skip to main
|
skip to sidebar
ਇੰਗਲੈਂਡ 'ਚ ਵੀ ਧੁੰਮ ਪਾਵੇਗਾ ਜੱਗੀ ਕੁੱਸਾ 'ਸਟਰਗਲ ਫ਼ਾਰ ਔਨਰ' ਨਾਲ........... ਪੁਸਤਕ ਰਿਲੀਜ਼ / ਮਨਦੀਪ ਖ਼ੁਰਮੀ ਹਿੰਮਤਪੁਰਾ
ਲੰਡਨ : ਪੰਜਾਬੀ ਨਾਵਲਕਾਰੀ ਦੇ ਖ਼ੇਤਰ ਵਿਚ ਆਪਣੀ ਠੇਠ ਸ਼ੈਲੀ ਜ਼ਰੀਏ ਚਰਚਿਤ ਅਤੇ ਵਿਸ਼ਵ ਭਰ ਦੇ ਦਰਜਨ ਤੋਂ ਵਧੇਰੇ ਪੰਜਾਬੀ ਅਖ਼ਬਾਰਾਂ ਵਿਚ ਇੱਕੋ ਸਮੇਂ ਲੜੀਵਾਰ ਨਾਵਲ ਛਪਦੇ ਹੋਣ ਦਾ ਮਾਣ ਪ੍ਰਾਪਤ, ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ ਝੋਲੀ ਇੱਕ ਹੋਰ ਮਾਣ ਪਿਆ ਹੈ ਕਿ ਉਹਨਾਂ ਦੇ ਬਹੁ-ਚਰਚਿਤ ਪੰਜਾਬੀ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਦਾ ਅੰਗਰੇਜ਼ੀ ਅਨੁਵਾਦ "ਸਟਰਗਲ ਫ਼ਾਰ ਔਨਰ" ਛਪ ਕੇ ਇੰਗਲੈਂਡ ਵਿਚ ਵਿਕਣ ਲਈ ਆ ਗਿਆ ਹੈ। ਜੱਗੀ ਕੁੱਸਾ ਦਾ ਇਹ ਨਾਵਲ ਲੰਡਨ ਦੀ ਮਸ਼ਹੂਰ ਪਬਲਿਸ਼ਿੰਗ ਫ਼ਰਮ "ਸਟਾਰ ਬੁੱਕਸ ਯੂ.ਕੇ." ਨੇ ਪ੍ਰਕਾਸ਼ਿਤ ਕੀਤਾ ਹੈ। ਡਾ. ਐੱਸ. ਐੱਨ. ਸੇਵਕ ਦੀ ਅਨੁਵਾਦ ਸਮਰੱਥਾ ਦਾ ਆਨੰਦ ਹੁਣ ਅੰਗਰੇਜ਼ੀ ਪਾਠਕ ਵੀ ਮਾਣ ਸਕਣਗੇ ਕਿ ਜੱਗੀ ਕੁੱਸਾ ਨੇ ਆਪਣੇ ਪੰਜਾਬੀ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਵਿਚ 1984 ਤੋਂ ਸ਼ੁਰੂ ਹੋ ਕੇ 1995 ਤੱਕ ਦੇ ਪੰਜਾਬ ਦੇ ਕਾਲੇ ਦਿਨਾਂ ਨੂੰ ਕਿਸ ਅੰਦਾਜ਼ ਵਿਚ ਰੂਪਮਾਨ ਕੀਤਾ ਸੀ। ਜੱਗੀ ਕੁੱਸਾ ਦੀ ਲਿਖਣ ਕਲਾ ਦਾ ਵਿਸ਼ੇਸ਼ ਗੁਣ ਇਹ ਹੈ ਕਿ ਉਹ ਲਫ਼ਜ਼ਾਂ ਦੀ ਬੁਣਤੀ ਰਾਹੀਂ ਹੀ ਇੱਕ ਫ਼ਿਲਮ ਵਰਗਾ ਮਾਹੌਲ ਉਸਾਰ ਦਿੰਦਾ ਹੈ। ਵਿਦੇਸ਼ ਵਸਦੇ ਜਿਹੜੇ ਮਾਪੇ ਪੰਜਾਬ ਅਤੇ ਸਿੱਖੀ ਪ੍ਰਤੀ ਆਪਣੇ ਮਨ ਵਿਚ ਦਰਦ ਰੱਖਦੇ ਹਨ, ਅਤੇ ਜਿੰਨ੍ਹਾਂ ਦੇ ਬੱਚੇ ਪੰਜਾਬੀ ਪੜ੍ਹਨ ਦੇ ਸਮਰੱਥ ਨਹੀਂ ਹਨ, ਉਹਨਾਂ ਨੂੰ ਇਹ ਨਾਵਲ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣਾਂ ਚਾਹੀਦਾ ਹੈ ਤਾਂ ਕਿ ਉਹ ਜਾਣ ਸਕਣ ਕਿ ਪੰਜਾਬ ਵਿਚ ਇਹਨਾਂ ਕਾਲੇ ਦਿਨਾਂ ਦੌਰਾਨ ਕੀ ਹੋਇਆ। ਇੱਥੇ ਜ਼ਿਕਰਯੋਗ ਹੈ ਕਿ ਜੱਗੀ ਕੁੱਸਾ ਜੀ ਦਾ ਅਗਲਾ ਨਾਵਲ "ਆਊਟਸਾਈਡ, ਸਮਵੇਅਰ, ਏ ਲੈਂਪ ਬਰਨਸ" ਵੀ ਅਪ੍ਰੈਲ 2012 ਵਿਚ ਪ੍ਰਕਾਸ਼ਿਤ ਹੋ ਰਿਹਾ ਹੈ! ਇਹ ਨਾਵਲ 'ਐਮਾਜ਼ੋਨ' ਕੋਲ ਵੀ ਉਪਲੱਭਦ ਹੈ ਅਤੇ ਨਾਵਲ ਸਿੱਧਾ ਆਰਡਰ ਕਰਨ ਲਈ ਇਸ ਲਿੰਕ 'ਤੇ ਜਾ ਕੇ ਕਰ ਸਕਦੇ ਹੋ:
http://starbooksuk.com
/
index.php?p=sr&Uc=9781908357007
ਹੋਰ ਪੜੋ...
Newer Posts
Older Posts
Home
ਆਓ ਜੀ, ਜੀ ਆਇਆਂ ਨੂੰ !!!
ਮੇਰੋ ਗੁਰੁ ਰਖਵਾਰੋ ਮੀਤ।।
ਦੂਣ ਚਊਣੀ ਦੇ ਵਡਿਆਈ ਸੋਭਾ ਨੀਤਾ ਨੀਤ।।
ਵੰਨਗੀ
ਕਹਾਣੀ
(10)
ਕਾਵਿ-ਵਿਅੰਗ
(4)
ਨਜ਼ਮ/ਕਵਿਤਾ
(43)
ਲੇਖ਼
(9)
ਵਿਅੰਗ
(22)
ਲਾਇਬ੍ਰੇਰੀ
►
2013
(3)
►
June
(1)
►
February
(2)
►
2012
(12)
►
December
(1)
►
November
(1)
►
September
(2)
►
August
(3)
►
July
(1)
►
June
(3)
►
January
(1)
▼
2011
(20)
►
December
(2)
►
November
(3)
▼
October
(1)
ਇੰਗਲੈਂਡ 'ਚ ਵੀ ਧੁੰਮ ਪਾਵੇਗਾ ਜੱਗੀ ਕੁੱਸਾ 'ਸਟਰਗਲ ਫ਼ਾਰ ਔਨ...
►
September
(2)
►
August
(1)
►
July
(1)
►
June
(3)
►
May
(4)
►
February
(2)
►
January
(1)
►
2010
(17)
►
December
(1)
►
November
(1)
►
September
(1)
►
August
(1)
►
July
(3)
►
June
(7)
►
March
(3)
►
2009
(42)
►
December
(2)
►
November
(2)
►
October
(38)
ਕੁਝ ਮੇਰੇ ਬਾਰੇ :
Shivcharan Jaggi Kussa
London, United Kingdom
View my complete profile
ਬਿਜਲਈ ਚਿੱਠੀ ਭੇਜਣ ਦਾ ਪਤਾ :
jaggikussa65@gmail.com
ਸ਼ਿਵਚਰਨ ਜੱਗੀ ਕੁੱਸਾ ਪ੍ਰਤੀ ਭਾਵਨਾ ਦੇ ਦੋ ਸ਼ਬਦ
ਸ਼ਿਵਚਰਨ ਜੱਗੀ ਕੁੱਸਾ ਗੱਲ ਬਾਤ ਲਈ ਬੜਾ ਹੀ ਘੱਟ ਹੱਥ ਆਉਂਦਾ ਹੈ! ਜਦੋਂ ਉਸ ਨੂੰ ਇੰਟਰਵਿਊ ਲਈ ਜਾਂ ਸਾਹਿਤ ਬਾਰੇ ਗੱਲ ਕਰੀਏ ਤਾਂ ਇੱਕੋ ਗੱਲ ਹੀ ਕਹੇਗਾ, "ਜੋਤੀ! ਤੂੰ ਹਰ ਗੱਲ ਵਿਚ ਸਾਹਿਤ ਦਾ ਫ਼ਾਨਾਂ ਨਾ ਠੋਕਿਆ ਕਰ - ਗੱਲਾਂ ਹੋਰ ਬਹੁਤ ਐ ਕਰਨ ਲਈ!"
ਸ਼ਿਵਚਰਨ ਜੱਗੀ ਕੁੱਸਾ ਵਿਚ ਪਠਾਣ ਵਾਲੀ ਦਲੇਰੀ, ਸਿੱਖ ਵਾਲੀ ਸ਼ਰਧਾ, ਸੂਰਮੇਂ ਵਾਲੀ ਬੜ੍ਹਕ, ਦਰਵੇਸ਼ ਵਾਲੀ ਨਿਮਰਤਾ, ਫ਼ੱਕਰਾਂ ਵਾਲੀ ਸਾਦਗੀ, ਸਾਧੂਆਂ ਵਾਲੀ ਬੇਪ੍ਰਵਾਹੀ, ਆਸ਼ਕਾਂ ਵਾਲੀ ਪ੍ਰੇਮ-ਭਾਵਨਾਂ ਅਤੇ ਜੱਟਾਂ ਵਾਲੀ ਯਾਰੀ ਦਾ ਅਥਾਹ ਸੋਮਾਂ ਹੈ! ਵੱਡੇ-ਵੱਡੇ ਲੋਕਾਂ ਨਾਲ ਯਾਰੀ ਹੋਣ ਦੇ ਨਾਤੇ ਵੀ ਆਮ ਲੋਕਾਂ ਨੂੰ ਅੱਧ ਕੁ ਦਾ ਹੋ ਕੇ ਮਿਲਣਾਂ ਉਸ ਦੀ ਨਿਮਰਤਾ ਦਾ ਸਬੂਤ ਹੈ।
ਜਿਹੜੇ ਮਸ਼ਹੂਰ ਲੇਖਕਾਂ ਅਤੇ ਕਲਾਕਾਰਾਂ ਨੂੰ ਆਮ ਲੋਕ ਦੇਖਣ ਲਈ ਤਰਸਦੇ ਹਨ, ਉਹ ਕਲਾਕਾਰ ਅਤੇ ਲੇਖਕ ਜੱਗੀ ਕੁੱਸਾ ਦੇ ਮਿੱਤਰ ਹਨ। ਇਕ ਪ੍ਰੋਗਰਾਮ 'ਤੇ ਮੈਂ ਇਕ ਮਸ਼ਹੂਰ ਕਲਾਕਾਰ ਨੂੰ ਜੱਗੀ ਕੁੱਸਾ ਦੇ ਪੈਰੀਂ ਹੱਥ ਲਾਉਂਦਾ ਦੇਖਿਆ ਹੈ। ਉਸ ਕਲਾਕਾਰ ਨੂੰ ਜੱਫ਼ੀ ਵਿਚ ਲੈ ਕੇ ਜੱਗੀ ਕਹਿੰਦਾ, "ਤੇਰੀ ਜਗਾਹ ਮੇਰੇ ਪੈਰਾਂ ਵਿਚ ਨਹੀਂ - ਮੇਰੇ ਦਿਲ ਵਿਚ ਹੈ ਬਾਈ!"
ਆਪਣੀਆਂ ਲਿਖਤਾਂ ਕਰਕੇ ਸ਼ਿਵਚਰਨ ਜੱਗੀ ਕੁੱਸਾ ਆਲੋਚਕਾਂ ਦੀਆਂ ਨਸ਼ਤਰਾਂ ਦਾ ਵੀ ਸ਼ਿਕਾਰ ਹੋਇਆ। ਪਰ ਉਸ ਦੀ ਲਿਖਤ ਵਿਚ ਖੜੋਤ ਨਹੀਂ ਆਈ। ਉਹ ਸੂਰਮੇਂ ਵਾਂਗ ਮਾਰੋ-ਮਾਰ ਕਰਦਾ ਅੱਗੇ ਹੀ ਅੱਗੇ ਨਿਰੰਤਰ ਤੁਰਦਾ ਗਿਆ ਅਤੇ ਤੁਰ ਰਿਹਾ ਹੈ! ਹਰ ਸਾਲ ਇਕ ਨਾਵਲ ਮਾਰਕੀਟ ਵਿਚ ਦੇਣਾਂ ਕੋਈ ਖਾਲਾ ਜੀ ਦਾ ਵਾੜਾ ਨਹੀਂ! ਮਸ਼ਹੂਰ ਪੰਜਾਬੀ ਲੇਖਕ ਪ੍ਰੀਤਮ ਸਿੱਧੂ ਮੁਤਾਬਿਕ, "ਬਥ੍ਹੇਰੇ ਲੋਕਾਂ ਨੇ ਜੱਗੀ ਨੂੰ ਆਲੋਚਨਾਂ ਦੀ ਠਿੱਬੀ ਮਾਰਨੀਂ ਚਾਹੀ - ਪਰ ਦੇਖ ਲਓ ਤੁਹਾਡੇ ਸਾਹਮਣੇਂ ਹੈ - ਅਜੇ ਵੀ ਸਾਹਿਤਕ ਅਖਾੜੇ ਵਿਚ ਖੌਰੂ ਪੱਟੀ ਫ਼ਿਰਦੈ!" ਪੰਜਾਬੀ ਦਾ ਕੋਈ ਵੀ ਅਜਿਹਾ ਪ੍ਰੁਮੁੱਖ ਅਖ਼ਬਾਰ ਜਾਂ ਰਸਾਲਾ ਨਹੀਂ, ਜਿਸ ਵਿਚ ਕੁੱਸਾ ਨਾ ਛਪਿਆ ਹੋਵੇ! ਡਾ. ਗੁਰਨਾਮ ਗਿੱਲ ਅਨੁਸਾਰ, "ਪੰਜਾਬੀ ਦਾ ਕੋਈ ਵੀ ਅਖ਼ਬਾਰ ਜਾਂ ਰਸਾਲਾ ਚੁੱਕ ਲਵੋ, ਉਸ ਵਿਚ ਤੁਹਾਨੂੰ ਦੋ ਨਾਂ ਜ਼ਰੂਰ ਨਜ਼ਰ ਆਉਣਗੇ - ਇਕ ਜਸਵੰਤ ਸਿੰਘ ਵਿਰਦੀ ਅਤੇ ਦੂਜਾ ਸ਼ਿਵਚਰਨ ਜੱਗੀ ਕੁੱਸਾ!" ਉਸ ਦਾ ਕਿਧਰੇ ਕੋਈ ਲੇਖ, ਕਿਧਰੇ ਲੜੀਵਾਰ ਨਾਵਲ, ਕਿਧਰੇ ਕੋਈ ਕਹਾਣੀਂ ਜਾਂ ਕਿਧਰੇ ਕੋਈ ਕਵਿਤਾ ਛਪਦੇ ਹੀ ਰਹਿੰਦੇ ਹਨ।
ਸ਼ਿਵਚਰਨ ਜੱਗੀ ਕੁੱਸਾ ਦੇ ਹੁਣ ਤੱਕ 15 ਦੇ ਕਰੀਬ ਨਾਵਲ ਬਾਹਰਲੇ ਪ੍ਰਵਾਸੀ ਪ੍ਰਮੁੱਖ ਅਖ਼ਬਾਰਾਂ-ਰਸਾਲਿਆਂ ਵਿਚ ਅਤੇ ਵੈੱਬ ਸਾਈਟਾਂ 'ਤੇ ਲੜੀਵਾਰ ਛਪ ਚੁੱਕੇ ਹਨ। ਇਹ ਇਕ ਚਹੇਤੇ ਲੇਖਕ ਹੋਣ ਦਾ ਪ੍ਰਮਾਣ ਹੈ! ਸ਼ਿਵਚਰਨ ਜੱਗੀ ਕੁੱਸਾ ਅੱਜ-ਕੱਲ੍ਹ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਲੇਖਕ ਹੈ। ਨਾਵਲ ਮਾਰਕੀਟ ਵਿਚ ਉਸ ਦੀ ਸਰਦਾਰੀ ਹੈ! ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨ, ਇਟਲੀ, ਗਰੀਸ ਅਤੇ ਆਸਟਰੇਲੀਆ ਆਦਿ ਦੇਸ਼ਾਂ ਵਿਚ ਉਸ ਦੀ ਕਲਮ ਦਾ ਸਿੱਕਾ ਚੱਲਦਾ ਹੈ। ਬਾਹਰਲੇ ਦੇਸ਼ਾਂ ਵਿਚ ਉਸ ਨੂੰ ਥਾਂ-ਥਾਂ 'ਤੇ ਪੁਰਸਕਾਰ ਅਤੇ ਗੋਲਡ ਮੈਡਲ ਮਿਲ ਚੁੱਕੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਤੋਂ ਲੈ ਕੇ 'ਪੰਜਾਬੀ ਲਾਂਬੜਾ ਸੱਥ' ਵਰਗੀਆਂ ਸੰਸਥਾਵਾਂ ਉਸ ਨੂੰ 'ਨਾਨਕ ਸਿੰਘ ਨਾਵਲਿਸਟ' ਵਰਗੇ ਐਵਾਰਡ ਨਾਲ ਸਨਮਾਨਿਤ ਕਰ ਚੁੱਕੀਆਂ ਹਨ!
ਜਦੋਂ ਮੈਂ ਜੱਗੀ ਕੁੱਸਾ ਨੂੰ ਪੁੱਛਿਆ, "ਬਾਬਾ ਜੀ ਤੁਹਾਡੀਆਂ ਕਿੰਨੀਆਂ ਕਿਤਾਬਾਂ ਛਪ ਚੁੱਕੀਐਂ - ਪਰ ਤੁਸੀਂ ਕਦੇ ਕੋਈ ਰਿਲੀਜ਼ਿੰਗ ਸਮਾਰੋਹ ਨਹੀਂ ਕਰਵਾਇਆ?" ਤਾਂ ਉਸ ਦਾ ਉੱਤਰ ਸੀ, "ਲਫ਼ਾਫ਼ੇਬਾਜ਼ੀ ਮੈਨੂੰ ਆਉਂਦੀ ਨਹੀਂ! ਪਹਿਲਾਂ ਖ਼ਰਚਾ ਕਰਕੇ ਲੇਖਕ ਬੁਲਾਉਣੇਂ ਤੇ ਫ਼ਿਰ ਉਹਨਾਂ ਕੋਲੋਂ ਆਪਣੀ ਹੀ ਉਸਤਤ ਸੁਣੀਂ ਜਾਣੀ, ਇਹ ਮੇਰੀ ਫ਼ਿਤਰਤ ਨਹੀਂ! ਇਹ ਤਾਂ ਉਹ ਗੱਲ ਹੋਈ ਕਿ ਹਰਨਾਕਸ਼ ਵਾਂਗੂੰ ਕਹਿਣਾਂ ਕਿ ਮੇਰਾ ਹੀ ਨਾਮ ਜਪੋ - ਮੈਂ ਹੀ ਰੱਬ ਹਾਂ! ਸ਼ੋਸ਼ੇਬਾਜ਼ੀ ਵਿਚ ਮੈਂ ਪੈਂਦਾ ਨਹੀਂ! ਜਿਹੜੇ ਲੇਖਕ ਜਾਂ ਪਾਠਕ ਨੇ ਮੈਨੂੰ ਪੜ੍ਹਨਾ ਹੈ, ਪੜ੍ਹ ਹੀ ਲੈਣਾਂ ਹੈ! ਜਿਸ ਨੇ ਮੈਨੂੰ ਨਹੀਂ ਪੜ੍ਹਨਾ, ਨਹੀਂ ਪੜ੍ਹਨਾ! ਚਾਹੇ ਮੈਂ ਕਿੰਨੇਂ ਹੀ ਸਮਾਰੋਹ ਆਪਣੀ ਕਿਤਾਬ ਦੇ ਸਬੰਧ ਵਿਚ ਕਰਵਾਈ ਚੱਲਾਂ!"
ਜਦ ਜੱਗੀ ਕੁੱਸਾ ਨੂੰ ਉਸ ਦੀ ਸਫ਼ਲਤਾ ਦੇ ਰਾਜ਼ ਬਾਰੇ ਪੁੱਛਦੇ ਹਾਂ ਤਾਂ ਉਸ ਦਾ ਇੱਕੋ ਹੀ ਉੱਤਰ ਹੁੰਦਾ ਹੈ, "ਤਵ-ਪ੍ਰਸਾਦਿ! ਜਦੋਂ ਗੁਰੂ ਮਿਹਰਵਾਨ ਹੋ ਜਾਵੇ ਤਾਂ ਗੂੰਗਿਆਂ-ਬੋਲਿਆਂ ਤੋਂ ਵੀ ਗੀਤਾ ਦੇ ਅਰਥ ਕਰਵਾ ਦਿੰਦਾ ਹੈ!" ਜਾਂ ਫ਼ਿਰ ਉਹ ਗੁਰਬਾਣੀਂ ਵਿਚੋਂ ਪੰਗਤੀ ਦੀ ਉਦਾਹਰਣ ਦੇ ਕੇ ਕਹਿੰਦਾ ਹੁੰਦਾ ਹੈ, "ਜਿਸ ਨੋ ਬਖਸੇ ਸਿਫਤਿ ਸਾਲਾਹ।। ਨਾਨਕ ਪਾਤਿਸਾਹੀ ਪਾਤਸਾਹੁ!"
ਨਵਜੋਤ ਕੌਰ ਸਿੱਧੂ
ਜਾਂਦੇ-ਜਾਂਦੇ ਇੱਧਰ ਵੀ ਹੋ ਜਾਇਓ !!!