ਢੰਗ ਜਾਂ ਡੰਗ?

ਹੁਣ ਮੈਨੂੰ ਮਜ਼ਾਕ ਨਹੀਂ,
ਕੀਰਨੇ ਸੁਝਦੇ ਨੇ!
ਕਦੇ ‘ਮੁਹੱਬਤ-ਜਿ਼ੰਦਾਬਾਦ’ ਦੇ
ਮਾਰਦਾ ਸੀ ਨਾਹਰੇ!!
ਤੇ ਅੱਜ??
ਆਪਣੀ ਉਦਾਸੀ ਦਾ ਕੱਫ਼ਣ ਪਾ,
ਆਪਣੇ ਸੁਪਨਿਆਂ ਦੀ ਮੜ੍ਹੀ ‘ਤੇ
ਸੇਕ ਰਿਹਾ ਹਾਂ

ਮੁਰਝਾਏ ਅਰਮਾਨਾਂ ਦੇ ਹੱਥ!
ਜਦ ‘ਝਾਂਜਰਾਂ ਵਾਲ਼ੀ’ ਦਾ
ਆਉਂਦਾ ਸੀ ਜਿ਼ਕਰ ਮੇਰੇ ਖਿ਼ਆਲਾਂ ਵਿਚ
ਤਾਂ ਅਜੀਬ ਸਕੂਨ ਮਿਲ਼ਦਾ ਸੀ
ਤੇ ਨਿਕਲ਼ਦੀ ਸੀ ਕੁਤਕੁਤੀ
ਧੁਰ ਰੂਹ ਵਿਚ
ਤੇ ਹੋ ਜਾਂਦਾ ਸੀ ਨਦਰ-ਨਿਹਾਲ!!
..ਤੇ ਅੱਜ??
ਜਦ ‘ਉਸ’ ਦਾ ਜਿ਼ਕਰ ਆਉਂਦਾ ਹੈ
ਤਾਂ ਸੋਚੀਂ ਪੈ ਜਾਂਦਾ ਹਾਂ
ਕਿ ਮੇਰੀਆਂ ਸਧਰਾਂ ਨੂੰ
‘ਪੀਸਣ’ ਵਾਲ਼ੀ ਤਾਂ ‘ਓਹੀ’ ਸੀ!
ਓਸ ਦੇ ਪਿਆਰ ਦਾ ‘ਢੰਗ’
ਕਿਸੇ ‘ਡੰਗ’ ਵਰਗਾ ਹੀ ਸੀ!!

****

Print this post

2 comments:

harsimranjit singh said...

ਬਹੁਤ ਹੀ ਵਧੀਆ ਵੀਰ ਜੀ..... ਸਿਰੇ ਆ ਜਮਾ....

Unknown said...

ਬਹੁਤ ਹੀ ਵਧੀਆ y ਜੀ

Post a Comment

ਆਓ ਜੀ, ਜੀ ਆਇਆਂ ਨੂੰ !!!

free counters