ਦੇਵਤੇ ਮਗਰ ਚੁੜੇਲ.......... ਕਹਾਣੀ
-"ਬੰਤੇ ਨੇ ਵਿਆਹ ਕਰਵਾ ਲਿਆ...!" ਸਾਰੇ ਆਸਟਰੀਆ ਵਿਚ, ਖ਼ਾਸ ਤੌਰ 'ਤੇ ਪੰਜਾਬੀ ਭਾਈਚਾਰੇ ਵਿਚ ਇਹ ਗੱਲ ਧੂੰਏਂ ਵਾਂਗ ਫ਼ੈਲ ਗਈ। ਇਕ ਅਲੋਕਾਰ ਸੀ! ਆਚੰਭਾ ਸੀ! ਵਿਆਹ ਤਾਂ ਸਾਰਾ ਜੱਗ ਹੀ ਕਰਵਾਉਂਦਾ ਆਇਆ ਹੈ। ਪਰ ਬੰਤੇ ਦਾ ਵਿਆਹ ਕੁਝ ਅਨੋਖਾ ਹੀ ਸੀ। ਇਹ ਵਿਆਹ ਬੰਤੇ ਨੇ ਦੁਬਾਰਾ, ਬਾਹਟ ਸਾਲ ਦੀ ਉਮਰ ਵਿਚ ਕਰਵਾਇਆ ਸੀ। ਕੁੜੀ ਦਾ ਵਿਆਹ ਕਰਨ ਗਏ ਤਾਂ ਬੰਤੇ ਦੀ ਪਹਿਲੀ ਘਰਵਾਲੀ ਇੰਡੀਆ ਵਿਚ 'ਬਰੇਨ-ਟਿਊਮਰ' ਹੋਣ ਕਾਰਨ ਚੜ੍ਹਾਈ ਕਰ ਗਈ। ਬੰਤਾ ਰੋਹੀ ਵਿਚ ਖੜ੍ਹੇ ਦਰੱਖਤ ਵਾਂਗ ਇਕੱਲਾ ਹੀ ਰਹਿ ਗਿਆ। ਹਾਣੀ ਦੇ ਸਾਥ ਦੀ ਡੰਗੋਰੀ ਟੁੱਟ ਗਈ। ਬੁੱਢੇ ਸਰੀਰ ਨੂੰ ਇਕਲਾਪਾ ਘੁਣ ਵਾਂਗ ਚਰਨ ਲੱਗ ਪਿਆ। ਉਹ ਰੋਹੀ-ਬੀਆਬਾਨ ਵਿਚ ਭਟਕੇ ਰਾਹੀ ਵਾਂਗ ਹਨ੍ਹੇਰੇ ਵਿਚ ਹੱਥ-ਪੈਰ ਮਾਰ ਰਿਹਾ ਸੀ। ਜਿਸ ਮਾਨੁੱਖ ਨੇ ਸਾਰੀ ਜਿ਼ੰਦਗੀ ਇਕ ਪਲ ਇਕੱਲਿਆਂ ਨਾ ਕੱਟਿਆ ਹੋਵੇ, ਉਹ ਇਸ ਵਿਸ਼ਾਲ ਦੁਨੀਆਂ ਵਿਚ ਇਕੱਲਾ ਕਿਵੇਂ ਰਹਿ ਸਕਦਾ ਹੈ? ਜਿ਼ੰਦਗੀ ਬਸਰ ਕਰਨ ਲਈ ਇਨਸਾਨ ਨੂੰ ਸਹਾਰਾ ਅਤੇ ਆਸ ਚਾਹੀਦੀ ਹੈ। ਸਾਥੀ ਦਾ ਨਿੱਘ ਲੋੜੀਦਾ ਹੈ। ਬੰਤੇ ਨੇ ਸਾਥ ਲੱਭਣ ਲਈ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਸਾਥ ਬਿਨਾ ਉਹ ਇੱਕ ਤਰ੍ਹਾਂ ਨਾਲ ਬਿਨ-ਬਰੇਕਾ ਇੰਜਣ ਹੋਇਆ ਫਿਰਦਾ ਸੀ। ਸਿਆਣੇ ਆਖਦੇ ਹਨ ਕਿ ਲੋੜ ਕਾਢ ਦੀ ਮਾਂ ਹੈ। ਜਦੋਂ ਆਦਮੀ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਉਹ ਕਾਢਾਂ ਕੱਢਣੀਆਂ ਸ਼ੁਰੂ ਕਰਦਾ ਹੈ। ਸਕੀਮਾਂ ਬਣਾਉਂਦਾ ਹੈ।
ਬੰਤੇ ਦੇ ਦੋ ਮੁੰਡੇ ਵਿਆਹੇ ਹੋਏ ਸਨ। ਕੁੜੀ ਦਾ ਵਿਆਹ ਉਹ ਹੁਣੇਂ-ਹੁਣੇਂ ਕਰ ਕੇ ਫ਼ਾਰਗ ਹੋਇਆ ਸੀ। ਸਾਰਾ ਪ੍ਰੀਵਾਰ ਆਪਣੀ ਆਪਣੀ ਜਗਾਹ ਸੈੱਟ ਸੀ। ਖ਼ੁਸ਼ਹਾਲ ਸੀ। ਖਾਂਦਾ ਪੀਂਦਾ ਸੀ। ਬੱਸ! ਜੇ ਦੁਖੀ ਸੀ ਤਾਂ ਸਿਰਫ਼ ਬੰਤਾ! ਜਿਹੜਾ ਇਕੱਲਾ ਕੀੜਿਆਂ ਵਾਲੇ ਕੁੱਤੇ ਵਾਂਗ ਡਿੱਕ ਡੋਲੇ ਖਾਂਦਾ ਫਿਰਦਾ ਸੀ। ਕੋਈ ਬਾਂਹ ਫੜਨ ਵਾਲਾ ਨਹੀਂ ਸੀ। ਕਦੇ-ਕਦੇ ਬੰਤੇ ਨੂੰ ਆਪਣੇ ਘਰਵਾਲੀ ਦੀ ਯਾਦ ਬਹੁਤੀ ਹੀ ਸਤਾਉਣ ਲੱਗ ਪੈਂਦੀ ਤਾਂ ਉਸ ਦਾ 'ਧਾਹ' ਮਾਰਨ ਨੂੰ ਦਿਲ ਕਰਦਾ। ਕੀਰਨੇ ਪਾਉਣ ਨੂੰ ਜੀਅ ਚਾਹੁੰਦਾ। ਕਦੇ-ਕਦੇ ਉਹ ਆਪਣੀ ਮਰੀ ਹੋਈ ਪਤਨੀ ਨੂੰ ਮਿਹਣੇ ਮਾਰਦਾ:
-"ਤੁਰ ਗਈ ਡੋਬਾ ਦੇ ਕੇ ਕਰਮਾਂ ਆਲੀਏ! ਕੁਛ ਨ੍ਹੀ ਜੱਗ 'ਤੇ ਜਿਉਣਾ ਤੇਰੇ ਬਿਨਾ!" ਤੇ ਕਦੇ-ਕਦੇ ਉਹ ਰੱਬ ਨੂੰ ਤਾਹਨਾ ਮਾਰਦਾ, "ਕੀ ਥੁੜਿਆ ਪਿਐ ਉਏ ਰੱਬਾ ਮੇਰੇ ਬਿਨਾ ਇਸ ਜੱਗ 'ਤੇ? ਗੁਰਦੇਵ ਕੁਰ ਦੇ ਨਾਲ ਈ ਮੈਨੂੰ ਚੱਕ ਲੈਂਦਾ!" ਉਸ ਦੇ ਲਹੂ-ਲੁਹਾਣ ਦਿਲ 'ਚੋਂ ਤਰ੍ਹਾਂ-ਤਰ੍ਹਾਂ ਦੀਆਂ ਹੂਕਾਂ ਵੈਣ ਪਾਉਂਦੀਆਂ। ਜਿ਼ਹਨ ਵਿਚ ਪ੍ਰੇਤ ਨੱਚਦੇ ਪ੍ਰਤੀਤ ਹੁੰਦੇ। ਦਿਲ ਸ਼ਮਸ਼ਾਨ-ਘਾਟ ਵਾਂਗ ਸੁੰਨਾਂ ਜਾਪਦਾ। ਪਰ ਉਹ ਸੀਨੇ ਦਾ ਫ਼ੱਟ ਘੁੱਟੀ ਕਸੀਸ ਵੱਟੀ ਤੁਰਿਆ ਫਿਰਦਾ ਸੀ। ਕਦੇ-ਕਦੇ ਉਸ ਦਾ ਮਨ ਸਾਰਾ ਕੁਝ ਤਿਆਗ ਕੇ ਸਾਧ ਬਣਨ ਨੂੰ ਕਰਦਾ। ਪਰ ਬੰਤਾ ਸਿਆਂ! ਇਹ ਕੂੜ-ਕਪਟ ਤਾਂ ਸਾਧ ਬਣ ਕੇ ਵੀ ਤਿਆਗੇ ਨਹੀਂ ਜਾਣੇ! ਉਹ ਆਪਣੇ ਆਪ ਨੂੰ ਮੱਤ ਦਿੰਦਾ। ਪਾਖੰਡੀ ਸਾਧ ਉਹ ਬਣਨਾ ਨਹੀਂ ਚਾਹੁੰਦਾ ਸੀ।
ਬੰਤਾ ਦਿਲ ਦਾ ਬੜਾ ਹੀ ਸਾਧੂ ਬੰਦਾ ਸੀ। ਜਿਹੜੇ ਵੀ ਨੇਕ ਕੰਮ ਨੂੰ ਹੱਥ ਪਾਉਣਾ, ਸੱਚੇ ਅਤੇ ਈਮਾਨਦਾਰ ਮਨ ਨਾਲ ਪਾਉਣਾ। ਅਤੇ ਜਾਂ ਫਿਰ ਕਿਸੇ ਕੰਮ ਦੀ ਲੜੀ ਹੀ ਨਾ ਫੜਦਾ। ਜਿਸ ਕੰਮ ਨੂੰ ਹੱਥ ਪਾ ਲਿਆ, ਫਿਰ ਕੁੱਲੀ 'ਚ ਚਾਹੇ ਕੱਖ ਨਾ ਰਹੇ, ਪੂਰਾ ਕਰਕੇ ਹੱਟਦਾ ਸੀ।
ਸ਼ਾਮ ਨੂੰ ਬੰਤਾ ਵਿਸਕੀ ਦੀ ਬੋਤਲ ਬੈਗ ਵਿਚ ਪਾ ਜਲੰਧਰ ਨੂੰ ਬੱਸ ਚੜ੍ਹ ਗਿਆ। ਜਲੰਧਰ ਉਸ ਦੇ ਮਾਮੇਂ ਦਾ ਸਾਰਿਆਂ ਤੋਂ ਛੋਟਾ ਲੜਕਾ ਕਿਸੇ ਪ੍ਰਮੁੱਖ ਅਖ਼ਬਾਰ ਦੇ ਦਫ਼ਤਰ ਵਿਚ ਕੰਮ ਕਰਦਾ ਸੀ। ਚੰਗਾ ਪੜ੍ਹਿਆ-ਲਿਖਿਆ ਅਤੇ ਖੁੱਲ੍ਹੇ ਦਿਲ ਵਾਲਾ ਇਨਸਾਨ ਸੀ। ਉਹ ਇਸ ਤੰਗ-ਦਿਲ ਸਮਾਜ 'ਚੋਂ ਦੋ ਪੈਰ ਅੱਗੇ ਹੀ ਰੱਖਦਾ ਸੀ। ਇਕ ਥਾਂ 'ਤੇ ਖੜ੍ਹੇ ਰਹਿਣਾ ਉਸ ਨੂੰ ਕਿਸੇ ਸ਼ਾਨਦਾਰ ਕੋਠੀ ਦੇ ਮੱਥੇ 'ਤੇ ਟੰਗੇ ਛਿੱਤਰ ਵਰਗਾ ਲੱਗਦਾ ਸੀ, ਜਿਹੜਾ ਹਰ ਬੁਰੀ ਨਜ਼ਰ ਵਾਲੇ ਨੂੰ ਦੂਰੋਂ ਹੀ ਫਿ਼ਟਕਾਰਦਾ ਸੀ, ਜਾਂ ਫਿਰ ਫਿ਼ਟਕਾਰਨ ਦਾ ਸਿਰਫ਼ ਦਾਅਵਾ ਹੀ ਕਰਦਾ ਸੀ।
-"ਆ ਬਈ ਵੱਡੇ ਭਾਈ-ਹੋ ਗਿਆ ਤੇਰਾ ਵੀ ਮੂੰਹ ਗਰੀਬਾਂ ਦੀ ਝੁੱਗੀ ਵੱਲੀਂ?" ਉਸ ਨੇ ਟਕੋਰ ਕੀਤੀ।
-"ਮੇਰੇ ਰੁਝੇਵਿਆਂ ਦਾ ਤੈਨੂੰ ਪਤਾ ਈ ਐ ਦੀਪ!" ਬੰਤਾ ਜਿਵੇਂ ਛਿਪਦੀ ਵੱਲੋਂ ਬੋਲਿਆ ਸੀ।
-"ਚੱਲ ਬਾਈ-ਘਰੇ ਚੱਲਦੇ ਐਂ!"
ਸ਼ਾਮ ਹੋਈ ਤੋਂ ਉਹ ਘਰੇ ਆ ਗਏ। ਸਰਦੀ ਕਾਫ਼ੀ ਹੋ ਗਈ ਸੀ। ਦੀਪ ਦੇ ਘਰਵਾਲੀ ਪ੍ਰੀਤ ਨੇ ਬੰਤੇ ਦਾ ਦਿਲੋਂ ਸਤਿਕਾਰ ਕੀਤਾ। ਪ੍ਰੀਤ ਵੀ ਦੀਪ ਵਾਂਗ ਖੁੱਲ੍ਹੇ ਸੁਭਾਅ ਦੀ ਪੜ੍ਹੀ-ਲਿਖੀ ਕੁੜੀ ਸੀ। ਉਹ ਜਲੰਧਰ ਦੇ ਹੀ ਕਿਸੇ ਕਾਲਜ ਵਿਚ ਲੈਕਚਰਾਰ ਲੱਗੀ ਹੋਈ ਸੀ।
-"ਬਾਈ ਜੀ ਕੀ ਪੀਓਂਗੇ?" ਪ੍ਰੀਤ ਅਜ਼ੀਜ਼ ਬਣੀ ਖੜ੍ਹੀ ਸੀ। ਦੀਪ ਦੀ ਰੀਸ ਨਾਲ ਬੰਤੇ ਨੂੰ ਉਹ 'ਬਾਈ ਜੀ' ਹੀ ਆਖਦੀ।
-"ਪੀਣ ਦਾ ਸਮਾਨ ਤਾਂ ਪ੍ਰੀਤ ਮੇਰੇ ਕੋਲੇ ਹੈਗੈ-ਤੂੰ ਸਾਨੂੰ ਦੋ ਗਿਲਾਸ ਤੇ ਪਾਣੀ ਲਿਆਦੇ।" ਬੰਤੇ ਨੇ ਬੈਗ ਵਿਚੋਂ ਬੋਤਲ ਮਦਾਰੀ ਦੇ ਕਬੂਤਰ ਵਾਂਗ ਕੱਢ ਲਈ।
-"ਬਾਈ! ਤੂੰ ਬੋਤਲ ਬਿਗਾਨਿਆਂ ਵਾਂਗੂੰ ਨਾਲ ਈ ਚੱਕੀ ਫਿਰਦੈਂ? ਆਪਣੇ ਘਰੇ ਕਿਤੇ ਕਿਸੇ ਚੀਜ਼ ਦਾ ਘਾਟੈ? ਤੂੰ ਬਿਗਾਨਿਆਂ ਵਾਲੀ ਗੱਲ ਨਾ ਕਰਿਆ ਕਰ!" ਦੀਪ ਨੇ ਗਿ਼ਲਾ ਕੀਤਾ ਤਾਂ ਬੰਤਾ ਨਿਰੁੱਤਰ ਹੋ ਗਿਆ।
-"ਨਹੀਂ, ਘਰੇ ਵਾਧੂ ਜੀ ਪਈ ਸੀ-ਬੱਸ ਐਵੇਂ ਕਮਲਪੁਣੇਂ 'ਚ ਈ ਨਾਲ ਚੁੱਕ ਲਿਆਇਆ।" ਬੰਤੇ ਨੂੰ ਕੋਈ ਗੱਲ ਨਹੀਂ ਔੜੀ ਸੀ। ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ।
-"ਇਹਨੂੰ ਫਿਰ ਤੂੰ ਰੱਖ ਬੈਗ 'ਚ ਈ-ਮੈਂ ਤੈਨੂੰ ਥਰੀ ਐੱਕਸ ਰੰਮ ਦਾ ਸੁਆਦ ਦਿਖਾਉਨੈਂ-ਇਕ ਦੋਸਤ ਮਿਲਟਰੀ 'ਚ ਐ-ਆਉਂਦਾ ਜਾਂਦਾ ਪੰਜ ਸੱਤ ਬੋਤਲਾਂ ਲੈ ਆਉਂਦੈ-ਮੈਂ ਆਮ ਤਾਂ ਪੀਂਦਾ ਨ੍ਹੀ-ਬੱਸ ਕਦੇ ਕਦੇ ਸ਼ੁਗਲ ਕਰ ਲਈਦੈ-ਤੇਰੀ ਨਿੱਕੀ ਭਰਜਾਈ ਨੂੰ ਗਾਲ੍ਹਾਂ ਕੱਢਣ ਵਾਸਤੇ।" ਦੀਪ ਨਾਲ ਬੰਤਾ ਵੀ ਹੱਸ ਪਿਆ।
ਪ੍ਰੀਤ ਦੋ ਗਿਲਾਸ ਅਤੇ ਪਾਣੀ ਲੈ ਆਈ।
-"ਅੰਦਰੋਂ ਰੰਮ ਦੀ ਬੋਤਲ ਲਿਆ ਕੱਢ ਕੇ-ਬਾਈ ਦਾ ਅੱਜ ਪਾਅਲਾ ਲਾਹੀਏ-ਨਾਲੇ ਨਾਲ ਖਾਣ ਪੀਣ ਨੂੰ ਵੀ ਕੁਛ ਲਈ ਆਈਂ-ਸੁੱਕੀ ਪੀ ਕੇ ਤਾਂ ਸਹੁਰੇ ਦੀਏ ਕੁਰਕੀ ਹੋਜੂ!"
-"ਦੇਖ ਲਓ ਬਾਈ ਜੀ! ਪੀਤੀ ਅਜੇ ਹੈਨ੍ਹੀ-ਪਹਿਲਾਂ ਹੀ ਗਾਲ੍ਹਾਂ ਸ਼ੁਰੂ ਹੋ ਗਈਆਂ।" ਪ੍ਰੀਤ ਨੇ ਸਿ਼ਕਵਾ ਕੀਤਾ।
-"ਨਾ ਬਈ! ਇਉਂ ਕਮਲ ਨਾ ਮਾਰ!"
ਪ੍ਰੀਤ ਬੋਤਲ ਅਤੇ ਸਬਜ਼ੀ ਟੇਬਲ 'ਤੇ ਰੱਖ ਗਈ।
-"ਬਾਈ ਤੈਨੂੰ ਤਾਂ ਐਨਾ ਉਦਾਸ ਕਦੇ ਨਹੀਂ ਸੀ ਦੇਖਿਆ? ਤੂੰ ਤਾਂ ਗਿੱਲੀ ਕੰਧ ਵਾਂਗੂੰ ਊਂਈਂ ਡਿੱਗਦਾ ਜਾਨੈਂ?" ਉਹ ਦੋ-ਦੋ ਪੈੱਗ ਲਾ ਕੇ ਵਾਹਵਾ ਸਰੂਰ ਵਿਚ ਹੋ ਗਏ ਸਨ। ਪ੍ਰੀਤ ਵੀ ਆਪਣੇ ਲਈ ਚਾਹ ਬਣਾ ਕੇ ਉਹਨਾਂ ਕੋਲ ਆ ਬੈਠੀ ਸੀ।
-"ਉਏ ਦੀਪਿਆ! ਨਿੱਕੇ ਭਾਈ! ਕੋਈ ਹੱਜ ਨ੍ਹੀ ਰਿਹਾ ਹੁਣ ਜਿਉਣ ਦਾ! ਜਿੰਦਗੀ ਦਾ ਭੌਰ ਤਾਂ ਹੁਣ ਉੱਡਜੂੰ-ਉੱਡਜੂੰ ਕਰਦੈ!" ਬੰਤੇ ਨੇ ਹਮਦਰਦਾਂ ਅੱਗੇ ਸੱਚੀਂ ਹੀ ਧਾਹ ਮਾਰੀ। ਸਿਰ ਫੇਰਿਆ। ਦਿਲ ਦੇ ਹੜ੍ਹ ਨੂੰ ਰੁਮਾਲ ਵਿਚ ਬੋਚ ਲਿਆ।
ਦੀਪ ਅਤੇ ਪ੍ਰੀਤ ਗੰਭੀਰ ਹੋ ਗਏ। ਬੰਤੇ ਦੇ ਰੋਣ ਨੇ ਉਹਨਾਂ ਦੇ ਕੋਮਲ ਦਿਲਾਂ 'ਤੇ ਸੱਟ ਮਾਰੀ ਸੀ। ਜਜ਼ਬਾਤ ਪਿਘਲਾ ਛੱਡੇ ਸਨ।
-"ਬਾਈ ਜੀ! ਤੁਸੀਂ ਕੋਈ ਜੀਵਨ ਸਾਥਣ ਕਿਉਂ ਨਹੀਂ ਲੱਭ ਲੈਂਦੇ? ਵੀਹ ਲੋੜਵੰਦ ਮਿਲ ਜਾਣਗੀਆਂ!" ਪ੍ਰੀਤ ਨੇ ਕਿਹਾ।
-"ਪ੍ਰੀਤ ਦੁਨੀਆਂ ਹੱਸੂ! ਮੈਂ ਦੁਨੀਆਂ ਤੋਂ ਡਰਦੈਂ!" ਉਸ ਨੇ ਨੱਕ ਸੁਣਕਦਿਆਂ ਕਿਹਾ।
-"ਤੇ ਦੁਨੀਆਂ ਹੁਣ ਨ੍ਹੀ ਤੁਹਾਡੇ ਨਾਲ ਰੋਂਦੀ? ਹੱਸਦੀ ਐ, ਹੱਸੀ ਜਾਵੇ! ਦੁਨੀਆਂ ਦੀ ਪ੍ਰਵਾਹ ਕਰਨੀ ਛੱਡੋ-ਜੇ ਦੁਨੀਆਂ ਦੀ ਪ੍ਰਵਾਹ ਕਰਕੇ ਚੱਲੋਂਗੇ-ਜਿੰਦਗੀ ਬਸਰ ਨਹੀਂ ਹੋਣੀ।" ਪ੍ਰੀਤ ਨੇ ਤਸਵੀਰ ਦਾ ਦੂਜਾ ਪਾਸਾ ਦਿਖਾਇਆ।
-"ਦੁਨੀਆਂ ਤਾਂ ਬਾਈ ਜੀ ਕੁਛ ਨਾ ਕੁਛ ਕਹੀ ਜਾਂਦੀ ਐ-ਜਿਹੜਾ ਦੁਨੀਆਂ ਦੀ ਪ੍ਰਵਾਹ ਨਾਲ ਲੈ ਕੇ ਤੁਰਦੈ-ਉਹ ਜਹਾਨ ਦਾ ਬੇਵਕੂਫ਼ ਐ-ਹਾਥੀ ਤੁਰਿਆ ਜਾਂਦੈ ਤੇ ਕੁੱਤੇ ਭੌਂਕਦੇ ਈ ਰਹਿੰਦੇ ਐ!" ਦੀਪ ਬੋਲਿਆ।
-"ਤੁਹਾਡਾ ਖੁਦ ਦਾ ਦਿਲ ਹੌਂਸਲਾ ਨ੍ਹੀ ਕਰਦਾ-ਅਸੀਂ ਤੁਹਾਡੀ ਮੱਦਦ ਕਰਦੇ ਐਂ।" ਪ੍ਰੀਤ ਡੁੱਬਦੇ ਬੰਤੇ ਲਈ ਤਿਣਕਾ ਸਹਾਰਾ ਬਣੀ ਖੜ੍ਹੀ ਸੀ। ਬੰਤੇ ਦਾ ਦਿਲ ਕੀਤਾ ਪ੍ਰੀਤ ਦੇ ਪੈਰ ਚੁੰਮ ਲਵੇ। ਉਹ ਪ੍ਰੀਤ ਦੇ ਦਿਲ ਅੰਦਰਲੇ ਰੱਬ ਦੇ ਦਰਸ਼ਣ ਕਰਨ ਲਈ ਉਸ ਵੱਲ ਟਿਕਟਿਕੀ ਲਾ ਕੇ ਵੇਖੀ ਜਾ ਰਿਹਾ ਸੀ।
-"ਜੁਆਨ ਧੀਆਂ-ਪੁੱਤ ਕੀ ਸੋਚਣਗੇ?" ਬੰਤੇ ਅੱਗੇ ਇਕ ਪਰਬਤ ਜਿੱਡੀ ਮੁਸੀਬਤ ਆ ਖੜ੍ਹੀ ਹੋਈ।
-"ਬਾਈ! ਜੁਆਕ ਤੇਰੇ ਯੂਰਪ ਵਿਚ ਜੰਮੇ ਤੇ ਉਥੇ ਈ ਪਲੇ ਐ-ਮੇਰਾ ਖਿਆਲ ਨਹੀਂ ਬਈ ਜੁਆਕ ਤੇਰੀ ਖਿ਼ਲਾਫ਼ੀਅਤ ਕਰਨਗੇ? ਇੱਕੀਵੀਂ ਸਦੀ ਆ ਗਈ-ਤੂੰ ਅਜੇ ਵੀ ਪਹਿਲੇ ਕੋਹਲੂ ਗੇੜਿਆਂ ਵਿਚ ਪਿਆ ਫਿਰਦੈਂ?"
-"ਸਦੀ ਚਾਹੇ 'ਕੱਤੀਵੀਂ ਆਜੇ ਦੀਪ! ਪਰ ਸਾਡੀ ਘੀਸੀ ਕਰਨ ਦੀ ਆਦਤ ਨ੍ਹੀ ਜਾਣੀਂ-ਸਾਡੇ ਸਮਾਜ ਦੇ ਰੀਤੀ ਰਿਵਾਜ਼ ਸਾਡੇ ਦਿਲਾਂ 'ਤੇ ਸੀਮਿੰਟ ਵਾਂਗੂੰ ਪਲੱਸਤਰ ਹੋਏ ਪਏ ਐ-ਇਹ ਤਾਂ ਕਿਸੇ ਪਰਲੋਂ ਨਾਲ ਈ ਟੁੱਟਣਗੇ!" ਬੰਤੇ ਨੇ ਬੋਤਲ ਦਾ ਗਲ ਮਰੋੜਦਿਆਂ ਕਿਹਾ।
-"ਤੇ ਪਰਲੋਂ ਲਿਆਊ ਕੌਣ-ਬਾਬਾ ਬਖਤੌਰਾ? ਤੇਰਾ ਬਾਈ ਐਥੇ ਈ ਸਾਰਾ ਓਹੜ੍ਹ ਪੋਹੜ੍ਹ ਕਰ ਦਿਆਂਗੇ-ਪਿੰਡ ਜਮਾਂ ਨਾ ਜਾਈਂ-ਚੁੱਪ ਚਾਪ ਅਗਲੀ ਨੂੰ ਲੈ ਕੇ ਆਸਟਰੀਆ ਵੱਜੀਂ-ਕੀ ਕਿਸੇ ਨੂੰ ਸੁਪਨਾ ਆਉਂਦੈ?"
-"ਜਿੰਨਾਂ ਚਿਰ ਅਗਲੀ ਦਾ ਵੀਜ਼ਾ ਨ੍ਹੀ ਲੱਗਦਾ-ਐਥੇ ਸਾਡੇ ਕੋਲੇ ਰਹਿਓ!" ਪ੍ਰੀਤ ਬੋਲੀ।
-"ਪਰ ਪ੍ਰੀਤ! ਉਥੇ ਆਸਟਰੀਆ 'ਚ ਵੀ ਬਥੇਰ੍ਹੇ ਪੰਜਾਬੀ ਬੈਠੇ ਐ-ਉਹਨਾਂ ਨੂੰ ਕਿਹੜਾ ਮੂੰਹ ਦਿਖਾਊਂ?" ਬੰਤਾ ਅੰਦਰੋਂ ਰੇਤ ਵਾਂਗ ਕਿਰੀ ਜਾ ਰਿਹਾ ਸੀ। ਧਰਵਾਸ ਨਹੀਂ ਫੜਦਾ ਸੀ।
-"ਬਾਈ ਜੀ! ਜੇ ਆਪਣੇ ਲੋਕ ਯੂਰਪ ਦੇ ਖੁੱਲ੍ਹੇ ਡੁੱਲ੍ਹੇ ਮਾਹੌਲ ਵਿਚ ਵੀ ਐਨੇ ਨੈਰੋ-ਮਾਂਈਡਿਡ ਐ-ਤਾਂ ਇਸ ਗੱਲ 'ਤੇ ਤਾਂ ਅਫ਼ਸੋਸ ਹੀ ਕੀਤਾ ਜਾ ਸਕਦੈ!"
-"ਤੁਹਾਨੂੰ ਕਿਹੈ ਨਾ ਬਾਈ ਜੀ! ਲੋਕਾਂ ਦੀ ਪ੍ਰਵਾਹ ਤਿਆਗ ਕੇ ਆਪਣੀ ਜਿ਼ੰਦਗੀ ਜੀਵੋ-ਤੁਰਦੀ ਦਾ ਨਾਂ ਗੱਡੀ ਐ ਤੇ ਖੜ੍ਹੀ ਦਾ ਨਾਂ ਕਬਾੜ-ਤੁਹਾਨੂੰ ਬੈਠਿਆਂ ਨੂੰ ਕਿਸੇ ਨੇ ਨ੍ਹੀ ਰੇੜ੍ਹੇ ਪਾਉਣਾ!" ਪ੍ਰੀਤ ਅਥਾਹ ਹੌਂਸਲੇ ਦਾ ਫ਼ਾਨਾ ਠੋਕੀ ਤੁਰੀ ਆ ਰਹੀ ਸੀ।
ਬੰਤਾ ਜੱਕੋ-ਤੱਕੀ ਜਿਹੀ ਵਿਚ ਚੁੱਪ ਸੀ। ਉਹ ਚਾਰੇ ਪਾਸਿਓਂ ਕਸੂਤਾ ਜਿਹਾ ਫ਼ਸਿਆ ਬੈਠਾ ਸੀ। ਪਰ ਨਸ਼ੇ ਕਾਰਨ ਹੁਣ ਉਤਨਾ ਗੰਭੀਰ ਨਹੀਂ ਸੀ।
-"ਤੁਸੀਂ ਇਉਂ ਕਰੋ-!" ਪ੍ਰੀਤ, ਦੀਪ ਵੱਲ ਹੁੰਦੀ ਹੋਈ ਬੋਲੀ।
-"ਬੋਲ-?"
-"ਤੁਸੀਂ ਕੱਲ੍ਹ ਨੂੰ ਈ ਆਪਣੇ ਅਖ਼ਬਾਰ ਵਿਚ ਬਾਈ ਬਾਰੇ ਇੱਕ ਇਸ਼ਤਿਹਾਰ ਦੇ ਦਿਓ-ਬਾਕੀ ਗੱਲ ਮੇਰੇ 'ਤੇ ਛੱਡੋ!"
-"ਠੀਕ ਐ।"
ਰੋਟੀ ਖਾ ਕੇ ਸਾਰੇ ਪੈ ਗਏ। ਦੀਪ ਅਤੇ ਬੰਤਾ ਇੱਕੋ ਕਮਰੇ ਵਿਚ ਅਤੇ ਪ੍ਰੀਤ ਅੰਦਰਲੇ ਕਮਰੇ ਵਿਚ ਬੱਚਿਆਂ ਕੋਲ ਪੈ ਗਈ ਸੀ। ਬੰਤਾ ਸਾਰੀ ਰਾਤ ਵੱਡੇ-ਵੱਡੇ ਘੁਰਾੜ੍ਹੇ ਮਾਰਦਾ ਰਿਹਾ ਸੀ।
ਅਗਲੇ ਦਿਨ ਦੀਪ ਨੇ ਪ੍ਰਮੁੱਖ ਪੰਜਾਬੀ ਅਖ਼ਬਾਰ ਵਿਚ 'ਜੀਵਨ ਸਾਥਣ ਦੀ ਲੋੜ' ਦਾ ਇਸ਼ਤਿਹਾਰ ਦੇ ਦਿੱਤਾ। ਐੱਡਰੈੱਸ ਉਸ ਨੇ ਆਪਣਾ ਹੀ ਦਿੱਤਾ ਸੀ।
ਉਹਨਾਂ ਦੀ ਆਸ ਤੋਂ ਜਿ਼ਆਦਾ ਪੱਤਰਾਂ ਦਾ ਤਾਂਤਾ ਲੱਗ ਗਿਆ। ਚਿੱਠੀ-ਪੱਤਰਾਂ ਦੀ ਨਿਗਰਾਨੀ ਪ੍ਰੀਤ ਹੀ ਕਰ ਰਹੀ ਸੀ।
ਕੋਈ ਬਾਂਝ ਔਰਤ ਵਿਆਹ ਕੇ ਛੱਡੀ ਹੋਈ ਸੀ। ਕਿਸੇ ਦਾ ਨਿੱਤ ਦੇ ਸ਼ਰਾਬੀ ਪਤੀ ਨਾਲ ਤਲਾਕ ਹੋ ਗਿਆ ਸੀ। ਕੋਈ ਦਾਜ ਦੇ ਲਾਲਚੀ ਸਹੁਰੇ ਮਿਲਣ ਕਾਰਨ ਘਰ ਬੈਠੀ ਸੀ। ਕਿਸੇ ਦਾ ਪਤੀ ਐਕਸੀਡੈਂਟ ਵਿਚ ਅਣਿਆਈ ਮੌਤ ਮਾਰਿਆ ਗਿਆ ਸੀ। ਕਿਸੇ ਦਾ ਪਤੀ ਖਾੜਕੂਵਾਦ ਦੀ ਭੇਂਟ ਚੜ੍ਹ ਗਿਆ ਸੀ। ਜਿਤਨੀਆਂ ਚਿੱਠੀਆਂ, ਉਤਨੇ ਹੀ ਭਾਂਤ-ਭਾਂਤ ਦੇ ਦੁੱਖੜੇ! ਪ੍ਰੀਤ ਨੂੰ ਜਾਪਿਆ ਕਿ ਸਾਰੀ ਦੁਨੀਆਂ ਹੀ ਦੁਖੀ ਸੀ। ਦੁਖੀ ਹੀ ਦੀ ਦੁਖੀ ਦਾਰੂ ਬਣਦਾ ਹੈ!
ਉਸ ਨੇ ਇਕ ਔਰਤ ਦੀ ਚੋਣ ਕੀਤੀ ਅਤੇ ਉਸ ਨੂੰ ਜਵਾਬੀ ਪੱਤਰ ਲਿਖ ਦਿੱਤਾ। ਅਗਲੇ ਹਫ਼ਤੇ ਐਤਵਾਰ ਨੂੰ ਉਹਨਾਂ ਕੋਲ ਪੁੱਜਣ ਲਈ ਬੇਨਤੀ ਕੀਤੀ।
ਸ਼ਨਿੱਚਰਵਾਰ ਸ਼ਾਮ ਨੂੰ ਹੀ 'ਨਾਂਹ-ਨਾਂਹ' ਕਰਦੇ ਬੰਤੇ ਦੇ ਕਲਫ਼ ਲਾ ਕੇ ਪ੍ਰੀਤ ਨੇ ਜੁਆਨ ਕਰ ਲਿਆ। ਮੰਡੀ 'ਤੇ ਲਿਜਾਣ ਤੋਂ ਪਹਿਲਾਂ ਬੁੱਢੀ ਮੱਝ ਦੇ ਸਿੰਗ ਚੋਪੜਨ ਵਾਂਗ!
ਸ਼ਾਮ ਨੂੰ ਦੀਪ ਘਰ ਆਇਆ ਤਾਂ ਬੰਤਾ 'ਮੋਰ' ਬਣਿਆਂ ਬੈਠਾ ਸੀ।
-"ਬੱਲੇ! ਵੱਡਾ ਭਾਈ ਤਾਂ ਪਛਾਣ 'ਚ ਈ ਨ੍ਹੀ ਆਉਂਦਾ!" ਉਹ ਇੰਜ ਗਿੜ-ਗਿੜ ਕਰਕੇ ਹੱਸਿਆ, ਜਿਵੇਂ ਸੁਰਾਹੀ 'ਚੋਂ ਪਾਣੀ ਡੱਲ੍ਹਦੈ! ਬੰਤਾ ਸ਼ਰਮ ਨਾਲ ਧਰਤੀ ਵਿਚ ਗਰਕਣ ਵਾਲਾ ਹੋਇਆ ਬੈਠਾ ਸੀ।
-"ਮੈਂ ਤਾਂ ਬਥੇਰ੍ਹਾ ਵਰਜਿਆ-ਪਰ ਸਹੁਰੀ ਸਿੱਧਰੀ ਨੇ ਮੇਰੀ ਇਕ ਨ੍ਹੀ ਸੁਣੀ-ਲੈ ਕੇ ਗਰੀਸ ਜਿਆ-ਮਿੰਟ 'ਚ ਗੱਡੇ ਮਾਂਗੂੰ ਚੋਪੜਤਾ!" ਜੁਆਕਾਂ ਸਣੇਂ ਸਾਰਾ ਪ੍ਰੀਵਾਰ ਹੱਸ ਪਿਆ।
-"ਤੂੰ ਬੋਤਲ ਲਿਆ ਯਾਰ-ਮੈਨੂੰ ਤਾਂ ਸਾਲੀ ਸੰਗ ਜੀ ਆਈ ਜਾਂਦੀ ਐ-ਕਮਲੇ ਹੋਈਏ ਘੁੱਟ ਲਾ ਕੇ।" ਬੰਤਾ ਬੋਲਿਆ।
-"ਤੂੰ ਪ੍ਰੀਤ ਤੋਂ ਈ ਮੰਗ ਲੈਣੀਂ ਸੀ-ਘਰੇ ਤਾਂ ਪਈ ਐ।"
-"ਮੈਂ ਤਾਂ ਮਿੱਤਰਾ ਡਰਦਾ ਰਿਹਾ ਬਈ ਕਿਤੇ ਮੇਰਾ ਰੰਗ ਗੋਰਾ ਕਰਨ ਦੀ ਮਾਰੀ ਸਫ਼ੈਦੀ ਕਰਨ ਆਲੀ ਕਲੀ ਨਾ ਪਿਆ ਦੇਵੇ।" ਹਾਸਾ ਫਿਰ ਉੱਚਾ ਉਠਿਆ।
-"ਅੱਜ ਜੁਆਕ ਵੀ ਕਹਿੰਦੇ ਅਖੇ ਤਾਇਆ ਜੀ ਡਰਾਇੰਗ ਰੂਮ 'ਚੋਂ ਪੁਰਾਣਾ ਸਮਾਨ ਬਾਹਰ ਸੁੱਟਣੈਂ-ਮੈਂ ਡਰਦਾ ਮਾਰਿਆ ਵਿਹੜੇ 'ਚ ਈ ਜਾ ਕੇ ਬਹਿ ਗਿਆ-ਬਈ ਕਿਤੇ ਮੈਨੂੰ ਵੀ ਨਾ ਪੁਰਾਣੇਂ ਸਮਾਨ ਸਮੇਤ ਬਾਹਰ ਮਾਰਨ!"
ਸਾਰਿਆਂ ਦੀਆਂ ਹੱਸਦਿਆਂ ਦੀਆਂ ਵੱਖੀਆਂ ਦੁਖਣ ਲੱਗ ਪਈਆਂ। ਬੰਤਾ ਇਸ ਪ੍ਰੀਵਾਰ ਵਿਚ ਆ ਕੇ ਸਾਰੇ ਦੁੱਖ ਭੁੱਲ ਗਿਆ ਸੀ। ਰਵਾਂ ਜਿਹਾ ਹੋ ਗਿਆ ਸੀ। ਖ਼ੁਸ਼-ਗਵਾਰ ਮਾਹੌਲ ਬੰਦੇ ਨੂੰ ਵੈਸੇ ਵੀ ਤੰਦਰੁਸਤ ਅਤੇ ਤਾਜ਼ਾ ਕਰ ਦਿੰਦਾ ਹੈ।
ਰਾਤ ਨੂੰ ਬੋਤਲ ਖਾਲੀ ਕਰ ਉਹਨਾਂ ਨੇ ਰੋਟੀ ਖਾ ਲਈ।
-"ਸੱਚ ਦੱਸਿਓ ਬਈ ਬਾਈ ਜੀ ਕਿਹੋ ਜੇ ਲੱਗਦੇ ਐ?" ਪ੍ਰੀਤ ਦੀਪ ਵੱਲੋਂ ਥਾਪੀ ਦੀ ਆਸ ਲਾਈ ਬੈਠੀ ਸੀ।
-"ਮੈਂ ਕਹਿੰਨੈਂ ਜਮਾਂ ਈ ਕਲ੍ਹੈਹਰੀ ਮੋਰ ਲੱਗਦੈ!"
ਸਾਰੇ ਹੱਸ ਪਏ।
-"ਕਰ ਲਓ-ਕਰ ਲਓ ਟਿੱਚਰਾਂ ਨਿੱਕਿਓ! ਥੋਡੇ ਦਿਨ ਐਂ!" ਬੰਤੇ ਦੀਆਂ ਅੱਖਾਂ ਵਿਚ ਨਸ਼ਾ ਲਾਟ ਵਾਂਗ ਡੋਲ ਰਿਹਾ ਸੀ।
-"ਮੈਂ ਕਹਿੰਨੈਂ-ਕੱਲ੍ਹ ਨੂੰ ਆਈ ਅਗਲੀ ਜਮਾਂ ਨ੍ਹੀ ਮੁੜਦੀ-ਤੱਕੜੀ ਮਾਂਗੂੰ ਨਾ ਤੋਲ ਲਿਆ ਅਗਲੀ ਨੇ-ਤਾਂ ਕਹਿਓ!"
ਅਗਲੇ ਦਿਨ ਇੱਕ ਚਾਲੀ ਕੁ ਸਾਲਾਂ ਦੀ ਔਰਤ ਇਕ ਅੱਧਖੜ੍ਹ ਜਿਹੇ ਬੰਦੇ ਨਾਲ ਆਈ। ਮੋਟੀਆਂ ਅੱਖਾਂ ਉਪਰ ਉਸ ਨੇ ਸੇਹਲੀਆਂ 'ਤਲਵਾਰ' ਬਣਾਈਆਂ ਹੋਈਆਂ ਸਨ। ਗੱਦਰ ਔਰਤ ਹੱਡਾਂ ਦੀ ਮੋਟੀ ਅਤੇ ਗੱਲ ਕਰਨ ਵਿਚ ਪੂਰੀ 'ਚੰਟ' ਲੱਗਦੀ ਸੀ। ਥੱਲ-ਥੱਲ ਕਰਦੇ ਸਰੀਰ ਨੂੰ ਸਾਂਭਦੀ ਉਹ ਹਰ ਗੱਲ ਨਾਲ ਦੰਦੀਆਂ ਜਿਹੀਆਂ ਕੱਢਦੀ ਸੀ। ਚੌੜੇ ਚੁਗਾਠੇ ਵਾਲੀ ਇਸ ਔਰਤ ਦੀਆਂ ਅੱਖਾਂ ਸ਼ੈਤਾਨ ਵਾਂਗ ਵਿਹੜੇ ਵਿਚ ਘੁਕੀ ਜਾ ਰਹੀਆਂ ਸਨ। ਸਿਰ ਦੇ ਬੱਗੇ ਵਾਲ ਕਾਲੇ ਕੀਤੇ ਪ੍ਰਤੱਖ ਦਿਖਾਈ ਦਿੰਦੇ ਸਨ। ਹੰਢੀ-ਵਰਤੀ ਔਰਤ ਕੋਈ ਸਾਊ ਨਜ਼ਰ ਨਹੀਂ ਆਉਂਦੀ ਸੀ। ਉਸ ਦੇ ਨਾਲ ਆਇਆ ਆਦਮੀ ਘੁੱਗੂ ਜਿਹਾ ਹੋਇਆ ਬੈਠਾ ਸੀ। ਉਸ ਨੇ ਆਪਣਾ ਨਾਂ 'ਸੁਰੀਤਾ ਰਾਣੀ' ਦੱਸਿਆ ਸੀ। ਪ੍ਰੀਤ ਉਸ ਨਾਲ ਗੱਲੀਂ ਪਈ ਹੋਈ ਸੀ। ਬੰਤਾ ਅਤੇ ਦੀਪ ਉੱਪਰ ਚੁਬਾਰੇ ਵਿਚ ਬੈਠੇ ਪੈੱਗ-ਸ਼ੈੱਗ ਮਾਰ ਰਹੇ ਸਨ। ਸੰਗ ਲਾਹੁੰਣ ਲਈ।
-"ਇਹ ਭਾਈ ਸਾਹਿਬ?" ਪ੍ਰੀਤ ਨੇ ਉਸ ਬੰਦੇ ਵੱਲ ਇਸ਼ਾਰਾ ਕਰਕੇ ਸੁਰੀਤਾ ਨੂੰ ਪੁੱਛਿਆ।
-"ਇਹ ਮੇਰੇ ਮਾਮਾ ਜੀ ਦੇ ਲੜਕੇ ਹਨ।" ਉਸ ਨੇ ਸੰਖੇਪ ਗੱਲ ਕੀਤੀ। ਜਦ ਪ੍ਰੀਤ ਨੇ ਸੁਰੀਤਾ ਬਾਰੇ ਪੁੱਛਿਆ ਤਾਂ ਉਹ ਰੋ ਪਈ।
-"ਮੇਰੇ ਪਤੀ ਹਾਈਕੋਰਟ ਵਿਚ ਵਕੀਲ ਸਨ-ਅਦਾਲਤ ਤੋਂ ਬਾਹਰ ਨਿਕਲਦਿਆਂ ਅੱਤਿਵਾਦੀਆਂ ਦੀਆਂ ਗੋਲੀਆਂ ਨਾਲ ਮਾਰੇ ਗਏ-ਉਹਨਾਂ ਦਾ ਸਦਮਾ ਨਾ ਸਹਾਰਦੇ ਹੋਏ ਮੇਰੇ ਪਿਤਾ ਜੀ ਵੀ ਹਾਰਟ ਅਟੈਕ ਹੋਣ ਕਾਰਨ ਚੱਲ ਵਸੇ-ਸਹੁਰਿਆਂ ਨੇ ਚੰਦਰੀ ਆਖ ਪੇਕੀਂ ਵਾੜ ਦਿੱਤੀ-ਇਕ ਰੰਡੀ ਭੈਣ ਪਹਿਲਾਂ ਵੀ ਘਰੇ ਬੈਠੀ ਹੈ-ਹੁਣ ਤਾਂ ਬਿਰਧ ਮਾਂ ਤੇ ਆਹ ਭਾਈ ਦੇ ਆਸਰੇ ਦਿਨ ਕਟੀ ਕਰਦੀ ਹਾਂ।" ਉਸ ਦੇ ਹਟਕੋਰ੍ਹੇ ਉੱਚੇ ਹੋ ਗਏ।
-"ਕੋਈ ਬੱਚਾ?" ਪ੍ਰੀਤ ਨੇ ਉਸ ਨੂੰ ਪਲੋਸਿਆ।
-"ਕੋਈ ਨਹੀਂ।" ਉਸ ਨੇ ਨੱਕ ਪੂੰਝਦਿਆਂ ਦੱਸਿਆ।
ਪ੍ਰੀਤ ਉਸ ਦੇ ਦਰਦ ਵਿਚ ਪਾਣੀ-ਪਾਣੀ ਹੋਈ ਬੈਠੀ ਸੀ। ਉਸ ਨੇ ਬੰਤੇ ਦੀ ਸਾਰੀ ਕਹਾਣੀ ਕਹਿ ਸੁਣਾਈ। ਗੱਲ ਸਾਫ਼ ਹੋ ਜਾਣ 'ਤੇ ਪ੍ਰੀਤ ਨੇ ਉਹਨਾਂ ਨੂੰ ਹੇਠਾਂ ਬੁਲਾ ਲਿਆ। ਚਾਹ-ਪਾਣੀ ਪੀਤਾ ਗਿਆ। ਦੇਖ-ਰੇਖ ਹੋ ਗਈ। ਫ਼ੈਸਲਾ ਹੋ ਗਿਆ। ਮੂੰਹ ਮਿੱਠਾ ਕੀਤਾ ਗਿਆ। ਦੁਪਹਿਰੋਂ ਬਾਅਦ ਉਹ ਵਿਦਾ ਹੋ ਗਏ।
-"ਇਹ ਤਾਂ ਬਾਹਲਾ ਈ ਬੁੜ੍ਹਾ ਜਿਐ।" ਰਸਤੇ ਵਿਚ ਸੁਰੀਤਾ ਤਾੜੀ ਮਾਰ ਕੇ ਹੱਸੀ।
-"ਤੂੰ ਟਿੰਢੀਆਂ ਲੈਣੀਐਂ? ਆਬਦਾ ਕੰਮ ਕੱਢ-ਪਰ ਇਕ ਗੱਲ ਐ! ਤੂੰ ਐਕਟਿੰਗ ਬਹੁਤ ਸੋਹਣੀ ਕਰ ਲੈਨੀਂ ਐਂ।" ਨਾਲ ਆਇਆ ਬੰਦਾ ਹੱਸਿਆ, "ਐਸੀ ਐਕਟਿੰਗ ਕੀਤੀ-ਸਾਰੇ ਈ ਖੂੰਜੇ ਲਾਤੇ-ਬੁੜ੍ਹਾ ਤਾਂ ਤੇਰੀ ਮਾਲਸ਼ ਕਰਦਾ ਫਿਰਿਆ ਕਰੂ!"
ਅਸਲ ਵਿਚ ਸੁਰੀਤਾ ਕੋਈ ਵਿਧਵਾ ਔਰਤ ਨਹੀਂ ਸੀ। ਪਿਉ ਦੀ ਛਤਰ ਛਾਇਆ ਸਿਰ 'ਤੇ ਨਾ ਹੋਣ ਕਾਰਨ, ਕਾਲਜ ਸਮੇਂ ਹੀ ਪਹਿਲਾਂ ਬੱਸਾਂ ਦੇ ਡਰਾਈਵਰਾਂ-ਕੰਡਕਟਰਾਂ ਦੇ ਢਹੇ ਚੜ੍ਹ ਕੇ ਖੇਹ ਖਾਂਦੀ ਰਹੀ। ਫਿਰ ਜਦ ਇਕ ਦਿਨ ਪੁਲਸ ਨੇ ਰੰਗੇ ਹੱਥੀਂ ਫੜ ਲਈ ਤਾਂ ਠਾਣੇਂ ਵਿਚ ਉਹਨਾਂ ਨੇ 'ਲਾਦੂ' ਕੱਢ ਲਈ। ਬਦਮਾਸ਼ਾਂ ਦੇ ਨਾਲ ਵਿਗੜੀ ਔਰਤ ਨੇ ਰਲ ਕੇ ਵੇਸਵਾਪੁਣਾ ਅਪਣਾ ਲਿਆ। ਵੱਡੇ-ਵੱਡੇ ਹੋਟਲਾਂ ਵਿਚ ਜਾ ਕੇ ਉਹ ਸਾਰੀ-ਸਾਰੀ ਰਾਤ ਚੰਗੇ ਅਮੀਰ ਬੰਦਿਆਂ ਨੂੰ 'ਖੁਸ਼' ਕਰਦੀ। ਪੂਰਾ ਪੰਜ ਹਜ਼ਾਰ ਇਕ ਰਾਤ ਦਾ ਲੈਂਦੀ। ਬੁੱਢੀ ਅਤੇ ਸਾਊ ਮਾਂ ਦੀ ਉਹ ਕੱਖ ਪ੍ਰਵਾਹ ਨਾ ਕਰਦੀ। ਸਗੋਂ ਆਪਣੀ ਛੋਟੀ ਭੈਣ ਨੂੰ ਵੀ ਇਸ ਧੰਦੇ ਵੱਲ ਪ੍ਰੇਰਿਤ ਕਰਨ ਲੱਗ ਪਈ। ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦੈ। ਹੌਲੀ-ਹੌਲੀ ਦਲੀਲਾਂ ਦੇ ਕੇ, ਲਾਲਚ ਵੱਸ ਕਰਕੇ ਉਸ ਨੇ ਛੋਟੀ ਭੈਣ ਨੂੰ ਵੀ ਆਪਣੇ ਰਸਤੇ ਤੋਰ ਲਿਆ। ਜਿਸ ਨੂੰ ਉਹ ਆਪਣੇ ਮਾਮਾ ਜੀ ਦਾ ਲੜਕਾ ਦੱਸਦੀ ਸੀ, ਉਹ ਉਹਨਾਂ ਦਾ 'ਦਲਾਲ' ਅਤੇ ਦੱਲਾ ਸੀ। ਉਹ ਵੱਡੇ-ਵੱਡੇ ਹੋਟਲਾਂ ਦੇ ਮੈਨੇਜਰਾਂ ਨਾਲ ਸਾਂਢਾ-ਗਾਂਢਾ ਰੱਖਦਾ। ਫ਼ੀਸ ਤੈਅ ਕਰਦਾ ਅਤੇ ਆਪਣਾ ਹਿੱਸਾ ਕੱਢ ਕੇ ਕੁਝ ਹਿੱਸਾ ਹੋਟਲ ਮੈਨੇਜਰ ਨੂੰ ਵੀ ਦਿੰਦਾ।
ਰਿਸ਼ਤੇਦਾਰਾਂ ਨੂੰ ਵਿਚ ਪਾ ਕੇ ਉਸ ਦੀ ਮਾਂ ਨੇ ਉਸ ਦੀ ਸ਼ਾਦੀ ਵੀ ਕਰ ਦਿੱਤੀ। ਪਰ ਜਦੋਂ ਅੰਬ ਟੁੱਕਣ ਦੀ ਬੁਰੀ ਆਦਤ ਪੈ ਜਾਵੇ, ਕਦੋਂ ਤੋਤਾ ਇਕ ਟਾਹਣੀ 'ਤੇ ਟਿਕ ਕੇ ਬੈਠਦੈ? ਸੁਰੀਤਾ ਨਿੱਤ ਨਵੇਂ ਯਾਰ ਅਤੇ ਗਾਹਕ ਭੁਗਤਾਉਂਦੀ। ਪਰ ਅੱਖੀਂ ਦੇਖ ਕੇ ਮੱਖੀ ਕੌਣ ਨਿਗਲਦੈ? ਪਤੀ ਨੇ ਸੁਰੀਤਾ ਨੂੰ ਵਰਜਣਾ ਚਾਹਿਆ। ਪਰ ਸੁਰੀਤਾ ਨੇ ਦੱਲਿਆਂ ਤੋਂ ਉਸ ਦੀ ਖੁੰਬ ਠਪਾ ਦਿੱਤੀ ਅਤੇ ਉਹ ਆਪ ਹੀ ਕਿਨਾਰਾ ਕਰ ਗਿਆ। ਨਿੱਤ ਦੱਲਿਆਂ ਦੇ ਦੁਲੱਤੇ ਕੌਣ ਖਾਂਦਾ? ਸੁਰੀਤਾ ਦਾ ਬਿਜ਼ਨਿਸ ਵਧੀਆ ਤੁਰੀ ਜਾ ਰਿਹਾ ਸੀ। ਉਸ ਦੀ ਛੋਟੀ ਭੈਣ ਵੱਖ ਲਹਿਰਾਂ ਲਾਈ ਜਾ ਰਹੀ ਸੀ। ਬਿਜ਼ਨਿਸ ਵਿਚ ਖੜੋਤ ਤਦ ਆ ਗਈ, ਜਦ ਮੀਡੀਏ ਨੇ 'ਏਡਜ਼' ਬਾਰੇ ਧੂੰਆਂਧਾਰ ਪ੍ਰਚਾਰ ਸ਼ੁਰੂ ਕਰ ਦਿੱਤਾ। ਜਿਸ ਕੰਜਰਖਾਨੇ ਨੂੰ ਸਰਕਾਰ ਵੀ ਨਹੀਂ ਠੱਲ੍ਹ ਸਕੀ ਸੀ, ਉਹ ਏਡਜ਼ ਨੇ 'ਜਾਮ' ਕਰ ਦਿੱਤਾ ਸੀ! ਸੁਰੀਤਾ ਦਾ ਕਾਰੋਬਾਰ ਤਕਰੀਬਨ ਠੱਪ ਹੋ ਗਿਆ। ਹੁਣ ਉਹ ਘਰੇ ਬੈਠੀ ਮੱਖੀਆਂ ਮਾਰਦੀ ਰਹਿੰਦੀ। ਹੋਰ ਤਾਂ ਹੋਰ ਹੁਣ ਤਾਂ ਉਹ ਖਰਚੇ ਵੱਲੋਂ ਵੀ ਤੰਗ ਹੋ ਗਈ ਸੀ। ਬੈਂਕ ਵਿਚ ਪਈ ਰਕਮ ਲੂਣ ਵਾਂਗ ਖੁਰਨੀ ਸ਼ੁਰੂ ਹੋ ਗਈ ਤਾਂ ਸੁਰੀਤਾ ਨੂੰ ਆਪਣੇ ਭਵਿੱਖ ਦਾ ਫਿ਼ਕਰ ਪੈ ਗਿਆ। ਹੁਣ ਅਖ਼ਬਾਰ ਵਿਚ ਛਪੇ ਇਸ਼ਤਿਹਾਰ ਨੂੰ ਪੜ੍ਹ ਕੇ ਦੱਲੇ ਸਕੀਮ ਦੱਸੀ ਸੀ।
-"ਕੋਈ ਬੁੱਢਾ ਬਿਜ਼ਨਿਸਮੈਨ ਜਾਂ ਅਮੀਰ ਵਿਦੇਸ਼ੀ ਹੱਥ ਹੇਠ ਕਰ! ਭੋਰ-ਭੋਰ ਖਾਵਾਂਗੇ-ਸਲੋਅ ਪੁਆਇਜ਼ਨ ਦੇ ਕੇ ਪਾਰ ਬੁਲਾ ਦਿਆਂਗੇ-ਫਿਰ ਕਾਨੂੰਨੀ ਤੌਰ 'ਤੇ ਸਾਰਾ ਕੁਛ ਤੇਰਾ-ਐਸ਼ ਕਰਾਂਗੇ।"
-"ਪਰ ਬੁੱਢੇ ਦੀਆਂ ਲਾਲ੍ਹਾਂ ਕੌਣ ਚੱਟੂ?" ਸੁਰੀਤਾ ਨੇ ਉਲਟਾ ਸੁਆਲ ਦਾਗਿਆ ਸੀ।
-"ਹੁਣ ਨ੍ਹੀ ਚੱਟਦੀ? ਕੰਜਰੀ ਨੂੰ ਮੜਕ ਨ੍ਹੀ ਸੋਭਦੀ! ਅੰਨ੍ਹਾਂ ਕਾਣਾ ਕਬੂਲ ਕਰਨਾ ਪੈਂਦੈ!"
-"ਮੈਂ ਕੰਜਰੀ ਐਂ ਹਰਾਮਦਿਆ?"
-"ਹੋਰ ਤੂੰ ਸਾਧਣੀ ਐਂ...? ਹਜਾਰ ਬੰਦਾ ਉਤੋਂ ਦੀ ਟਪਾ ਕਰਕੇ ਹੁਣ ਤੂੰ ਬਣਨ ਤੁਰਪੀ ਸਤੀ ਸਵਿਤੱਰੀ? ਕੰਜਰੀ ਜਦੋਂ ਆਕੜ ਕਰਨ ਲੱਗ ਪਵੇ-ਭੁੱਖੀ ਈ ਮਰਦੀ ਐ! ਮੈਂ ਤਾਂ ਕੋਈ ਹੋਰ ਸਾਧਨ ਕਰ ਲਊਂ-ਪਰ ਤੂੰ ਔਖੀ ਹੋਵੇਂਗੀ-ਸੋਚ ਲੈ!" ਤੇ ਦੱਲੇ ਦੀਆਂ ਦਲੀਲਾਂ ਨੇ ਉਸ ਨੂੰ ਪੂਛ 'ਤੇ ਨਚਾ ਲਿਆ ਸੀ। ਕਾਫ਼ੀ ਸੋਚ ਵਿਚਾਰ ਬਾਅਦ ਉਹ ਵਕਤੀ ਤੌਰ 'ਤੇ ਬੰਤੇ ਦੇ ਘਰੇ ਵਸਣ ਲਈ ਮਜ਼ਬੂਰ ਹੋ ਗਈ ਅਤੇ ਦੱਲਾ ਮਾਮੇ ਦਾ ਲੜਕਾ ਬਣ ਕੇ ਨਾਲ ਗਿਆ ਸੀ।
ਪਹਿਲੀ ਪਤਨੀ ਦਾ 'ਡੈੱਥ-ਸਰਟੀਫਿ਼ਕੇਟ' ਪੇਸ਼ ਕਰਨ ਤੋਂ ਬਾਅਦ ਬੰਤੇ ਅਤੇ ਸੁਰੀਤਾ ਰਾਣੀ ਦੀ ਕੋਰਟ-ਮੈਰਿਜ ਰਜਿਸਟਰ ਹੋ ਗਈ। ਪ੍ਰੀਤ, ਦੀਪ, ਸੁਰੀਤਾ ਅਤੇ 'ਮਾਮੇ ਦਾ ਪੁੱਤ' ਦਲਬੀਰ ਹੀ ਕੋਰਟ ਪੁੱਜੇ ਸਨ। ਬੰਤੇ ਦੀ ਸਪਾਂਸਰ 'ਤੇ ਸੁਰੀਤਾ ਨੂੰ ਹਫ਼ਤੇ ਕੁ ਬਾਅਦ ਹੀ ਵੀਜ਼ਾ ਮਿਲ ਗਿਆ। ਬੰਤਾ ਖੁਸ਼ ਸੀ। ਸੁਰੀਤਾ ਖੁਸ਼ ਸੀ। ਦੱਲਾ ਖੁਸ਼ ਸੀ ਅਤੇ ਬੇਖ਼ਬਰ, ਨਾਵਕਿਫ਼ ਪ੍ਰੀਤ ਅਤੇ ਦੀਪ ਬਾਗੋਬਾਗ ਸਨ।
ਦੂਜੇ ਹਫ਼ਤੇ ਬੰਤਾ ਅਤੇ ਸੁਰੀਤਾ ਆਸਟਰੀਆ ਪਹੁੰਚ ਗਏ।
ਮਹੀਨਾ ਕੁ ਭਰ ਤਾਂ ਸੁਰੀਤਾ ਨੇ ਬੰਤੇ ਦੀ ਚੰਗੀ ਟਹਿਲ ਸੇਵਾ ਕੀਤੀ, ਪਲੋਸਿਆ। ਲੱਤਾਂ ਘੁੱਟੀਆਂ। ਮਾਲਸ਼ ਕੀਤੀ। ਸੰਤੁਸ਼ਟ ਰੱਖਿਆ। ਪਰ ਸਾਰਾ ਭੇਦ ਲੈਣ ਤੋਂ ਬਾਅਦ ਉਸ ਨੇ ਆਪਣਾ ਰੰਗ ਦਿਖਾਉਣਾ ਸੁਰੂ ਕਰ ਦਿੱਤਾ। ਤਰ੍ਹਾਂ-ਤਰ੍ਹਾਂ ਦੇ ਸੁਆਲ, ਖ਼ਾਹਿਸ਼ਾਂ ਠੋਸਣੀਆਂ ਸੁਰੂ ਕਰ ਦਿੱਤੀਆਂ: ਬੀਜੀ ਤੰਗ ਨੇ, ਪੈਸੇ ਭੇਜਣੇ ਪੈਣਗੇ, ਭੂਆ ਦੇ ਮੁੰਡੇ ਨੂੰ ਸਕੂਟਰ ਲੈਣ ਲਈ ਪੈਸੇ ਚਾਹੀਦੇ ਹਨ, ਛੋਟੀ ਬਿਮਾਰ ਹੈ, ਹਸਪਤਾਲ ਦੀ ਫ਼ੀਸ ਤਾਰਨੀ ਹੈ...ਆਦਿ, ਆਦਿ...!
ਮਹੀਨੇ ਵਿਚ ਹੀ ਬੰਤੇ ਦੇ ਨੱਕ ਵਿਚ ਦਮ ਆ ਗਿਆ। ਦੋ ਮਹੀਨਿਆਂ ਵਿਚ ਹੀ ਉਹ ਤਕਰੀਬਨ ਡੇੜ੍ਹ ਲੱਖ ਰੁਪਏ ਦਲਬੀਰ ਦੇ ਨਾਂ 'ਤੇ ਭੇਜ ਚੁੱਕਾ ਸੀ। ਬੰਤੇ ਦੇ ਸਬਰ ਦਾ ਬੰਨ੍ਹ ਤਾਂ ਉਦੋਂ ਟੁੱਟਿਆ ਜਦੋਂ ਉਸ ਨੇ ਸੁਰੀਤਾ ਨੂੰ ਆਪਣੇ ਕਿਰਾਏਦਾਰ ਨਾਲ ਨਗਨ ਹਾਲਤ ਵਿਚ ਰੰਗੇ ਹੱਥੀਂ ਫੜ ਲਿਆ। ਹਰ ਰੋਜ ਹਰੀ ਅੰਗੂਰੀ ਚਰਨ ਵਾਲੀ ਸੁਰੀਤਾ, ਇਕ ਕਿੱਲੇ ਨਾਲ ਬੱਝੀ ਕਦੋਂ ਰਹਿੰਦੀ ਸੀ? ਨਾਲੇ ਬੰਤੇ ਵਿਚਾਰੇ ਤੋਂ ਉਸ ਦਾ ਬਣਦਾ ਵੀ ਕੀ ਸੀ? ਸੁਰੀਤਾ ਤਾਂ ਬੋੜਾ ਖੂਹ ਸੀ, ਜਿਸ ਨੂੰ ਭਰਨਾ ਬੰਤੇ ਦੇ ਵੱਸ ਦਾ ਰੋਗ ਨਹੀਂ ਸੀ। ਉਸ ਨੇ ਸੁਰੀਤਾ ਦੀ ਵਜਾਏ ਕਿਰਾਏਦਾਰ ਨੂੰ ਸੰਘੀ ਤੋਂ ਜਾ ਫੜਿਆ।
-"ਤੂੰ ਮੇਰਿਆ ਸਾਲਿਆ! ਮੇਰੇ ਘਰੇ ਰਹਿ ਕੇ-ਮੇਰੇ ਈ ਪੈਰ ਵਾਹੁੰਣ ਲੱਗ ਪਿਆ?" ਤਾਂ ਕਿਰਾਏਦਾਰ ਨੇ ਸੱਚੀ ਗੱਲ ਇੱਟ ਵਾਂਗ ਮੱਥੇ ਵਿਚ ਮਾਰੀ।
-"ਭਾਅ ਜੀ! ਮੈਂ ਤਾਂ ਬਥੇਰ੍ਹਾ ਟਾਅਲਾ ਕਰਦਾ ਸੀ-ਪਰ ਇਹ ਈ ਅੱਗ ਤੋਂ ਦੀ ਲਿਟਦੀ ਐ-ਤੁਹਾਡੇ ਬਾਹਰ ਜਾਣ ਤੋਂ ਬਾਅਦ ਹੀ ਲੀੜੇ ਲਾਹ ਕੇ ਐਥੇ ਆ ਖੜ੍ਹਦੀ ਐ।"
-"ਚੱਲ ਨਿਕਲ ਮੇਰੇ ਘਰੋਂ! ਨਿਕਲ ਹਰਾਮਜ਼ਾਦਿਆ...!" ਉਸ ਨੇ ਕਿਰਾਏਦਾਰ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ।
-"ਨਿਕਲ ਤਾਂ ਮੈਂ ਭਾਅ ਜੀ ਜਾਨੈਂ-ਪਰ ਜਿਹੜੇ ਇਹਨੇ ਮੈਥੋਂ ਪੈਸੇ ਆਬਦੀ ਕੁੜੀ ਨੂੰ ਭੇਜਣ ਆਸਤੇ ਲਏ ਸੀ-ਉਹ ਕੌਣ ਦਿਊ?" ਇਕ ਹੋਰ ਗੱਲ ਕਪਾਲ ਵਿਚ ਆ ਵੱਜੀ।
-"ਇਹਦੇ ਤਾਂ ਕੋਈ ਜੁਆਕ ਈ ਹੈਨ੍ਹੀ...?" ਉਹ ਪਿੱਟਣ ਵਾਲਾ ਹੋਇਆ ਖੜ੍ਹਾ ਸੀ।
-"ਇਹ ਕਹਿੰਦੀ ਐ ਮੇਰੀ ਪੰਜ ਸਾਲ ਦੀ ਕੁੜੀ ਐ-ਸਾਹਮਣੇ ਖੜ੍ਹੀ ਐ-ਪੁੱਛ ਲਓ...!"
-"ਕਿਉਂ ਨੀ ਕੁੱਤੀਏ...?"
ਸੁਰੀਤਾ ਚੁੱਪ ਸੀ। ਉਸ ਦੀ ਚੋਰੀ ਫੜੀ ਗਈ ਸੀ।
ਗੁਆਂਢੀ ਕਿਰਾਏਦਾਰ ਤੁਰ ਗਿਆ।
ਬੰਤਾ ਵੀ ਸੁਰੀਤਾ ਨੂੰ ਮਾੜਾ-ਮੋਟਾ, ਧੌਲ-ਧੱਫ਼ਾ ਕਰਕੇ ਬਾਹਰ ਨਿਕਲ ਗਿਆ। ਬੰਤੇ ਦੇ ਜਾਣ ਤੋਂ ਬਾਅਦ ਸੁਰੀਤਾ ਨੇ ਦੱਲੇ ਨੂੰ ਫ਼ੋਨ ਕੀਤਾ ਤਾਂ ਦੱਲੇ ਨੇ ਠੋਸ ਰਾਇ ਦਿੱਤੀ।
-"ਆਪਦੇ ਆਪ ਚਾਕੂ ਮਾਰ ਕੇ ਪੁਲਸ ਦੇ ਚਲੀ ਜਾਹ-ਤਲਾਕ ਅਪਲਾਈ ਕਰ ਦੇਹ-ਤੂੰ ਅੱਧ ਦੀ ਮਾਲਕ ਐਂ!" ਦੱਲਾ ਕਦੇ ਜਰਮਨ ਰਿਹਾ ਸੀ। ਜਿਸ ਕਰਕੇ ਉਹ ਯੂਰਪ ਦੇ ਕਾਨੂੰਨ ਪ੍ਰਤੀ ਮਾੜਾ-ਮੋਟਾ ਗਿਆਨ ਰੱਖਦਾ ਸੀ।
ਦੱਲੇ ਦੀ ਰਾਇ 'ਤੇ ਸੁਰੀਤਾ ਨੇ ਕਿਚਨ ਵਿਚ ਹੀਟਰ ਉਪਰ ਚਾਕੂ ਗਰਮ ਕਰਕੇ ਲੱਤਾਂ-ਬਾਹਾਂ 'ਤੇ ਥਾਂ-ਥਾਂ ਲਾ ਲਏ ਅਤੇ ਆਪਣੇ ਆਪ ਨੂੰ ਜ਼ਖਮੀ ਕਰਕੇ ਪੁਲੀਸ ਸਟੇਸ਼ਨ ਜਾ ਪਹੁੰਚੀ। ਪੁਲੀਸ ਨੇ ਦੁਭਾਸ਼ੀਆ ਬੁਲਾ ਕੇ ਸੁਰੀਤਾ ਦੇ ਬਿਆਨ ਲਏ ਅਤੇ ਹਸਪਤਾਲ ਭੇਜ ਦਿੱਤਾ। ਬਿਆਨਾਂ ਦੇ ਆਧਾਰ 'ਤੇ ਬੰਤੇ ਨੂੰ ਗ੍ਰਿਫ਼ਤਾਰ ਕਰ ਲਿਆ। ਬੰਤਾ ਪੁਲੀਸ ਕੋਲ ਦੁਹਾਈ ਦੇਈ ਜਾ ਰਿਹਾ ਸੀ।
-"ਮੈਂ ਤਾਂ ਜੀ ਮਾੜਾ ਜਿਆ ਧੌਲ ਧੱਫਾ ਈ ਕੀਤਾ ਸੀ-ਪਰ ਚਾਕੂ ਚੂਕੂ ਮੈਂ ਕੋਈ ਨਹੀਂ ਮਾਰਿਆ।" ਉਹ ਆਪਣੇ ਥਾਂ ਬਿਲਕੁਲ ਸੱਚਾ ਸੀ। ਖ਼ੈਰ! ਪੁਲੀਸ ਨੇ ਉਸ ਦੇ ਬਿਆਨਾਂ 'ਤੇ ਕੁਝ ਕੁ ਵਿਸ਼ਵਾਸ ਕਰਕੇ ਉਸ ਨੂੰ ਛੱਡ ਦਿੱਤਾ। ਸਾਰਾ ਕੇਸ ਅਦਾਲਤ ਸਪੁਰਦ ਕਰ ਦਿੱਤਾ ਅਤੇ ਠੀਕ ਹੋਣ 'ਤੇ ਸੁਰੀਤਾ ਰਾਣੀ ਨੂੰ ਨਿਆਸਰੀਆਂ ਔਰਤਾਂ ਨੂੰ ਸਾਂਭਣ ਵਾਲੀ ਸੰਸਥਾ ਕੋਲ ਤੋਰ ਦਿੱਤਾ। ਸੰਸਥਾ ਰਾਹੀਂ ਸੁਰੀਤਾ ਨੇ ਤਲਾਕ ਵੀ ਅਪਲਾਈ ਕਰ ਦਿੱਤਾ।
ਤਾਰੀਕਾਂ ਪੈਣ ਲੱਗ ਪਈਆਂ। ਸੁਰੀਤਾ ਆਪਣੇ ਸਮੇਤ ਆਪਣੀ ਪੰਜ ਸਾਲ ਦੀ ਲੜਕੀ ਲਈ ਵੀ ਖਰਚਾ ਮੰਗ ਰਹੀ ਸੀ, ਜਿਸ ਦਾ ਬੰਤੇ ਨੂੰ ਕੋਈ ਭੇਦ ਹੀ ਨਹੀਂ ਦਿੱਤਾ ਗਿਆ ਸੀ। ਬੰਤਾ ਅਦਾਲਤ ਅੱਗੇ ਆਪਣੀ ਸਫ਼ਾਈ ਪੇਸ਼ ਕਰਦਾ, ਪਿੱਟਦਾ। ਪਰ ਸੰਸਥਾ ਦਾ ਵਕੀਲ ਹਰ ਵਾਰੀ ਕੋਈ ਨਾ ਕੋਈ ਨਵਾਂ ਸੱਪ ਕੱਢ ਦਿਖਾਉਂਦਾ। ਸੁਰੀਤਾ ਬੰਤੇ ਦੀ ਪ੍ਰਾਪਰਟੀ 'ਚੋਂ ਅੱਧ ਮੰਗ ਰਹੀ ਸੀ।
-"ਜੇ ਧਨ ਜਾਂਦਾ ਦਿਸੇ, ਅੱਧਾ ਦੇਈਏ ਲੁਟਾ!" ਅੱਕ ਕੇ ਬੰਤੇ ਨੇ ਸਾਰੀ ਪ੍ਰਾਪਰਟੀ ਬੱਚਿਆਂ ਦੇ ਨਾਂ ਕਰ ਦਿੱਤੀ। ਇਸ ਦੌਰਾਨ ਸੁਰੀਤਾ ਨੇ ਇਕ ਹਬਸ਼ੀ ਯਾਰ ਕਰ ਲਿਆ ਸੀ। ਬਿਲਕੁਲ ਬੈਂਗਣੀਂ ਰੰਗਾ, ਬੁਲਡੋਜ਼ਰ ਬੰਦਾ! ਰੇਲਵੇ ਇੰਜਣ ਜਿੱਡੇ ਕਾਲੇ ਹਬਸ਼ੀ ਨਾਲ ਸੁਰੀਤਾ ਬੜੀ ਆਕੜ ਨਾਲ ਬੰਤੇ ਸਾਹਮਣੇਂ ਬਾਂਹ 'ਚ ਬਾਂਹ ਪਾ ਕੇ ਤੁਰਦੀ। ਉਸ ਦੀ ਮੜਕ ਝੱਲੀ ਨਹੀਂ ਜਾਂਦੀ ਸੀ। ਅਸਲ ਵਿਚ ਉਹ ਇੰਡੀਆ ਵਾਲਾ 'ਧੰਦਾ' ਇੱਥੇ ਸ਼ੁਰੂ ਕਰਨ ਨੂੰ ਫਿਰਦੀ ਸੀ। ਬੰਤਾ ਸੜ ਕੇ ਕੋਲੇ ਹੋ ਜਾਂਦਾ। ਹੁੰਦਾ ਵੀ ਕਿਉਂ ਨਾ? ਅਕਸਰ ਫਿਰ ਵੀ ਉਸ ਦੀ ਪਤਨੀ ਸੀ! ਪ੍ਰੀਤ ਅਤੇ ਦੀਪ ਨੂੰ ਦੱਸ ਕੇ ਉਹ ਵਾਧੂ ਦੁਖੀ ਨਹੀਂ ਕਰਨਾ ਚਾਹੁੰਦਾ ਸੀ। ਉਹਨਾਂ ਨੇ ਤਾਂ ਉਸ ਦਾ ਭਲਾ ਹੀ ਸੋਚਿਆ ਸੀ। ਕਿਹੜਾ ਕੋਈ ਕਿਸੇ ਦੇ ਅੰਦਰ ਵੜਿਆ ਹੁੰਦੈ?
ਕਾਫ਼ੀ ਜੱਦੋ-ਜਹਿਦ ਬਾਅਦ ਬੰਤੇ ਅਤੇ ਸੁਰੀਤਾ ਦਾ ਤਲਾਕ ਹੋ ਗਿਆ। ਵਕੀਲਾਂ ਨੇ ਅੱਧ ਦੇਣ ਦਾ ਸੁਆਲ ਉਠਾਇਆ ਤਾਂ ਬੰਤੇ ਨੇ ਜੱਜ ਦੇ ਬਰਾਬਰ ਬੈਠੇ ਦੁਭਾਸ਼ੀਏ ਨੂੰ ਝੱਗਾ ਚੁੱਕ ਕੇ ਆਖਿਆ:
-"ਲੈ ਬਈ ਮਿੱਤਰਾ! ਆਖ ਦੇਹ ਜੱਜ ਸਾਹਬ ਨੂੰ-ਮੈਂ ਤਾਂ ਹੁਣ ਖਾਖੀ ਨੰਗ ਐਂ-ਮੇਰੇ ਤਾਂ ਹੁਣ ਸਿਰਫ਼ ਆਹ ਝੱਗਾ ਤੇ ਪੈਂਟ ਪਾਈ ਬਾਕੀ ਰਹਿ ਗਈ ਐ-ਜੱਜ ਸਾਹਬ ਫ਼ੈਸਲਾ ਕਰ ਦੇਵੇ ਕਿ ਮੈਂ ਇਹਨੂੰ ਝੱਗਾ ਲਾਹ ਕੇ ਦੇਵਾਂ ਜਾਂ ਪੈਂਟ? ਇਹਨਾਂ 'ਚੋਂ ਇਕ ਚੀਜ ਮੇਰੀ ਐ!" ਦੁਭਾਸ਼ੀਏ ਦੇ ਅੱਗੇ ਦੱਸਣ 'ਤੇ ਅਦਾਲਤ ਵਿਚ ਹਾਸੜ ਪੈ ਗਈ।
ਹਾਸਾ ਰੋਕ ਕੇ ਜੱਜ ਸੁਰੀਤਾ ਨੂੰ ਸੰਬੋਧਨ ਹੋਇਆ।
-"ਸੁਰੀਤਾ ਰਾਣੀ! ਤਲਾਕ ਲੈਣ ਤੋਂ ਬਾਅਦ ਤੁਹਾਡਾ ਇਸ ਦੇਸ਼ ਵਿਚ ਰਹਿਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ-ਸੋ ਤੁਹਾਨੂੰ ਹਫ਼ਤੇ ਦੀ ਮੋਹਲਤ ਦਿੱਤੀ ਜਾਂਦੀ ਐ-ਆਸਟਰੀਆ ਛੱਡ ਜਾਵੋ!" ਤੇ ਅਦਾਲਤ ਉਠ ਗਈ। ਸੁਰੀਤਾ ਡੁੱਬੀਆਂ ਅੱਖਾਂ ਨਾਲ ਠੱਗੇ ਕਿਸਾਨ ਵਾਂਗ, ਕੋਚਰ ਵਾਂਗ ਝਾਕ ਰਹੀ ਸੀ। ਸਾਰੀਆਂ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ ਸਨ। ਡਿਪੋਰਟੇਸ਼ਨ ਬਾਰੇ ਤਾਂ ਉਸ ਨੇ ਕਦੇ ਸੋਚਿਆ ਹੀ ਨਹੀਂ ਸੀ!
ਸੁਰੀਤਾ ਨੇ ਅਪੀਲ ਕਰ ਦਿੱਤੀ।
ਅਗਲੀ ਪੇਸ਼ੀ 'ਤੇ ਦੂਸਰੇ ਜੱਜ ਨੇ ਪਹਿਲੇ ਜੱਜ ਦੇ ਫ਼ੈਸਲੇ ਦੀ ਪੁਸ਼ਟੀ ਕਰਦਿਆਂ ਕਿਹਾ:
-"ਸੁਰੀਤਾ ਰਾਣੀ! ਤੁਹਾਨੂੰ ਅਠਤਾਲੀ ਘੰਟੇ ਦਿੱਤੇ ਜਾਂਦੇ ਹਨ-ਸਾਡਾ ਦੇਸ਼ ਛੱਡ ਜਾਓ-ਨਹੀਂ ਤਾਂ ਜਬਰੀ ਫੜ ਕੇ ਡਿਪੋਰਟ ਕਰ ਦਿੱਤੇ ਜਾਓਗੇ!"
ਸੁਰੀਤਾ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇੰਡੀਆ ਵਾਲਾ ਧੰਦਾ ਅੱਖਾਂ ਅੱਗੇ ਕੀਰਨੇ ਪਾਉਂਦਾ ਲੱਗਿਆ। ਉਸ ਨੇ ਜਾ ਕੇ ਬੰਤੇ ਦੇ ਪੈਰ ਫੜ ਲਏ। ਪਰ ਬੰਤੇ ਨੇ ਇਕੋ 'ਚ ਹੀ ਨਬੇੜ ਦਿੱਤੀ।
-"ਜਾਹ ਭਾਗਮਾਨੇ...! ਰੱਬ ਤੈਨੂੰ ਭਾਗ ਲਾਵੇ! ਜਿਹੜਾ ਮੇਲਾ ਮੈਂ ਇਕ ਆਰੀ ਦੇਖ ਲਿਆ-ਦੁਬਾਰੇ ਨਹੀਂ ਦੇਖਣਾ ਚਾਹੁੰਦਾ-ਜਾਹ, ਸਿਆਣੀ ਬਣ ਕੇ ਕੁੜੀ ਪਾਲ! ਤੂੰ ਹੋਰ ਜੋ ਮਰਜੀ ਐ ਕਰ-ਕਹਿ ਲੈਂਦੀ-ਪਰ ਮੇਰੇ 'ਤੇ ਇਲਜਾਮ ਨੀ ਸੀ ਲਾਉਣਾ-ਮੈਂ ਤੇਰੀਆਂ ਸਾਰੀਆਂ ਈ ਜਰ ਲੈਂਦਾ-ਜਾਹ! ਗੁਰੂ ਤੇਰਾ ਭਲਾ ਕਰੇ!" ਤੇ ਬੰਤਾ ਤੁਰ ਗਿਆ ਸੀ। ਸੁਰੀਤਾ ਦੇਖਦੀ ਰਹਿ ਗਈ ਸੀ।
ਅਗਲੇ ਹਫ਼ਤੇ ਹੀ ਪੁਲੀਸ ਨੇ ਸੁਰੀਤਾ ਨੂੰ ਜਬਰੀ ਫੜ ਕੇ ਜਹਾਜ਼ ਚੜ੍ਹਾ ਦਿੱਤਾ।
-"ਰੱਬ ਈ ਬਚਾਉਂਦੈ ਭਾਈ! ਕਿੱਥੇ ਗੋਹ-ਗਹੀਰੇ ਨਾਲ ਵਾਹ ਪੈ ਗਿਆ ਸੀ-ਨਰੜਿਆ ਗਿਆ ਸੀ ਮੈਂ ਤਾਂ ਤੋਕੜ ਮੱਝ ਦੇ ਨਾਲ!" ਸੁਰੀਤਾ ਦੇ ਜਾਣ ਤੋਂ ਬਾਅਦ ਬੰਤਾ ਰੱਬ ਦਾ ਸ਼ੁਕਰ ਕਰਦਾ ਫਿਰਦਾ ਸੀ।
Print this post

ਵੰਨਗੀ :
ਕਹਾਣੀ
1 comment:
wah 22 bahot wadiya likhya hai
Post a Comment