"ਰੌਲਾ ਕੀ ਸੀ? ਇਹ ਮਾਊਂ ਜਿਆ ਆਬਦੀ ਮਾਂ ਦੀ ਚੁੱਕ 'ਤੇ ਕੁੜੀ ਨੂੰ ਕਹਿੰਦਾ ਅਖੇ ਜਿਹੜੀ ਤੇਰੇ ਪਿਉ ਕੋਲੇ ਦੋ-ਤਿੰਨ ਕਿੱਲੇ ਜਮੀਨ ਐਂ-ਉਹ ਮੇਰੇ ਨਾਂ ਲੁਆਵੇ-ਦੱਸੋ ਬਈ ਜਿਉਂਦੇ ਜੀਅ ਅਗਲਾ ਕਦੋਂ ਹੱਥ ਵਢਾਉਂਦੈ?"
-"ਹੈ ਸਾਲਾ ਪੋਰ?"
-"ਹੁਣ ਆਪ ਤਾਂ ਕੁੜੀ ਦਾ ਪਿਉ ਮਰਿਆਂ ਅਰਗਾ ਈ ਐ-ਇਹਦੇ ਗੋਲੀ ਮਾਰੇ ਚੂਕਣੇ 'ਚ ਸਾਲੇ ਦੇ!"
-"ਉਏ ਗੋਲੀ ਮਾਰਨ ਜੋਕਰਾ ਉਹ ਕਾਹਨੂੰ ਐਂ ਬਿਚਾਰਾ? ਉਹ ਤਾਂ ਪੈਰੀਂ ਪੱਗਾਂ ਧਰੀ ਗਿਆ ਤੇ ਇਹ ਲਾਚੜਗੇ!"
-"ਉਏ ਐਹੋ ਜੇ ਪੈਰੀਂ ਪੱਗਾਂ ਆਲੇ ਕਾਹਨੂੰ ਐਂ? ਐਹੋ ਜਿਆਂ ਦੀ ਤਾਂ ਇੱਕੋ ਟੱਕ ਨਾਲ ਲੱਤ ਗਰਚ ਦੇਣੇ ਲਾਹ ਕੇ ਪਰ੍ਹਾਂ ਮਾਰੇ-ਫੇਰ ਲੋਟ ਆਉਂਦੇ ਐ।"
-"ਉਏ ਚਾਚਾ! ਕੱਲ੍ਹ ਨੂੰ ਘੰਟਾ ਖੰਡ ਇੰਜਣ ਦੇਮੇਂਗਾ?" ਫੰਗਣ ਬੁੱਲ੍ਹੜ ਨੇ ਆ ਕੇ ਨਹਿੰਗ ਨੂੰ ਪੁੱਛਿਆ।
-"ਕੀ ਕਰਨੈਂ?" ਨਹਿੰਗ ਦੀ ਥਾਂ ਪ੍ਰੀਤਮ ਫੱਲ੍ਹੀ ਬੋਲਿਆ।
-"ਨਰਮਾਂ ਸਿੰਜਣੈ।"
-"ਗੱਲ ਸੁਣ ਉਏ? ਡੂੜ੍ਹ ਥੋਡੇ ਕੋਲੇ ਕਿੱਲੈ-ਪੰਦਰਾਂ ਤੁਸੀਂ ਘਰ ਦੀ ਸਤੌਲ ਐਂ-ਤੁਸੀਂ ਤਾਂ ਛੱਪੜ 'ਚੋਂ ਬਾਲਟੀ-ਬਾਲਟੀ ਪਾਣੀ ਦੀ ਪਾਵੋਂ ਤਾਂ ਨਰਮਾਂ ਤਰ ਹੋਜੂ-ਇੰਜਣ ਕੀ ਕਰਨੈਂ ਕੁੱਤੀਏ ਜਾਤੇ?"
-"ਲੈਜੀਂ-ਲੈਜੀਂ!" ਚਲਾਕੂ ਕਾਮਰੇਡ ਨੇ ਨਹਿੰਗ ਵੱਲੋਂ ਹਾਮੀਂ ਭਰੀ।
-"ਲੈ ਬਈ ਨਹਿੰਗਾ-ਇਕ ਗੱਲ ਦੱਸ?" ਕਾਮਰੇਡ ਨੇ ਉਸ ਵੱਲ ਮੂੰਹ ਕੀਤਾ।
-"ਬਈ ਤੁਸੀਂ ਸੋਟੇ ਨੂੰ ਮੁਲਾਹਜੇ-ਤੋੜ ਕਿਉਂ ਆਖਦੇ ਐਂ?"
-"ਦਸਵੇਂ ਪਾਤਸ਼ਾਹ ਨੇ ਇਹਦਾ ਨਾਂ ਰੱਖਿਆ ਸੀ ਕੁਤਕ।" ਨਹਿੰਗ ਨੇ ਕਹਿਣਾ ਸ਼ੁਰੂ ਕੀਤਾ।
-"ਹਲਾ!"
-"ਤੇ ਅਸੀਂ ਇਹਨੂੰ ਮੁਲਾਹਜੇ ਤੋੜ ਤਾਂ ਕਹਿੰਨੇ ਐਂ ਬਈ ਜੀਹਦੇ ਟੋਟਣ 'ਚ ਇਕ ਠੁਕ ਗਿਆ-ਉਹਦੇ ਨਾਲ ਮੁਲਾਹਜਾ ਰਹਿੰਦਾ ਈ ਨ੍ਹੀ-ਅਗਲਾ ਪਾਰ ਬੋਲ ਜਾਂਦੈ-ਛੇਵੇਂ ਪਾਤਸ਼ਾਹ ਨੇ ਭਾਈ ਭੱਲਣ ਤੋਂ ਮੁਲਾਹਜੇ ਤੋੜ ਨਾਲ ਸ਼ੇਰ ਦਾ ਸਿ਼ਕਾਰ ਕਰਵਾਇਆ ਸੀ-।"
-"ਵਾਹ ਜੀ ਵਾਹ!"
-"ਪੰਡਜੀ-ਰੱਤੂ ਦਾ ਕੀ ਹਾਲ ਐ ਸੱਚ?" ਆਤਮੇਂ ਫ਼ੱਕਰ ਨੇ ਅਚਾਨਕ ਪੁੱਛਿਆ।
-"ਬੁਰਾ ਈ ਹਾਲ ਐ-ਦਿਲ ਦਾ ਰੋਗ ਐ-ਚੱਲੀ ਜਾਵੇ, ਚੱਲੀ ਜਾਵੇ-ਜਿੱਦੇਂ ਖੜ੍ਹ ਗਿਆ ਬੱਸ...!"
-"ਮਾੜੀ 'ਲਾਦ ਵੀ ਨਾ ਜੰਮੇ ਕਿਸੇ ਦੇ-ਕੱਲ੍ਹ ਦੀਆਂ ਗੱਲੈਂ-ਜਦੋਂ ਮੁਧਕਰ ਚੱਕਦਾ ਹੁੰਦਾ ਸੀ-ਕਿਸੇ ਨੂੰ ਨੇੜੇ ਨ੍ਹੀ ਸੀ ਲੱਗਣ ਦਿੰਦਾ-'ਲਾਦ ਮਾੜੀ ਲਿੱਕਲਗੀ-ਮੁੰਡਾ ਸਿਰੇ ਦਾ ਬੈਲੀ ਤੇ ਕੁੜੀ...? ਸਹੁਰੀ ਨੂੰ ਹਾਥ ਈ ਕੋਈ ਨ੍ਹੀ-ਕੋਈ ਚੂਹੜਾ ਚੱਪੜਾ ਨ੍ਹੀ ਛੱਡਿਆ ਲੇਖੇ ਨਾਲ-ਬੱਸ ਜਿੱਦਣ ਦੀ ਕੁੜੀ ਨੇ ਬੇਇੱਜ਼ਤੀ ਕੀਤੀ ਐ-ਓਦਣ ਦਾ ਮੰਜੇ ਤੋਂ ਈ ਨ੍ਹੀ ਉਠਿਆ ਸਹੁਰਾ।"
-"ਉਹਨੇ ਸਹੁਰੀ ਨੇ ਬੇਇਜ਼ਤੀ ਕਾਹਤੋਂ ਕੀਤੀ?"
-"ਕੀ ਦੱਸਾਂ ਸਹੁਰੀ ਦੇ ਕਾਰੇ? ਹੁਣ ਤਾਂ ਬਾਹਰਲੇ ਪਿੰਡਾਂ ਦੇ ਮੁੰਡੇ ਸਿੱਧੇ ਈ ਘਰੇ ਆਉਣ ਲੱਗਪੇ ਸੀ-ਇਹਨੇ ਕਿਤੇ ਰੋਕਿਆ ਰੂਕਿਆ ਹੋਊ, ਰੱਬ ਜਾਣੇ-ਬੱਸ! ਪਤਾ ਨ੍ਹੀ ਸਹੁਰੀ ਦੇ ਡਮਾਕ ਨੂੰ ਕੀ ਫਤੂਰ ਚੜ੍ਹਿਆ? ਮੁੰਡਿਆਂ ਦੇ ਸਾਹਮਣੇ ਈ ਸ਼ੁਰੂ ਹੋਗੀ-ਅਖੇ ਮੇਰੀ ਬੇਬੇ ਤਾਂ ਤੈਥੋਂ ਚੌਰਿਆ ਸਾਂਭੀ ਨਾ ਗਈ-ਮੈਨੂੰ ਕੀ ਸਾਂਭੇਂਗਾ? ਤੇ ਚੱਲ ਮੇਰੇ ਭਾਈ! ਉਹ ਦਿਨ ਗਿਆ ਤੇ ਆਹ ਆ ਗਿਆ-ਬਿਚਾਰਾ ਮੰਜੇ 'ਤੇ ਪਿਆ ਈ ਚੂਕੀ ਜਾਂਦੈ-ਕੋਈ ਪਾਣੀ ਧਾਣੀ ਵੀ ਨ੍ਹੀ ਪੁੱਛਦਾ-ਹੁਣ ਤਾਂ ਓਸ ਗੱਲ ਦੇ ਆਖਣ ਮਾਂਗੂੰ ਮਾਵਾਂ ਧੀਆਂ ਨਾਅਮੇਂ 'ਚ ਖੇਡਦੀਐਂ-ਮੇਲਾ ਈ ਲੱਗਿਆ ਰਹਿੰਦੈ ਘਰੇ ਸੁੱਖ ਨਾਲ।"
-"ਹੈਅ ਥੋਡੀ ਗੰਦੇ ਟੱਬਰ ਦੀ!"
-"ਕੀ ਕਰਨੈਂ ਐਹੋ ਜਿਆ ਪੈਸਾ-ਅੱਗ ਲਾਉਣੈਂ?"
-"ਕਨੇਡੇ ਆਲਿਆਂ ਦੇ ਘਰੇ ਅੱਜ ਝੰਡੀਆਂ ਜੀਆਂ ਟੰਗੀ ਜਾਂਦੇ ਸੀ-ਕਿਸੇ ਦਾ ਬਿਆਹ-ਬੂਹ ਐ?"
-"ਕਾਹਨੂੰ ਬਿਆਹ ਐ! ਉਹ ਤਾਂ ਬੁੜ੍ਹੇ-ਬੁੜ੍ਹੀ ਦੀ ਪੰਜਾਹਵੀਂ ਸ਼ਾਦੀ ਗਿਰਾਹ ਮਨਾਉਣ ਦੀ ਤਿਆਰੀ ਕਰਦੇ ਐ।"
-"ਕੀ ਕਰਦੇ ਐ?" ਗੱਲ ਅਮਲੀ ਦੇ ਸਿਰ ਦੇ ਉਪਰੋਂ ਲੰਘ ਗਈ।
-"ਉਏ ਅਮਲੀਆ! ਉਹਨਾਂ ਦੇ ਬੁੜ੍ਹੇ ਬੁੜ੍ਹੀ ਦੇ ਵਿਆਹ ਨੂੰ ਪੰਜਾਹ ਸਾਲ ਹੋਣ ਆਲੇ ਐ-ਉਹਨੂੰ ਮਨਾਉਣ ਦੀ ਤਿਆਰੀ ਕਰਦੇ ਐ।" ਕਿਸੇ ਨੇ ਜੋਰ ਦੇ ਕੇ ਕਿਹਾ।
-"ਫਿੱਹਟ ਭੈਣ ਦੇ ਮੁੰਡਿਆਂ ਈ ਯ੍ਹਾਵੇ! ਦੇਸੀ ਟੱਟੂ ਤੇ ਕੁਰਾਸ਼ਾਨੀ ਦੁਲੱਤੇ! ਕੀ ਲੱਛਣ ਕਰਦੇ ਐ ਸਾਲੇ-ਬਈ ਲਹੁਡੀ ਦੇਣਿਓਂ-ਕਬਰਾਂ 'ਚ ਥੋਡੀਆਂ ਲੱਤੈਂ-ਤੁਸੀਂ ਕਿਸੇ ਪੁੱਤ ਦਾ ਮਨਾਓ-ਕਿਸੇ ਪੋਤੇ ਦਾ ਮਨਾਓ-ਪੰਜਾਹਵਾਂ ਸਾਲ ਮਨਾਏ ਬਿਨਾ ਸਰਦਾ ਨ੍ਹੀ ਇਹਨਾਂ ਦਾ?"
-"ਅਮਲੀਆ-ਅੰਨ੍ਹੀ ਕਮਾਈ ਘਰੇ ਆਉਂਦੀ ਐ-ਕਿਤੇ ਖਪਤ ਵੀ ਕਰਨੀ ਐਂ।"
-"ਇਹ ਵੀ ਭਾਈ ਗੱਲ ਠੀਕ ਐ-ਹੱਥ ਖੁੱਲ੍ਹੈ-ਚੋਜ ਕਰਦੇ ਐ ਜੱਟ-ਕਹਿੰਦੇ ਹੁੰਦੇ ਐ-ਚਮਚਿਆਂ ਨਾਲ ਪੀਣ ਸ਼ਰਾਬਾਂ, ਕਰਦੇ ਜੱਟ ਚੋਜ ਕੁੜ੍ਹੇ।"
-"ਮਾਇਆ ਹਜਮ ਕਰਨੀ ਕਿਹੜਾ ਸੌਖੀ ਐ?"
-"ਐਤਕੀਂ ਬੋਟਾਂ 'ਚ ਕੌਣ ਜਿੱਤੂ ਬਈ?"
-"ਬੋਟਾਂ 'ਚ ਜਿੱਤੂ ਅਮਲੀ!" ਕੋਈ ਹੱਸਿਆ।
-"ਨਹੀਂ ਹਾਸਾ ਨ੍ਹੀ-ਕੌਣ ਜਿੱਤੂ?"
-"ਬੋਟਾਂ 'ਚ ਜਿੱਤਣਗੇ 'ਕਾਲੀ!"
-"ਮੈਂ ਤਾਂ ਬੋਟ ਕਾਮਰੇਟ ਨੂੰ ਪਾਊਂ!"
-"ਨਾਗੋਕਿਆਂ ਆਲੇ ਨੂੰ?"
-"ਆਹੋ!"
-"ਬਹੁਤ ਵੱਡੀ ਗਲਤੀ ਐ।"
-"ਕਾਹਤੋਂ?"
-"ਦੇਖ ਲਈਂ-ਨਾਗੋਕਿਆਂ ਆਲਾ ਕਾਮਰੇਟ ਪੱਠੇ ਆਪਣਿਓਂ ਖਾਇਆ ਕਰੂ-ਤੇ ਲੇਡੇ ਜਾ ਕੇ ਨਾਗੋਕੀ ਕਰਿਆ ਕਰੂ।"
ਹਾਸੜ ਪੈ ਗਈ।
-"ਆਜੋ ਸਿੰਘੋ-ਗੱਫ਼ਾ ਲੈ ਲਓ!" ਗੁਰਦੁਆਰਿਓਂ ਭਾਈ ਜੀ ਨੇ ਹੋਕਰਾ ਮਾਰਿਆ।
-"ਚਲੋ ਬਈ।" ਅਮਲੀ ਖੁਸ਼ੀ 'ਚ ਕੁੜਤੇ ਦੀਆਂ ਬਾਹਵਾਂ ਚਾਹੜਨ ਲੱਗ ਪਿਆ।
-"ਅਮਲੀਆ! ਬਾਂਹਾਂ ਤਾਂ ਇਉਂ ਚੜ੍ਹਾਉਣ ਲੱਗ ਪਿਆ-ਜਿਵੇਂ ਮੱਝ ਸੁਆਉਣੀ ਹੁੰਦੀ ਐ?"
-"ਉਏ ਇਹ ਵੀ ਗੁਰਦੁਆਰੇ ਦੀ ਦੇਗ 'ਤੇ ਈ ਬਚਿਆ ਵਿਐ-ਹੋਰ ਕਿਹੜਾ ਨ੍ਹਾਮੋਂ ਇਹਨੂੰ ਚੂਰੀ ਕੁੱਟ ਕੇ ਦਿੰਦੀ ਐ?" ਪਿੱਛੋਂ ਨ੍ਹੇਰੀ ਨੇ ਵਿਅੰਗ ਕਸਿਆ।
-"ਕਰ ਲਓ! ਕਰ ਲਓ ਬਈ ਟਿੱਚਰਾਂ-ਥੋਡੀ ਉਮਰ ਐ।" ਅਮਲੀ ਬੋਲਿਆ।
ਤੇ ਫਿਰ ਸਾਰੇ ਗੁਰਦੁਆਰੇ ਨੂੰ ਵਾਹੋਦਾਹੀ ਹੋ ਤੁਰੇ।